Thursday, July 28, 2016

Jab Lag Khalsa Rahay Niyara

ਜਬ ਲਗ ਖਾਲਸਾ ਰਹੇ ਨਿਆਰਾ
ਤਬ ਲਗ ਤੇਜ ਦਿਉਂ ਮੈਂ ਸਾਰਾ।।
ਜਬ ਯੇਹ ਗਹੇਂ ਬਿਪਰਨ ਕੀ ਰੀਤ
ਮੈਂ ਨਾ ਕਰੂੰ ਇਨ ਕੀ ਪਰਤੀਤ।।

Thursday, July 21, 2016

Sri Dasam Granth Te Shaiv Mati

ਸ਼ੈਵ ਮਤਿ ਭਾਵ ਮਹਾਦੇਵ (ਸ਼ਿਵਜੀ) ਦੀ ਉਪਾਸਨਾ ਕਰਨ ਵਾਲਾ ਹਿੰਦੂਆਂ ਦਾ ਇਕ ਸੰਪਰਦਾ ਹੈ । ਇਨ੍ਹਾਂ ਦੇ ਉਪਾਸਕਾਂ ਨੂੰ ਸ਼ੈਵ ਕਹਿੰਦੇ ਹਨ । ਨਾਥ, ਯੋਗੀ, ਸਿਧ, ਅਘੋਰੀ, ਨਾਂਗੇ ਬਾਬੇ, ਉਦਾਸੀ ਆਦਿਕ ਇਨ੍ਹਾਂ ਵਿਚੋਂ ਹੀ ਹਨ । ਇਹ ਮਹਾਦੇਵ ਦੇ ਪੂਜਕ ਹਨ। ਜਟਾ ਰਖਦੇ ਹਨ, ਯੋਗਾ ਕਰਦੇ ਹਨ । ਸ੍ਰੀ ਦਸਮ ਵਿਰੋਧੀਆਂ ਦਾ ਮਨੰਣਾ ਹੈ ਕਿ ਸ੍ਰੀ ਦਸਮ ਗ੍ਰੰਥ ਮਹਾਦੇਵ ਪੂਜਾ ਦੀ ਪੜ੍ਹੋੜਤਾ ਕਰਦਾ ਹੈ । 
                              ਸ੍ਰੀ ਦਸਮ ਗ੍ਰੰਥ ਵਿੱਚ ਕਈ ਸੌ ਪੰਕਤੀਆਂ ਆਇਆਂ ਹਨ ਜੋ ਮਹਾਦੇਵ ਜਿਨ੍ਹਾਂ ਨੂੰ ਇਹ ਸ਼ਿਵ ਮਨੰਦੇ ਹਨ, ਮਹੇਸ਼ ਵੀ ਕਹਿੰਦੇ ਹਨ, ਰੁਦ੍ਰ ਵੀ ਕਹਿੰਦੇ ਹਨ, ਉਮਾਪਤੀ ਵੀ ਕਹਿੰਦੇ ਹਨ; ਦੀ ਨਿਖੇਦੀ ਕਰਦੀਆਂ ਹਨ, ਅਤੇ ਉਨ੍ਹਾਂ ਨੂੰ ਪਰਮੇਸ਼ਰ ਮਨੰਣ ਤੋਂ ਵਰਜਦੀਆਂ ਹਨ। 

ਇਹ ਪੰਕਤੀਆਂ ਪੜ੍ਹੌ ਤੇ ਆਪ ਵਿਚਾਰੋ ਕਿ ਇਹ ਸਭ ਕੋਈ ਪੰਡਿਤ ਲਿਖ ਸਕਦਾ ਹੈ, ਸ਼ਿਵ ਨੂੰ ਯਾ ਉਸ ਦੀ ਪਤਨੀ ਨੂੰ ਮਨੰਣ ਵਾਲਾ ਇਹ ਸਭ ਕਿਆ ਲਿੱਖ ਸਕਦਾ ਹੈ ?

ਬ੍ਰਹਮਾ ਰੁਦ੍ਰ ਉਪਾਇ ਖਪਾਏ ॥ - ਅਕਾਲ ਉਸਤਤਿ
----
ਬ੍ਰਹਮ ਮਹੇਸਰ ਬਿਸਨ ਸਚੀਪਿਤ ਅੰਤ ਫਸੇ ਜਮ ਫਾਸਿ ਪਰੈਂਗੇ ॥ - ਤ੍ਵਪ੍ਰਸਾਦਿ ਸਵਈਏ
----
ਏਕ ਸਿਵ ਭਏ ਏਕ ਗਏ ਏਕ ਫੇਰ ਭਏ - ਅਕਾਲ ਉਸਤਤਿ
----
ਮਹਾਦੇਵ ਅਚੁੱਤ ਕਹਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥ 
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥ - ਅਕਾਲ ਉਸਤਤਿ
----
ਬੇਦ ਭੇਵ ਨ ਪਾਵਨੀ ਸਿਵ ਰੁਦ੍ਰ ਅਉ ਮੁਖਚਾਰ ॥ - ਅਕਾਲ ਉਸਤਤਿ
----
ਕਈ ਕੋਟਿ ਇੰਦ੍ਰ ਜਿਹ ਪਾਨਿਹਾਰ ॥ ਕਈ ਕੋਟ ਰੁਦ੍ਰ ਜੁਗੀਆ ਦੁਆਰ ॥ - ਅਕਾਲ ਉਸਤਤਿ
----
ਪਾਇ ਸਕੈ ਨਹੀ ਪਾਰ ਉਮਾਪਿਤ ਸਿੱਧ ਸਨਾਥ ਸਨੰਤਨ ਧਿਆਇਓ ॥ - ਅਕਾਲ ਉਸਤਤਿ

ਜੇ ਇਹ ਲਫਜ਼ ਸ਼ਿਵਜੀ ਯਾ ਪਾਰਬਤੀ ਹੁੰਦਾ ਤਾਂ ਇਨ੍ਹਾਂ ਦੀ ਦਸਮ ਗ੍ਰੰਥ ਵਿੱਚ ਕਦੀ ਵੀ ਇਨ੍ਹਾਂ ਦੀ ਨਿਖੇਦੀ ਨਾ ਕੀਤੀ ਹੁੰਦੀ ਫਿਰ ਤਾਂ ਹਰ-ਹਰ ਮਹਾਦੇਵ ਤੇ ਜਟਾ ਸੀਸ ਧਾਰਨ ਦੀ ਪੜ੍ਹੋੜਤਾ ਹੁੰਦੀ ।

Monday, January 4, 2016

Chandi Charitar 2

ਚੰਡੀ ਚਰਿਤ੍ਰ-੨॥
 ਸ੍ਰੀ ਭਗਉਤੀ ਜੀ ਸਹਾਇ॥
 ੴ 
ਵਾਹਿਗੁਰੂ ਜੀ ਕੀ ਫ਼ਤਹ ॥
ਅਥ ਚੰਡੀ ਚਰਿਤ੍ਰ ਲਿਖਯਤੇ ॥
ਨਰਾਜ ਛੰਦ ॥
 ਮਹਿਖ ਦਈਤ ਸੂਰਯੰ ॥ ਬਢਿਓ ਸੁ ਲੋਹ ਪੂਰਯੰ ॥ 
ਸੁ ਦੇਵ ਰਾਜ ਜੀਤਯੰ ॥ ਤ੍ਰਿਲੋਕ ਰਾਜ ਕੀਤਯੰ ॥੧॥

Charitar 001

ੴ 
ਸ੍ਰੀ ਵਾਹਿਗੁਰੂ ਜੀ ਕੀ ਫਤਹਿ ॥
ਸ੍ਰੀ ਭਗੌਤੀ ਏ ਨਮ ॥
ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ ॥
ਪਾਤਿਸਾਹੀ ੧੦ ॥
ਭੁਜੰਗ ਛੰਦ ॥ ਤ੍ਵਪ੍ਰਸਾਦਿ ॥
ਤੁਹੀ ਖੜਗਧਾਰਾ ਤੁਹੀ ਬਾਢਵਾਰੀ ॥
ਤੁਹੀ ਤੀਰ ਤਰਵਾਰ ਕਾਤੀ ਕਟਾਰੀ ॥
ਹਲਬੀ ਜੁਨਬੀ ਮਗਰਬੀ ਤੁਹੀ ਹੈ ॥
ਨਿਹਾਰੌ ਜਹਾ ਆਪੁ ਠਾਢੀ ਵਹੀ ਹੈ ॥੧॥
ਚਰਿਤ੍ਰ ੧ - ੧ - ਸ੍ਰੀ ਦਸਮ ਗ੍ਰੰਥ ਸਾਹਿਬ


Ath Chandi Charitara Ukati Bilas

ਚੰਡੀ ਚਰਿਤ੍ਰ (ਉਕਤਿ ਬਿਲਾਸ) ॥
ੴ ਵਾਹਿਗੁਰੂ ਜੀ ਕੀ ਫਤਹਿ ॥
ਸ੍ਰੀ ਭਗਉਤੀ ਜੀ ਸਹਾਇ ॥
ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖ੍ਯਤੇ ॥
ਪਾਤਿਸਾਹੀ ੧੦ ॥
ਸ੍ਵੈਯਾ ॥
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸਤ ਤਿਹੂੰ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੇ ਦੀਪਕ ਸ੍ਰਿਸਟਿ ਰਚੀ ਪੰਚ ਤਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥
ਉਕਤਿ ਬਿਲਾਸ ਅ. ੧ - ੧ - ਸ੍ਰੀ ਦਸਮ ਗ੍ਰੰਥ ਸਾਹਿਬ

Video 1 to 120 Parts

Wednesday, December 16, 2015

Sabad Patshahi 10

01- ਰੇ ਮਨ ਐਸੋ ਕਰਿ ਸੰਨਿਆਸਾ

02- ਰੇ ਮਨ ਇਹਿ ਬਿਧਿ ਜੋਗੁ ਕਮਾਓ

03- ਪ੍ਰਾਨੀ ਪਰਮ ਪੁਰਖ ਪਖ ਲਾਗੋ ਸੰਨਿਆਸਾ

04- ਪ੍ਰਭਜੂ ਤੋਕਹਿ ਲਾਜ ਹਮਾਰੀ

05 ਬਿਨ ਕਰਤਾਰ ਨ ਕਿਰਤਮ ਮਾਨੋ

06-ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ

07 - ਕੇਵਲ ਕਾਲ ਈ ਕਰਤਾਰ

08 - ਸੋ ਕਿਮ ਮਾਨਸ ਰੂਪ ਕਹਾ

09 - ਇਕ ਬਿਨ ਦੂਸਰ ਸੋ ਨ ਚਿਨਾਰ

10 - ਬਿਨ ਹਰਿ ਨਾਮ ਨ ਬਾਚਨ ਪੈ ਹੈ