Thursday, August 5, 2010

Bachitar Natak

ਬਚਿਤ੍ਰ ਨਾਟਕ ॥
ੴ ਸਤਿਗੁਰ ਪ੍ਰਸਾਦਿ ॥
ਅਥ ਬਚਿਤ੍ਰ ਨਾਟਕ ਗ੍ਰੰਥ ਲਿਖ੍ਯਤੇ ॥
ਸ੍ਰੀ ਮੁਖਵਾਕ ਪਾਤਸਾਹੀ ੧੦ ॥
ਤ੍ਵਪ੍ਰਸਾਦਿ ॥ ਦੋਹਰਾ ॥
ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤੁ ਲਾਇ ॥
ਪੂਰਨ ਕਰੌ ਗਿਰੰਥ ਇਹੁ ਤੁਮ ਮੁਹਿ ਕਰਹੁ ਸਹਾਇ ॥੧॥
ਬਚਿਤ੍ਰ ਨਾਟਕ ਅ. ੧ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਐਮ.ਪੀ.੩ ਪੀ.ਸੀ ਲਈ (Comming Soon)


ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ, ਨਾਲ ਗੁਰਬਾਣੀ ਵੀ (Comming Soon)


 ੧ ਤੋਂ ੫੦


੫੧ ਤੋਂ ੧੦੦


੧੦੧ ਤੋਂ ੧੩੧  Shabad Katha Link 
 ਬਚਿਤ੍ਰ ਨਾਟਕ 
 ੴ ਸਤਿਗੁਰ ਪ੍ਰਸਾਦਿ ॥ 
ਅਥ ਬਚਿਤ੍ਰ ਨਾਟਕ ਗ੍ਰੰਥ ਲਿਖਯਾਤੇ ॥ 
ਤ੍ਵ ਪ੍ਰਸਾਦਿ ॥ 
ਸ੍ਰੀ ਮੁਖਬਾਕ ਪਾਤਸ਼ਾਹੀ ੧੦॥ 
 ਦੋਹਰਾ ॥ 
 ਨਮਸਕਾਰ ਸ੍ਰੀ ਖੜਗ ਕੋ ਕਰੋਂ ਸੁ ਹਿਤੁ ਚਿਤੁ ਲਾਇ ॥ 
 ਪੂਰਨ ਕਰੋਂ ਗਿਰੰਥ ਇਹੁ ਤੁਮ ਮੁਹਿ ਕਰਹੁ ਸਹਾਇ ॥੧॥
Click here to listen 
 ਤ੍ਰਿਭੰਗੀ ਛੰਦ ॥ ਸ੍ਰੀ ਕਾਲ ਜੀ ਕੀ ਉਸਤਤਿ ॥
 ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ॥
 ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ॥
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ॥੨॥
 Click here to listen 
 ਭੁਜੰਗ ਪ੍ਰਯਾਤ ਛੰਦ ॥
 ਸਦਾ ਏਕ ਜੋਤੰਯਾ ਅਜੁਨੀ ਸਰੂਪੰ ॥ ਮਹਾ ਦੇਵ ਦੇਵੰ ਮਹਾ ਭੂਪ ਭੂਪੰ ॥
ਨਿਰੰਕਾਰ ਨਿਤਯਾ ਨਿਰੂਪੰ ਨ੍ਰਿਬਾਣੰ ॥ ਕਲੰ ਕਾਰਣੇਯੰ ਨਮੋ ਖੜਗ ਪਾਣੰ ॥੩॥
 ਨਿਰੰਕਾਰ ਨ੍ਰਿਬਿਕਾਰ ਨਿਤਯਾੰ ਨਿਰਾਲੰ ॥ ਨ ਬ੍ਰਿਧੰ ਬਿਸੇਖੰ ਨ ਤਰੁਨੰ ਨ ਬਾਲੰ ॥
ਨ ਰੰਕੰ ਨ ਰਾਯੰ ਨ ਰੂਪੰ ਨ ਰੇਖੰ ॥ ਨ ਰੰਗੰ ਨ ਰਾਗੰ ਅਪਾਰੰ ਅਭੇਖੰ ॥੪॥
 ਨ ਰੂਪੰ ਨ ਰੇਖੰ ਨ ਰੰਗੰ ਨ ਰਾਗੰ ॥ ਨ ਨਾਮੰ ਨ ਠਾਮੰ ਸਹਾ ਜੋਤਿ ਜਾਗੰ ॥
ਨ ਦ੍ਵੈਖੰ ਨ ਭੇਖੰ ਨਿਰੰਕਾਰ ਨਿਤੰਯਾ ॥ ਮਹਾ ਜੋਗ ਜੋਗੰ ਸੁ ਪਰਮੰ ਪਵਿਤਯਾੰ ॥੫॥
 ਅਜੇਯੰ ਅਭੇਯੰ ਅਨਾਮੰ ਅਠਾਮੰ ॥ ਮਹਾ ਜੋਗ ਜੋਗੰ ਮਹਾ ਕਾਮ ਕਾਮੰ ॥
ਅਲੇਖੰ ਅਭੇਖੰ ਅਨੀਲੰ ਅਨਾਦੰ ॥ ਪਰੇਯੰ ਪਵਿਤ੍ਰੰ ਸਦਾ ਨ੍ਰਿਬਿਖਾਦੰ ॥੬॥
 ਸੁ ਆਦੰ ਅਨਾਦੰ ਅਨੀਲੰ ਅਨਾਦੰ ॥ ਅਦ੍ਵੈਖੰ ਅਭੇਖੰ ਮਹੇਸੰ ਮਹੰਤੰ ॥
ਨ ਰੋਖੰ ਨ ਸੋਖੰ ਨ ਦ੍ਰੋਹੰ ਨ ਮੋਹੰ ॥ ਨ ਕਾਮੰ ਨ ਕ੍ਰੋਧੰ ਅਜੋਨੀ ਅਜੋਹੰ ॥੭॥
 ਪਰੇਅੰ ਪਵਿਤ੍ਰੰ ਪੁਨੀਤੰ ਪੁਰਾਣੰ ॥ ਅਜੇਅੰ ਅਭੇਅੰ ਭਵਿਖਯਾ ਭਵਾਣੰ ॥
ਨ ਰੋਗੰ ਨ ਸੋਗੰ ਸੁ ਨਿਤਯਾੰ ਨਵੀਨੰ ॥ ਅਜਾਯੰ ਸਹਾਯੰ ਪਰਮੰ ਪ੍ਰਬੀਨੰ ॥੮॥
 ਸੁ ਭੂਤੰ ਭਵਿਖਯਾੰ ਭਵਾਨੰ ਭਵੇਅੰ ॥ ਨਮੋ ਨ੍ਰਿਬਿਕਾਰੰ ਨਮੋ ਨ੍ਰਿਜੁਰੇਅੰ ॥
ਨਮੋ ਦੇਵ ਦੇਵੰ ਨਮੋ ਰਾਜ ਰਾਜੰ ॥ ਨਿਰਾਲੰਬ ਨਿਤਯਾੰ ਸੁ ਰਾਜਾਧਿਰਾਜੰ ॥੯॥
 ਅਲੇਖੰ ਅਭੇਖੰ ਅਭੂਤੰ ਅਦ੍ਵੈਖੰ ॥ ਨ ਰਾਗੰ ਨ ਰੰਗੰ ਨ ਰੂਪੰ ਨ ਰੇਖੰ ॥
ਮਹਾ ਦੇਵ ਦੇਵੰ ਮਹਾ ਜੋਗ ਜੋਗੰ ॥ ਮਹਾ ਕਾਮ ਕਾਮੰ ਮਹਾ ਭੋਗ ਭੋਗੰ ॥੧੦॥
 ਕਹੂੰ ਰਾਜਸੰ ਤਾਮਸੰ ਸਾਤਕੇਅੰ ॥ ਕਹੂੰ ਨਾਰ ਕੇ ਰੂਪ ਧਾਰੇ ਨਰੇਅੰ ॥
ਕਹੂੰ ਦੇਵੀਅੰ ਦੇਵਤੰ ਦਈਤ ਰੂਪੰ ॥ ਕਹੂੰ ਰੂਪ ਅਨੇਕ ਧਾਰੇ ਅਨੂਪੰ ॥੧੧॥
 ਕਹੂੰ ਫੂਲ ਹ੍ਵੈ ਕੈ ਭਲੇ ਰਾਜ ਫੂਲੇ ॥ ਕਹੂੰ ਭਵਰ ਹ੍ਵੈ ਕੈ ਭਲੀ ਭਾਂਤਿ ਭੂਲੇ ॥
ਕਹੂੰ ਪਉਨ ਹ੍ਵੈ ਕੈ ਬਹੇ ਬੇਗਿ ਐਸੇ ॥ ਕਹੇ ਮੋ ਨ ਆਵੈ ਕਥੋਂ ਤਾਹਿ ਕੈਸੇ ॥੧੨॥
 ਕਹੂੰ ਨਾਦ ਹ੍ਵੈ ਕੈ ਭਲੀ ਭਾਂਤਿ ਬਾਜੇ ॥ ਰਹੂੰ ਪਾਰਧੀ ਹ੍ਵੈ ਕੈ ਧਰੇ ਬਾਨ ਰਾਜੇ ॥
ਕਹੂੰ ਮ੍ਰਿਗ ਹ੍ਵੈ ਕੈ ਭਲੀ ਭਾਂਤਿ ਮੋਹੇ ॥ ਕਹੂੰ ਕਾਮੁਕੀ ਜਿਉ ਧਰੇ ਰੂਪ ਸੋਹੇ ॥੧੩॥
 ਨਹੀਂ ਜਾਨ ਜਾਈ ਕਛੂ ਰੂਪ ਰੇਖੰ ॥ ਕਹਾਂ ਬਾਸ ਤਾ ਕੋ ਫਿਰੈ ਕਉਨ ਭੇਖੰ ॥
ਕਹਾ ਨਾਮ ਤਾ ਕੋ ਕਹਾ ਕੈ ਕਹਾਵੈ ॥ ਕਹਾ ਮੈ ਬਖਾਨੋ ਕਹੇ ਮੋ ਨ ਆਵੈ ॥੧੪॥
 ਨ ਤਾ ਕੋ ਕੋਈ ਤਾਤ ਮਾਤੰ ਨ ਭਾਯੰ ॥ ਨ ਪੁਤ੍ਰੰ ਨ ਪੌਤ੍ਰੰ ਨ ਦਾਯਾ ਨ ਦਾਯੰ ॥
ਨ ਨੇਹੰ ਨ ਗੇਹੰ ਨ ਸੈਨੰ ਨ ਸਾਥੰ ॥ ਮਹਾ ਰਾਜ ਰਾਜੰ ਮਹਾ ਨਾਥ ਨਾਥੰ ॥੧੫॥
 ਪਰਮੰ ਪ੍ਰਰਾਨੰ ਪਵਿਤ੍ਰੰ ਪਰੇਯੰ ॥ ਅਨਾਦੰ ਅਨੀਲੰ ਅਸੰਭੰ ਅਜੇਯੰ ॥
ਅਭੇਦੰ ਅਛੇਦੰ ਪਵਿਤ੍ਰੰ ਪ੍ਰਮਾਥੰ ॥ ਮਹਾ ਦੀਨ ਦੀਨੰ ਮਹਾ ਨਾਥ ਨਾਥੰ ॥੧੬॥
 ਅਦਾਗੰ ਅਦੱਗੰ ਅਲੇਖੰ ਅਭੇਖੰ ॥ ਅਨੰਤੰ ਅਨੀਲੰ ਅਰੂਪੰ ਅਦੈੂਖੰ ॥
ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ ॥ ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ॥੧੭॥
 ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ ॥ ਮਹਾ ਤੇਜ ਤੇਜੰ ਬਿਰਾਜੈ ਬਿਸਾਲੰ ॥
ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ॥੧੮॥
 ਡਮਾਡੱਮ ਡਉਰੂ ਸਿਤਾ ਸੇਤ ਛਤ੍ਰੰ ॥ ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ ॥
ਮਹਾ ਘੋਰ ਸਬਦੰ ਬਜੇ ਸੰਖ ਐਸੇ ॥ ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ॥੧੯॥
Click here to listen  
 ਰਸਾਵਲ ਛੰਦ ॥
 ਘਣੰ ਘੰਟ ਬਾਜੰ ॥ ਧੁਣੰ ਮੇਘ ਲਾਜੰ ॥ ਭਯੋ ਸੱਦ ਏਵੰ ॥ ਹੜਿਓ ਨੀਰਧੇਵੰ ॥੨੦॥
 ਘੁਰੰ ਘੁੰਘਰੇਯੰ ॥ ਧੁਣੰ ਨੇਵਰੇਯੰ ॥ ਮਹਾ ਨਾਦ ਨਾਦੰ ॥ ਸੁਰੰ ਨਿਰਬਿਖਾਦੰ ॥੨੧॥
 ਸਿਰੰ ਮਾਲ ਰਾਜੰ ॥ ਲਖੇ ਰੁਦ੍ਰ ਲਾਜੰ ॥ ਸੁਭੰ ਚਾਰ ਚਿੱਤ੍ਰੰ ॥ ਪਰਮੰ ਪਵਿਤ੍ਰੰ ॥੨੨॥
 ਮਹਾ ਗਰਜ ਗਰਜੰ ॥ ਸੁਨੈ ਦੂਤ ਲਰਜੰ ॥ ਸ੍ਰਵੰ ਸ੍ਰੌਣ ਸੋਹੰ ॥ ਮਹਾ ਮਾਨ ਮੋਹੰ ॥੨੩॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਸ੍ਰਿਜੇ ਸੇਤਜੰ ਜੇਰਜੰ ਉਤਭੁਜੇਵੰ ॥ ਰਚੇ ਅੰਭਜੰ ਖੰਡ ਬ੍ਰਹਮੰਡ ਏਵੰ ॥
ਦਿਸਾ ਬਿਦਿਸਾਯੰ ਜਿਮੀ ਆਸਮਾਣੰ ॥ ਚਤੁਰ ਬੇਦ ਕਥਿਅੰ ਕੁਰਾਣੰ ਪੁਰਾਣੰ ॥੨੪॥
 ਰਚੇ ਰੈਣ ਦਿਵਸੰ ਥਪੇ ਸੂਰ ਚੰਦੰ ॥ ਠਟੇ ਦਈਵ ਦਾਨੋ ਰਚੇ ਬੀਰ ਬ੍ਰਿੰਦੰ ॥
ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ ॥ ਸਬੈ ਜੇਰ ਕੀਨੇ ਬਲੀ ਕਾਲ ਹਾਥੰ ॥੨੫॥
 ਕਈ ਮੇਟ ਡਾਰੇ ਉਸਾਰੇ ਬਨਾਏ ॥ ਉਪਾਰੇ ਗੜੇ ਫੇਰ ਮੇਟੇ ਉਪਾਏ ॥
ਕ੍ਰਿਯਾ ਕਾਲ ਜੂ ਕੀ ਕਿਨੂ ਨ ਪਛਾਨੀ ॥ ਘਨਿਯੋ ਪੈ ਬਿਹੈਹੈ ਘਨਿਯੋ ਪੈ ਬਿਹਾਨੀ ॥੨੬॥
 ਕਿਤੇ ਕ੍ਰਿਸਨ ਸੇ ਕੀਟ ਕੋਟੈ ਬਨਾਏ ॥ ਕਿਤੇ ਰਾਮ ਸੇ ਮੇਟਿ ਡਾਰੇ ਉਪਾਏ ॥
ਮਹਾਦੀਨ ਕੇਤੇ ਪ੍ਰਿਥੀ ਮਾਂਝ ਹੂਏ ॥ ਸਮੈ ਆਪਨੀ ਆਪਨੀ ਅੰਤ ਮੂਏ ॥੨੭॥
 ਜਿਤੇ ਅਉਲੀਆ ਅੰਬੀਆ ਹੋਇ ਬੀਤੇ ॥ ਤਿਤਿਓ ਕਾਲ ਜੀਤਾ ਨ ਤੇ ਕਾਲ ਜੀਤੇ ॥
ਜਿਤੇ ਰਾਮ ਸੇ ਕ੍ਰਿਸਨ ਹੁਇ ਬਿਸਨ ਆਏ ॥ ਤਿਤਿਓ ਕਾਲ ਖਾਪਿਓ ਨ ਤੇ ਕਾਲ ਘਾਏ ॥੨੮॥
 ਜਿਤੇ ਇੰਦ੍ਰ ਸੇ ਚੰਦ੍ਰ ਸੇ ਹੋਤ ਆਏ ॥ ਤਿਤਿਓ ਕਾਲ ਖਾਪਾ ਨ ਤੇ ਕਾਲ ਘਾਏ ॥
ਜਿਤੇ ਔਲੀਆ ਅੰਬੀਆ ਗੌਸ ਹ੍ਵੈਹੈਂ ॥ ਸਭੈ ਕਾਲ ਕੇ ਅੰਤ ਦਾੜਾ ਤਲੈ ਹੈਂ ॥੨੯॥
 ਜਿਤੇ ਮਾਨਧਾਤਾਦਿ ਰਾਜਾ ਸੁਹਾਏ ॥ ਸਭੈ ਬਾਂਧ ਕੈ ਕਾਲ ਜੇਲੈ ਚਲਾਏ ॥
ਜਿਨੈ ਨਾਮ ਤਾ ਕੋ ਉਚਾਰੋ ਉਬਾਰੇ ॥ ਬਿਨਾ ਸਾਮ ਤਾ ਕੀ ਲਖੇ ਕੋਟ ਮਾਰੇ ॥੩੦॥
 Click here to listen 
 ਰਸਾਵਲ ਛੰਦ ॥ ਤ੍ਵ ਪ੍ਰਸਾਦਿ ॥
 ਚਮੱਕਹਿ ਕ੍ਰਿਪਾਣੰ ॥ ਅਭੂਤੰ ਭਯਾਣੰ ॥ ਧੁਨੰ ਨੇਵਰਾਣੰ ॥ ਘੁਰੰ ਘੁੰਘਰਾਣੰ ॥੩੧॥
 ਚਤੁਰ ਬਾਂਹ ਚਾਰੰ ॥ ਨਿਜੂਟੰ ਸੁਧਾਰੰ ॥ ਗਦਾ ਪਾਸ ਸੋਹੰ ॥ ਜਮੰ ਮਾਨ ਮੋਹੰ ॥੩੨॥
 ਸੁਭੰ ਜੀਭ ਜੁਆਲੰ ॥ ਸੁ ਦਾੜ੍ਹਾ ਕਰਾਲੰ ॥ ਬਜੀ ਬੰਬ ਸੰਖੰ ॥ ਉਠੇ ਨਾਦ ਬੰਖੰ ॥੩੩॥
 ਸੁਭੰ ਰੂਪ ਸਿਆਮੰ ॥ ਮਹਾ ਸੋਭ ਧਾਮੰ ॥ ਛਬੇ ਚਾਰੁ ਚਿਤ੍ਰੰ ॥ ਪਰੇਅੰ ਪਵਿਤ੍ਰੰ ॥੩੪॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਸਿਰੰ ਸੇਤ ਛਤ੍ਰੰ ਸੁ ਸੁਭ੍ਰੰ ਬਿਰਾਜੰ ॥ ਲਖੇ ਛੈਲ ਛਾਯਾ ਕਰੇ ਤੇਜ ਲਾਜੰ ॥
 ਬਿਸਾਲਾਲ ਨੈਨੰ ਮਹਾਰਾਜ ਸੋਹੰ ॥ ਢਿਗੰ ਅੰਸੁਮਾਲੰ ਹਸੰ ਕੋਟ ਕ੍ਰੋਹੰ ॥੩੫॥
 ਕਹੂੰ ਰੂਪ ਧਾਰੇ ਮਹਾਰਾਜ ਸੋਹੰ ॥ ਕਹੂੰ ਦੇਵ ਕੰਨਿਆਨ ਕੇ ਮਾਨ ਮੋਹੰ ॥
 ਕਹੂੰ ਬੀਰ ਹ੍ਵੈ ਕੈ ਧਰੇ ਬਾਨ ਪਾਨੰ ॥ ਕਹੂੰ ਭੂਪ ਹ੍ਵੈ ਕੈ ਬਜਾਏ ਨਿਸਾਨੰ ॥੩੬॥
 Click here to listen 
 ਰਸਾਵਲ ਛੰਦ ॥
 ਧਨੁਰ ਬਾਨ ਧਾਰੇ ॥ ਛਕੇ ਛੈਲ ਭਾਰੇ ॥ ਲਏ ਖੱਗ ਐਸੇ ॥ ਮਹਾਂ ਬੀਰ ਜੈਸੇ ॥੩੭॥
 ਜੁਰੇ ਜੰਗ ਜੋਰੰ ॥ ਕਰੇ ਜੁੱਧ ਘੋਰੰ ॥ ਕ੍ਰਿਪਾ ਨਿਧਿ ਦਿਆਲੰ ॥ ਸਦਾਯੰ ਕ੍ਰਿਪਾਲੰ ॥੩੮॥
 ਸਦਾ ਏਕ ਰੂਪੰ ॥ ਸਭੈ ਲੋਕ ਭੂਪੰ ॥ ਅਜੇਯੰ ਅਜਾਯੰ ॥ ਸਰਣਿਅੰ ਸਹਾਯੰ ॥੩੯॥
 ਤਪੈ ਖੱਗ ਪਾਨੰ ॥ ਮਹਾਂ ਲੋਕ ਦਾਨੰ ॥ ਭਵਿਖਿਅੰ ਭਵੇਅੰ ॥ ਨਮੋ ਨਿਰਜੁਰੇਅੰ ॥੪੦॥
 ਮਧੋ ਮਾਨ ਮੁੰਡੰ ॥ ਸੁਭੰ ਰੁੰਡ ਝੁੰਡੰ ॥ ਸਿਰੰ ਸੇਤ ਛੱਤ੍ਰੰ ॥ ਲਸੰ ਹਾਥ ਅੱਤ੍ਰੰ ॥੪੧॥
 ਸੁਣੇ ਨਾਦ ਭਾਰੀ ॥ ਤ੍ਰਸੇ ਛਤ੍ਰਧਾਰੀ ॥ ਦਿਸਾ ਬਸਤ੍ਰ ਰਾਜੰ ॥ ਸ੍ਰਣੇ ਦੋਖ ਭਾਜੰ ॥੪੨॥
 ਸੁਣੇ ਗੱਦ ਸੱਦੰ ॥ ਅਨੰਤੰ ਬਿਹੱਦੰ ॥ ਘਟਾ ਜਾਣੁ ਸਿਆਮੰ ॥ ਦੁਤੰ ਅਭਿਰਾਮੰ ॥੪੩॥
 ਚਤੁਰ ਬਾਹੁ ਚਾਰੰ ॥ ਕਰੀਟੰ ਸੁ ਧਾਰੰ ॥ ਗਦਾ ਸੰਖ ਚੱਕ੍ਰੰ ॥ ਦਿਪੈ ਕ੍ਰੂਰ ਬੱਕ੍ਰੰ ॥੪੪॥
 Click here to listen 
 ਨਰਾਜ ਛੰਦ ॥
 ਅਨੂਪ ਰੂਪ ਰਾਜਿਅੰ ॥ ਨਿਹਾਰ ਕਾਮੁ ਲਾਜਿਅੰ ॥ ਅਲੋਕ ਲੋਕ ਸੋਭਿਅੰ ॥ ਬਿਲੋਕ ਲੋਕ ਲੋਭਿਅੰ ॥੪੫॥
 ਚਮੱਕ ਚੰਦ੍ਰ ਸੀਸਿਯੰ ॥ ਰਹਿਓ ਲਜਾਇ ਈਸਯੰ ॥ ਸੁ ਸੋਭ ਨਾਗ ਭੂਖਣੰ ॥ ਅਨੇਕ ਦੁਸਟ ਦੂਖਣੰ ॥੪੬॥
 ਕ੍ਰਿਪਾਣ ਪਾਣ ਧਾਰੀਅੰ ॥ ਕਰੋਰ ਪਾਪ ਟਾਰੀਅੰ ॥ ਗਦਾ ਗ੍ਰਿਸਟ ਪਾਣਿਅੰ ॥ ਕਮਾਣ ਬਾਣ ਤਾਣਿਅੰ ॥੪੭॥
 ਸਬਦ ਸੰਖ ਬੱਜਿਅੰ ॥ ਘਣੰਕਿ ਘੁੰਘਰ ਗੱਜਿਅੰ ॥ ਸਰਨ ਨਾਥ ਤੋਰੀਅੰ ॥ ਬਿਸੇਖ ਦੇਵ ਮੋਰੀਅੰ ॥੪੮॥
 ਅਨੇਕ ਰੂਪ ਸੋਹੀਅੰ ॥ ਬਿਸੇਖ ਦੇਵ ਮੋਹੀਅੰ ॥ ਅਦੇਵ ਦੇਵ ਦੇਵਲੰ ॥ ਕ੍ਰਿਪਾ ਨਿਧਾਨ ਕੇਵਲੰ ॥੪੯॥
 ਸੁ ਆਦਿ ਅੰਤ ਏਕਿਅੰ ॥ ਧਰੇ ਸੁ ਰੂਪ ਅਨੇਕਿਅੰ ॥ ਕ੍ਰਿਪਾਣ ਪਾਣ ਰਾਜਈ ॥ ਬਿਲੋਕ ਪਾਪ ਭਾਜਈ ॥੫੦॥
 ਅਲੰਕ੍ਰਿਤੰ ਸੁ ਦੇਹਯੰ ॥ ਤਨੋ ਮਨੋ ਕਿ ਮੋਹਯੰ ॥ ਕਮਾਣ ਬਾਣ ਧਾਰਹੀ ॥ ਅਨੇਕ ਸੱਤ੍ਰੁ ਟਾਰਹੀ ॥੫੧॥
 ਘਮੱਕਿ ਘੁੰਘਰੰ ਸੁਰੰ ॥ ਨਵੰ ਨਿਨਾਦ ਨੂਪਰੰ ॥ ਪ੍ਰਜ੍ਵਾਲ ਬਿੱਜੁਲੰ ਜ੍ਵਲੰ ॥ ਪਵਿਤ੍ਰ ਪਰਮ ਨਿਰਮਲੰ ॥੫੨॥
 Click here to listen 
 ਤੋਟਕ ਛੰਦ ॥ ਤ੍ਵ ਪ੍ਰਸਾਦਿ ॥
 ਨਵ ਨੇਵਰ ਨਾਦ ਸੁਰੰ ਨ੍ਰਿਮਲੰ ॥ ਮੁਖ ਬਿੱਜੁਲ ਜ੍ਵਾਲ ਘਣੰ ਪ੍ਰਜੁਲੰ ॥
ਮਦਰਾ ਕਰ ਮੱਤ ਮਹਾ ਭਭਕੰ ॥ ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥
 ਭਵ ਭੂਤ ਭਵਿੱਖ ਭਵਾਨ ਭਵਾਨ ਭਵੰ ॥ ਕਲ ਕਾਰਣ ਉਬਾਰਨ ਏਕ ਤੁਵੰ ॥
ਸਭ ਠੌਰ ਨਿਰੰਤਰ ਨਿੱਤ ਨਯੰ ॥ ਮ੍ਰਿਦੁ ਮੰਗਲ ਰੂਪ ਤੁਯੰ ਸੁ ਭਯੰ ॥੫੪॥
 ਦਿੜ ਦਾੜ੍ਹ ਕਰਾਲ ਦ੍ਵੈ ਸੇਤ ਉਧੰ ॥ ਜਿਹ ਭਾਜਤ ਦੁਸਟ ਬਿਲੋਕ ਜੁਧੰ ॥
ਮਦ ਮਤ ਕ੍ਰਿਪਾਣ ਕਰਾਲ ਧਰੰ ॥ ਜਯ ਸੱਦ ਸੁਰਾਸੁਰਯੰ ਉਚਰੰ ॥੫੫॥
ਨਵ ਕਿੰਕਣ ਨੇਵਰ ਨਾਦ ਹੂਅੰ ॥ ਚਲ ਚਾਲ ਸਭਾਚਲ ਕੰਪ ਭੂਅੰ ॥
ਘਣ ਘੁੰਘਰ ਘੰਟਣ ਘੋਰ ਸੁਰੰ ॥ ਚਰ ਚਾਰ ਚਰਾਚਰਯੰ ਹੁਹਰੰ ॥੫੬॥
 ਚਲ ਚੌਦਹੂੰ ਚੱਕ੍ਰਨ ਚੱਕ੍ਰ ਫਿਰੰ ॥ ਬਢਵੰ ਘਟਵੰ ਹਰੀਅੰ ਸੁਭਰੰ ॥
ਜਗ ਜੀਵ ਜਿਤੇ ਜਲਯੰ ਥਲਯੰ ॥ ਅਸ ਕੋ ਜੁ ਤਵਾਇਸੁਅੰ ਮਲਯੰ ॥੫੭॥
 ਘਟ ਭਾਦਵ ਮਾਸ ਕੀ ਜਾਣ ਸੁਭੰ ॥ ਤਨ ਸਾਵਰੇ ਰਾਵਰੇਅੰ ਹੁਲਸੰ ॥
ਰਦ ਪੰਗਤ ਦਾਮਨੀਅੰ ਦਮਕੰ ॥ ਘਨ ਘੁੰਘਰ ਘੰਟ ਸੁਰੰ ਘਮਕੰ ॥੫੮॥
 Click here to listen 
 ਭੁਜੰਗ ਪ੍ਰਯਾਤ ਛੰਦ ॥
 ਘਟਾ ਸਾਵਣੰ ਜਾਣ ਸਿਆਮੰ ਸੁਹਾਯੰ ॥ ਮਣੀ ਨੀਲ ਨਗਯੰ ਲਖੰ ਸੀਸ ਨਯਾਯੰ ॥
ਮਹਾ ਸੁੰਦ੍ਰ ਸਿਆਮੰ ਮਹਾਂ ਅਭਿਰਾਮੰ ॥ ਮਹਾਂ ਰੂਪ ਰੂਪੰ ਮਹਾਂ ਕਾਮ ਕਾਮੰ ॥੫੯॥
 ਫਿਰੈ ਚਕ੍ਰ ਚਉਦਹੂੰ ਪੁਰੀਅੰ ਮਧਿਆਣੰ ॥ ਇਸੋ ਕੌਣ ਬੀਅੰ ਫਿਰੈ ਆਇਸਾਣੰ ॥
ਕਹੋ ਕੁੰਟ ਕੌਨੈ ਬਿਖੈ ਭਾਜ ਬਾਚੈ ॥ ਸਭੰ ਸੀਸ ਕੇ ਸੰਗ ਸ੍ਰੀ ਕਾਲ ਨਾਚੈ ॥੬੦॥
 ਕਰੇ ਕੋਟ ਕੋਊ ਧਰੇ ਕੋਟ ਓਟੰ ॥ ਬਚੈਗੋ ਨ ਕਿਉਹੂੰ ਕਰੈ ਕਾਲ ਚੋਟੰ ॥
ਲਿਖੰ ਜੰਤ੍ਰ ਕੇਤੇ ਪੜ੍ਹੰ ਮੰਤ੍ਰ ਕੋਟੰ ॥ ਬਿਨਾ ਸਰਨ ਤਾਂ ਕੀ ਨਹੀ ਔਰ ਓਟੰ ॥੬੧॥
 ਲਿਖੰ ਜੰਤ੍ਰ ਥਾਕੇ ਪੜ੍ਹੰ ਮੰਤ੍ਰ ਹਾਰੇ ॥ ਕਰੇ ਕਾਲ ਤੇ ਅੰਤ ਲੈ ਕੈ ਬਿਚਾਰੇ ॥
ਕਿਤਿਓ ਤੰਤ੍ਰ ਸਾਧੇ ਜੁ ਜਨਮੰ ਬਿਤਾਇਓ ॥ ਭਏ ਫੋਕਟੰ ਕਾਜ ਏਕੈ ਨ ਆਇਓ ॥੬੨॥
 ਕਿਤੇ ਨਾਸ ਮੂੰਦੇ ਭਏ ਬ੍ਰਹਮਚਾਰੀ ॥ ਕਿਤੇ ਕੰਠ ਕੰਠੀ ਜਟਾ ਸੀਸ ਧਾਰੀ ॥
ਕਿਤੇ ਚੀਰ ਕਾਨੰ ਜੁਗੀਸੰ ਕਹਾਯੰ ॥ ਸਭੈ ਫੋਕਟੰ ਧਰਮ ਕਾਮੰ ਨ ਆਯੰ ॥੬੩॥
 ਮਧੁ ਕੀਟਭੰ ਰਾਛਸੇਸੰ ਬਲੀਅੰ ॥ ਸਮੈ ਆਪਨੀ ਕਾਲ ਤੇਊ ਦਲੀਅੰ ॥
ਭਏ ਸੁੰਭ ਨੈਸੁੰਭ ਸ੍ਰੋਣੰਤ ਬੀਜੰ ॥ ਤੇਊ ਕਾਲ ਕੀਨੇ ਪ੍ਰਰੇਜੰ ਪ੍ਰਰੇਜੰ ॥੬੪॥
 ਬਲੀ ਪ੍ਰਿਥੀਅੰ ਮਾਨਧਾਤਾ ਮਹੀਪੰ ॥ ਜਿਨੈ ਰਥ ਚੱਕ੍ਰ ਕੀਏ ਸਾਤ ਦੀਪੰ ॥
ਭੁਜੰ ਭੀਮ ਭਰਥੰ ਜਗੰ ਜੀਤਿ ਡੰਡੰਯਾ ॥ ਤਿਨੈ ਅੰਤ ਕੇ ਅੰਤ ਕੌ ਕਾਲ ਖੰਡੰਯਾ ॥੬੫॥
 ਜਿਨੈ ਦੀਪ ਦੀਪੰ ਦੁਹਾਈ ਫਿਰਾਈ ॥ ਭੁਜਾ ਦੰਡ ਦੈ ਛੋਣਿ ਛੱਤ੍ਰੰ ਛਿਨਾਈ ॥
ਕਰੇ ਜੱਗ ਕੋਟੰ ਜਸੰ ਅਨੇਕ ਲੀਤੇ ॥ ਵਹੈ ਬੀਰ ਬੰਕੇ ਬਲੀ ਕਾਲ ਜੀਤੇ ॥੬੬॥
 ਕਈ ਕੋਟ ਲੀਨੇ ਜਿਨੈ ਦੁਰਗ ਢਾਹੇ ॥ ਕਿਤੇ ਸੂਰਬੀਰਾਨ ਕੇ ਸੈਨ ਗਾਹੇ ॥
ਕਈ ਜੰਗ ਕੀਨੇ ਸੁ ਸਾਕੇ ਪਵਾਰੇ ॥ ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੭॥
 ਜਿਨੈ ਪਾਤਸਾਹੀ ਕਰੀ ਕੋਟ ਜੁਗੰਯਾ ॥ ਰਸੰ ਆਨ ਰੱਸੰ ਭਲੀ ਭਾਂਤਿ ਭੁਗੰਯਾ ॥
ਵਹੈ ਅੰਤ ਕੋ ਪਾਵ ਨਾਗੇ ਪਧਾਰੇ ॥ ਗਿਰੇ ਦੀਨ ਦੇਖੇ ਹਠੀ ਕਾਲ ਮਾਰੇ ॥੬੮॥
 ਜਿਨੈ ਖੰਡੀਅੰ ਦੰਡ ਧਾਰੰ ਅਪਾਰੰ ॥ ਕਰੇ ਚੰਦ੍ਰਮਾ ਸੂਰ ਚੇਰੇ ਦੁਆਰੰ ॥
ਜਿਨੈ ਇੰਦ੍ਰ ਸੇ ਜੀਤ ਕੈ ਛੋਡ ਡਾਰੇ ॥ ਵਹੈ ਦੀਨ ਦੇਖੇ ਗਿਰੇ ਕਾਲ ਮਾਰੇ ॥੬੯॥
Click here to listen  
 ਰਸਾਵਲ ਛੰਦ ॥
 ਜਿਤੇ ਰਾਮ ਹੂਏ ॥ ਸਭੈ ਅੰਤ ਮੂਏ ॥ ਜਿਤੇ ਕ੍ਰਿਸਨ ਹ੍ਵੈਹੈਂ ॥ ਸਭੈ ਅੰਤ ਜੈਹੈਂ ॥੭੦॥
 ਜਿਤੇ ਦੇਵ ਹੋਸੀ ॥ ਸਭੇ ਅੰਤ ਜਾਸੀ ॥ ਜਿਤੇ ਬੋਧ ਹ੍ਵੈਹੈਂ ॥ ਸਭੈ ਅੰਤ ਛੈਹੈਂ ॥੭੧॥
 ਜਿਤੇ ਦਈਤ ਏਸੰ ॥ ਸਭੈ ਅੰਤ ਜਾਯੰ ॥ ਜਿਤੇ ਦਈਤ ਏਸੰ ॥ ਤਿਤਿਓ ਕਾਲ ਲੇਸੰ ॥੭੨॥
 ਨਰਸਿੰਘਾਵਤਾਰੰ ॥ ਵਹੈ ਕਾਲ ਮਾਰੰ ॥ ਬਡੋ ਡੰਡ ਧਾਰੀ ॥ ਹਣਿਓ ਕਾਲ ਭਾਰੀ ॥੭੩॥
 ਦਿਜੈ ਬਾਵਨੇਯੰ ॥ ਹਣਿਓ ਕਾਲ ਤੇਯੰ ॥ ਮਹਾ ਮੱਛ ਮੁੰਡੰ ॥ ਫਧਿਓ ਕਾਲ ਝੁੰਡੰ ॥੭੪॥
 ਜਿਤੇ ਹੋਇ ਬੀਤੇ ॥ ਤਿਤੇ ਕਾਲ ਜੀਤੇ ॥ ਜਿਤੇ ਸਰਨਿ ਜੈਹੈਂ ॥ਤਿਤਿਓ ਰਾਖ ਲੈਹੈਂ ॥੭੫॥
Click here to listen  
 ਭੂਜੰਗ ਪ੍ਰਯਾਤ ਛੰਦ ॥
 ਬਿਨਾ ਸਰਨ ਤਾ ਕੀ ਨ ਅਉਰੈ ਉਪਾਯੰ ॥ ਕਹਾ ਦੇਵ ਦਈਤੰ ਕਹਾ ਰੰਕ ਰਾਯੰ ॥
 ਕਹਾ ਪਾਤਸਾਹੰ ਕਹਾ ਉਮਰਾਯੰ ॥ ਬਿਨਾ ਸਰਨ ਤਾ ਕੀ ਨ ਕੋਟੈ ਉਪਾਯੰ ॥੭੬॥
 ਜਿਤੇ ਜੀਵ ਜੰਤੰ ਸੁ ਦੁਨੀਅੰ ਉਪਾਯੰ ॥ ਸਭੈ ਅੰਤ ਕਾਲੰ ਬਲੀ ਕਾਲ ਘਾਯੰ ॥
 ਬਿਨਾ ਸਰਨ ਤਾ ਕੀ ਨਹੀ ਔਰ ਓਟੰ ॥ ਲਿਖੇ ਜੰਤ੍ਰ ਕੇਤੇ ਪੜ੍ਹੇ ਮੰਤ੍ਰ ਕੋਟੰ ॥੭੭॥
Click here to listen  
 ਨਰਾਜ ਛੰਦ ॥
 ਜਿਤੇਕ ਰਾਜ ਰੰਕਯੰ ॥ ਹਨੇ ਸੁ ਕਾਲ ਬੰਕਯੰ ॥ ਜਿਤੇਕ ਲੋਕ ਪਾਲਯੰ ॥ ਨਿਦਾਨ ਕਾਲ ਦਾਲਯੰ ॥੭੮॥
 ਕ੍ਰਿਪਾਣ ਪਾਣ ਜੇ ਜਪੈ ॥ ਅਨੰਤ ਥਾਟ ਤੇ ਥਪੈ ॥ ਜਿਤੇਕ ਕਾਲ ਧਯਾਇ ਹੈ ॥ ਜਗਤ ਜੀਤ ਜਾਇ ਹੈ ॥੭੯॥
 ਬਚਿਤ੍ਰ ਚਾਰੁ ਚਿਤ੍ਰਯੰ ॥ ਪਰਮਯੰ ਪਵਿਤ੍ਰਯੰ ॥ ਅਲੋਕ ਰੂਪ ਰਾਜਿਯੰ ॥ ਸੁਣੇ ਸੁ ਪਾਪ ਭਾਜਿਯੰ ॥੮੦॥
 ਬਿਸਾਲ ਲਾਲ ਲੋਚਨੰ ॥ ਬਿਅੰਤ ਪਾਪ ਮੋਚਨੰ ॥ ਚਮੱਕ ਚੰਦ੍ਰ ਚਾਰੀਅੰ ॥ ਅਘੀ ਅਨੇਕ ਤਾਰੀਅੰ ॥੮੧॥
Click here to listen  
 ਰਸਾਵਲ ਛੰਦ ॥
 ਜਿਤੇ ਲੋਕ ਪਾਲੰ ॥ ਤਿਤੇ ਜੇਰ ਕਾਲੰ ॥
ਜਿਤੇ ਸੂਰ ਚੰਦ੍ਰੰ ॥ ਕਹਾ ਇੰਦ੍ਰ ਬਿੰਦ੍ਰੰ ॥੮੨॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਫਿਰੇ ਚੌਦਹੂੰ ਲੋਕਯੰ ਕਾਲ ਚਕ੍ਰੰ ॥ ਸਭੈ ਨਾਥ ਨਾਥੇ ਭ੍ਰਮੰ ਭਉਂਹ ਬਕ੍ਰੰ ॥
 ਕਹਾ ਰਾਮ ਕ੍ਰਿਸਨੰ ਕਹਾ ਚੰਦ ਸੂਰੰ ॥ ਸਭੈ ਹਾਥ ਬਾਧੇ ਖਰੇ ਕਾਲ ਹਜੂਰੰ ॥੮੩॥
Click here to listen  
 ਸਵੈਯਾ ॥
 ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ ॥
 ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ॥
 ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜੱਛ ਭੁਜੰਗ ਦਿਸਾ ਬਿਦਿਸਾ ਹੈ ॥
 ਔਰ ਸੁਕਾਲ ਸਭੈ ਬਸ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਨਮੋ ਦੇਵ ਦੇਵੰ ਨਮੋ ਖੜਗਧਾਰੰ ॥ ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥
 ਨਮੋ ਰਾਜਸੰ ਸਾਤਕੰ ਤਾਮਸੇਅੰ ॥ ਨਮੋ ਨਿਰਬਿਕਾਰੰ ਨਮੋ ਨਿਰਜੁਰੇਅੰ ॥੮੫॥
Click here to listen  
 ਰਸਾਵਲ ਛੰਦ ॥
 ਨਮੋ ਬਾਣ ਪਾਣੰ ॥ ਨਮੋ ਨਿਰਭਯਾਣੰ ॥
ਨਮੋ ਦੇਵ ਦੇਵੰ ॥ ਭਵਾਣੰ ਭਵੇਅੰ ॥੮੬॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਨਮੋ ਖਗ ਖੰਡੰ ਕ੍ਰਿਪਾਣੰ ਕਟਾਰੰ ॥ ਸਦਾ ਏਕ ਰੂਪੰ ਸਦਾ ਨਿਰਬਿਕਾਰੰ ॥ ਨਮੋ ਬਾਣ ਪਾਣੰ ਨਮੋ ਦੰਡ ਧਾਰਿਯੰ ॥ ਜਿਨੈ ਚੌਦਹੂੰ ਲੋਕ ਜੋਤੰ ਬਿਥਾਰਿਯੰ ॥੮੭॥
 ਨਮਸਕਾਰਯੰ ਮੋਰ ਤੀਰੰ ਤੁਫੰਗੰ ॥ ਨਮੋ ਖਗ ਅਦੱਗੰ ਅਭੇਯੰ ਅਭੰਗੰ ॥ ਗਦਾਯੰ ਗ੍ਰਿਸਟੰ ਨਮੋ ਸੈਹਥੀਯੰ ॥ ਜਿਨੈ ਤੁੱਲੀਯੰ ਬੀਰ ਬੀਯੋ ਨ ਬੀਯੰ ॥੮੮॥
 Click here to listen 
 ਰਸਾਵਲ ਛੰਦ ॥
 ਨਮੋ ਚੱਕ੍ਰ ਪਾਣੰ ॥ ਅਭੂਤੰ ਭਯਾਣੰ ॥ ਨਮੋ ਉਗ੍ਰ ਦਾੜੰ ॥ ਮਹਾ ਗ੍ਰਿਸਟ ਗਾੜੰ ॥੮੯॥
 ਨਮੋ ਭੀਰ ਤੋਪੰ ॥ ਜਿਨੈ ਸਤ੍ਰੁ ਘੋਪੰ ॥ ਨਮੋ ਧੋਪ ਪੱਟੰ ॥ ਜਿਨੈ ਦੁਸਟ ਦੱਟੰ ॥੯੦॥
 ਜਿਤੇ ਸਸਤ੍ਰ ਨਾਮੰ ॥ ਨਮਸਕਾਰ ਤਾਮੰ ॥ ਜਿਤੇ ਅਸਤ੍ਰ ਭੇਯੰ ॥ ਨਮਸਕਾਰ ਤੇਯੰ ॥੯੧॥
Click here to listen  
 ਸਵੈਯਾ ॥
 ਮੇਰੁ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ ॥
ਭੂਲ ਛਿਮੋ ਹਮਰੀ ਪ੍ਰਭ ਆਪਨ ਭੂਲਨਹਾਰ ਕਹੂੰ ਕੋਊ ਮੋ ਸੋ ॥
 ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਿਹ ਦੇਖੀਅਤ ਦ੍ਰਬ ਭਰੋ ਸੋ ॥
ਯਾ ਕਲ ਮੈਂ ਸਭ ਕਾਲ ਕ੍ਰਿਪਾਨ ਕੇ ਭਾਹੀ ਭੁਜਾਨ ਕੋ ਭਾਰੀ ਭਰੋਸੋ ॥੯੨॥
 ਸੁੰਭ ਨਿਸੁੰਭ ਸੇ ਕੋਟ ਨਿਸਾਚਰ ਜਾਹਿ ਛਿਨੇਕ ਬਿਖੈ ਹਨ ਡਾਰੇ ॥
ਧੂਮਰਲੋਚਨ ਚੰਡ ਔ ਮੁੰਡ ਸੇ ਮਾਹਖ ਸੇ ਪਲ ਬੀਚ ਨਿਵਾਰੇ ॥
ਚਾਮਰ ਸੇ ਰਣ ਚਿੱਛਰ ਸੇ ਰਕਤਿੱਛਣ ਸੇ ਝਟ ਦੈ ਝਝਕਾਰੇ ॥
ਐਸੋ ਸੁ ਸਾਹਿਬ ਪਾਇ ਕਹਾ ਪਰਵਾਹ ਰਹੀ ਇਹ ਦਾਸ ਤਿਹਾਰੇ ॥੯੩॥
 ਮੁੰਡਹੁ ਸੇ ਮਧੁਕੀਟਭ ਸੇ ਮੁਰ ਸੇ ਅਘ ਸੇ ਜਿਨਿ ਕੋਟਿ ਦਲੇ ਹੈਂ ॥
ਓਟ ਕਰੀ ਕਬਹੂੰ ਨ ਜਿਨੈ ਰਣ ਚੋਟ ਪਰੀ ਪਗ ਦ੍ਵੈ ਨ ਟਲੇ ਹੈਂ ॥
 ਸਿੰਧ ਬਿਖੈ ਜੇ ਨ ਬੂਡੇ ਨਿਸਾਚਰ ਪਾਵਕ ਬਾਣ ਬਹੇ ਨ ਜਲੇ ਹੈਂ ॥
ਤੇ ਅਸਿ ਤੋਰ ਬਿਲੋਕ ਅਲੋਕ ਸੁ ਲਾਜ ਕੋ ਛਾਡਿ ਕੈ ਭਾਜਿ ਚਲੇ ਹੈਂ ॥੯੪॥
 ਰਾਵਣ ਸੇ ਮਹਰਾਵਣ ਸੇ ਘਟਕਾਨਹੁ ਸੇ ਪਲ ਬੀਚ ਪਛਾਰੇ ॥
ਬਾਰਿਦਨਾਦ ਅਕੰਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ ॥
 ਕੁੰਭ ਅਕੁੰਭ ਸੇ ਜੀਤ ਸਭੈ ਜਗ ਸਾਤ ਹੂੰ ਸਿੰਧ ਹਥੀਆਰ ਪਖਾਰੇ ॥
ਜੇ ਜੇ ਹੁਤੇ ਅਕਟੇ ਬਿਕਟੇ ਸੁ ਕਟੇ ਕਰਿ ਕਾਲ ਕ੍ਰਿਪਾਨ ਕੇ ਮਾਰੇ ॥੯੫॥
 ਜੋ ਕਹੂੰ ਕਾਲ ਤੇ ਭਾਜ ਕੇ ਬਾਚੀਅਤ ਤੋ ਕਿਹ ਕੁੰਟ ਕਹੋ ਭਜਿ ਜਈਐ ॥
ਆਗੇ ਹੂੰ ਕਾਲ ਧਰੇ ਅਸਿ ਗਾਜਤ ਛਾਜਤ ਹੈ ਜਿਹ ਤੇ ਨਸਿ ਅਈਐ ॥
 ਐਸੋ ਨ ਕੈ ਗਯੋ ਕੋਈ ਸੁ ਦਾਵ ਰੇ ਜਾਹਿ ਉਪਾਵ ਸੋ ਘਾਵ ਬਚਈਐ ॥
ਜਾਂ ਤੇ ਨ ਛੂਟੀਐ ਮੂੜ ਕਹੂੰ ਹਸ ਤਾਂ ਕੀ ਕਿਉਂ ਨ ਸਰਣਾਗਤਿ ਜਈਐ ॥੯੬॥
 ਕ੍ਰਿਸਨ ਔ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ ॥
ਬ੍ਰਹਮ ਜਪਿਓ ਅਰੁ ਸੰਭੁ ਥਪਿਓ ਤਿਹ ਤੇ ਤੁਹਿ ਕੋ ਕਿਨਹੂੰ ਨ ਬਚਾਯੋ ॥
 ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂੰ ਨ ਕੌਡੀ ਕੋ ਕਾਮ ਕਢਾਯੋ ॥
ਕਾਮਕੁ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥
 ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋਊ ਕੌਡੀ ਕੇ ਕਾਮ ਨ ਐਹੈ ॥
ਤੋਹਿ ਬਚਾਇ ਸਕੈ ਕਹੁ ਕੈਸੇ ਕੈ ਆਪਨ ਘਾਵ ਬਚਾਇ ਨ ਐਹੈ ॥
 ਕੋਪ ਕਰਾਲ ਕੀ ਪਾਵਕ ਕੁੰਡ ਮੈ ਆਪ ਟੰਗਿਓ ਤਿਮ ਤੋਹਿ ਟੰਗੈਹੈ ॥
ਚੇਤ ਰੇ ਚੇਤ ਅਜੋ ਜੀਅ ਮੈਂ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥
 ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪੁ ਤਿਹੂੰ ਪੁਰ ਮਾਹੀ ॥
ਪੂਜਤ ਹੈ ਪਰਮੇਸਰ ਕੈ ਜਿਹ ਕੇ ਪਰਸੈ ਪਰਲੋਕ ਪਰਾਹੀ ॥
 ਪਾਪ ਕਰੋ ਪਰਮਾਰਥ ਕੈ ਜਿਹ ਪਾਪਨ ਤੇ ਅਤਿ ਪਾਪ ਲਜਾਹੀ ॥
ਪਾਇ ਪਰੋ ਪਰਮੇਸਰ ਕੇ ਜੜ ਪਾਹਨ ਮੈਂ ਪਰਮੇਸਰ ਨਾਹੀ ॥੯੯॥
ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਸੁਹਾਏ ॥
ਕੰਠ ਨ ਕੰਠੀ ਕਠੋਰ ਧਰੇ ਨਹੂ ਸੀਸ ਜਟਾਨ ਕੇ ਜੂਟ ਸੁਹਾਏ ॥
 ਸਾਚੁ ਕਹੋਂ ਸੁਨ ਲੈ ਚਿਤ ਦੈ ਬਿਨੁ ਦੀਨ ਦਿਆਲ ਕੀ ਸਾਮ ਸਿਧਾਏ ॥
ਪ੍ਰੀਤਿ ਕਰੇ ਪ੍ਰਭੁ ਪਾਯਤ ਹੈ ਕ੍ਰਿਪਾਲ ਨ ਭੀਜਤ ਲਾਂਡ ਕਟਾਏ ॥੧੦੦॥
 ਕਾਗਦ ਦੀਪ ਸਭੈ ਕਰਿ ਕੈ ਅਰੁ ਸਾਤ ਸਮੁੰਦ੍ਰਨ ਕੀ ਮਸੁ ਕੈ ਹੋਂ ॥
ਕਾਟ ਬਨਾਸਪਤੀ ਸਗਰੀ ਲਿਖਬੇ ਹੂੰ ਕੇ ਲੇਖਨ ਕਾਜ ਬਨੈ ਹੋਂ ॥
 ਸਾਰਸੁਤੀ ਬਕਤਾ ਕਰਿ ਕੈ ਜੁਗਿ ਕੋਟਿ ਗਨੇਸ ਕੈ ਹਾਥ ਲਿਖੈ ਹੋਂ ॥
ਕਾਲ ਕ੍ਰਿਪਾਲ ਬਿਨਾ ਬਿਨਤੀ ਨ ਤਊ ਤੁਮ ਕੌ ਪ੍ਰਭੁ ਨੈਕ ਰਿਝੈ ਹੋਂ ॥੧੦੧॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ੍ਰੀ ਕਾਲ ਜੀ ਕੀ ਉਸਤਤਿ ਪ੍ਰਿਥਮ ਧਿਆਏ ਸੰਪੂਰਨ ਸੁਭ ਮਸਤੁ ॥੧॥ ਅਫਜੂ ॥

 ਚੌਪਈ ॥
 ਤੁਮਰੀ ਮਹਿਮਾ ਅਪਰ ਅਪਾਰਾ ॥ ਜਾ ਕਾ ਲਹਿਓ ਨ ਕਿਨਹੂੰ ਪਾਰਾ ॥
 ਦੇਵ ਦੇਵ ਰਾਜਨ ਕੇ ਰਾਜਾ ॥ ਦੀਨ ਦਇਆਲ ਗਰੀਬ ਨਿਵਾਜਾ ॥੧॥
 Click here to listen 
 ਦੋਹਰਾ ॥
 ਮੂਕ ਉਚਰੈ ਸਾਸਤ੍ਰ ਖਟ ਪਿੰਗੁ ਗਿਰਨ ਚੜਿ ਜਾਇ ॥
 ਅੰਧ ਲਖੈ ਬਧਰੋ ਸੁਨੈ ਜੌ ਕਾਲ ਕ੍ਰਿਪਾ ਕਰਾਇ ॥੨॥
 Click here to listen 
 ਚੌਪਈ ॥
 ਕਹਾ ਬੁੱਧਿ ਪ੍ਰਭ ਤੁੱਛ ਹਮਾਰੀ ॥ ਬਰਨ ਸਕੈ ਮਹਿਮਾ ਜੁ ਤਿਹਾਰੀ ॥
ਹਮ ਨ ਸਕਤ ਕਰ ਸਿਫਤ ਤੁਮਾਰੀ ॥ ਆਪ ਲੇਹੁ ਤੁਮ ਕਥਾ ਸੁਧਾਰੀ ॥੩॥
 ਕਹਾ ਲਗੈ ਇਹ ਕੀਟ ਬਖਾਨੈ ॥ ਮਹਿਮਾ ਤੋਰ ਤੁਹੀ ਪ੍ਰਭ ਜਾਨੈ ॥
ਪਿਤਾ ਜਨਮ ਜਿਮ ਪੂਤ ਨ ਪਾਵੈ ॥ ਕਹਾ ਤਵਨ ਕਾ ਭੇਦ ਬਤਾਵੈ ॥੪॥
 ਤੁਮਰੀ ਪ੍ਰਭਾ ਤੁਮੈ ਬਨਿ ਆਈ ॥ ਅਉਰਨ ਤੇ ਨਹੀ ਜਾਤ ਬਤਾਈ ॥
ਤੁਮਰੀ ਕ੍ਰਿਪਾ ਤੁਮ ਹੂੰ ਪ੍ਰਭ ਜਾਨੋ ॥ ਉਚ ਨੀਚ ਕਸ ਸਕਤ ਬਖਾਨੋ ॥੫॥
 ਸੇਸਨਾਗ ਸਿਰ ਸਹਸ ਬਨਾਈ ॥ ਦ੍ਵੈ ਸਹੰਸ ਰਸਨਾਹੁ ਸੁਹਾਈ ॥
ਰਟਤ ਅਬ ਲਗੇ ਨਾਮ ਅਪਾਰਾ ॥ ਤੁਮਰੋ ਤਊ ਨ ਪਾਵਤ ਪਾਰਾ ॥੬॥
 ਤੁਮਰੀ ਕ੍ਰਿਆ ਕਹਾਂ ਕੋਉ ਕਹੈ ॥ ਸਮਝਤ ਬਾਤ ਉਰਝ ਮਤਿ ਰਹੈ ॥
ਸੂਛਮ ਰੂਪ ਨ ਬਰਨਾ ਜਾਈ ॥ ਬਿਰਧ ਸਰੂਪਹਿ ਕਹੋ ਬਨਾਈ ॥੭॥
 ਤੁਮਰੀ ਪ੍ਰੇਮ ਭਗਤਿ ਜਬ ਗਹਿਹੌ ॥ ਛੋਰ ਕਥਾ ਸਭ ਹੀ ਤਬ ਕਹਿਹੌ ॥
ਅਬ ਮੈ ਕਹੋ ਸੁ ਅਪਨੀ ਕਥਾ ॥ ਸੋਢੀ ਬੰਸ ਉਪਜਿਯਾ ਜਥਾ ॥੮॥
 Click here to listen 
 ਦੋਹਰਾ ॥
 ਪ੍ਰਿਥਮ ਕਥਾ ਸੰਛੇਪ ਤੇ ਕਹੋ ਸੁ ਹਿਤੁ ਚਿਤੁ ਲਾਇ ॥
ਬਹੁਰ ਬਡੋ ਬਿਸਥਾਰ ਕੈ ਕਹਿਹੌ ਸਭੋ ਸੁਨਾਇ ॥੯॥
 Click here to listen 
 ਚੌਪਈ ॥
 ਪ੍ਰਿਥਮ ਕਾਲ ਜਬ ਕਰਾ ਪਸਾਰਾ ॥ ਓਅੰਕਾਰ ਤੇ ਸ੍ਰਿਸਟ ਉਪਾਰਾ ॥
ਕਾਲਸੈਣ ਪ੍ਰਿਥਮੈ ਭਇਓ ਭੂਪਾ ॥ ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥
 ਕਾਲਕੇਤ ਦੂਸਰ ਭੂਅ ਭਯੋ ॥ ਕ੍ਰੂਰ ਬਰਸ ਤੀਸਰ ਜਗ ਠਯੋ ॥
ਕਾਲਧੁਜ ਚਤੁਰਥ ਨ੍ਰਿਪ ਸੋਹੈ ॥ ਜਿਹ ਤੇ ਭਇਓ ਜਗਤ ਸਭ ਕੋ ਹੈ ॥੧੧॥
 ਸਹਸਰਾਛ ਜਾ ਕੇ ਸੁਭ ਸੋਹੈਂ ॥ ਸਹਸ ਪਾਦ ਜਾ ਕੇ ਤਨ ਮੋ ਹੈਂ ॥
ਸੇਖਨਾਗ ਪਰ ਸੋਇਬੋ ਕਰੈ ॥ ਜਗ ਤਹਿ ਸੇਖਸਾਇ ਉਚਰੈ ॥੧੨॥
 ਏਕ ਸ੍ਰਵਣ ਤੇ ਮੈਲ ਨਿਕਾਰਾ ॥ ਤਾ ਤੇ ਮਧੁ ਕੀਟਭ ਤਨ ਧਾਰਾ ॥
ਦੁਤੀਯ ਕਾਨ ਤੇ ਮੈਲੁ ਨਿਕਾਰੀ ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥
 ਤਿਨ ਕੋ ਕਾਲ ਬਹੁਰ ਬਧ ਕਰਾ ॥ ਤਿਨ ਕੋ ਮੋਦ ਸਮੁੰਦ ਮੋ ਪਰਾ ॥
ਚਿਕਨ ਤਾਸ ਜਲ ਪਰ ਤਿਰ ਰਹੀ ॥ ਮੇਧਾ ਨਾਮ ਤਬਹਿ ਤੇ ਕਹੀ ॥੧੪॥
 ਸਾਧ ਕਰਮ ਜੇ ਪੁਰਖ ਕਮਾਵੈ ॥ ਨਾਮ ਦੇਵਤਾ ਜਗਤ ਕਹਾਵੈ ॥
ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ ॥ ਨਾਮ ਅਸੁਰ ਤਿਨ ਕੋ ਸਭ ਧਰਹੀਂ ॥੧੫॥
 ਬਰੁ ਬਿਥਾਰ ਕਹਾ ਲਗੈ ਬਖਾਨੀਅਤ ॥ ਗ੍ਰੰਥ ਬਢਨ ਤੇ ਅਤਿ ਡਰੁ ਮਾਨੀਅਤ ॥
ਤਿਨ ਤੇ ਹੋਤ ਬਹੁਤ ਨ੍ਰਿਪ ਆਏ ॥ ਦੱਛ ਪ੍ਰਜਾਪਤਿ ਜਿਨ ਉਪਜਾਏ ॥੧੬॥
 ਦਸ ਸਹੰਸ੍ਰ ਤਿਹਿ ਗ੍ਰਿਹ ਭਈ ਕੰਨਿਆ ॥ ਜਿਹ ਸਮਾਨ ਕਹ ਲਗੈ ਨ ਅੰਨਿਆ ॥
ਕਾਲ ਕ੍ਰਿਆ ਐਸੀ ਤਹ ਭਈ ॥ ਤੇ ਸਭ ਬਿਆਹਿ ਨਰੇਸਨ ਦਈ ॥੧੭॥
Click here to listen  
 ਦੋਹਰਾ ॥
 ਬਨਤਾ ਕਦਰੂ ਦਿਤਿ ਅਦਿਤਿ ਏ ਰਿਖ ਬਰੀ ਬਨਾਇ ॥
ਨਾਗ ਨਾਗਰਿਪੁ ਦੇਵ ਸਭ ਦਈਤ ਲਏ ਉਪਜਾਇ ॥੧੮॥
Click here to listen  
 ਚੌਪਈ ॥
 ਤਾ ਤੇ ਸੂਰਜ ਰੂਪ ਕੋ ਧਰਾ ॥ ਜਾ ਤੇ ਬੰਸ ਪ੍ਰਚੁਰ ਰਵਿ ਕਰਾ ॥
ਜੋ ਤਿਨ ਕੇ ਕਹਿ ਨਾਮ ਸੁਨਾਊ ॥ ਕਥਾ ਬਢਨ ਤੇ ਅਧਿਕ ਡਰਾਊ ॥੧੯॥
 ਤਿਨ ਕੇ ਬੰਸ ਬਿਖੈ ਰਘੁ ਭਯੋ ॥ ਰਘੁਬੰਸਹਿ ਜਿਹ ਜਗਹਿ ਚਲਯੋ ॥
ਤਾ ਤੇ ਪੁਤ੍ਰ ਹੋਤ ਭਯੋ ਅਜ ਬਰ ॥ ਮਹਾ ਰਥੀ ਅਰ ਮਹਾ ਧਨੁਰ ਧਰ ॥੨੦॥
 ਜਬ ਤਿਨ ਭੇਸ ਜੋਗ ਕੋ ਲਯੋ ॥ ਰਾਜ ਪਾਟ ਦਸਰਥ ਕੋ ਦਯੋ ॥
ਹੋਤ ਭਯੋ ਵਹ ਮਹਾ ਧਨੁਰ ਧਰ ॥ ਤੀਨ ਤ੍ਰਿਆਨ ਬਰਾ ਜਿਹ ਰੁਚਿ ਕਰ ॥੨੧॥
 ਪ੍ਰਿਥਮ ਜਯੋ ਤਿਹ ਰਾਮ ਕੁਮਾਰਾ ॥ ਭਰਥ ਲੱਛਮਨ ਸਤ੍ਰੁਬਿਦਾਰਾ ॥
ਬਹੁਤ ਕਾਲ ਤਿਨ ਰਾਜ ਕਮਾਯੋ ॥ ਕਾਲ ਪਾਇ ਸੁਰਪਰਹਿ ਸਿਧਾਯੋ ॥੨੨॥
 ਸੀਅ ਸੁਤ ਬਹੁਰ ਭਏ ਦੁਇ ਰਾਜਾ ॥ ਰਾਜ ਪਾਟ ਉਨਹੀ ਕਉ ਛਾਜਾ ॥
ਮੱਦ੍ਰ ਦੇਸ ਏਸ੍ਵਰਜਾ ਬਰੀ ਜਬ ॥ ਭਾਂਤਿ ਭਾਂਤਿ ਕੇ ਜੱਗ ਕੀਏ ਤਬ ॥੨੩॥
 ਤਹੀ ਤਿਨੇ ਬਾਂਧੇ ਦੁਇ ਪੁਰਵਾ ॥ ਏਕ ਕਸੂਰ ਦੁਤੀਯ ਲਹੁਰਵਾ ॥
ਅਧਿਕ ਪੁਰੀ ਤੇ ਦੋਊ ਬਿਰਾਜੀ ॥ ਨਿਰਖ ਲੰਕ ਅਮਰਾਵਤਿ ਲਾਜੀ ॥੨੪॥
 ਬਹੁਤ ਕਾਲ ਤਿਨ ਰਾਜ ਕਮਾਯੋ ॥ ਜਾਲ ਕਾਲ ਤੇ ਅੰਤ ਫਸਾਯੋ ॥
ਤਿਨ ਤੇ ਪ੍ਰੱਤ੍ਰ ਪੌਤ੍ਰ ਜੇ ਵਏ ॥ ਰਾਜ ਕਰਤ ਇਹ ਜਗ ਕੋ ਭਏ ॥੨੫॥
 ਕਹਾ ਲਗੇ ਤੇ ਬਰਨ ਸੁਨਾਊਂ ॥ ਤਿਨ ਕੇ ਨਾਮ ਨ ਸੰਖਯਾ ਪਾਊਂ ॥
ਹੋਤ ਚਹੂੰ ਜੁਗ ਮੈਂ ਜੇ ਆਏ ॥ ਤਿਨ ਕੇ ਨਾਮ ਨ ਜਾਤ ਗਨਾਏ ॥੨੬॥
ਜੌ ਅਬ ਤਉ ਕਿਰਪਾ ਬਲ ਪਾਊਂ ॥ ਨਾਮ ਜਥਾ ਮਤਿ ਭਾਖ ਸੁਨਾਊਂ ॥
ਕਾਲਕੇਤੁ ਅਰ ਕਾਲਰਾਇ ਭਨ ॥ ਜਿਨ ਤੇ ਭਏ ਪੁਤ੍ਰ ਘਰ ਅਨਗਨ ॥੨੭॥
 ਕਾਲਕੇਤੁ ਭਯੋ ਬਲੀ ਅਪਾਰਾ ॥ ਕਾਲਰਾਇ ਜਿਨਿ ਨਗਰ ਨਿਕਾਰਾ ॥
ਭਾਜ ਸਨੌਢ ਦੇਸ ਤੇ ਗਏ ॥ ਤਹੀ ਭੂਪਜਾ ਬਿਆਹਤ ਭਏ ॥੨੮॥
 ਤਿਹ ਤੇ ਪੁਤ੍ਰ ਭਯੋ ਜੋ ਧਾਮਾ ॥ ਸੋਢੀਰਾਇ ਧਰਾ ਤਿਹਿ ਨਾਮਾ ॥
ਵੰਸ ਸਨੌਢ ਤਾ ਦਿਨ ਤੇ ਥੀਆ ॥ ਪਰਮ ਪਵਿਤ੍ਰ ਪ੍ਰਰਖ ਜੂ ਕੀਆ ॥੨੯॥
 ਤਾਂ ਤੇ ਪੁਤ੍ਰ ਪੌਤ੍ਰ ਹੋਇ ਆਏ ॥ ਤੇ ਸੋਢੀ ਸਭ ਜਗਤ ਕਹਾਏ ॥
ਜਗ ਮੈ ਅਧਿਕ ਸੁ ਭਏ ਪ੍ਰਸਿੱਧਾ ॥ ਦਿਨ ਦਿਨ ਤਿਨ ਕੇ ਧਨ ਕੀ ਬ੍ਰਿਧਾ ॥੩੦॥
 ਰਾਜ ਕਰਤ ਭਏ ਬਿਬਿਧ ਪ੍ਰਕਾਰਾ ॥ ਦੇਸ ਦੇਸ ਕੇ ਜੀਤ ਨ੍ਰਿਪਾਰਾ ॥
ਜਹਾਂ ਤਹਾਂ ਤਿਹ ਧਰਮ ਚਲਾਯੋ ॥ ਅੱਤ੍ਰ ਪੱਤ੍ਰ ਕਹ ਸੀਸ ਢੁਰਾਯੋ ॥੩੧॥
 ਰਾਜਸੂਅ ਬਹੁ ਬਾਰਨ ਕੀਏ ॥ ਜੀਤ ਜੀਤ ਦੇਸੇਸ੍ਵਰ ਲੀਏ ॥
ਬਾਜਮੇਧ ਬਹੁ ਬਾਰਨ ਕਰੇ ॥ ਸਕਲ ਕਲੂਖ ਨਿਜ ਕੁਲ ਕੇ ਹਰੇ ॥੩੨॥
 ਬਹੁਰ ਬੰਸ ਮੈ ਬਢੋ ਬਿਖਾਧਾ ॥ ਮੇਟ ਨ ਸਕਾ ਕੋਊ ਤਿਂਹ ਸਾਧਾ ॥
ਬਿਚਰੇ ਬੀਰ ਬਨੈਤ ਅਖੰਡਲ ॥ ਗਹਿ ਗਹਿ ਚਲੇ ਭਿਰਨ ਰਨ ਮੰਡਲ ॥੩੩॥
 ਧਨ ਅਰ ਭੂਮਿ ਪੁਰਾਤਨ ਬੈਰਾ ॥ ਜਿਨ ਕਾ ਮੂਆ ਕਰਤ ਜਗ ਘੇਰਾ ॥
ਮੋਹ ਬਾਦ ਅਹੰਕਾਰ ਪਸਾਰਾ ॥ ਕਾਮ ਕ੍ਰੋਧ ਜੀਤਾ ਜਗ ਸਾਰਾ ॥੩੪॥
Click here to listen  
 ਦੋਹਰਾ ॥
 ਧੰਨਿ ਧੰਨਿ ਧਨ ਕੋ ਭਾਖੀਐ ਜਾ ਕਾ ਜਗਤੁ ਗੁਲਾਮੁ ॥
ਸਭ ਨਿਰਖਤ ਯਾ ਕੌ ਫਿਰੈ ਸਭ ਚਲ ਕਰਤ ਸਲਾਮ ॥੩੫॥
Click here to listen  
 ਚੌਪਈ ॥
 ਕਾਲ ਨ ਕੋਊ ਕਰਨ ਸੁਮਾਰਾ ॥ ਬੈਰ ਬਾਦ ਅਹੰਕਾਰ ਪਸਾਰਾ ॥
ਲੋਭ ਮੂਲ ਇਹਿ ਜਗ ਕੋ ਹੂਆ ॥ ਜਾ ਸੋ ਚਾਹਤ ਸਭੈ ਕੋ ਸੂਆ ॥੩੬॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸੁਭ ਬੰਸ ਬਰਨਨੰ ਨਾਮ ਦੁਤੀਆ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੨॥ ਅਫਜੂ ॥੧੩੭॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਰਚਾ ਬੈਰ ਬਾਦੰ ਬਿਧਾਤੇ ਅਪਾਰੰ ॥ ਜਿਸੈ ਸਾਧ ਸਾਕਿਓ ਨ ਕੋਊ ਸੁਧਾਰੰ ॥
ਬਲੀ ਕਾਮਰਾਯੰ ਮਹਾ ਲੋਭ ਮੋਹੰ ॥ ਗਯੋ ਕਉਨ ਬੀਰੰ ਸੁ ਯਾ ਤੇ ਅਲੋਹੰ ॥੧॥
 ਤਹਾਂ ਬੀਰ ਬੰਕੇ ਬਕੈ ਆਪ ਮੱਧੰ ॥ ਉਠੇ ਸਸਤ੍ਰ ਲੈ ਲੈ ਮਚਾ ਜੁੱਧ ਸੁੱਧੰ ॥
ਕਾਹੂੰ ਖੱਪਰੀ ਖੋਲ ਖੰਡੇ ਅਪਾਰੰ ॥ ਨਚੇ ਬੀਰ ਬੈਤਾਲ ਡਉਰੂ ਡਕਾਰੰ ॥੨॥
 ਕਹੂੰ ਈਸ ਸੀਸੰ ਪੁਐ ਰੁੰਡ ਮਾਲੰ ॥ ਕਹੂੰ ਡਾਕ ਡਉਰੂ ਕਹੂੰ ਕੰਬਿਤਾਨੰ ॥
ਚਵੀ ਚਾਵਡੀਅੰ ਕਿਲੰਕਾਰ ਕੰਕੰ ॥ ਗੁਥੀ ਲੁੱਥ ਜੁੱਥੰ ਬਹੇ ਬੀਰ ਬੰਕੰ ॥੩॥
 ਪਰੀ ਕੁੱਟ ਕੁਟੰ ਰੁਲੇ ਤੱਛ ਮੁੱਛੰ ॥ ਰਹੇ ਹਾਥ ਡਾਰੇ ਉਭੈ ਉਰਧ ਮੁੱਛੰ ॥
ਕਹੂੰ ਖੋਪਰੀ ਖੋਲ ਖਿੰਗੰ ਖਤੰਗੰ ॥ ਕਹੂੰ ਖਤ੍ਰੀਯੰ ਖੱਗ ਖੇਤੰ ਨਿਖੰਗੰ ॥੪॥
 ਚਵੀ ਚਾਂਵਡੀ ਡਾਕਨੀ ਡਾਕ ਮਾਰੇ ॥ ਕਹੂੰ ਭੈਰਵੀ ਭੂਤ ਭੈਰੋਂ ਬਕਾਰੇ ॥
ਕਹੂੰ ਬੀਰ ਬੈਤਾਲ ਬੰਕੇ ਬਿਹਾਰੰ ॥ ਕਹੂੰ ਭੂਤ ਪ੍ਰੇਤੰ ਹਸੇ ਮਾਸਹਾਰੰ ॥੫॥
Click here to listen  
 ਰਸਾਵਲ ਛੰਦ ॥
 ਮਹਾਂ ਬੀਰ ਗੱਜੇ ॥ ਸੁਣੈ ਮੇਘ ਲੱਜੇ ॥ ਝੰਡਾ ਗੱਡ ਗਾਢੇ ॥ ਮੰਡੇ ਰੋਸ ਬਾਢੇ ॥੬॥
 ਕ੍ਰਿਪਾਣੰ ਕਟਾਰੰ ॥ ਭਿਰੇ ਰੋਸ ਧਾਰੰ ॥ ਮਹਾਂ ਬੀਰ ਬੰਕੰ ॥ ਭਿਰੇ ਭੂਮ ਹੰਕੰ ॥੭॥
 ਮਚੇ ਸੂਰ ਸਸਤ੍ਰੰ ॥ ਉਠੀ ਝਾਰ ਅਸਤ੍ਰੰ ॥ ਕ੍ਰਿਪਾਣੰ ਕਟਾਰੰ ॥ ਪਰੀ ਲੋਹ ਮਾਰੰ ॥੮॥
 Click here to listen 
 ਭੁਜੰਗ ਪ੍ਰਯਾਤ ਛੰਦ ॥
 ਹੱਨਬੀ ਜੁਨੱਬੀ ਸਰੋਹੀ ਦੁਧਾਰੀ ॥ ਬਹੀ ਕੋਪ ਕਾਤੀ ਕ੍ਰਿਪਾਣੰ ਕਟਾਰੀ ॥
 ਕਹੂੰ ਸੈਹਥੀਅੰ ਕਹੂੰ ਸੁੱਧ ਸੇਲੰ ॥ ਕਹੂੰ ਸੇਲ ਸਾਂਗੰ ਭਈ ਰੇਲ ਪੇਲੰ ॥੯॥
Click here to listen  
 ਨਰਾਜ ਛੰਦ ॥
 ਸਰੋਖ ਸੂਰ ਸਾਜਿਅੰ ॥ ਬਿਸਾਰ ਸੰਕ ਬਾਜਿਅੰ ॥ ਨਿਸੰਕ ਸਸਤ੍ਰ ਮਾਰਹੀ ॥ ਉਤਾਰ ਅੰਗ ਡਾਰਹੀ ॥੧੦॥
 ਕਛੂ ਨ ਕਾਨ ਰਾਖਹੀਂ ॥ ਸੁ ਮਾਰ ਮਾਰ ਭਾਖਹੀਂ ॥ ਸੁ ਹਾਂਕ ਹਾਠ ਰੇਲਯੰ ॥ ਅਨੰਤ ਸਸਤ੍ਰ ਝੇਲਯੰ ॥੧੧॥
 ਹਜਾਰ ਹੂਰ ਅੰਬਰੰ ॥ ਬਿਰੁਧ ਕੈ ਸ੍ਵਯਬਰੰ ॥ ਕਰੂਰ ਭਾਂਤ ਡੋਲਹੀ ॥ ਸੁ ਮਾਰ ਮਾਰ ਬੋਲਹੀ ॥੧੨॥
 ਕਹੂੰ ਕਿ ਅੰਗ ਕੱਟੀਅੰ ॥ ਕਹੂੰ ਸੁਰੋਹ ਪੱਟੀਅੰ ॥ ਕਹੂੰ ਸੁ ਮਾਸ ਮੁੱਛੀਅੰ ॥ ਗਿਰੇ ਸੁ ਤੱਛ ਮੁੱਛੀਅੰ ॥੧੩॥
 ਢਮੱਕ ਢੋਲ ਢਾਲਯੰ ॥ ਹਰੋਲ ਹਾਲ ਚਾਲਯੰ ॥ ਝਟਾਕ ਝਟ ਬਾਹੀਅੰ ॥ ਸੁ ਬੀਰ ਸੈਨ ਗਾਹੀਅੰ ॥੧੪॥
 ਨਵੰ ਨਿਸਾਣ ਬਾਜਿਅੰ ॥ ਸੁ ਬੀਰ ਧੀਰ ਗਾਜਿਅੰ ॥ ਕ੍ਰਿਪਾਣ ਬਾਣ ਬਾਹਹੀ ॥ ਅਜਾਤ ਅੰਗ ਲਾਹਹੀ ॥੧੫॥
 ਬਿਰੁੱਧ ਕ੍ਰੁੱਧ ਰਾਜਿਯੰ ॥ ਨ ਚਾਰ ਪੈਰ ਭਾਜਿਯੰ ॥ ਸੰਭਾਰ ਸਸਤ੍ਰ ਗਾਜਹੀ ॥ ਸੁ ਨਾਦ ਸੇਘ ਲਾਜਹੀ ॥੧੬॥
 ਹਲੰਕ ਹਾਕ ਮਾਰਹੀ ॥ ਸਰੱਕ ਸਸਤ੍ਰ ਝਾਰਹੀ ॥ ਭਿਰੇ ਬਿਸਾਰਿ ਸੋਕਿਯੰ ॥ ਸਿਧਾਰ ਦੇਵ ਲੋਕਿਯੰ ॥੧੭॥
 ਰਿਸੇ ਬਿਰੁੱਧ ਬੀਰਯੰ ॥ ਸੁ ਮਾਰਿ ਝਾਰਿ ਤੀਰਯੰ ॥ ਸਬਦ ਸੰਖ ਬੱਜਿਯੰ ॥ ਸੁ ਬੀਰ ਧੀਰ ਸੱਜਿਯੰ ॥੧੮॥
Click here to listen  
 ਰਸਾਵਲ ਛੰਦ ॥
 ਤੁਰੀ ਸੰਖ ਬਾਜੇ ॥ ਮਹਾ ਬੀਰ ਸਾਜੇ ॥ ਨਚੇ ਤੁੰਦ ਤਾਜੀ ॥ ਮਚੇ ਸੂਰ ਗਾਜੀ ॥੧੯॥
 ਝਿਮੀ ਤੇਜ ਤੇਗੰ ॥ ਮਨੋ ਬਿੱਜ ਬੇਗੰ ॥ ਉਠੈ ਨੱਦ ਨਾਦੰ ॥ ਧੁਨੰ ਨ੍ਰਿਬਿਖਾਦੰ ॥੨੦॥
 ਤੁਟੈ ਖੱਗ ਖੋਲੰ ॥ ਮੁਖੰ ਮਾਰ ਬੋਲੰ ॥ ਧਕਾ ਧੀਕ ਧੱਕੰ ॥ ਗਿਰੇ ਹੱਕ ਬੱਕੰ ॥੨੧॥
 ਦਲੰ ਦੀਹ ਗਾਹੰ ॥ ਅਧੋ ਅੰਗ ਲਾਹੰ ॥ ਪ੍ਰਯੋਘੰ ਪਰਹਾਰੰ ॥ ਬਕੈ ਮਾਰ ਮਾਰੰ ॥੨੨॥
 ਨਦੀ ਰਕਤ ਪੂਰੰ ॥ ਫਿਰੀ ਗੈਣ ਹੂਰੰ ॥ ਗਜੈ ਗੈਣ ਕਾਲੀ ॥ ਹਸੀ ਖੱਪਰਾਲੀ ॥੨੩॥
 ਮਹਾ ਸੂਰ ਸੋਹੰ ॥ ਮੰਡੇ ਲੋਹ ਕ੍ਰੋਹੰ ॥ ਮਹਾ ਗਰਬ ਗਜਿਯੰ ॥ ਧੁਨੰ ਮੇਘ ਲਜਿਯੰ ॥੨੪॥
 ਛਕੇ ਲੋਹ ਛੱਕੰ ॥ ਮੁਖੰ ਮਾਰ ਬੱਕੰ ॥ ਮੁਖੰ ਮੁੱਛ ਬੰਕੰ ॥ ਭਿਰੇ ਛਾਡ ਸੰਕੰ ॥੨੫॥
 ਹਕੰ ਹਾਕ ਬਾਜੀ ॥ ਘਿਰੀ ਸੈਣ ਸਾਜੀ ॥ ਚਿਰੇ ਚਾਰ ਢੂਕੇ ॥ ਮੁਖੰ ਮਾਰ ਕੂਕੇ ॥੨੬॥
 ਰੁਕੇ ਸੂਰ ਸਾਂਗੰ ॥ ਮਨੋ ਸਿੰਧ ਗੰਗੰ ॥ ਢਹੇ ਢਾਲ ਢੱਕੰ ॥ ਕ੍ਰਿਪਾਣੰ ਕੜੱਕੰ ॥੨੭॥
 ਹਕੰ ਹਾਕ ਬਾਜੀ ॥ ਨਚੇ ਤੁੰਦ ਤਾਜੀ ॥ ਰਸੰ ਰੁਦ੍ਰ ਪਾਗੇ ॥ ਭਿਰੇ ਰੋਸ ਜਾਗੇ ॥੨੮॥
 ਗਿਰੇ ਸੁੱਧ ਸੇਲੰ ॥ ਭਈ ਰੇਲ ਪੇਲੰ ॥ ਪਲੰਹਾਰ ਨੱਚੇ ॥ ਰਣੰ ਬੀਰ ਮੱਚੇ ॥੨੯॥
 ਹਸੇ ਮਾਸਹਾਰੀ ॥ ਨਚੇ ਭੂਤ ਭਾਰੀ ॥ ਮਹਾ ਢੀਠ ਢੂਕੇ ॥ ਮੁਖੰ ਮਾਰ ਕੂਕੇ ॥੩੦॥
 ਗਜੈ ਗੈਣ ਦੇਵੀ ॥ ਮਹਾ ਅੰਸ ਭੇਵੀ ॥ ਭਲੇ ਭੂਤ ਨਾਚੰ ॥ ਰਸੰ ਰੁਦ੍ਰ ਰਾਚੰ ॥੩੧॥
 ਭਿਰੈ ਬੈਰ ਰੁੱਝੈ ॥ ਮਹਾ ਜੋਧ ਜੁੱਝੈ ॥ ਝੰਭਾ ਗੱਡ ਗਾਢੇ ॥ ਬਜੇ ਬੈਰ ਬਾਢੇ ॥੩੨॥
 ਗਜੰ ਗਾਹ ਬਾਧੇ ॥ ਧਨੁਰ ਬਾਣ ਸਾਧੇ ॥ ਬਹੇ ਆਪ ਮੱਧੰ ॥ ਗਿਰੇ ਅੱਧ ਅੱਧੰ ॥੩੩॥
 ਗਜੰ ਬਾਜ ਜੁੱਝੇ ॥ ਬਲੀ ਬੈਰ ਰੁੱਝੇ ॥ ਨ੍ਰਿਭੈ ਸਸਤ੍ਰ ਬਾਹੈਂ ॥ ਉਭੈ ਜੀਤ ਚਾਹੈਂ ॥੩੪॥
 ਗਜੇ ਆਨ ਗਾਜੀ ॥ ਨਚੇ ਤੁੰਦ ਤਾਜੀ ॥ ਹਕੰ ਹਾਕ ਬੱਜੀ ॥ ਫਿਰੈ ਸੈਨ ਭੱਜੀ ॥੩੫॥
 ਮਦੰ ਮੱਤ ਮਾਤੇ ॥ ਰਸੰ ਰੁਦ੍ਰ ਰਾਤੇ ॥ ਗਜੰ ਜੂਹ ਸਾਜੇ ॥ ਭਿਰੇ ਰੋਸ ਬਾਜੇ ॥੩੬॥
 ਝਮੀ ਤੇਜ ਤੇਗੰ ॥ ਘਣੰ ਬਿਜ ਬੇਗੰ ॥ ਬਹੇ ਬਾਰ ਬੈਰੀ ॥ ਜਲੰ ਜਯੋ ਗੰਗੈਰੀ ॥੩੭॥
 ਅਪੋ ਆਪ ਬਾਹੰ ॥ ਉਭੈ ਜੀਤ ਚਾਹੰ ॥ ਰਸੰ ਰੁਦ੍ਰ ਰਾਤੇ ॥ ਮਹਾਂ ਮੱਤ ਮਾਤੇ ॥੩੮॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਮਚੇ ਬੀਰ ਬੀਰੰ ਅਭੂਤੰ ਭਯਾਣੰ ॥ ਬਜੀ ਭੇਰ ਭੁੰਕਾਰ ਧੁੱਕੇ ਨਿਸਾਣੰ ॥
ਨਵੰ ਨੱਦ ਨੀਸਾਣ ਗੱਜੇ ਗਹੀਰੰ ॥ ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੩੯॥
 ਬਹੇ ਖੱਗ ਖੇਤੰ ਖਿਆਲੰ ਖਤੰਗੰ ॥ ਰੁਲੇ ਤੱਛ ਮੁੱਛੰ ਮਹਾ ਜੋਧ ਜੰਗੰ ॥
ਬੰਧੇ ਬੀਰ ਬਾਨਾ ਬਡੇ ਐਠਿ ਵਾਰੇ ॥ ਘੁਮੈ ਲੋਹ ਘੁੱਟੰ ਮਨੋ ਮਤਵਾਰੇ ॥੪੦॥
 ਉਠੀ ਕੂਹ ਜੂਹੰ ਸਮਰ ਸਾਰ ਬੱਜਿਯੰ ॥ ਕਿਧੋ ਅੰਤ ਕੇ ਕਾਲ ਕੋ ਮੇਘ ਗੱਜਿਯੰ ॥
ਭਈ ਤੀਰ ਭੀਰੰ ਕਮਾਣੰ ਕੜੱਕਿਯੰ ॥ ਬਜੇ ਲੋਹ ਕ੍ਰੋਹੰ ਮਹਾਂ ਜੰਗ ਮੱਚਿਯੰ ॥੪੧॥
 ਬਿਰੱਚੇ ਮਹਾਂ ਜੰਗ ਜੋਧਾ ਜੁਆਣੰ ॥ ਖੁਲੇ ਖੱਗ ਖਤ੍ਰੀ ਅਭੂਤੰ ਭਯਾਣੰ ॥
ਬਲੀ ਜੁੱਝ ਰੁੱਝੈ ਰਸੰ ਰੁਦ੍ਰ ਰੱਤੇ ॥ ਮਿਲੇ ਹੱਥ ਬੱਖੰ ਮਹਾ ਤੇਜ ਤੱਤੇ ॥੪੨॥
 ਝਮੀ ਤੇਜ ਤੇਗੰ ਸੁ ਰੋਸੰ ਪ੍ਰਹਾਰੰ ॥ ਰੁਲੇ ਰੁੰਡ ਮੁੰਡੰ ਉਠੀ ਸਸਤ੍ਰ ਝਾਰੰ ॥
ਬਬਕੰਤ ਬੀਰੰ ਭਭਕੰਤ ਘਾਯੰ ॥ ਮਨੋ ਜੁੱਧ ਇੰਦ੍ਰੰ ਜੁਟਿਓ ਬ੍ਰਿਤਰਾਯੰ ॥੪੩॥
 ਮਹਾਂ ਜੁੱਧ ਮੱਚਿਯੰ ਮਹਾਂ ਸੂਰ ਗਾਜੇ ॥ ਅਪੋ ਆਪ ਮੈਂ ਸਸਤ੍ਰ ਸੋਂ ਸਸਤ੍ਰ ਬਾਜੇ ॥
ਉਠੇ ਝਾਰ ਸਾਂਗੰ ਮਚੇ ਲੋਹ ਕ੍ਰੋਹੰ ॥ ਮਨੋ ਖੇਲ ਬਾਸੰਤ ਮਾਹੰਤ ਸੋਹੰ ॥੪੪॥
Click here to listen  
 ਰਸਾਵਲ ਛੰਦ ॥
 ਜਿਤੇ ਬੈਰ ਰੁੱਝੰ ॥ ਤਿਤੇ ਅੰਤ ਜੁੱਝੰ ॥ ਜਿਤੇ ਖੇਤ ਭਾਜੇ ॥ ਤਿਤੇ ਅੰਤ ਲਾਜੇ ॥੪੫॥
 ਤੁਟੇ ਦੇਹ ਬਰਮੰ ॥ ਛੁਟੀ ਹਾਥ ਚਰਮੰ ॥ ਕਹੂੰ ਖੇਤ ਖੋਲੰ ॥ ਗਿਰੇ ਸੂਰ ਟੋਲੰ ॥੪੬॥
 ਕਹੂੰ ਮੁੱਛ ਮੁੱਖੰ ॥ ਕਹੂੰ ਸਸਤ੍ਰ ਸੱਖੰ ॥ ਕਹੂੰ ਖੋਲ ਖੱਗੰ ॥ ਕਹੂੰ ਪਰਮ ਪੱਗੰ ॥੪੭॥
 ਗਹੇ ਮੁੱਛ ਬੰਕੀ ॥ ਮੰਡੇ ਆਨ ਹੰਕੀ ॥ ਢਕਾ ਢੁੱਕ ਢਾਲੰ ॥ ਉਠੇ ਹਾਲ ਚਾਲੰ ॥੪੮॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਖੁਲੇ ਖੱਗ ਖੂਨੀ ਮਹਾਂ ਬੀਰ ਖੇਤੰ ॥ ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ ॥
 ਬਜੇ ਡੰਕ ਡਉਰੂ ਉਠੇ ਨਾਦ ਸੰਖੰ ॥ ਮਨੋ ਮੱਲ ਜੁੱਟੇ ਮਹਾਂ ਹੱਥ ਬੰਖੰ ॥੪੯॥
Click here to listen  
 ਛਪੈ ਛੰਦ ॥
 ਜਿਨ ਸੂਰਨ ਸੰਗ੍ਰਾਮ ਸਬਲ ਸਾਮੁਹਿ ਹ੍ਵੈ ਮੰਡਿਓ ॥ ਤਿਨ ਸੁਭਟਨ ਤੇ ਏਕ ਕਾਲ ਕੋਊ ਜੀਅਤ ਨ ਛੱਡਿਓ ॥
 ਸਭ ਖੱਤ੍ਰੀ ਖੱਗ ਖੰਡ ਖੇਤ ਭੂ ਮੰਡਪ ਆਹੁੱਟੇ ॥ ਸਾਰ ਧਾਰ ਧਰ ਧੂਮ ਮੁਕਤ ਬੰਧਨ ਤੇ ਛੁੱਟੇ ॥
 ਹ੍ਵੈ ਟੂਕ ਟੂਕ ਜੁੱਝੇ ਸਬੈ ਪਾਵ ਨ ਪਾਛੈ ਡਾਰੀਅੰ ॥ ਜੈਕਾਰ ਅਪਾਰ ਸੁਧਾਰ ਹੁਅੰ ਬਾਸਿਵ ਲੋਕ ਸਿਧਾਰੀਅੰ ॥੫੦॥
Click here to listen  
 ਚੌਪਈ ॥
 ਇਹ ਬਿਧਿ ਮਚਾ ਘੋਰ ਸੰਗ੍ਰਾਮਾ ॥ ਸਿਧਏ ਸੂਰ ਸੂਰਿ ਕੇ ਧਾਮਾ ॥
 ਕਹਾ ਲਗੈ ਵਹ ਕਥੋਂ ਲਰਾਈ ॥ ਆਪਨ ਪ੍ਰਭਾ ਨ ਬਰਨੀ ਜਾਈ ॥੫੧॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥ ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ॥
 ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ ॥ ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ॥੫੨॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਲਵੀ ਕੁਸ਼ੀ ਜੁੱਧ ਬਰਨਨੰ ਨਾਮ ਤ੍ਰਿਤੀਆ ਧਿਆਇ ਸਮਾਪਤ ਮਸਤ ਸੁਭ ਮਸਤੁ॥੩॥ਅਫਜੂ ॥੧੮੯॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਜਿਨੈ ਬੇਦ ਪਠਿਓ ਸੁ ਬੇਦੀ ਕਹਾਏ ॥ ਤਿਨੈ ਧਰਮ ਕੇ ਕਰਮ ਨੀਕੇ ਚਲਾਏ ॥
 ਪਠੇ ਕਾਗਦੰ ਮੱਦ੍ਰ ਰਾਜਾ ਸੁਧਾਰੰ ॥ ਅਪੋ ਆਪ ਮੋ ਬੈਰ ਭਾਵੰ ਬਿਸਾਰੰ ॥੧॥
 ਨ੍ਰਿਪੰ ਮੁਕਲਿਅੰ ਦੂਤ ਸੋ ਕਾਸਿ ਆਯੰ ॥ ਸਬੈ ਬੇਦਿਯੰ ਭੇਦ ਭਾਖੇ ਸੁਨਾਯੰ ॥
 ਸਬੈ ਬੇਦ ਪਾਠੀ ਚਲੇ ਮੱਦ੍ਰ ਦੇਸੰ ॥ ਪ੍ਰਣਾਮੰ ਕੀਯੋ ਆਨ ਕੈ ਕੈ ਨਰੇਸੰ ॥੨॥
 ਧੁਨੰ ਬੇਦ ਕੀ ਭੂਪ ਤਾਂ ਕਰਾਈ ॥ ਸਬੈ ਪਾਸ ਬੈਠੇ ਸਭਾ ਬੀਚ ਭਾਈ ॥
 ਪੜ੍ਹੇ ਸਾਮ ਬੇਦੰ ਜੁਜਰ ਬੇਦ ਕੱਥੰ ॥ ਰਿਗੰ ਬੇਦ ਪਠਿਯੰ ਕਰੇ ਭਾਵ ਹੱਥੰ ॥੩॥
Click here to listen  
 ਰਸਾਵਲ ਛੰਦ ॥
 ਅਥਰ ਬੇਦ ਪੱਠਿਯੰ ॥ ਸੁਣੇ ਪਾਪ ਨੱਠਿਯੰ ॥ ਰਹਾ ਰੀਝ ਰਾਜਾ ॥ ਦੀਯਾ ਸਰਬ ਸਾਜਾ ॥੪॥
 ਲਯੋ ਬਨਬਾਸੰ ॥ ਮਹਾਂ ਪਾਪ ਨਾਸੰ ॥ ਰਿਖੰ ਭੇਸ ਕੀਯੰ ॥ ਤਿਸੈ ਰਾਜ ਦੀਯੰ ॥੫॥
 ਰਹੇ ਹੋਰ ਲੋਗੰ ॥ ਤਜੇ ਸਰਬ ਸੋਗੰ ॥ ਧਨੰ ਧਾਮ ਤਿਆਗੇ ॥ ਪ੍ਰਭੰ ਪ੍ਰੇਮ ਪਾਗੇ ॥੬॥
Click here to listen  
 ਅੜਿਲ ॥
 ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ ॥ ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ॥
 ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ ॥ ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ ॥੭॥
Click here to listen  
 ਦੋਹਰਾ ॥
 ਲਵੀ ਰਾਜ ਦੇ ਬਨ ਗਏ ਬੇਦੀਅਨ ਕੀਨੋ ਰਾਜ ॥
ਭਾਂਤਿ ਭਾਂਤਿ ਤਿਨਿ ਭੋਗੀਯੰ ਭੂਅ ਕਾ ਸਕਲ ਸਮਾਜ ॥੮॥

 ਚੌਪਈ ॥
 ਤ੍ਰਿਤੀਅ ਬੇਦ ਸੁਨਬੋ ਤੁਮ ਕੀਆ ॥ ਚਤੁਰ ਬੇਦ ਸੁਨਿ ਭੂਅ ਕੋ ਦੀਆ ॥
 ਤੀਨ ਜਨਮ ਹਮਹੂੰ ਜਬ ਧਰਿਹੈਂ ॥ ਚਉਥੇ ਜਨਮ ਗੁਰੂ ਤੁਹਿ ਕਰਿਹੈਂ ॥੯॥
 ਉਤ ਰਾਜਾ ਕਾਨਨਹਿ ਸਿਧਾਯੋ ॥ ਇਤ ਇਨ ਰਾਜ ਕਰਤ ਸੁਖ ਪਾਯੋ ॥
 ਕਹਾ ਲਗੇ ਕਰਿ ਕਥਾ ਸੁਨਾਊਂ ॥ ਗ੍ਰੰਥ ਬਢਨ ਤੇ ਅਧਿਕ ਡਰਾਊਂ ॥੧੦॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਬੇਦ ਪਾਠ ਭੇਟ ਰਾਜ ਚਤੁਰਥ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੪॥ਅਫਜੂ॥੧੯੯॥
Click here to listen  
 ਦੋਹਰਾ ॥
 ਲਵੀ ਰਾਜ ਦੇ ਬਨ ਗਏ ਬੇਦੀਅਨ ਕੀਨੋ ਰਾਜ ॥
 ਭਾਂਤਿ ਭਾਂਤਿ ਤਿਨਿ ਭੋਗੀਯੰ ਭੂਅ ਕਾ ਸਕਲ ਸਮਾਜ ॥੮॥
Click here to listen  
 
ਨਰਾਜ ਛੰਦ ॥
 ਬਹੁਰ ਬਿਖਾਦ ਬਾਧਿਯੰ ॥ ਕਿਨੀ ਨ ਤਾਹਿ ਸਾਧਿਯੰ ॥
 ਕਰੰਮ ਕਾਲ ਯੌਂ ਭਈ ॥ ਸੁ ਭੂਮਿ ਬੰਸ ਤੇ ਗਈ ॥੧॥
Click here to listen  
 ਚੌਪਈ ॥
 ਬੀਸ ਗਾਵ ਤਿਨ ਕੇ ਰਹਿ ਗਏ ॥ ਜਿਨ ਮੋ ਕਰਤ ਕ੍ਰਿਸਾਨੀ ਭਏ ॥
 ਬਹੁਤ ਕਾਲ ਇਹ ਭਾਂਤਿ ਬਿਤਾਯੋ ॥ ਜਨਮ ਸਮੈ ਨਾਨਕ ਕੋ ਆਯੋ ॥੩॥
Click here to listen  
 ਦੋਹਰਾ ॥
 ਤਿਨ ਬੇਦੀਅਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ॥
 ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਇ ॥੪॥
Click here to listen  
 ਚੌਪਈ ॥
 ਤਿਨ ਇਹ ਕਲ ਮੋ ਧਰਮੁ ਚਲਾਯੋ ॥ ਸਭ ਸਾਧਨ ਕੋ ਰਾਹ ਬਤਾਯੋ ॥
ਜੋ ਤਾਂ ਕੇ ਮਾਰਗ ਮਹਿ ਆਏ ॥ ਤੇ ਕਬਹੂੰ ਨਹੀ ਪਾਪ ਸੰਤਾਏ ॥੫॥
ਜੇ ਜੇ ਪੰਥ ਤਵਨ ਕੇ ਪਰੇ ॥ ਪਾਪ ਤਾਪ ਤਿਨ ਕੇ ਪ੍ਰਭ ਹਰੇ ॥
ਦੂਖ ਭੂਖ ਕਬਹੂੰ ਨ ਸੰਤਾਏ ॥ ਜਾਲ ਕਾਲ ਕੇ ਬੀਚ ਨ ਆਏ ॥੬॥
 ਨਾਨਕ ਅੰਗਦ ਕੋ ਬਪੁ ਧਰਾ ॥ ਧਰਮ ਪ੍ਰਚੁਰ ਇਹ ਜਗ ਮੋ ਕਰਾ ॥
ਅਮਰਦਾਸ ਪੁਨਿ ਨਾਮੁ ਕਹਾਯੋ ॥ ਜਨ ਦੀਪਕ ਤੇ ਦੀਪ ਜਗਾਯੋ ॥੭॥
 ਜਬ ਬਰਦਾਨ ਸਮੈ ਵਹੁ ਆਵਾ ॥ ਰਾਮਦਾਸ ਤਬ ਗੁਰੂ ਕਹਾਵਾ ॥
 ਤਿਹ ਬਰਦਾਨ ਪੁਰਾਤਨ ਦੀਆ ॥ ਅਮਰਦਾਸ ਸੁਰਪੁਰਿ ਮਗੁ ਲੀਆ ॥੮॥
 ਸ੍ਰੀ ਨਾਨਕ ਅੰਗਦਿ ਕਰਿ ਮਾਨਾ ॥ ਅਮਰਦਾਸ ਅੰਗਦ ਪਹਿਚਾਨਾ ॥
ਅਮਰਦਾਸ ਰਾਮਦਾਸ ਕਹਾਯੋ ॥ ਸਾਧਨਿ ਲਖਾ ਮੂੜ੍ਹ ਨਹਿ ਪਾਯੋ ॥੯॥
 ਭਿੰਨ ਭਿੰਨ ਸਭਹੂੰ ਕਰ ਜਾਨਾ ॥ ਏਕ ਰੂਪ ਕਿਨਹੂੰ ਪਹਿਚਾਨਾ ॥
ਜਿਨ ਜਾਨਾ ਤਿਨ ਹੀ ਸਿਧ ਪਾਈ ॥ ਬਿਨ ਸਮਝੇ ਸਿਧ ਹਾਥਿ ਨ ਆਈ ॥੧੦॥
 ਰਾਮਦਾਸ ਹਰਿ ਸੋ ਮਿਲ ਗਏ ॥ ਗੁਰਤਾ ਦੇਤ ਅਰਜਨਹਿ ਭਏ ॥
ਜਬ ਅਰਜਨ ਪ੍ਰਭੁ ਲੋਕ ਸਿਧਾਏ ॥ ਹਰਿਗੋਬਿੰਦ ਤਿਹ ਠਾਂ ਠਹਿਰਾਏ ॥੧੧॥
 ਹਰਿਗੋਬਿੰਦ ਪ੍ਰਭ ਲੋਕ ਸਿਧਾਰੇ ॥ ਹਰੀਰਾਇ ਤਿਹ ਠਾਂ ਬੈਠਾਰੇ ॥
ਹਰੀਕ੍ਰਿਸਨ ਤਿਨ ਕੇ ਸੁਤ ਵਏ ॥ ਤਿਨ ਤੇ ਤੇਗ ਬਹਾਦਰ ਭਏ ॥੧੨॥
 ਤਿਲਕ ਜੰਵੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨ ਹੇਤਿ ਇਤੀ ਜਿਨਿ ਕਰੀ ॥ ਸੀਸੁ ਦੀਆ ਪਰ ਸੀ ਨ ਉਚਰੀ ॥੧੩॥
 ਧਰਮ ਹੇਤਿ ਸਾਕਾ ਜਿਨਿ ਕੀਆ ॥ ਸੀਸੁ ਦੀਆ ਪਰ ਸਿਰਰੁ ਨ ਦੀਆ ॥
ਨਾਟਕ ਚੇਟਕ ਕੀਏ ਕੁਕਾਜਾ ॥ ਪ੍ਰਭ ਲੋਗਨ ਕਹ ਆਵਤ ਲਾਜਾ ॥੧੪॥
Click here to listen  
 ਦੋਹਰਾ ॥
 ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਕੀਯਾ ਪਯਾਨ ॥ ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ॥੧੫॥
 ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ ॥ ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ॥੧੬॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਪਾਤਸ਼ਾਹੀ ਬਰਨਨੰ ਨਾਮ ਪੰਚਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੫॥ਅਫਜੂ॥੨੧੫॥
Click here to listen 
 ਚੌਪਈ ॥
 ਅਬ ਮੈ ਅਪਨੀ ਕਥਾ ਬਖਾਨੋ ॥ ਤਪ ਸਾਧਤ ਜਿਹ ਬਿਧਿ ਮੁਹਿ ਆਨੋ ॥
 ਹੇਮ ਕੁੰਟ ਪਰਬਤ ਹੈ ਜਹਾਂ ॥ ਸਪਤ ਸ੍ਰਿੰਗ ਸੋਭਿਤ ਹੈ ਤਹਾਂ ॥੧॥
 ਸਪਤ ਸ੍ਰਿੰਗ ਤਿਹ ਨਾਮੁ ਕਹਾਵਾ ॥ ਪੰਡੁ ਰਾਜ ਜਹ ਜੋਗੁ ਕਮਾਵਾ ॥
 ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਕਾਲ ਕਾਲਿਕਾ ਅਰਾਧੀ ॥੨॥
 ਇਹ ਬਿਧਿ ਕਰਤ ਤਪਸਿਆ ਭਯੋ ॥ ਦ੍ਵੈ ਤੇ ਏਕ ਰੂਪ ਹ੍ਵੈ ਗਯੋ ॥
 ਤਾਤ ਮਾਤ ਮੁਰ ਅਲਖ ਅਰਾਧਾ ॥ ਬਹੂ ਬਿਧਿ ਜੋਗ ਸਾਧਨਾ ਸਾਧਾ ॥੩॥
 ਤਿਨ ਜੋ ਕਰੀ ਅਲਖ ਕੀ ਸੇਵਾ ॥ ਤਾ ਤੇ ਭਏ ਪ੍ਰਸੰਨ ਗੁਰਦੇਵਾ ॥
 ਤਿਨ ਪ੍ਰਭ ਜਬ ਆਇਸ ਮੁਹਿ ਦੀਆ ॥ ਤਬ ਹਮ ਜਨਮ ਕਲੂ ਮਹਿ ਲੀਆ ॥੪॥
 ਚਿਤ ਨ ਭਯੋ ਹਮਰੋ ਆਵਨ ਕਹ ॥ ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹ ॥
 ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ॥ ਇਮ ਕਹਿ ਕੈ ਇਹ ਲੋਕ ਪਠਾਯੋ ॥੫॥
Click here to listen  
 ਅਕਾਲ ਪੁਰਖ ਬਾਚ ਇਸ ਕੀਟ ਪ੍ਰਤਿ ॥ ਚੌਪਈ ॥
 ਜਬ ਪਹਿਲੇ ਹਮ ਸ੍ਰਿਸਟਿ ਬਨਾਈ ॥ ਦਈਤ ਰਚੇ ਦੁਸਟ ਦੁਖਦਾਈ ॥
ਤੇ ਭੁਜ ਬਲ ਬਵਰੇ ਹ੍ਵੈ ਗਏ ॥ ਪੂਜਤ ਪਰਮ ਪੁਰਖ ਰਹਿ ਗਏ ॥੬॥
 ਤੇ ਹਮ ਤਮਕਿ ਤਨਕ ਮੋ ਖਾਪੇ ॥ ਤਿਨ ਕੀ ਠਉਰ ਦੇਵਤਾ ਥਾਪੇ ॥
ਤੇ ਭੀ ਬਲਿ ਪੂਜਾ ਉਰਝਾਏ ॥ ਆਪਨ ਹੀ ਪਰਮੇਸਰ ਕਹਾਏ ॥੭॥
 ਮਹਾਦੇਵ ਅਚੁੱਤ ਕਹਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ ॥
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥
 ਤਬ ਸਾਖੀ ਪ੍ਰਭ ਅਸਟ ਬਨਾਏ ॥ ਸਾਖ ਨਮਿਤ ਦੇਬੇ ਠਹਿਰਾਏ ॥
ਤੇ ਕਹੈ ਕਰੋ ਹਮਾਰੀ ਪੂਜਾ ॥ ਹਮ ਬਿਨ ਅਵਰੁ ਨ ਠਾਕੁਰੁ ਦੂਜਾ ॥੯॥
 ਪਰਮ ਤੱਤ ਕੋ ਜਿਨ ਨ ਪਛਾਨਾ ॥ ਤਿਨ ਕਰਿ ਈਸਰ ਤਿਨ ਕਹੁ ਮਾਨਾ ॥
ਕੇਤੇ ਸੂਰ ਚੰਦ ਕਹੁ ਮਾਨੈ ॥ ਅਗਨਿ ਹੋਤ੍ਰ ਕਈ ਪਵਨ ਪ੍ਰਮਾਨੈ ॥੧੦॥
 ਕਿਨਹੂੰ ਪ੍ਰਭੁ ਪਾਹਨ ਪਹਿਚਾਨਾ ॥ ਨ੍ਹਾਤ ਕਿਤੇ ਜਲ ਕਰਤ ਬਿਧਾਨਾ ॥
ਕੇਤਕ ਕਰਮ ਕਰਤ ਡਰਪਾਨਾ ॥ ਧਰਮ ਰਾਜ ਕੋ ਧਰਮ ਪਛਾਨਾ ॥੧੧॥
 ਜੋ ਪ੍ਰਭ ਸਾਖ ਨਮਿਤ ਠਹਿਰਾਏ ॥ ਤੇ ਹਿਆਂ ਆਇ ਪ੍ਰਭੂ ਕਹਵਾਏ ॥
ਤਾ ਕੀ ਬਾਤ ਬਿਸਰ ਜਾਤੀ ਭੀ ॥ ਅਪਨੀ ਅਪਨੀ ਪਰਤ ਸੋਭ ਭੀ ॥੧੨॥
 ਜਬ ਪ੍ਰਭ ਕੋ ਨ ਤਿਨੈ ਪਹਿਚਾਨਾ ॥ ਤਬ ਹਰਿ ਇਨ ਮਨੁਛਨ ਠਹਿਰਾਨਾ ॥
ਤੇ ਭੀ ਬਸਿ ਮਮਤਾ ਹੁਇ ਗਏ ॥ ਪਰਮੇਸਰ ਪਾਹਨ ਠਹਿਰਏ ॥੧੩॥
 ਤਬ ਹਰਿ ਸਿੱਧ ਸਾਧ ਠਹਿਰਾਏ ॥ ਤਿਨ ਭੀ ਪਰਮ ਪੁਰਖ ਨਹੀ ਪਾਏ ॥
ਜੇ ਕੋਈ ਹੋਤ ਭਯੋ ਜਗਿ ਸਿਆਨਾ ॥ ਤਿਨ ਤਿਨ ਅਪਨੋ ਪੰਥੁ ਚਲਾਨਾ ॥੧੪॥
 ਪਰਮ ਪੁਰਖ ਕਿਨਹੂੰ ਨਹ ਪਾਯੋ ॥ ਬੈਰ ਬਾਦ ਅਹੰਕਾਰ ਬਢਾਯੋ ॥
ਪੇਡ ਪਾਤ ਆਪਨ ਤੇ ਜਲੈ ॥ ਪ੍ਰਭ ਕੈ ਪੰਥ ਨ ਕੋਊ ਚਲੈ ॥੧੫॥
 ਜਿਨਿ ਜਿਨਿ ਤਨਿਕ ਸਿੱਧ ਕੋ ਪਾਯੋ ॥ ਤਿਨ ਤਿਨ ਅਪਨਾ ਰਾਹੁ ਚਲਾਯੋ ॥
ਪਰਮੇਸਰ ਨ ਕਿਨਹੂੰ ਪਹਿਚਾਨਾ ॥ ਮਮ ਉਚਾਰਤੇ ਭਯੋ ਦਿਵਾਨਾ ॥੧੬॥
 ਪਰਮ ਤੱਤ ਕਿਨਹੂੰ ਨ ਪਛਾਨਾ ॥ ਆਪ ਆਪ ਭੀਤਰਿ ਉਰਝਾਨਾ ॥
ਤਬ ਜੇ ਜੇ ਰਿਖਰਾਜ ਬਨਾਏ ॥ ਤਿਨ ਆਪਨ ਪੁਨ ਸਿੰਮ੍ਰਿਤ ਚਲਾਏ ॥੧੭॥
 ਜੇ ਸਿੰਮ੍ਰਿਤਨ ਕੇ ਭਏ ਅਨੁਰਾਗੀ ॥ ਤਿਨਿ ਤਿਨਿ ਕ੍ਰਿਆ ਬ੍ਰਹਮ ਕੀ ਤਿਆਗੀ ॥
ਜਿਨ ਮਨ ਹਰਿ ਚਰਨਨ ਠਹਿਰਾਯੋ ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ ॥੧੮॥
 ਬ੍ਰਹਮਾ ਚਾਰ ਹੀ ਬੇਦ ਬਨਾਏ ॥ ਸਰਬ ਲੋਕ ਤਿਹ ਕਰਮ ਚਲਾਏ ॥
ਜਿਨ ਕੀ ਲਿਵ ਹਰਿ ਚਰਨਨ ਲਾਗੀ ॥ ਤੇ ਬੇਦਨ ਤੇ ਭਏ ਤਿਆਗੀ ॥੧੯॥
 ਜਿਨ ਮਤ ਬੇਦ ਕਤੇਬਨ ਤਿਆਗੀ ॥ ਪਾਰਬ੍ਰਹਮ ਕੇ ਭਏ ਅਨੁਰਾਗੀ ॥
ਤਿਨ ਕੇ ਗੂੜ ਮੱਤ ਜੇ ਚਲਹੀ ॥ ਭਾਂਤਿ ਅਨੇਕ ਦੁਖਨ ਸੋ ਦਲਹੀ ॥੨੦॥
 ਜੇ ਜੇ ਸਹਿਤ ਜਾਤਨ ਸੰਦੇਹਿ ॥ ਪ੍ਰਭ ਕੋ ਸੰਗਿ ਨ ਛੋਡਤ ਨੇਹ ॥
ਤੇ ਤੇ ਪਰਮ ਪੁਰੀ ਕਹ ਜਾਹੀ ॥ ਤਿਨ ਹਰਿ ਸਿਉ ਅੰਤਰੁ ਕਛੁ ਨਾਹੀਂ ॥੨੧॥
 ਜੇ ਜੇ ਜੀਯ ਜਾਤਨ ਤੇ ਡਰੈ ॥ ਪਰਮ ਪ੍ਰਰਖ ਤਜਿ ਤਿਨ ਮਗ ਪਰੈ ॥
ਤੇ ਤੇ ਨਰਕ ਕੁੰਡ ਮੋ ਪਰਹੀ ॥ ਬਾਰ ਬਾਰ ਜਗ ਮੋ ਬਪੁ ਧਰਹੀ ॥੨੨॥
 ਤਬ ਹਰਿ ਬਹੁਰ ਦੱਤ ਉਪਜਾਇਓ ॥ ਤਿਨ ਭੀ ਅਪਨਾ ਪੰਥੁ ਚਲਾਇਓ ॥
ਕਰ ਮੋ ਨਖ ਸਿਰ ਜਟਾਂ ਸਵਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੩॥
 ਪੁਨਿ ਹਰਿ ਗੋਰਖ ਕੌ ਉਪਰਾਜਾ ॥ ਸਿੱਖ ਕਰੇ ਤਿਨਹੂੰ ਬਡ ਰਾਜਾ ॥
ਸ੍ਰਵਨ ਫਾਰਿ ਮੁਦ੍ਰਾ ਦੁਐ ਡਾਰੀ ॥ ਹਰਿ ਕੀ ਪ੍ਰੀਤ ਰੀਤਿ ਨ ਬਿਚਾਰੀ ॥੨੪॥
 ਪੁਨਿ ਹਰਿ ਰਾਮਾਨੰਦ ਕੋ ਕਰਾ ॥ ਭੇਸ ਬੈਰਾਗੀ ਕੋ ਜਿਨ ਧਰਾ ॥
ਕੰਠੀ ਕੰਠਿ ਕਾਠ ਕੀ ਡਾਰੀ ॥ ਪ੍ਰਭ ਕੀ ਕ੍ਰਿਆ ਨ ਕਛੂ ਬਿਚਾਰੀ ॥੨੫॥
 ਜੇ ਪ੍ਰਭੁ ਪਰਮ ਪੁਰਖ ਉਪਜਾਏ ॥ ਤਿਨ ਤਿਨ ਅਪਨੇ ਰਾਹ ਚਲਾਏ ॥
ਮਹਾਦੀਨ ਤਬ ਪ੍ਰਭ ਉਪਰਾਜਾ ॥ ਅਰਬ ਦੇਸ ਕੋ ਕੀਨੋ ਰਾਜਾ ॥੨੬॥
 ਤਿਨ ਭੀ ਏਕ ਪੰਥ ਉਪਰਾਜਾ ॥ ਲਿੰਗ ਬਿਨਾ ਕੀਨੇ ਸਭ ਰਾਜਾ ॥
ਸਭ ਤੇ ਅਪਨਾ ਨਾਮੁ ਜਪਾਯੋ ॥ ਸਤਿ ਨਾਮੁ ਕਾਹੂੰ ਨ ਦ੍ਰਿੜਾਯੋ ॥੨੭॥
 ਸਭ ਅਪਨੀ ਅਪਨੀ ਉਰਝਾਨਾ ॥ ਪਾਰਬ੍ਰਹਮ ਕਾਹੂ ਨ ਪਛਾਨਾ ॥
ਤਪ ਸਾਧਤ ਹਰਿ ਮੋਹਿ ਬੁਲਾਯੋ ॥ ਇਮ ਕਹਿ ਕੈ ਇਹ ਲੋਕ ਪਠਾਯੋ ॥੨੮॥
Click here to listen  
 ਅਕਾਲ ਪ੍ਰਰਖ ਬਾਚ ॥ ਚੌਪਈ ॥
 ਮੈ ਅਪਨਾ ਸੁਤ ਤੋਹਿ ਨਿਵਾਜਾ ॥ ਪੰਥ ਪ੍ਰਚੁਰ ਕਰਬੇ ਕਹੁ ਸਾਜਾ ॥
 ਜਾਹਿ ਤਹਾਂ ਤੈ ਧਰਮੁ ਚਲਾਇ ॥ ਕਬੁਧਿ ਕਰਨ ਤੇ ਲੋਕ ਹਟਾਇ ॥੨੯॥
Click here to listen  
 ਕਬਿਬਾਚ ॥ ਦੇਹਰਾ ॥
 ਠਾਢ ਭਯੋ ਮੈ ਜੋਰਿ ਕਰ ਬਚਨ ਕਹਾ ਸਿਰ ਨਿਆਇ ॥
 ਪੰਥ ਚਲੈ ਤਬ ਜਗਤ ਮੈ ਜਬ ਤੁਮ ਕਰਹੁ ਸਹਾਇ ॥੩੦॥
Click here to listen  
 ਚੌਪਈ ॥
 ਇਹ ਕਾਰਨਿ ਪ੍ਰਭ ਮੋਹਿ ਪਠਾਯੋ ॥ ਤਬ ਮੈ ਜਗਤ ਜਨਮ ਧਰਿ ਆਯੋ ॥
ਜਿਮ ਤਿਨ ਕਹੀ ਤਿਨੈ ਤਿਮ ਕਹਿਹੋਂ ॥ ਅਉਰ ਕਿਸੂ ਤੇ ਬੈਰ ਨ ਗਹਿਹੋਂ ॥੩੧॥
 ਜੋ ਹਮ ਕੋ ਪਰਮੇਸਰ ਉਚਰਿਹੈਂ ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ ॥
ਮੋ ਕੌ ਦਾਸ ਤਵਨ ਕਾ ਜਾਨੋ ॥ ਯਾ ਮੈ ਭੇਦ ਨ ਰੰਚ ਪਛਾਨੋ ॥੩੨॥
 ਮੈ ਹੋ ਪਰਮ ਪੁਰਖ ਕੋ ਦਾਸਾ ॥ ਦੇਖਨ ਆਯੋ ਜਗਤ ਤਮਾਸਾ ॥
ਜੋ ਪ੍ਰਭ ਜਗਤਿ ਕਹਾ ਸੋ ਕਹਿਹੋਂ ॥ ਮ੍ਰਿਤ ਲੋਕ ਤੇ ਮੋਨ ਨ ਰਹਿਹੋਂ ॥੩੩॥
 Click here to listen 
 ਨਰਾਜ ਛੰਦ ॥
 ਕਹਿਓ ਪ੍ਰਭੂ ਸੁ ਭਾਖਿ ਹੋਂ ॥ ਕਿਸੂ ਨ ਕਾਨ ਰਾਖਿ ਹੋਂ ॥ ਕਿਸੂ ਨ ਭੇਖ ਭੀਜ ਹੋਂ ॥ ਅਲੇਖ ਬੀਜ ਬੀਜ ਹੋਂ ॥੩੪॥
 ਪਖਾਣ ਪੂਜ ਹੋਂ ਨਹੀਂ ॥ ਨ ਭੇਖ ਭੀਜ ਹੋ ਕਹੀਂ ॥ ਅਨੰਤ ਨਾਮੁ ਗਾਇ ਹੋਂ ॥ ਪਰੱਮ ਪੁਰਖ ਪਾਇ ਹੋਂ ॥੩੫॥
 ਜਟਾ ਨ ਸੀਸ ਧਾਰਿਹੋਂ ॥ ਨ ਮੁੰਦ੍ਰਕਾ ਸੁਧਾਰਿਹੋਂ ॥ ਨ ਕਾਨ ਕਾਹੂ ਕੀ ਧਰੋਂ ॥ ਕਹਿਓ ਪ੍ਰਭੂ ਸੁ ਮੈ ਕਰੋਂ ॥੩੬॥
 ਭਜੋਂ ਸੁ ਏਕ ਨਾਮਯੰ ॥ ਜੁ ਕਾਮ ਸਰਬ ਠਾਮਯੰ ॥ ਨ ਜਾਪ ਆਨ ਕੋ ਜਪੋ ॥ ਨ ਅਉਰ ਥਾਪਨਾ ਥਪੋ ॥੩੭॥
 ਬਿਅੰਤ ਨਾਮ ਧਿਆਇ ਹੋਂ ॥ ਪਰਮ ਜੋਤਿ ਪਾਇ ਹੋਂ ॥ ਨ ਧਿਆਨ ਆਨ ਕੋ ਧਰੋਂ ॥ ਨ ਨਾਮ ਆਨ ਉਚਰੋਂ ॥੩੮॥
 ਤਵੱਕ ਨਾਮ ਰੱਤਿਯੰ ॥ ਨ ਆਨ ਮਾਨ ਮੱਤਿਯੰ ॥ ਪਰੱਮ ਧਿਆਨ ਧਾਰੀਯੰ ॥ ਅਨੰਤ ਪਾਪ ਟਾਰੀਯੰ ॥੩੯॥
 ਤੁਮੇਵ ਰੂਪ ਰਾਚਿਯੰ ॥ ਨ ਆਨ ਦਾਨ ਮਾਚਿਯੰ ॥ ਤਵੱਕ ਨਾਮ ਉਚਾਰਿਯੰ ॥ ਅਨੰਤ ਦੂਖ ਟਾਰਿਯੰ ॥੪੦॥
 Click here to listen 
 ਚੌਪਈ ॥
 ਜਿਨ ਜਿਨ ਨਾਮ ਤਿਹਾਰੋ ਧਿਆਇਆ ॥ ਦੂਖ ਪਾਪ ਤਿਹ ਨਿਕਟ ਨ ਆਇਆ ॥
ਜੇ ਜੇ ਅਉਰ ਧਿਆਨ ਕੋ ਧਰਹੀਂ ॥ ਬਹਿਸ ਬਹਿਸ ਬਾਦਨ ਤੇ ਮਰਹੀਂ ॥੪੧॥
 ਹਮ ਇਹ ਕਾਜ ਜਗਤ ਮੋ ਆਏ ॥ ਧਰਮ ਹੇਤ ਗੁਰਦੇਵ ਪਠਾਏ ॥
ਜਹਾਂ ਤਹਾਂ ਤੁਮ ਧਰਮ ਬਿਥਾਰੋ ॥ ਦੁਸਟ ਦੋਖੀਅਨਿ ਪਕਰਿ ਪਛਾਰੋ ॥੪੨॥
 ਯਾਹੀ ਕਾਜ ਧਰਾ ਹਮ ਜਨਮੰ ॥ ਸਮਝ ਲੇਹੁ ਸਾਧੂ ਸਭ ਮਨ ਮੰ ॥
 ਪਰਮ ਚਲਾਵਨ ਸੰਤ ਉਬਾਰਨ ॥ ਦੁਸਟ ਸਭਨ ਕੋ ਮੂਲ ਉਪਾਰਨ ॥੪੩॥
 ਜੇ ਜੇ ਭਏ ਪਹਿਲ ਅਵਤਾਰਾ ॥ ਆਪੁ ਆਪੁ ਤਿਨ ਜਾਪੁ ਉਚਾਰਾ ॥
ਪ੍ਰਭ ਦੋਖੀ ਕੋਈ ਨ ਬਿਦਾਰਾ ॥ ਧਰਮ ਕਰਨ ਕੋ ਰਾਹੁ ਨ ਡਾਰਾ ॥੪੪॥
 ਜੇ ਜੇ ਗਉਸ ਅੰਬੀਆ ਭਏ ॥ ਮੈ ਮੈ ਕਰਤ ਜਗਤ ਤੇ ਗਏ ॥
ਮਹਾਪਰਖ ਕਾਹੂ ਨ ਪਛਾਨਾ ॥ ਕਰਮ ਧਰਮ ਕੋ ਕਛੂ ਨ ਜਾਨਾ ॥੪੫॥
 ਅਵਰਨ ਕੀ ਆਸਾ ਕਿਛੁ ਨਾਹੀ ॥ ਏਕੈ ਆਸ ਧਰੋ ਮਨ ਮਾਹੀ ॥
ਆਨ ਆਸ ਉਪਜਤ ਕਿਛੁ ਨਾਹੀ ॥ ਵਾ ਕੀ ਆਸ ਧਰੋਂ ਮਨ ਮਾਹੀ ॥੪੬॥
Click here to listen  
 ਦੋਹਰਾ ॥
 ਕੋਈ ਪੜ੍ਹਤ ਕੁਰਾਨ ਕੋ ਕੋਈ ਪੜ੍ਹਤ ਪੁਰਾਨ ॥
 ਕਾਲ ਨ ਸਕਤ ਬਚਾਇ ਕੈ ਫੋਕਟ ਧਰਮ ਨਿਦਾਨ ॥੪੭॥
Click here to listen  
 ਚੌਪਈ ॥
 ਕਈ ਕੋਟਿ ਮਿਲਿ ਪੜ੍ਹਤ ਕੁਰਾਨਾ ॥ ਬਾਚਤ ਕਿਤੇ ਪੁਰਾਨ ਅਜਾਨਾ ॥
 ਅੰਤ ਕਾਲ ਕੋਈ ਕਾਮ ਨ ਆਵਾ ॥ ਦਾਵ ਕਾਲ ਕਾਹੂ ਨ ਬਚਾਵਾ ॥੪੮॥
 ਕਿਉ ਨ ਜਪੋ ਤਾ ਕੋ ਤੁਮ ਭਾਈ ॥ ਅੰਤ ਕਾਲ ਜੋ ਹੋਇ ਸਹਾਈ ॥
 ਫੋਕਟ ਧਰਮ ਲਖੋ ਕਰ ਭਰਮਾ ॥ ਇਨ ਤੇ ਸਰਤ ਨ ਕੋਈ ਕਰਮਾ ॥੪੯॥
 ਇਹ ਕਾਰਨ ਪ੍ਰਭੁ ਹਮੈ ਬਨਾਯੋ ॥ ਭੇਦੁ ਭਾਖਿ ਇਹੁ ਲੋਕ ਪਠਾਯੋ ॥
 ਜੋ ਤਿਨ ਕਹਾ ਸੁ ਸਭਨ ਉਚਰੋਂ ॥ ਡਿੰਭ ਵਿੰਭ ਕਛੁ ਨੈਕ ਕ ਕਰੋਂ ॥੫੦॥
 Click here to listen 
 ਰਸਾਵਲ ਛੰਦ ॥
 ਨ ਜਟਾ ਮੂੰਡ ਧਾਰੋਂ ॥ ਨ ਮੁੰਦ੍ਰਕਾ ਸਵਾਰੋਂ ॥ ਜਪੋ ਤਾਸ ਨਾਮੰ ॥ ਸਰੈ ਸਰਬ ਕਾਮੰ ॥੫੧॥
 ਨ ਨੈਨੰ ਮਿਚਾਊਂ ॥ ਨ ਡਿੰਭੰ ਦਿਖਾਊਂ ॥ ਨ ਕੁਕਰਮੰ ਕਮਾਊਂ ॥ ਨ ਭੇਖੀ ਕਹਾਊਂ ॥੫੨॥
 Click here to listen 
 ਚੌਪਈ ॥
 ਜੇ ਜੇ ਭੇਖ ਸੁ ਤਨ ਮੈਂ ਧਾਰੈ ॥ ਤੇ ਪ੍ਰਭੁ ਜਨ ਕਛੁ ਕੈ ਨ ਬਿਚਾਰੈ ॥
 ਸਮਝ ਲੇਹੁ ਸਭ ਜਨ ਜਨ ਮਨ ਮਾਹੀ ॥ ਡਿੰਭਨ ਮੈ ਪਰਮੇਸੁਰ ਨਾਹੀ ॥੫੩॥
 ਜੇ ਜੇ ਕਰਮ ਕਰਿ ਡਿੰਭ ਦਿਖਾਹੀਂ ॥ ਤਿਨ ਪਰ ਲੋਗਨ ਮੋ ਗਤਿ ਨਾਹੀਂ ॥
 ਜੀਵਤ ਚਲਤ ਜਗਤ ਕੇ ਕਾਜਾ ॥ ਸ੍ਵਾਂਗ ਦੇਖਿ ਕਰਿ ਪੂਜਤ ਰਾਜਾ ॥੫੪॥
 ਸੁਆਂਗਨ ਮੈ ਪਰਮੇਸੁਰ ਨਾਹੀ ॥ ਖੋਜ ਫਿਰੈ ਸਭ ਹੀ ਕੋ ਕਾਹੀ ॥
 ਅਪਨੋ ਮਨੁ ਕਰ ਮੋ ਜਿਹ ਆਨਾ ॥ ਪਾਰਬ੍ਰਹਮ ਕੋ ਤਿਨੀ ਪਛਾਨਾ ॥੫੫॥
 Click here to listen 
 ਦੋਹਰਾ ॥
 ਭੇਖ ਦਿਖਾਇ ਜਗਤ ਕੋ ਲੋਗਨ ਕੋ ਬਸਿ ਕੀਨ ॥
 ਅੰਤ ਕਾਲ ਕਾਤੀ ਕਟਿਓ ਬਾਸੁ ਨਰਕ ਮੋ ਲੀਨ ॥੫੬॥
 Click here to listen 
 ਚੌਪਈ ॥
 ਜੇ ਜੇ ਜਗ ਕੋ ਡਿੰਭ ਦਿਖਾਵੈ ॥ ਲੋਗਨ ਮੂੰਡ ਅਧਿਕ ਸੁਖੁ ਪਾਵੈ ॥
 ਨਾਸਾਂ ਮੂੰਦ ਕਰੇ ਪ੍ਰਣਾਮੰ ॥ ਫੋਕਟ ਧਰਮ ਨ ਕਉਡੀ ਕਾਮੰ ॥੫੭॥
 ਫੋਕਟ ਧਰਮ ਜਿਤੇ ਜਗ ਕਰਹੀਂ ॥ ਨਰਕ ਕੁੰਡ ਭੀਤਰ ਤੇ ਪਰਹੀਂ ॥
 ਹਾਥ ਹਲਾਏ ਸੁਰਗ ਨ ਜਾਹੂ ॥ ਜੋ ਮਨੁ ਜੀਤ ਸਕਾ ਨਹੀਂ ਕਾਹੂ ॥੫੮॥
 Click here to listen 
 ਕਬਿਬਾਚ ॥ ਦੋਹਰਾ ॥
 ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ ॥
 ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ॥੫੯॥
 Click here to listen 
 ਦੋਹਰਾ ॥
 ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ॥
ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ ॥੬੦॥
 Click here to listen 
 ਚੌਪਈ ॥
 ਜੇ ਜੇ ਬਾਦਿ ਕਰਤ ਹੰਕਾਰਾ ॥ ਤਿਨ ਤੇ ਭਿੰਨ ਰਹਤ ਕਰਤਾਰਾ ॥
 ਬੇਦ ਕਤੇਬ ਬਿਖੈ ਹਰਿ ਨਾਹੀਂ ॥ ਜਾਨ ਲੇਹੁ ਹਰਿਜਨ ਮਨ ਮਾਹੀਂ ॥੬੧॥
 ਆਂਖ ਮੂੰਦਿ ਕੋਊ ਡਿੰਭ ਦਿਖਾਵੈ ॥ ਆਂਧਰ ਕੀ ਪਦਵੀ ਕਹਿ ਪਾਵੈ ॥
 ਆਂਖਿ ਮੀਚ ਮਗ ਸੂਝ ਨ ਜਾਈ ॥ ਤਾਹਿ ਅਨੰਤ ਮਿਲੈ ਕਿਮ ਭਾਈ ॥੬੨॥
 ਬਹੁ ਬਿਸਥਾਰ ਕਹ ਲਉ ਕੋਈ ਕਹੈ ॥ ਸਮਝਤ ਬਾਤਿ ਥਕਤ ਹੁਐ ਰਹੈ ॥
 ਰਸਨਾ ਧਰੈ ਕਈ ਜੋ ਕੋਟਾ ॥ ਤਦਪਿ ਗਨਤ ਤਿਹ ਪਰਤ ਸੁ ਤੋਟਾ ॥੬੩॥
Click here to listen  
 ਦੋਹਰਾ ॥
 ਜਬ ਆਇਸੁ ਪ੍ਰਭ ਕੋ ਭਯੋ ਜਨਮੁ ਧਰਾ ਜਗ ਆਇ ॥
 ਅਬ ਮੈ ਕਥਾ ਸੰਛੇਪ ਤੇ ਸਭਹੂੰ ਕਹਤ ਸੁਨਾਇ ॥੬੪॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਮਮ ਆਗਿਆ ਕਾਲ ਜਗ ਪ੍ਰਵੇਸ ਕਰਨ ਨਾਮ ਖਸਟਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੬॥ ਅਫਜੂ ॥੨੭੯॥
Click here to listen  
 
ਅਥ ਕਬਿ ਜਨਮ ਕਥਨੰ ॥
ਚੌਪਈ ॥
 ਮੁਰ ਪਿਤ ਪੂਰਬ ਕੀਯਸਿ ਪਯਾਨਾ ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ ॥
 ਜਬ ਹੀ ਜਾਤ ਤ੍ਰਿਬੇਣੀ ਭਏ ॥ ਪੁੰਨ ਦਾਨ ਦਿਨ ਕਰਤ ਬਿਤਏ ॥੧॥
 ਤਹੀ ਪ੍ਰਕਾਸ ਹਮਾਰਾ ਭਯੋ ॥ ਪਟਨਾ ਸਹਰ ਬਿਖੈ ਭਵ ਲਯੋ ॥
 ਮੱਦ੍ਰ ਦੇਸ ਹਮ ਕੋ ਲੇ ਆਏ ॥ ਭਾਂਤਿ ਭਾਂਤਿ ਦਾਈਅਨਿ ਦੁਲਰਾਏ ॥੨॥
 ਕੀਨੀ ਅਨਿਕ ਭਾਂਤਿ ਤਨ ਰੱਛਾ ॥ ਦੀਨੀ ਭਾਂਤਿ ਭਾਂਤਿ ਕੀ ਸਿੱਛਾ ॥
 ਜਬ ਹਮ ਧਰਮ ਕਰਮ ਮੋ ਆਏ ॥ ਦੇਵ ਲੋਕ ਤਬ ਪਿਤਾ ਸਿਧਾਏ ॥੩॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਕਬਿ ਜਨਮ ਕਥਨੰ ਨਾਮ ਸਪਤਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੭॥ ਅਫਜੂ ॥੨੮੨॥
 Click here to listen 
 ਅਥ ਰਾਜ ਸਾਜ ਕਥਨੰ ॥
ਚੌਪਈ ॥
 ਰਾਜ ਸਾਜ ਹਮ ਪਰ ਜਬ ਆਯੋ ॥ ਜਥਾ ਸਕਤ ਤਬ ਧਰਮ ਚਲਾਯੋ ॥
 ਭਾਂਤਿ ਭਾਂਤਿ ਬਨ ਖੇਲ ਸਿਕਾਰਾ ॥ ਮਾਰੇ ਰੀਛ ਰੋਝ ਝੰਖਾਰਾ ॥੧॥
 ਦੇਸ ਚਾਲ ਹਮ ਤੇ ਪੁਨਿ ਭਈ ॥ ਸਹਰ ਪਾਂਵਟਾ ਕੀ ਸੁਧਿ ਲਈ ॥
 ਕਾਲਿੰਦ੍ਰੀ ਤਟਿ ਕਰੇ ਬਿਲਾਸਾ ॥ ਅਨਿਕ ਭਾਂਤ ਕੇ ਪੇਖ ਤਮਾਮਾ ॥੨॥
 ਤਹ ਕੇ ਸਿੰਘ ਘਨੇ ਚੁਨਿ ਮਾਰੇ ॥ ਰੋਝ ਰੀਛ ਬਹੁ ਭਾਂਤਿ ਬਿਦਾਰੇ ॥
 ਫਤੇਸਾਹ ਕੋਪਾ ਤਬਿ ਰਾਜਾ ॥ ਲੋਹ ਪਰਾ ਹਮ ਸੋ ਬਿਨੁ ਕਾਜਾ ॥੩॥
 Click here to listen 
 ਭੁਜੰਗ ਪ੍ਰਯਾਤ ਛੰਦ ॥
 ਤਹਾਂ ਸਾਹ ਸ੍ਰੀਸਾਹ ਸੰਗ੍ਰਾਮ ਕੋਪੇ ॥ ਪੰਚੋ ਬੀਰ ਬੰਕੇ ਪ੍ਰਿਥੀ ਪਾਇ ਰੋਪੇ ॥
ਹਠੀ ਜੀਤਮੱਲੰ ਸੁ ਗਾਜੀ ਗੁਲਾਬੰ ॥ ਰਣੰ ਦੇਖੀਐ ਰੰਗ ਰੂਪੰ ਸਹਾਬੰ ॥੪॥
 ਹਠਿਯੋ ਮਾਹਰੀਚੰਦਯੰ ਗੰਗਰਾਮੰ ॥ ਜਿਨੈ ਕਿਤਯੰ ਜਿਤੀਯੰ ਫੌਜ ਤਾਮੰ ॥
ਕੁਪੇ ਲਾਲਚੰਦੰ ਕੀਏ ਲਾਲ ਰੂਪੰ ॥ ਜਿਨੈ ਗੱਜੀਯੰ ਗਰਬ ਸਿੰਘੰ ਅਨੂਪੰ ॥੫॥
 ਕੁਪਿਯੋ ਮਾਹਰੂ ਕਾਹਰੂ ਰੂਪ ਧਾਰੇ ॥ ਜਿਨੈ ਖਾਨ ਖਾਵੀਨਿਯੰ ਖੇਤ ਮਾਰੇ ॥
ਕੁਪਿਓ ਦੇਵਤੇਸੰ ਦਯਾਰਾਮ ਜੁੱਧੰ ॥ ਕੀਯੋ ਦ੍ਰੋਣ ਕੀ ਜਿਉ ਮਹਾ ਜੁੱਧ ਸੁੱਧੰ ॥੬॥
 ਕ੍ਰਿਪਾਲ ਕੋਪਿਯੰ ਕੁਤਕੋ ਸੰਭਾਰੀ ॥ ਹਠੀ ਖਾਨ ਹੱਯਾਤ ਕੇ ਸੀਸ ਝਾਰੀ ॥
ਉੱਠੀ ਛਿੱਛ ਇੱਛੰ ਕਢਾ ਮੇਝ ਜੋਰੰ ॥ ਮਨੋ ਮਾਖਨੰ ਮੱਟਕੀ ਕਾਨ੍ਹ ਫੋਰੰ ॥੭॥
 ਤਹਾ ਨੰਦਚੰਦੰ ਕੀਯੋ ਕੋਪੁ ਭਾਰੋ ॥ ਲਗਾਈ ਬਰੱਛੀ ਕ੍ਰਿਪਾਣੰ ਸੰਭਾਰੋ ॥
ਤੁਟੀ ਤੇਗ ਤ੍ਰਿੱਖੀ ਕਢੇ ਜਮਦੱਢੰ ॥ ਹਠੀ ਰਾਖਯੰ ਲੱਜ ਬੰਸੰ ਸਨੱਢੰ ॥੮॥
 ਤਹਾਂ ਮਾਤਲੇਯੰ ਕ੍ਰਿਪਾਲੰ ਕ੍ਰੁੱਧੰ ॥ ਛਕਿਓ ਛੋਭ ਛੱਤ੍ਰੀ ਕਰਯੋ ਜੁੱਧ ਸੁੱਧੰ ॥
ਸਹੇ ਦੇਹ ਆਪੰ ਮਹਾਂ ਬੀਰ ਬਾਣੰ ॥ ਕਰੋ ਖਾਨ ਬਾਨੀਨ ਖਾਲੀ ਪਲਾਣੰ ॥੯॥
 ਹਠਿਯੋ ਸਾਹਬੰਚੰਦ ਖੇਤੰ ਖਤ੍ਰੀਯਾਣੰ ॥ ਹਨੇ ਖਾਨ ਖੂਨੀ ਖੁਰਾਸਾਨ ਭਾਨੰ ॥
ਤਹਾਂ ਬੀਰ ਬੰਕੇ ਭਲੀ ਭਾਂਤਿ ਮਾਰੇ ॥ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਧਾਰੇ ॥੧੦॥
 ਤਹਾਂ ਸਾਹ ਸੰਗ੍ਰਾਮ ਕੀਨੇ ਅਖਾਰੇ ॥ ਘਨੇ ਖੇਤ ਮੋ ਖਾਨ ਖੂਨੀ ਲਤਾਰੇ ॥
ਨ੍ਰਿਪੰ ਗੋਪਾਲਯੰ ਖਰੋ ਖੇਤ ਗਾਜੈ ॥ ਮ੍ਰਿਗਾ ਝੁੰਡ ਮੱਧਿਯੰ ਮਨੋ ਸਿੰਘ ਰਾਜੈ ॥੧੧॥
 ਤਹਾਂ ਏਕ ਬੀਰੰ ਹਰੀ ਚੰਦ ਕੋਪਯੋ ॥ ਭਲੀ ਭਾਂਤਿ ਸੋ ਖੋਤ ਮੋ ਪਾਵ ਰੋਪਯੋ ॥
ਮਹਾ ਕ੍ਰੋਧ ਕੈ ਤੀਰ ਤੀਖੇ ਪ੍ਰਹਾਰੇ ॥ ਲਗੈ ਜੌਨ ਕੇ ਤਾਹਿ ਪਾਰੈ ਪਧਾਰੇ ॥੧੨॥
Click here to listen  
 ਰਸਾਵਲ ਛੰਦ ॥
 ਹਰੀਚੰਦ ਕ੍ਰੁੱਧੰ ॥ ਹਨੇ ਸੂਰ ਸੁੱਧੰ ॥ ਭਲੇ ਬਾਣ ਬਾਹੇ ॥ ਬਡੇ ਸੈਨ ਗਾਹੇ ॥੧੩॥
 ਰਸੰ ਰੁੱਦ੍ਰ ਰਾਚੇ ॥ ਮਹਾ ਲੋਹ ਮਾਚੇ ॥ ਹਨੇ ਸਸਤ੍ਰ ਧਾਰੀ ॥ ਲਿਟੇ ਭੂਪ ਭਾਰੀ ॥੧੪॥
 ਤਬੈ ਜੀਤਮੱਲੰ ॥ ਹਰੀਚੰਦ ਭੱਲੰ ॥ ਹ੍ਰਿਦੈ ਐਂਚ ਮਾਰਿਓ ॥ ਸੁ ਖੇਤ ਉਤਾਰਿਓ ॥੧੫॥
 ਲਗੇ ਬੀਰ ਬਾਣੰ ॥ ਰਿਸਿਯੋ ਤੇਜਿ ਮਾਣੰ ॥ ਸਮੁਹ ਬਾਜ ਡਾਰੇ ॥ ਸੁਵਰਗੰ ਸਿਧਾਰੇ ॥੧੬॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਖੁਲੈ ਖਾਨ ਖੂਨੀ ਖੁਰਾਸਾਨ ਖੱਗੰ ॥ ਪਰੀ ਸਸਤ੍ਰ ਧਾਰੰ ਉਠੀ ਝਾਲ ਅੱਗੰ ॥
 ਭਈ ਤੀਰ ਭੀਰੰ ਕਮਾਣੰ ਕੜੱਕੇ ॥ ਗਿਰੇ ਬਾਜ ਤਾਜੀ ਲਗੇ ਧੀਰ ਧੱਕੇ ॥੧੭॥
 ਬਜੀ ਭੇਰਿ ਭੁੰਕਾਰ ਧੁੱਕੇ ਨਗਾਰੇ ॥ ਦੁਹੂੰ ਓਰ ਤੇ ਬੀਰ ਬੰਕੇ ਬਕਾਰੇ ॥
 ਕਰੇ ਬਾਹੁ ਆਘਾਤ ਸਸਤ੍ਰੰ ਪ੍ਰਹਾਰੰ ॥ ਡਕੀ ਡਾਕਣੀ ਚਾਂਵਡੀ ਚੀਤਕਾਰੰ ॥੧੮॥
Click here to listen  
 ਦੋਹਰਾ ॥
 ਕਹਾ ਲਗੇ ਬਰਨਨ ਕਰੋਂ ਮਚਿਯੋ ਜੁਧੁ ਅਪਾਰ ॥
 ਜੇ ਲੁੱਝੇ ਜੁੱਝੇ ਸਬੈ ਭੱਜੇ ਸੂਰ ਹਜਾਰ ॥੧੯॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਭਜਿਯੋ ਸਾਹ ਪਹਾੜਤਾਜੀ ਤ੍ਰਿਪਾਯੰ ॥ ਚਲਿਯੋ ਬੀਰੀਯਾ ਤੀਰੀਯਾ ਨ ਚਲਾਯੰ ॥
ਜਸੋ ਡੱਢਵਾਲੰ ਮਧੁੱਕਰ ਸੁ ਸਾਹੰ ॥ ਭਜੇ ਸੰਗ ਲੈ ਕੇ ਸੁ ਸਾਰੀ ਸਿਪਾਹੰ ॥੨੦॥
 ਚਕ੍ਰਿਤ ਚੋਪਿਯੋ ਚੰਦ ਗਾਜੀ ਚੰਦੇਲੰ ॥ ਹਠੀ ਹਰੀਚੰਦੰ ਗਹੇ ਹਾਥ ਸੇਲੰ ॥
 ਕਰਿਓ ਸੁਆਮਿ ਧਰਮੰ ਮਹਾ ਰੋਸ ਰੁੱਝਿਯੰ ॥ ਗਿਰਿਓ ਟੂਕ ਟੂਕ ਹ੍ਵੈ ਇਸੋ ਸੂਰ ਜੁੱਝਿਯੰ ॥੨੧॥
 ਤਹਾ ਖਾਨ ਨੈਜਾਬਤੋ ਆਨ ਕੈ ਕੈ ॥ ਹਨਿਓ ਸਾਹ ਸੰਗ੍ਰਾਮ ਕੌ ਸਸਤ੍ਰ ਲੈ ਕੈ ॥
 ਕਿਤੈ ਖਾਨ ਬਾਨੀਨ ਹੂੰ ਅਸਤ੍ਰ ਝਾਰੇ ॥ ਸਹੀ ਸਾਹ ਸੰਗ੍ਰਾਮ ਸੁਰਗੰ ਸਿਧਾਰੇ ॥੨੨॥
Click here to listen  
 ਦੋਹਰਾ ॥
 ਮਾਰਿ ਨਜਾਬਤ ਖਾਨ ਕੋ ਸੰਗੋ ਜੁਝੈ ਜੁਝਾਰ ॥
 ਹਾ ਹਾ ਇਹ ਲੋਕੈ ਭਇਓ ਸੁਰਗ ਲੋਕ ਜੈਕਾਰ ॥੨੩॥
Click here to listen  
 ਭੁਜੰਗ ਛੰਦ ॥
 ਲਖੇ ਸਾਹ ਸੰਗ੍ਰਾਮ ਜੁੱਝੇ ਜੁਝਾਰੰ ॥ ਤਵੰ ਕੀਟ ਬਾਣੰ ਕਮਾਣੰ ਸੰਭਾਰੰ ॥
ਹਨਿਯੋ ਏਕ ਖਾਨੰ ਖਿਆਲੰ ਖਤੰਗੰ ॥ ਡਸਿਯੋ ਸਤ੍ਰੁ ਕੋ ਜਾਨੁ ਸਯਾਮੰ ਭੁਜੰਗੰ ॥੨੪॥
 ਗਿਰਿਯੋ ਭੂਮ ਸੋ ਬਾਣ ਦੂਜੋ ਸੰਭਾਰਯੋ ॥ ਮੁਖੰ ਭੀਖਨੰ ਖਾਨ ਕੇ ਤਾਨ ਮਾਰਯੋ ॥
ਭਜਿਯੋ ਖਾਨ ਖੂਨੀ ਰਹਿਯੋ ਖੇਤ ਤਾਜੀ ॥ ਤਜੇ ਪ੍ਰਾਣ ਤੀਜੇ ਲਗੇ ਬਾਣ ਬਾਜੀ ॥੨੫॥
 ਛੁਟੀ ਮੂਰਛਨਾ ਹਰੀਚੰਦੰ ਸੰਭਾਰੇ ॥ ਗਹੇ ਬਾਣ ਕਾਮਾਨ ਭੇ ਐਂਚ ਮਾਰੇ ॥
ਲਗੇ ਅੰਗ ਜਾ ਕੇ ਰਹੇ ਨਾ ਸੰਭਾਰੰ ॥ ਤਨੰ ਤਿਆਗ ਤੇ ਦੇਵਲੋਕੰ ਪਧਾਰੰ ॥੨੬॥
 ਦੁਯੰ ਬਾਨ ਖੈਂਚੇ ਇਕੰ ਬਾਰ ਮਾਰੇ ॥ ਬਲੀ ਬੀਰ ਬਾਜੀਨ ਤਾਜੀ ਬਿਦਾਰੇ ॥
ਜਿਸੈ ਬਾਨ ਲਾਗੈ ਰਹੈ ਨ ਸੰਭਾਰੰ ॥ ਤਨੰ ਬੇਧਿ ਕੈ ਤਾਹਿ ਪਾਰੰ ਸਿਧਾਰੰ ॥੨੭॥
 ਸਭੈ ਸ੍ਵਾਮਿ ਧਰਮੰ ਸੁ ਬੀਰੰ ਸੰਭਾਰੇ ॥ ਡਕੀ ਡਾਕਣੀ ਭੂਤ ਪ੍ਰੇਤੰ ਬਕਾਰੇ ॥
ਹਸੇ ਬੀਰ ਬੈਤਾਲ ਔ ਸੁੱਧ ਸਿੱਧੰ ॥ ਚਵੀ ਚਾਵਡੀਯੰ ਉਡੀ ਗ੍ਰਿੱਧ ਬ੍ਰਿਧੰ ॥੨੮॥
 ਹਰੀਚੰਦ ਕੋਪੇ ਕਮਾਣੰ ਸੰਭਾਰੰ ॥ ਪ੍ਰਥਮ ਬਾਜੀਯੰ ਤਾਣ ਬਾਣੰ ਪ੍ਰਹਾਰੰ ॥
ਦੁਤੀਯ ਤਾਕ ਕੈ ਤੀਰ ਮੋ ਕੌ ਚਲਾਯੰ ॥ ਰਖਿਓ ਦਈਵ ਮੈ ਕਾਨ ਛ੍ਵੈ ਕੈ ਸਿਧਾਯੰ ॥੨੯॥
 ਤ੍ਰਿਤੀਯ ਬਾਣ ਮਾਰਿਯੋ ਸੁ ਪੇਟੀ ਮਝਾਰੰ ॥ ਬਿਧਿਅੰ ਚਿਲਕਤੰ ਦੁਆਲ ਪਾਰੰ ਪਧਾਰੰ ॥
ਚੁਭੀ ਚਿੰਚ ਚਰਮੰ ਕਛੂ ਘਾਇ ਨ ਆਯੰ ॥ ਕਲੰ ਕੇਵਲੰ ਜਾਨ ਦਾਸੰ ਬਚਾਯੰ ॥੩੦॥
Click here to listen  
 ਰਸਾਵਲ ਛੰਦ ॥
 ਜਬੈ ਬਾਣ ਲਾਗਯੋ ॥ ਤਬੈ ਰੋਸ ਜਾਗਯੋ ॥ ਕਰੰ ਲੈ ਕਮਾਣੰ ॥ ਹਨੰ ਬਾਣ ਤਾਣੰ ॥੩੧॥
 ਸਬੈ ਬੀਰ ਧਾਏ ਸਰੋਘੰ ਚਲਾਏ ॥ ਤਬੈ ਤਾਕਿ ਬਾਣੰ ॥ ਹਨਯੋ ਏਕ ਜੁਆਣੰ ॥੩੨॥
ਹਰੀਚੰਦ ਮਾਰੇ ॥ ਸੁ ਜੋਧਾ ਲਤਾਰੇ ॥ ਸੁ ਕਾਰੋੜਰਾਯੰ ॥ ਵਹੈ ਕਾਲ ਘਾਯੰ ॥੩੩॥
 ਰਣੰ ਤਿਆਗਿ ਭਾਗੇ ॥ ਸਬੈ ਤ੍ਰਾਸ ਪਾਗੇ ॥ ਭਈ ਜੀਤ ਮੋਰੀ ॥ ਕ੍ਰਿਪਾ ਕਾਲ ਕੇਰੀ ॥੩੪॥
 ਰਣੰ ਜੀਤਿ ਆਏ ॥ ਜਯੰ ਗੀਤ ਗਾਏ ॥ ਧਨੰ ਧਾਰ ਬਰਖੇ ॥ ਸਬੈ ਸੂਰ ਹਰਖੇ ॥੩੫॥
 Click here to listen 
 ਦੋਹਰਾ ॥
 ਜੁਧ ਜੀਤ ਆਏ ਜਬੈ ਟਿਕੈ ਨ ਤਿਨ ਪੁਰ ਪਾਂਵ ॥ ਕਾਹਲੂਰ ਮੈਂ ਬਾਂਧਿਯੋ ਆਨ ਆਨੰਦਪੁਰ ਗਾਂਵ ॥੩੬॥
 ਜੇ ਜੇ ਨਰ ਤਹ ਨ ਭਿਰੇ ਦੀਨੇ ਨਗਰ ਨਿਕਾਰ ॥ ਜੇ ਤਿਹ ਠਉਰ ਭਲੇ ਭਿਰੇ ਤਿਨੈ ਕਰੀ ਪ੍ਰਤਿਪਾਰ ॥੩੭॥
Click here to listen  
 ਚੌਪਈ ॥
 ਬਹੁਤ ਦਿਵਸ ਇਹ ਭਾਂਤਿ ਬਿਤਾਏ ॥ ਸੰਤ ਉਬਾਰ ਦੁਸਟ ਸਭ ਘਾਏ ॥
 ਟਾਂਗ ਟਾਂਗ ਕਰਿ ਹਨੇ ਨਿਦਾਨਾ ॥ ਕੂਕਰ ਜਿਮਿ ਤਿਨ ਤਜੇ ਪਰਾਨਾ ॥੩੮॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਭੰਗਾਣੀ ਜੁੱਧ ਬਰਨਨੰ ਨਾਮ ਅਸਟਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੮॥ ਅਫਜੂ ॥੩੨੦॥
Click here to listen  
 ਅਥ ਨਦਉਣ ਕਾ ਜੁੱਧ ਬਰਨਨੰ ॥
ਚੌਪਈ ॥
 ਬਹੁਤ ਕਾਲ ਇਹ ਭਾਂਤਿ ਬਿਤਾਯੋ ॥ ਮੀਆਂ ਖਾਨ ਜੰਮੂ ਕਹ ਆਯੋ ॥
 ਅਲਫ ਖਾਨ ਨਾਦੌਣ ਪਠਾਵਾ ॥ ਭੀਮਚੰਦ ਤਨ ਬੈਰ ਬਢਾਵਾ ॥੧॥
 ਜੁੱਧ ਕਾਜ ਨ੍ਰਿਪ ਹਮੈ ਬੁਲਾਯੋ ॥ ਆਪਿ ਤਵਨ ਕੀ ਓਰ ਸਿਧਾਯੋ ॥
 ਤਿਨ ਕਠ ਗੜ ਨਵਰਸ ਪਰ ਬਾਂਧਯੋ ॥ ਤੀਰ ਤੁਫੰਗ ਨਰੇਸਨ ਸਾਧਯੋ ॥੨॥
Click here to listen  
 ਭੂਜੰਗ ਛੰਦ ॥
 ਤਹਾ ਰਾਜ ਸਿੰਘੰ ਬਲੀ ਭੀਮਚੰਦੰ ॥ ਚੜਿਓ ਰਾਮ ਸਿੰਘੰ ਮਹਾ ਤੇਜ ਵੰਦੰ ॥
ਸੁਖੰ ਦੇਵ ਗਾਜੀ ਜਸਾਰੋਟ ਰਾਜੰ ॥ ਚੜੇ ਕ੍ਰੁੱਧ ਕੀਨੇ ਕਰੇ ਸਰਬ ਕਾਜੰ ॥੩॥
 ਪ੍ਰਿਥੀਚੰਦ ਚਢਿਓ ਡਢੇ ਡਢਵਾਰੰ ॥ ਚਲੇ ਸਿੱਧ ਹੁਐ ਕਾਜ ਰਾਜੰ ਸੁਧਾਰੰ ॥
 ਕਰੀ ਢੂਕ ਢੋਅੰ ਕਿਰਪਾਲਚੰਦੰ ॥ ਹਟਾਏ ਸਬੈ ਮਾਰਿ ਕੈ ਬੀਰ ਬ੍ਰਿੰਦੰ ॥੪॥
 ਦੁਤੀਯ ਢੋਅ ਢੂਕੈ ਵਹੈ ਮਾਰਿ ਉਤਾਰੀ ॥ ਖਰੇ ਦਾਂਤ ਪੀਸੈ ਛੁਭੈ ਛੱਤ੍ਰਧਾਰੀ ॥
 ਉਤੈ ਵੈ ਥਰੇ ਬੀਰ ਬੰਬੈ ਬਜਾਵੈਂ ॥ ਤਰੇ ਭੂਪ ਠਾਂਢੇ ਬਡੋ ਸੋਕੁ ਪਾਵੈਂ ॥੫॥
 ਤਬੈ ਭੀਮਚੰਦੰ ਕੀਯੋ ਕੋਪ ਆਪੰ ॥ ਹਨੂਮਾਨ ਕੇ ਮੰਤ੍ਰ ਕੋ ਮੁਖ ਜਾਪੰ ॥
 ਸਬੈ ਬੀਰ ਬੋਲੋ ਹਮੈ ਭੀ ਬੁਲਾਯੰ ॥ ਤਬੈ ਢੋਅ ਕੈ ਕੈ ਸੁ ਨੀਕੇ ਸਿਧਾਯੰ ॥੬॥
 ਸਬੈ ਕੋਪ ਕੈ ਕੈ ਮਹਾ ਬੀਰ ਫੂਕੇ ॥ ਚਲੇ ਬਾਰਿਬੇ ਬਾਰ ਕੋ ਜਿਉ ਭਭੂਕੇ ॥
 ਤਹਾ ਬਿਝੁੜਿਆਲੰ ਹਠਿਓ ਬੀਰ ਦਿਆਲੰ ॥ ਉਠਿਓ ਸੈਨ ਲੈ ਸੰਗਿ ਸਾਰੀ ਕ੍ਰਿਪਾਲੰ ॥੭॥
Click here to listen  
 ਮਧੁਭਾਰ ਛੰਦ ॥
 ਕੁੱਪਿਓ ਕ੍ਰਿਪਾਲ ॥ ਨੱਚੇ ਮਰਾਲ ॥ ਬੱਜੇ ਬਜੰਤ ॥ ਕ੍ਰੂਰੰ ਅਨੰਤ ॥੮॥
 ਜੁੱਝੰਤ ਜੁਆਣ ॥ ਬਾਹੈ ਕ੍ਰਿਪਾਣ ॥ ਜੀਅ ਧਾਰ ਕ੍ਰੋਧ ॥ ਛੱਡੇ ਸਰੋਘ ॥੯॥
 ਲੁੱਝੈ ਨਿਦਾਨ ॥ ਤੱਜੰਤ ਪ੍ਰਾਣ ॥ ਗਿਰ ਪਰਤ ਭੂਮਿ ॥ ਜਣੁ ਮੇਘ ਝੂਮ ॥੧੦॥
 Click here to listen 
 ਰਸਾਵਲ ਛੰਦ ॥
 ਕਿਰਪਾਲ ਕੋਪਿਯੰ ॥ ਹਠੀ ਪਾਵ ਰੋਪਿਯੰ ॥ ਸਰੋਘੰ ਚਲਾਏ ॥ ਬਡੇ ਬੀਰ ਘਾਏ ॥੧੧॥
 ਹਣੇ ਛੱਤ੍ਰਧਾਰੀ ॥ ਲਿਟੇ ਭੂਪ ਭਾਰੀ ॥ ਮਹਾਂ ਨਾਦ ਬਾਜੇ ॥ ਭਲੇ ਸੂਰ ਗਾਜੇ ॥੧੨॥
 ਕ੍ਰਿਪਾਲੰ ਕ੍ਰੁੱਧੰ ॥ ਕੀਯੋ ਜੁੱਧ ਸੁੱਧੰ ॥ ਮਹਾਂ ਬੀਰ ਗੱਜੇ ॥ ਮਹਾਂ ਸਾਰ ਬੱਜੇ ॥੧੩॥
 ਕਰਿਯੋ ਜੁੱਧ ਚੰਡੰ ॥ ਸੁਣਿਯੋ ਨਾਵ ਖੰਡੰ ॥ ਚਲਿਯੋ ਸਸਤ੍ਰ ਬਾਹੀ ॥ ਰਜੌਤੀ ਨਿਬਾਹੀ ॥੧੪॥
 Click here to listen 
 ਦੋਹਰਾ ॥
 ਕੋਪ ਭਰੇ ਰਾਜਾ ਸਬੈ ਕੀਨੋ ਜੁੱਧ ਉਪਾਇ ॥
 ਸੈਨ ਕਟੋਚਨ ਕੀ ਤਬੈ ਘੇਰ ਲਈ ਅਰਰਾਇ ॥੧੫॥
Click here to listen  
 ਭੁਜੰਗ ਛੰਦ ॥
 ਚਲੇ ਨਾਂਗਲੂ ਪਾਂਗਲੂ ਵੇਦੜੋਲੰ ॥ ਜਸਵਾਰੇ ਗੁਲੇਰੇ ਚਲੇ ਬਾਂਧ ਟੋਲੰ ॥
ਤਹਾਂ ਏਕ ਬਾਜਿਓ ਮਹਾਂ ਬੀਰ ਦਿਆਲੰ ॥ ਰਖੀ ਲਾਜ ਜੌਨੇ ਸਭੈ ਬਿਝੜਵਾਲੰ ॥੧੬॥
 ਤਵੰ ਕੀਟ ਤੌ ਲੌ ਤੁਫੰਗੰ ਸੰਭਾਰੋ ॥ ਹ੍ਰਿਦੈ ਏਕ ਰਾਵੰਤ ਕੇ ਤੱਕਿ ਮਾਰੋ ॥
ਗਿਰਿਓ ਝੂਮ ਭੂਮੈ ਕਰਿਯੋ ਜੁਧ ਸੁੱਧੰ ॥ ਤਊ ਮਾਰਿ ਬੋਲਿਯੋ ਮਹਾ ਮਾਨਿ ਕ੍ਰੁੱਧੰ ॥੧੭॥
 ਤਜਿਯੋ ਤੁਪਕੰ ਬਾਨ ਪਾਨੰ ਸੰਭਾਰੇ ॥ ਚਤੁਰ ਬਾਨਯੰ ਲੈ ਸੁ ਸੱਬਿਯੰ ਪ੍ਰਹਾਰੇ ॥
ਤ੍ਰਿਯੋ ਬਾਨ ਲੈ ਬਾਮ ਪਾਨੰ ਚਲਾਏ ॥ ਲਗੇ ਯਾ ਲਗੇ ਨਾ ਕਛੂ ਜਾਨਿ ਪਾਏ ॥੧੮॥
 ਸੋ ਤਉ ਲਉ ਦਈਵ ਜੁਧ ਕੀਨੋ ਉਝਾਰੰ ॥ ਤਿਨੈ ਖੇਦ ਕੈ ਬਾਰਿ ਕੇ ਬੀਚ ਡਾਰੰ ॥
ਪਰੀ ਮਾਰ ਬੁੰਗੰ ਛੁਟੀ ਬਾਣ ਗੋਲੀ ॥ ਮਨੋ ਸੂਰ ਬੈਠੇ ਭਲੀ ਖੇਲ ਹੋਲੀ ॥੧੯॥
 ਗਿਰੇ ਬੀਰ ਭੂਮੰ ਸਰੰ ਸਾਂਗ ਪੇਲੰ ॥ ਰੰਗੇ ਸ੍ਰੌਣ ਬਸਤ੍ਰੰ ਮਨੋ ਫਾਗ ਖੇਲੰ ॥
ਲੀਯੋ ਜੀਤ ਬੈਰੀ ਕੀਆ ਆਨ ਡੇਰੰ ॥ ਤੇਊ ਜਾਇ ਪਾਰੰ ਰਹੇ ਬਾਰਿ ਕੇਰੰ ॥੨੦॥
 ਭਈ ਰਾਤ੍ਰਿ ਗੁਬਾਰ ਕੇ ਅਰਧ ਜਾਮੰ ॥ ਤਬੈ ਛੋਰਿਗੇ ਬਾਰ ਦੇਵੈ ਦਮਾਮੰ ॥
ਸਬੈ ਰਾਤ੍ਰਿ ਬੀਤੀ ਉਦਿਓ ਦਿਉਸਰਾਚਣੰ ॥ ਚਲੇ ਬੀਰ ਚਾਲਾਕ ਖੱਗ ਖਿਲਾਣੰ ॥੨੧॥
 ਭਜਿਓ ਅਲਫ ਖਾਨੰ ਨ ਖਾਨਾ ਸੰਭਾਰਿਓ ॥ ਭਜੇ ਅਉਰ ਬੀਰੰ ਨ ਧੀਰੰ ਬਿਚਾਰਿਓ ॥
ਨਦੀ ਪੈ ਦਿਨੰ ਅਸਟ ਕੀਨੇ ਮੁਕਾਮੰ ॥ ਭਲੀ ਭਾਂਤਿ ਦੇਖੇ ਸਬੈ ਰਾਜ ਧਾਮੰ ॥੨੨॥
Click here to listen  
 ਚੌਪਈ ॥
 ਇਤ ਹਮ ਹੋਇ ਬਿਦਾ ਘਰ ਆਏ ॥ ਸੁਲਹ ਨਮਿਤ ਵੈ ਉਤਹਿ ਸਿਧਾਏ ॥
 ਸੰਧਿ ਇਨੈ ਉਨ ਕੈ ਸੰਗਿ ਕਈ ॥ ਹੇਤ ਕਥਾ ਪੂਰਨ ਇਤ ਭਈ ॥੨੩॥
Click here to listen  
 ਦੋਹਰਾ ॥
 ਆਲਸੂਨ ਕਹ ਮਾਰਿ ਕੈ ਇਹ ਦਿਸਿ ਕੀਓ ਪਿਯਾਨ ॥ ਭਾਤਿ ਅਨੇਕਨ ਕੇ ਕਰੇ ਪੁਰ ਅਨੰਦ ਸੁਖ ਆਨ ॥੨੪॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਨਦੌਨ ਜੁੱਧ ਬਰਨਨੰ ਨਾਮ ਨੌਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੯॥੩੪੪॥
Click here to listen  
 ਚੌਪਈ ॥
 ਬਹੁਤ ਬਰਖ ਇਹ ਭਾਂਤਿ ਬਿਤਾਏ ॥ ਚੁਨਿ ਚੁਨਿ ਚੋਰ ਸਬੈ ਗਹਿ ਘਾਏ ॥
 ਕੇਤਕ ਭਾਜਿ ਸਹਿਰ ਤੇ ਗਏ ॥ ਭੂਖ ਮਰਤ ਫਿਰਿ ਆਵਤ ਭਏ ॥੧॥
 ਤਬ ਲੌ ਖਾਨ ਦਿਲਾਵਰ ਆਏ ॥ ਪੂਤ ਆਪਨ ਹਮ ਓਰ ਪਠਾਏ ॥
 ਦ੍ਵੈੇਕ ਘਰੀ ਬੀਤੀ ਨਿਸਿ ਜਬੈ ॥ ਚੜਤ ਕਰੀ ਖਾਨਨ ਮਿਲਿ ਤਬੈ ॥੨॥
 ਜਬ ਦਲ ਪਾਰ ਨਦੀ ਕੇ ਆਯੋ ॥ ਆਨ ਆਲਮੈ ਹਮੈ ਜਗਾਯੋ ॥
 ਸੋਰੁ ਪਰਾ ਸਭ ਹੀ ਨਰ ਜਾਗੇ ॥ ਗਹਿ ਸਸਤ੍ਰ ਬੀਰ ਰਿਸ ਪਾਗੇ ॥੩॥
 ਛੂਟਨ ਲਗੀ ਤੁਫ਼ੰਗੈਂ ਤਬ ਹੀ ॥ ਗਹਿ ਗਹਿ ਸਸਤ੍ਰ ਰਿਸਾਨੇ ਸਬ ਹੀ ॥
 ਕ੍ਰੂਰ ਭਾਂਤਿ ਤਿਨ ਕਰੀ ਪੁਕਾਰਾ ॥ ਸੋਰੁ ਸੁਨਾ ਸਰਤਾ ਕੇ ਪਾਰਾ ॥੪॥
Click here to listen  
 ਭੁਜੰਗ ਪ੍ਰਯਾਤ ਛੰਦ ॥
 ਬਜੀ ਭੇਰ ਭੁੰਕਾਰ ਧੁੰਕੇ ਨਗਾਰੇ ॥ ਮਹਾਂ ਬੀਰ ਬਾਨੈਤ ਬੰਕੇ ਬਕਾਰੇ ॥
 ਭਏ ਬਾਹੁ ਆਘਾਤ ਨੱਚੇ ਮਰਾਲੰ ॥ ਕ੍ਰਿਪਾ ਸਿੰਧ ਕਾਲੀ ਗਰੱਜੀ ਕਰਾਲੰ ॥੫॥
 ਨਦੀਯੰ ਲਖਿਯੋ ਕਾਲ ਰਾਤ੍ਰੰ ਸਮਾਨੰ ॥ ਕਰੇ ਸੂਰਮਾ ਸੀਤ ਪਿੰਗੰ ਪ੍ਰਮਾਨੰ ॥
 ਇਤੇ ਬੀਰ ਗੱਜੇ ਭਏ ਨਾਦ ਭਾਰੇ ॥ ਭਜੇ ਖਾਨ ਖੂਨੀ ਬਿਨਾ ਸਸਤ੍ਰ ਝਾਰੇ ॥੬॥
Click here to listen  
 ਨਰਾਜ ਛੰਦ ॥
 ਨਿਲੱਜ ਖਾਨ ਭੱਜਿਓ ॥ ਕਿਨੀ ਨ ਸਸਤ੍ਰ ਸੱਜਿਓ ॥
 ਸੁ ਤਿਆਗ ਖੇਤ ਕੌ ਚਲੇ ॥ ਸੁ ਬੀਰ ਬੀਰਹਾ ਭਲੇ ॥੭॥
 ਚਲੇ ਤੁਰੇ ਤੁਰਾਇ ਕੈ ॥ ਸਕੇ ਨ ਸਸਤ੍ਰ ਉਠਾਇ ਕੈ ॥
 ਨ ਲੈ ਹਥਿਆਰ ਗੱਜਹੀਂ ॥ ਨਿਹਾਰ ਨਾਰਿ ਲੱਜਹੀਂ ॥੮॥
Click here to listen  
 ਦੋਹਰਾ ॥
 ਬਰਵਾ ਗਾਉਂ ਉਜਾਰ ਕੈ ਕਰੇ ਮੁਕਾਮ ਭਲਾਨ ॥ ਪ੍ਰਭ ਬਲ ਹਮੈ ਨ ਛੁਇ ਸਕੈ ਭਾਜਤ ਭਏ ਨਿਦਾਨ ॥੯॥
ਤਬ ਬਲ ਈਹਾ ਨ ਪਰ ਸਕੈ ਬਰਵਾ ਹਨਾ ਰਿਸਾਇ ॥ ਸਾਲਿਨ ਰਸ ਜਿਮ ਬਾਨੀਯੋ ਰੋਰਨ ਖਾਤ ਬਨਾਇ ॥੧੦॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਖਾਨਜਾਦੇ ਕੋ ਆਗਮਨ ਤ੍ਰਾਸਿਤ ਉਠ ਜੈਬੋ ਬਰਨਨੰ ਨਾਮ ਦਸਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੧੦॥੩੫੪॥
 Click here to listen 
 ਹੁਸੈਨੀ ਜੁੱਧ ਕਥਨੰ ॥
 ਭੁਜੰਗ ਪ੍ਰਯਾਤ ਛੰਦ ॥
 ਗਯੋ ਖਾਨਜਾਦਾ ਪਿਤਾ ਪਾਸ ਭੱਜੰ ॥ ਸਕੈ ਜ੍ਵਾਬੁ ਦੈ ਨਾ ਹਨੇ ਸੂਰ ਲੱਜੰ ॥
ਤਹਾ ਠੋਕ ਬਾਹਾਂ ਹੁਸੈਨੀ ਗਰੱਜਿਯੰ ॥ ਸਬੈ ਸੂਰ ਲੈ ਕੇ ਸਿਲਾ ਸਾਜ ਸੱਜਿਯੰ ॥੧॥
ਕਰਿਯੋ ਜੋਰ ਸੈਨੰ ਹੁਸੈਨੀ ਪਯਾਨੰ ॥ ਪ੍ਰਥਮ ਕੂਟਿ ਕੈ ਲੂਟ ਲੀਨੇ ਅਵਾਨੰ ॥
 ਪੁਨਰ ਡਢਵਾਲੰ ਕੀਯੋ ਜੀਤਿ ਜੇਰੰ ॥ ਕਰੇ ਬੰਦਿ ਕੈ ਰਾਜ ਪੁਤ੍ਰਾਨ ਚੇਰੰ ॥੨॥
 ਪੁਨਰਿ ਦੂਨਿ ਕੋ ਲੂਟ ਲੀਨੋ ਸੁਧਾਰੰ ॥ ਕੋਈ ਸਾਮੁਹੇ ਹੈੂ ਸਕਿਯੋ ਨ ਗਵਾਰੰ ॥
 ਲੀਯੋ ਛਨਿ ਅੰਨੰ ਦਲੰ ਬਾਂਟਿ ਦੀਯੰ ॥ ਮਹਾ ਮੂੜਿਯੰ ਕੁਤਸਤੰ ਕਾਜ ਕੀਯੰ ॥੩॥
Click here to listen  
 ਦੋਹਰਾ ॥
 ਕਿਤਕ ਦਿਬਸ ਬੀਤਤ ਭਏ ਕਰਤ ਉਸੈ ਉਤਪਾਤ ॥
ਗੁਆਲੇਰੀਅਨ ਕੀ ਪਰਤ ਭੀ ਆਨ ਮਿਲਨ ਕੀ ਬਾਤ ॥੪॥
 ਜੌ ਦਿਨ ਦੁਇਕ ਨ ਵੇ ਮਿਲਤ ਤਬ ਆਵਤ ਅਰਰਾਇ ॥
ਕਾਲਿ ਤਿਨੂ ਕੇ ਘਰ ਬਿਖੈ ਡਾਰੀ ਕਲਹ ਬਨਾਇ ॥੫॥
Click here to listen  
 ਚੌਪਈ ॥
 ਗੁਆਲੇਰੀਆ ਮਿਲਨ ਕਹੁ ਆਏ ॥ ਰਾਮ ਸਿੰਘ ਭੀ ਸੰਗਿ ਸਿਧਾਏ ॥
 ਚਤਰਥ ਆਨ ਮਿਲਤ ਭਏ ਜਾਮੰ ॥ ਫੂਟਿ ਗਈ ਲਖਿ ਨਜਰਿ ਗੁਲਾਮੰ ॥੬॥
Click here to listen  
 ਦੋਹਰਾ ॥
 ਜੈਸੇ ਰਵਿ ਕੇ ਤੇਜ ਤੇ ਰੇਤ ਅਧਿਕ ਤਪਤਾਇ ॥
ਰਵਿ ਬਲਿ ਛੁਦ੍ਰ ਨ ਜਾਨਈ ਆਪਨ ਹੀ ਗਰਬਾਇ ॥੭॥
 Click here to listen 
 ਚੌਪਈ ॥
 ਤੈਸੇ ਹੀ ਫੂਲ ਗੁਲਾਮ ਜਾਤ ਭਯੋ ॥ ਤਿਨੈ ਨ ਦ੍ਰਿਸਟ ਤਰੇ ਆਨਤ ਭਯੋ ॥
ਕਾਹਲੂਰੀਆ ਕਟੋਚ ਸੰਗ ਲਹਿ ॥ ਜਾਨਾ ਆਨ ਨ ਮੋ ਸਰ ਮਹਿ ਮਹਿ ॥੮॥
 ਤਿਨ ਜੋ ਧਨ ਆਨੋ ਸੋ ਸਾਥਾ ॥ ਤੇ ਦੇ ਰਹੇ ਹੁਸੈਨੀ ਹਾਥਾ ॥
ਦੇਤ ਲੇਤ ਆਪਨ ਕੁਰਰਾਨੇ ॥ ਤੇ ਧਨਿ ਲੈ ਨਿਜਿ ਧਾਮ ਸਿਧਾਨੇ ॥੯॥
 ਚੇਰੋ ਤਬੈ ਤੇਜ ਤਨ ਤਯੋ ॥ ਭਲਾ ਬੁਰਾ ਕਛੁ ਲਖਤ ਨ ਭਯੋ ॥
ਛੰਦ ਬੰਦ ਨਹ ਨੈਕੁ ਬਿਚਾਰਾ ॥ ਜਾਤ ਭਯੋ ਦੇ ਤਬਹਿ ਨਗਾਰਾ ॥੧੦॥
 ਦਾਵ ਘਾਵ ਤਿਨ ਨੈਕੁ ਨ ਕਰਾ ॥ ਸਿੰਘਹਿ ਘੇਰਿ ਸਸਾ ਕਹੁ ਡਰਾ ॥
ਪੰਦ੍ਰਹ ਪਹਿਰ ਗਿਰਦ ਤਿਨ ਕੀਯੋ ॥ ਖਾਨ ਪਾਨ ਤਿਨ ਜਾਨ ਨ ਦੀਯੋ ॥੧੧॥
 ਖਾਨ ਪਾਨ ਬਿਨ ਸੂਰਿ ਰਿਸਾਏ ॥ ਸਾਮ ਕਰਨ ਹਿਤ ਦੂਤ ਪਠਾਏ ॥
ਦਾਸ ਨਿਰਖ ਸੰਗਿ ਸੈਨ ਪਠਾਨੀ ॥ ਫੂਲਿ ਗਯੋ ਤਿਨ ਕੀ ਨਹੀਂ ਮਾਨੀ ॥੧੨॥
 ਦਸ ਸਹੰਸ੍ਰ ਅਬ ਹੀ ਕੈ ਦੈਹੂ ॥ ਨਾ ਤਰ ਮੀਚ ਮੂੰਡ ਪਰ ਲੈਹੂ ॥
ਸਿੰਘ ਸੰਗਤੀਆ ਤਹਾ ਪਠਾਏ ॥ ਗੋਪਾਲੈ ਸੁ ਧਰਮੁ ਦੇ ਲਿਆਏ ॥੧੩॥
 ਤਿਨ ਕੈ ਸੰਗਿ ਨ ਉਨ ਕੀ ਬਨੀ ॥ ਤਬ ਕ੍ਰਿਪਾਲ ਚਿਤ ਮੋ ਇਹ ਗਨੀ ॥
ਐਸਿ ਘਾਤਿ ਫਿਰ ਹਾਥ ਨ ਐਹੈ ॥ ਸਬਹੂੰ ਫੇਰ ਸਮੋ ਛਲਿ ਜੈਹੈ ॥੧੪॥
 ਗੋਪਾਲੈ ਸੁ ਅਬੈ ਗਹਿ ਲੀਜੈ ॥ ਕੈਦ ਕੀਜੀਐ ਕੈ ਬਧ ਕੀਜੈ ॥
ਤਨਕ ਭਨਕ ਜਬ ਤਿਨ ਸੁਨ ਪਾਈ ॥ ਨਿਜ ਦਲ ਜਾਤ ਭਯੋ ਭਟਰਾਈ ॥੧੫॥
Click here to listen  
 ਮਧੁਭਾਰ ਛੰਦ ॥
 ਜਬ ਗਯੋ ਗੁਪਾਲ ॥ ਕੁੱਪਿਯੋ ਕ੍ਰਿਪਾਲ ॥ ਹਿੰਮਤ ਹੁਸੈਨ ॥ ਜੁੰਮੈ ਲੁਝੈਨ ॥੧੬॥
 ਕਰਿ ਕੇ ਗੁਮਾਨ ॥ ਜੁੰਮੈ ਜੁਆਨ ॥ ਬੱਜੇ ਤੱਬਲ ॥ ਦੁੰਦਭਿ ਦੱਬਲ ॥੧੭॥
 ਬੱਜੇ ਨਿਸਾਣ ॥ ਨੱਚੇ ਕਿਕਾਣ ॥ ਬਾਹੈ ਤੜਾਕ ॥ ਉੱਠੈ ਕੜਾਕ ॥੧੮॥
 ਬੱਜੇ ਨਿਸੰਗ ॥ ਗੱਜੇ ਨਿਹੰਗ ॥ ਛੁੱਟੈ ਕ੍ਰਿਪਾਨ ॥ ਲਿੱਟੈ ਜੁਆਨ ॥੧੯॥
 ਤੁੱਪਕ ਤੜਾਕ ॥ ਕੈਬਰ ਕੜਾਕ ॥ ਸੈਹਥੀ ਸੜਾਕ ॥ ਛੌਹੀ ਛੜਾਕ ॥੨੦॥
 ਗੱਜੇ ਸੁ ਬੀਰ ॥ ਬੱਜੇ ਗਹੀਰ ॥ ਬਿਚਰੇ ਨਿਹੰਗ ॥ ਜੈਸੇ ਪਿਲੰਗ ॥੨੧॥
 ਹੁੰਕੇ ਕਿਕਾਣ ॥ ਧੁੰਕੇ ਨਿਸਾਣ ॥ ਬਾਹੈ ਤੜਾਕ ॥ ਝੰਲੈ ਝੜਾਕ ॥੨੨॥
 ਜੁੱਝੇ ਨਿਹੰਗ ॥ ਲਿੱਟੇ ਮਲੰਗ ॥ ਖੁਲ੍ਹੇ ਕਿਸਾਰ ॥ ਜਨੁ ਜਟਾਧਾਰ ॥੨੩॥
 ਸਜੇ ਰਜਿੰਦ੍ਰ ॥ ਗਜੇ ਗਜਿੰਦ੍ਰ ॥ ਉੱਤਰੇ ਖਾਨ ॥ ਲੈ ਲੈ ਕਮਾਨ ॥੨੪॥
Click here to listen  
 ਤ੍ਰਿਭੰਗੀ ਛੰਦ ॥
 ਕੁਪਿਯੋ ਕ੍ਰਿਪਾਲੰ ਸੱਜਿ ਮਰਾਲੰ ਬਾਹ ਬਿਸਾਲੰ ਧਰਿ ਢਾਲੰ ॥
 ਧਾਏ ਸਭ ਸੂਰੰ ਰੂਪ ਕਰੂਰੰ ਚਮਕਤ ਨੂਰੰ ਸੁਖ ਲਾਲੰ ॥
 ਲੈ ਲੈ ਸੁ ਕ੍ਰਿਪਾਨੰ ਬਾਣ ਕਮਾਣੰ ਸਜੇ ਜੁਆਨੰ ਤਨ ਤੱਤੰ ॥
 ਰਣਿ ਰੰਗ ਕਲੋਲੰ ਮਾਰਹੀ ਬੋਲੰ ਜਨ ਗਜ ਡੋਲੰ ਬਨ ਮਤੰ ॥੨੫॥
Click here to listen  
 ਭੁਯੰਗ ਛੰਦ ॥
ਤਬੈ ਕੋਪੀਯੰ ਕਾਂਗੜੇਸੰ ਕਟੋਚੰ ॥ ਮੁਖੰ ਕਰਤ ਨੈਨੰ ਤਜੇ ਸਰਬ ਸੋਚੰ ॥
 ਉਤੇ ਉੱਠੀਯੰ ਖਾਨ ਖੇਤੰ ਖਤੰਗੰ ॥ ਮਨੋ ਬਿਹਚਰੈ ਮਾਸ ਹੇਤੰ ਪਿਲੰਗੰ ॥੨੬॥
 ਬਜੀ ਭੇਰ ਭੁੰਕਾਰ ਤੀਰੰ ਤੜੱਕੇ ॥ ਮਿਲੇ ਹੱਥਿ ਬੱਖੰ ਕ੍ਰਿਪਾਣੰ ਕੜੱਕੇ ॥
ਬਜੇ ਜੰਗ ਨੀਸਣ ਕੱਥੇ ਕਥੀਰੰ ॥ ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੨੭॥
 ਉਠੈ ਟੋਪ ਟੂਕੰ ਗੁਰਜੈ ਪ੍ਰਹਾਰੇ ॥ ਰੁਲੇ ਲੁੱਥ ਜੁੱਥੰ ਗਿਰੇ ਬੀਰ ਮਾਰੇ ॥
ਪਰੈ ਕੱਤੀਯੰ ਘਾਤ ਨਿਰਘਾਤ ਬੀਰੰ ॥ ਫਿਰੈ ਰੁੰਡ ਮੁੰਡੰ ਤਨੰ ਤੱਛ ਤੀਰੰ ॥੨੮॥
 ਬਹੀ ਬਾਹੁ ਆਘਾਤ ਨਿਰਘਾਤ ਬਾਣੰ ॥ ਉਠੇ ਨੱਦ ਨਾਦੰ ਕੜੱਕੇ ਕ੍ਰਿਪਾਣੰ ॥
 ਛਕੇ ਛੋਭ ਛਤ੍ਰੀ ਤਜੈ ਬਾਣ ਰਾਜੀ ॥ ਬਹੇ ਜਾਹਿ ਖਾਲੀ ਫਿਰੈ ਛੂਛ ਤਾਜੀ ॥੨੯॥
 ਜੁਟੇ ਆਪ ਮੈ ਬੀਰ ਬੀਰੰ ਜੁਝਾਰੇ ॥ ਮਨੋ ਗੱਜ ਜੁੱਟੇ ਦੰਤਾਰੇ ਦੰਤਾਰੇ ॥
ਕਿਧੋ ਸਿੰਘ ਸੋ ਸਾਰਦੂਲੰ ਅਰੁੱਝੇ ॥ ਤਿਸੀ ਭਾਂਤਿ ਕਿਰਪਾਲ ਗੋਪਾਲ ਜੁੱਝੇ ॥੩੦॥
 ਹਰੀ ਸਿੰਘ ਧਾਯੋ ਤਹਾਂ ਏਕ ਬੀਰੰ ॥ ਸਹੇ ਦੇਹ ਆਪੰ ਭਲੀ ਭਾਂਤਿ ਤੀਰੰ ॥
ਮਹਾਂ ਕੋਪ ਕੈ ਬੀਰ ਬ੍ਰਿੰਦੰ ਸੰਘਾਰੇ ॥ ਬਡੋ ਜੁਧ ਕੈ ਦੇਵ ਲੋਕੰ ਪਧਾਰੇ ॥੩੧॥
 ਹਠਿਯੋ ਹਿੰਮਤੰ ਕਿੰਮਤੰ ਲੈ ਕ੍ਰਿਪਾਨੰ ॥ ਲਏ ਗੁਰਜ ਚੱਲੰ ਸੁ ਜਲਾਲਖਾਨੰ ॥
ਹਠੇ ਸੂਰਮਾ ਮੱਤ ਜੋਧਾ ਜੁਝਾਰੰ ॥ ਪਰੀ ਕੁੱਟ ਉਠੀ ਸਸਤ੍ਰ ਝਾਰੰ ॥੩੨॥
Click here to listen  
 ਰਸਾਵਲ ਛੰਦ ॥
 ਜਸੰਵਾਲ ਧਾਏ ॥ ਤੁਰੰਗੰ ਨਚਾਏ ॥ ਲਯੋ ਘੇਰ ਹੁਸੈਨੀ ॥ ਹਨਿਯੋ ਸਾਂਗ ਪੈਨੀ ॥੩੩॥
 ਤਿਨੂ ਬਾਣ ਬਾਹੇ ॥ ਬਡੇ ਸੈਨ ਗਾਹੇ ॥ ਜਿਸੈ ਅੰਗਿ ਲਾਗਿਯੋ ॥ ਤਿਸੈ ਪ੍ਰਾਣ ਤਯਾਗਯੋ ॥੩੪॥
 ਜਬੈ ਘਾਵ ਲਾਗਯੋ ॥ ਤਬੈ ਕੋਪ ਜਾਗਯੋ ॥ ਸੰਭਾਰੀ ਕਮਾਣੰ ॥ ਹਨੇ ਬੀਰ ਬਾਣੰ ॥੩੫॥
 ਚਹੂੰ ਓਰ ਢੂਕੇ ॥ ਮੁਖੰ ਮਾਰ ਕੂਕੇ ॥ ਨ੍ਰਿਭੈ ਸਸਤ੍ਰ ਬਾਹੈਂ ॥ ਦੋਊ ਜੀਤ ਚਾਹੈਂ ॥੩੬॥
 ਰਿਸੇ ਖਾਨਜਾਦੇ ॥ ਮਹਾ ਮੱਦ ਮਾਦੇ ॥ ਮਹਾ ਬਾਣ ਬਰਖੇ ॥ ਸਭੈ ਸੂਰ ਹਰਖੇ ॥੩੭॥
 ਕਰੈ ਬਾਣ ਅਰਚਾ ॥ ਧਨੁਰ ਬੇਦ ਚਰਚਾ ॥ ਸੁ ਸਾਂਗੰ ਸਮ੍ਹਾਲੰ ॥ ਕਰੈ ਤਉਨ ਠਾਮੰ ॥੩੮॥
 ਬਲੀ ਬੀਰ ਰੁੱਝੇ ॥ ਸਮੂਹ ਸਸਤ੍ਰ ਜੁੱਝੇ ॥ ਲਗੈ ਧੀਰ ਧੱਕੇ ॥ ਕ੍ਰਿਪਾਣੰ ਝਨੱਕੇ ॥੩੯॥
ਕੜੱਕੈ ਕਮਾਣੰ ॥ ਝਣੱਕੈ ਕ੍ਰਿਪਾਣੰ ॥ ਕੜੰਕਾਰ ਛੁੱਟੈ ॥ ਝਣੰਕਾਰ ਉੱਠੈ ॥੪੦॥
ਹਠੀ ਸਸਤ੍ਰ ਝਾਰੈ ॥ ਨ ਸੰਕਾ ਬਿਚਾਰੈ ॥ ਕਰੈ ਤੀਰ ਮਾਰੰ ॥ ਫਿਰੈ ਲੋਹ ਧਾਰੰ ॥੪੧॥
ਨਦੀ ਸ੍ਰੌਣ ਪੂਰੰ ॥ ਫਿਰੈ ਗੈਣ ਹੂਰੰ ॥ ਉਭੇ ਖੇਤ ਪਾਲੰ ॥ ਬਕੇ ਬਿੱਕਰਾਲੰ ॥੪੨॥
 Click here to listen 
 ਪਾਧੜੀ ਛੰਦ ॥
 ਤਹ ਹੜ ਰੜਾਇ ਹੱਸੇ ਮਸਾਣ ॥ ਲਿੱਟੇ ਗਜਿੰਦ੍ਰ ਛੁੱਟੇ ਕਿਕਾਣ ॥
 ਜੁੱਟੇ ਸੁ ਬੀਰ ਤਹ ਕੜਕ ਜੰਗ ॥ ਛੁੱਟੀ ਕ੍ਰਿਪਾਣ ਵੁਠੇ ਖਤੰਗ ॥੪੩॥
 ਡਾਕਨਿ ਡਹਿਕ ਚਾਵਡਿ ਚਿਕਾਰ ॥ ਕਾਕੰ ਕਹੱਕਿ ਬੱਜੇ ਦੁਧਾਰ ॥
 ਖੋਲੰ ਖੜੱਕਿ ਤੁਪਕਿ ਤੜਾਕਿ ॥ ਸੈਥੰ ਸੜੱਕ ਧੱਕੰ ਧਹਾਕਿ ॥੪੪॥
Click here to listen  
 ਭੁਜੰਗ ਛੰਦ ॥
ਤਹਾ ਆਪ ਕੀਨੋ ਹੁਸੈਨੀ ਉਤਾਰੰ ॥ ਸਭੂ ਹਾਥ ਬਾਣੰ ਕਮਾਣੰ ਸੰਭਾਰੰ ॥
 ਰੁਪੇ ਖਾਨਿ ਖੂਨੀ ਕਰੈ ਲਾਗ ਜੁੱਧੰ ॥ ਮੁਖੰ ਰਕਤ ਨੈਣੰ ਭਰੇ ਸੂਰ ਕ੍ਰੁਧੰ ॥੪੫॥
 ਜਗਿਯੋ ਜੰਗ ਜਾਲਮ ਸੁ ਜੋਧੰ ਜੁਝਾਰੰ ॥ ਬਹੇ ਬਾਣ ਬਾਂਕੇ ਬਰਛੀ ਦੁਧਾਰੰ ॥
ਮਿਲੇ ਬੀਰ ਬੀਰੰ ਮਹਾਂ ਧੀਰ ਬੰਕੇ ॥ ਧਕਾ ਧਕਿ ਸੈਥੰ ਕ੍ਰਿਪਾਨੰ ਝਨੰਕੇ ॥੪੬॥
 ਭਏ ਢੋਲ ਢੰਕਾਰ ਨਾਦੰ ਨਫੀਰੰ ॥ ਉਠੈ ਬਾਹੁ ਆਘਾਤ ਗੱਜੈ ਸੁ ਬੀਰੰ ॥
ਨਵੰ ਨੱਦ ਨੀਸਾਨ ਬੱਜੇ ਅਪਾਰੰ ॥ ਰੁਲੇ ਤੱਛ ਮੁੱਛੰ ਉਠੀ ਸਸਤ੍ਰ ਝਾਰੰ ॥੪੭॥
 ਟਕਾ ਟੁੱਕ ਟੋਪੰ ਢਕਾ ਢੁੱਕ ਢਾਲੰ ॥ ਮਹਾਂ ਬੀਰ ਬਾਨੈਤ ਬੰਕੇ ਬਿਕ੍ਰਾਲੰ ॥
ਨਚੇ ਬੀਰ ਬੈਤਾਲਯੰ ਭੂਤ ਪ੍ਰੇਤੰ ॥ ਨਚੀ ਡਾਕਿਣੀ ਜੋਗਣੀ ਉਰਧ ਹੇਤੰ ॥੪੮॥
 ਛੁਟੀ ਜੋਗ ਤਾਰੀ ਮਹਾਂ ਰੁਦ੍ਰ ਜਾਗੇ ॥ ਡਗਿਯੋ ਧਿਆਨ ਬ੍ਰਹਮੰ ਸਭੈ ਸਿੱਧ ਭਾਗੇ ॥
ਹਸੇ ਕਿੰਨਰੰ ਜੱਛ ਬਿੱਦਿਆ ਧਰੇਯੰ ॥ ਨਚੀ ਅੱਛਰਾ ਪੱਛਰਾ ਚਾਰਣੇਯੰ ॥੪੯॥
 ਪਰਿਓ ਘੋਰ ਜੁੱਧੰ ਸੁ ਸੈਨਾ ਪਰਾਨੀ ॥ ਤਹਾਂ ਖਾਂ ਹੁਸੈਨੀ ਮੰਡਿਓ ਬੀਰ ਬਾਨੀ ॥
 ਉਤੈ ਬੀਰ ਧਾਏ ਸੁ ਬੀਰੰ ਜਸ੍ਵਾਰੰ ॥ ਸਬੈ ਬਿਉਤ ਡਾਰੇ ਬਗਾ ਸੇ ਅਸ੍ਵਾਰੰ ॥੫੦॥
 ਤਹਾਂ ਖਾਂ ਹੁਸੈਨੀ ਰਹਿਓ ਏਕ ਠਾਢੰ ॥ ਮਨੋ ਜੁੱਧ ਖੰਭੰ ਰਣੰ ਭੂਮ ਗਾਡੰ ॥
ਜਿਸੈ ਕੋਪ ਕੈ ਕੈ ਹਠੀ ਬਾਣ ਮਾਰਿਓ ॥ ਤਿਸੈ ਛੇਦ ਕੈ ਪੈਲ ਪਾਰੇ ਪਧਾਰਿਓ ॥੫੧॥
 ਸਹੇ ਬਾਣ ਸੂਰੰ ਸਭੈ ਆਣ ਢੂਕੈ ॥ ਚਹੂੰ ਓਰ ਤੇ ਮਾਰ ਹੀ ਮਾਰ ਕੂਕੈ ॥
ਭਲੀ ਭਾਂਤਿ ਸੋ ਅਸਤ੍ਰ ਅਉ ਸਸਤ੍ਰ ਝਾਰੇ ॥ ਗਿਰੇ ਭਿਸਤ ਕੋ ਖਾਂ ਹੁਸੈਨੀ ਸਿਧਾਰੇ ॥੫੨॥
Click here to listen  
 ਦੋਹਰਾ ॥
 ਜਬੈ ਹੁਸੈਨੀ ਜੂਝਿਓ ਭਯੋ ਸੂਰ ਮਨ ਰੋਸੁ ॥
 ਭਾਜਿ ਚਲੇ ਅਵਰੇ ਸਭੈ ਉਠਿਓ ਕਟੋਚਨ ਜੋਸੁ ॥੫੩॥
Click here to listen  
 ਚੌਪਈ ॥
 ਕੋਪਿ ਕਟੋਚਿ ਸਬੈ ਮਿਲਿ ਧਾਏ ॥ ਹਿੰਮਤਿ ਕਿੰਮਤਿ ਸਹਿਤ ਰਿਸਾਏ ॥
 ਹਰੀ ਸਿੰਘ ਤਬ ਕੀਯਾ ਉਠਾਨਾ ॥ ਚੁਨਿ ਚੁਨਿ ਹਨੇ ਪਖਰੀਯਾ ਜੁਆਨਾ ॥੫੪॥
Click here to listen  
 ਨਰਾਜ ਛੰਦ ॥
 ਤਬੈ ਕਟੋਚ ਕੋਪੀਅੰ ॥ ਸੰਭਾਰ ਪਾਵ ਰੋਪੀਅੰ ॥
 ਸਰੱਕ ਸਸਤ੍ਰ ਝਾਰਹੀ ॥ ਸੁ ਮਾਰਿ ਮਾਰਿ ਉਚਾਰਹੀ ॥੫੫॥
 ਚੰਦੇਲ ਚੌਪੀਯੰ ਤਬੈ ॥ ਰਿਸਾਤ ਧਾਤ ਭੇ ਸਬੈ ॥
 ਜਿਤੇ ਗਏ ਸੁ ਮਾਰੀਯੰ ॥ ਬਚੇ ਤਿਤੇ ਸਿਧਾਰੀਯੰ ॥੫੬॥
Click here to listen  
 ਦੋਹਰਾ ॥
 ਸਾਤ ਸਵਾਰਨ ਕੇ ਸਹਿਤ ਜੂਝੇ ਸੰਗਤ ਰਾਇ ॥
 ਦਰਸੋ ਸੁਨਿ ਜੂਝੈ ਤਿਨੈ ਬਹੁਤ ਜੁਝਤ ਭਯੋ ਆਇ ॥੫੭॥
 ਹਿੰਮਤ ਹੂੰ ਉਤਰਿਯੋ ਤਹਾ ਬੀਰ ਖੇਤ ਮੰਝਾਰ ॥
 ਕੇਤਨ ਕੇ ਤਨਿ ਘਾਇ ਸਹਿ ਕੇਤਨਿ ਕੈ ਤਨਿ ਝਾਰ ॥੫੮॥
 ਬਾਜ ਤਹਾਂ ਜੂਝਤ ਭਯੋ ਹਿੰਮਤ ਗਯੋ ਪਰਾਇ ॥
 ਲੋਥ ਕ੍ਰਿਪਾਲਹਿ ਕੀ ਨਮਿਤ ਕੋਪਿ ਪਰੇ ਅਰਰਾਇ ॥੫੯॥
Click here to listen  
 ਰਸਾਵਲ ਛੰਦ ॥
 ਬਲੀ ਬੈਰ ਰੁੱਝੇ ॥ ਸਮੁਹਿ ਸਾਰ ਜੁੱਝੇ ॥
ਕ੍ਰਿਪਾ ਰਾਮ ਗਾਜੀ ॥ ਲਰਿਓ ਸੈਨ ਭਾਜੀ ॥੬੦॥
 ਮਹਾ ਸੈਨ ਗਾਹੈਂ ॥ ਨ੍ਰਿਭੈ ਸਸਤ੍ਰ ਬਾਹੈਂ ॥
ਘਨਿਯੋ ਕਾਲ ਕੈ ਕੈ ॥ ਚਲੈ ਜੱਸ ਲੈ ਕੈ ॥੬੧॥
 ਬਜੇ ਸੰਖ ਨਾਦੰ ॥ ਸੁਰੰ ਨਿਰਬਿਖਾਦੰ ॥
ਬਜੇ ਡੌਰ ਡੱਢੰ ॥ ਹਠੇ ਸਸਤ੍ਰ ਕੱਢੰ ॥੬੨॥
 ਪਰੀ ਭੀਰ ਭਾਰੀ ॥ ਜੁਝੈ ਛਤ੍ਰ ਧਾਰੀ ॥
 ਮੁਖੰ ਮੁੱਛ ਬੰਕੰ ॥ ਮੰਡੇ ਬੀਰ ਹੰਕੰ ॥੬੩॥
 ਮੁਖੰ ਮਾਰਿ ਬੋਲੈਂ ॥ ਰਣੰ ਭੂਮਿ ਡੋਲੈਂ ॥
ਹਥਿਆਰੰ ਸੰਭਾਰੈਂ ॥ ਉਭੈ ਬਾਜ ਡਾਰੈਂ ॥੬੪॥
Click here to listen  
 ਦੋਹਰਾ ॥
 ਰਣ ਜੁਝਤ ਕਿਰਪਾਲ ਕੇ ਨਾਚਤ ਭਯੋ ਗੁਪਾਲ ॥
 ਸੈਨ ਸਭੈ ਸਿਰਦਾਰ ਦੈ ਭਾਜਤ ਭਈ ਬਿਹਾਲ ॥੬੫॥
 ਖਾਨ ਹੁਸੈਨ ਕ੍ਰਿਪਾਲ ਕੇ ਹਿੰਮਤ ਰਣ ਜੂਝੰਤ ॥
 ਭਾਜਿ ਚਲੇ ਜੋਧਾ ਸਬੈ ਜਿਮ ਦੇ ਮੁਕਟ ਮਹੰਤ ॥੬੬॥
Click here to listen  
 ਚੌਪਈ ॥
 ਇਹ ਬਿਧ ਸਤ੍ਰੁ ਸਬੈ ਚੁਨਿ ਮਾਰੇ ॥ ਗਿਰੇ ਆਪਨੇ ਸੂਰ ਸੰਭਾਰੇ ॥
 ਤਹ ਘਾਇਲ ਹਿੰਮਤ ਕੱਹ ਲਹਾ ॥ ਰਾਮ ਸਿੰਘ ਗੋਪਾਲ ਸਿਉਂ ਕਹਾ ॥੬੭॥
 ਜਿਨ ਹਿੰਮਤ ਅਸ ਕਲਹ ਬਢਾਯੋ ॥ ਘਾਇਲ ਆਜ ਹਾਥ ਵਹ ਆਯੋ ॥
 ਜਬ ਗੁਪਾਲ ਐਸੇ ਸੁਨਿ ਪਾਵਾ ॥ ਮਾਰਿ ਦੀਓ ਜੀਅਤ ਨ ਉਠਾਵਾ ॥੬੮॥
 ਜੀਤ ਭਈ ਰਨ ਭਯੋ ਉਝਾਰਾ ॥ ਸਿਮ੍ਰਿਤਿ ਕਰਿ ਸਭ ਘਰੋ ਸਿਧਾਰਾ ॥
 ਰਾਖਿ ਲੀਯੋ ਹਮ ਕੋ ਜਗਰਾਈ ॥ ਲੋਹ ਘਟਾ ਅਨਤੈ ਬਰਸਾਈ ॥੬੯॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਹੁਸੈਨੀ ਬਧ ਕ੍ਰਿਪਾਲ ਹਿੰਮਤ ਸੰਗਤੀਆ ਬਧ ਬਰਨਨੰ ਨਾਮ ਗਿਆਰਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੧੧॥ ਅਫਜੂ ॥੪੨੩॥
Click here to listen  
 ਚੌਪਈ ॥
 ਜੁੱਧ ਭਯੋ ਇਹ ਭਾਂਤਿ ਅਪਾਰਾ ॥ ਤੁਰਕਨ ਕੋ ਮਾਰਿਓ ਸਿਰਦਾਰਾ ॥
ਰਿਸ ਤਨ ਖਾਨ ਦਿਲਾਵਰ ਤਏ ॥ ਇਤੈ ਸਊਰ ਪਠਾਵਤ ਭਏ ॥੧॥
 ਉਤੈ ਪਠਿਓ ਉਨ ਸਿੰਘ ਜੁਝਾਰਾ ॥ ਤਿਹ ਭਲਾਨ ਤੇ ਖੇਦ ਨਿਕਾਰਾ ॥
ਇਤਿ ਗਜ ਸਿੰਘ ਪੰਮਾ ਦਲ ਜੋਰਾ ॥ ਧਾਇ ਪਰੇ ਤਿਨ ਊਪਰ ਭੇਰਾ ॥੨॥
 ਉਤੈ ਜੁਝਾਰ ਸਿੰਘ ਭਯੋ ਆਡਾ ॥ ਜਿਮ ਰਨ ਖੰਭ ਭੂਮਿ ਰਨਿ ਗਾਡਾ ॥
ਗਾਡਾ ਚਲੇ ਨ ਹਾਡਾ ਚਲਿ ਹੈ ॥ ਸਾਮੁਹਿ ਸੇਲ ਸਮਰ ਮੋ ਝਲਿ ਹੈ ॥੩॥
 ਬਾਟ ਚੜ੍ਹੈ ਦਲ ਦੋਊ ਜੁਝਾਰਾ ॥ ਉਤੈ ਚੰਦੇਲ ਇਤੈ ਜਸਵਾਰਾ ॥
ਮੰਡਿਓ ਬੀਰ ਖੇਤ ਮੋ ਜੁੱਧਾ ॥ ਉਪਜਿਉ ਸਮਰਸੂਰ ਮਨ ਕ੍ਰੁੱਧਾ ॥੪॥
 ਕੋਪ ਭਰੇ ਦੋਊ ਦਿਸ ਭਟ ਭਾਰੇ ॥ ਇਤੈ ਚੰਦੇਲ ਉਤੈ ਜਸਵਾਰੇ ॥
ਢੋਲ ਨਗਾਰੇ ਬਜੇ ਅਪਾਰਾ ॥ ਭੀਮ ਰੂਪ ਭੈਰੋ ਭਭਕਾਰਾ ॥੫॥
Click here to listen  
 ਰਸਾਵਲ ਛੰਦ ॥
 ਧੁਣੰ ਢੋਲ ਬੱਜੇ ॥ ਮਹਾਂ ਸੂਰ ਗੱਜੇ ॥ ਕਰੇ ਸਸਤ੍ਰ ਘਾਵੰ ॥ ਚੜ੍ਹੇ ਚਿੱਤੇ ਚਾਵੰ ॥੬॥
 ਨ੍ਰਿਭੈ ਬਾਜ ਡਾਰੈ ॥ ਪਰੱਘੈ ਪ੍ਰਹਾਰੈ ॥ ਕਰੇ ਤੇਗ ਘਾਯੰ ॥ ਚਤ੍ਹੇ ਚਿੱਤ ਚਾਯੰ ॥੭॥
 ਬਕੈ ਮਾਰ ਮਾਰੰ ॥ ਨ ਸੰਕਾ ਬਿਚਾਰੰ ॥ ਰੁਲੈ ਤੱਛ ਮੁੱਛੰ ॥ ਕਰੈ ਸੁਰਗ ਇੱਛੰ ॥੮॥
Click here to listen  
 ਦੋਹਰਾ ॥
 ਨੈਕ ਨ ਰਨ ਤੇ ਮੁਰਿ ਚਲੈਂ ਕਰੈ ਨਿਡਰ ਹ੍ਵੈ ਘਾਇ ॥
 ਗਿਰ ਗਿਰ ਪਰੈ ਪਵੰਗ ਤੇ ਬਰੇਂ ਬਰੰਗਨ ਜਾਇ ॥੯॥
Click here to listen  
 ਚੌਪਈ ॥
 ਇਹ ਬਿਧਿ ਹੋਤ ਭਯੋ ਸੰਗ੍ਰਾਮਾ ॥ ਜੂਝੇ ਚੰਦ ਨਰਾਇਨ ਨਾਮਾ ॥
 ਤਬ ਜੁਝਾਰ ਏਕਲ ਹੀ ਧਯੋ ॥ ਬੀਰਨ ਘੋਰ ਦਸੋ ਦਿਸ ਲਯੋ ॥੧੦॥
 Click here to listen 
 ਦੋਹਰਾ ॥
 ਧਸਿਯੋ ਕਟਕ ਮੈ ਝਟਕ ਦੈ ਕਛੂ ਨ ਸੰਕ ਬਿਚਾਰ ॥
 ਗਾਹਤ ਭਯੋ ਸੁਭਟਨ ਬਡੇ ਬਾਹਿਤ ਭਯੋ ਹਥਿਆਰ ॥੧੧॥
 Click here to listen 
 ਚੌਪਈ ॥
 ਇਹ ਬਿਧਿ ਘਣੇ ਘਰਨ ਕੋ ਗਾਰਾ ॥ ਭਾਂਤਿ ਭਾਂਤਿ ਕੇ ਕਰਿ ਹਥੀਯਾਰਾ ॥
 ਚੁਨਿ ਚੁਨਿ ਬੀਰ ਪਖਰੀਆ ਮਾਰੇ ॥ ਅੰਤਿ ਦੇਵ ਪੁਰ ਆਪ ਪਧਾਰੇ ॥੧੨॥

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਜੁਝਾਰ ਸਿੰਘ ਜੁਧ ਬਰਨਨੰ ਨਾਮ ਦ੍ਵਾਦਸਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੧੨॥ਅਫਜੂ ॥੪੩੫॥
 Click here to listen 
 ਸਹਜਾਦੇ ਕੋ ਆਗਮਨ ਮਦ੍ਰ ਦੇਸ ॥
ਚੌਪਈ ॥
 ਇਹ ਬਿਧਿ ਸੋ ਬਧ ਭਯੋ ਜੁਝਾਰਾ ॥ ਆਨ ਬਸੇ ਤਬ ਧਾਮ ਲੁਜਾਰਾ ॥
ਤਬ ਅਉਰੰਗ ਮਨ ਮਾਹਿ ਰਿਸਾਵਾ ॥ ਮੱਦ੍ਰ ਦੇਸ ਕੋ ਪੂਤ ਪਠਾਵਾ ॥੧॥
 ਤਿੱਹ ਆਵਤ ਸਭ ਲੋਕ ਭਰਾਨੇ ॥ ਬਡੇ ਬਡੇ ਗਿਰ ਹੇਰ ਲੁਕਾਨੇ ॥
ਹਮਹੂੰ ਲੋਗਨ ਅਧਿਕ ਡਰਾਯੋ ॥ ਕਾਲ ਕਰਮ ਕੋ ਮਰਮ ਨ ਪਾਯੋ ॥੨॥
 ਕਿਤਕ ਲੋਕ ਤਜਿ ਸੰਗਿ ਸਿਧਾਰੇ ॥ ਜਾਇ ਬਸੇ ਗਿਰਵਰ ਜਹਿ ਭਾਰੇ ॥
 ਚਿਤ ਮੂਜੀਯਨ ਕੋ ਅਧਿਕ ਡਰਾਨਾ ॥ ਤਿਨੈ ਉਬਾਰ ਨ ਅਪਨਾ ਜਾਨਾ ॥੩॥
 ਤਬ ਅਉਰੰਗ ਜੀਅ ਮਾਂਝ ਰਿਸਾਏ ॥ ਏਕ ਅਹਦੀਆ ਈਹਾਂ ਪਠਾਏ ॥
ਹਮ ਤੇ ਭਾਜਿ ਬਿਮੁਖ ਜੇ ਗਏ ॥ ਤਿਨ ਕੇ ਧਾਮ ਗਿਰਾਵਤ ਭਏ ॥੪॥
 ਜੇ ਅਪਨੇ ਗੁਰ ਤੇ ਮੁਖ ਫਿਰਹੈਂ ॥ ਈਹਾਂ ਊਹਾਂ ਤਿਨ ਕੇ ਗ੍ਰਿਹ ਗਿਰਿਹੈਂ ॥
ਇਹਾਂ ਉਪਰਾਸ ਨ ਸੁਰ ਪੁਰ ਬਾਸਾ ॥ ਸਭ ਬਾਤਨ ਤੇ ਰਹੈ ਨਿਰਾਸਾ ॥੫॥
 ਦੂਖ ਭੂਖ ਤਿਨ ਕੋ ਰਹੈ ਲਾਗੀ ॥ ਸੰਤ ਸੇਵ ਤੇ ਜੋ ਹੈ ਤਿਆਗੀ ॥
ਜਗਤ ਬਿਖੈ ਕੋਈ ਕਾਮ ਨ ਸਰਹੀਂ ॥ ਅੰਤਹਿ ਕੁੰਡ ਨਰਕ ਕੀ ਪਰਹੀਂ ॥੬॥
 ਤਿਨ ਕੋ ਸਦਾ ਜਗਤ ਉਪਹਾਸਾ ॥ ਅੰਤਹਿ ਕੁੰਡ ਨਰਕ ਕੀ ਬਾਸਾ ॥
ਗੁਰ ਪਗ ਤੇ ਜੇ ਬੇਮੁਖ ਸਿਧਾਰੇ ॥ ਈਹਾਂ ਊਹਾ ਤਿਨ ਕੇ ਮੁਖ ਕਾਰੇ ॥੭॥
 ਪੁਤ੍ਰ ਪਉਤ੍ਰ ਤਿਨ ਕੇ ਨਹੀਂ ਫਰੈਂ ॥ ਦੁਖ ਦੈ ਮਾਤ ਪਿਤਾ ਕੋ ਮਰੈਂ ॥
ਗੁਰ ਦੋਖੀ ਸਗ ਕੀ ਮ੍ਰਿਤ ਪਾਵੈ ॥ ਨਰਕ ਕੁੰਡ ਡਾਰੇ ਪਛੁਤਾਵੈ ॥੮॥
 ਬਾਬੇ ਕੇ ਬਾਬਰ ਕੇ ਦੋਊ ॥ ਆਪ ਕਰੇ ਪਰਮੇਸਰ ਸੋਊ ॥
ਦੀਨ ਸਾਹ ਇਨ ਕੋ ਪਹਿਚਾਨੋ ॥ ਦੁਨੀ ਪੱਤਿ ਉਨ ਕੌ ਅਨੁਮਾਨੋ ॥੯॥
 ਜੋ ਬਾਬੇ ਕੇ ਦਾਮ ਨ ਦੈਹੈਂ ॥ ਤਿਨ ਤੇ ਗਹਿ ਬਾਬਰ ਕੇ ਲੈਹੈਂ ॥
ਦੈ ਦੈ ਤਿਨ ਕੌ ਬਡੀ ਸਜਾਇ ॥ ਪੁਨਿ ਲੈਹੈਂ ਗ੍ਰਿਹ ਲੂਟ ਬਨਾਇ ॥੧੦॥
 ਜਬ ਹ੍ਵੈਹੈਂ ਬੇਮੁਖ ਬਿਨਾ ਧਨ ॥ ਤਬ ਚੜਿਹੈਂ ਸਿਖਨ ਕਹ ਮਾਂਗਨ ॥
ਜੇ ਜੇ ਸਿਖ ਤਿਨੈ ਧਨ ਦੈਹੈਂ ॥ ਲੂਟ ਮਲੇਛ ਤਿਨੂ ਕੌ ਲੈਹੈਂ ॥੧੧॥
 ਜਬ ਹੁਇ ਹੈ ਤਿਨ ਦਰਬ ਬਿਨਾਸਾ ॥ ਤਬ ਧਰਿਹੈ ਨਿਜ ਗੁਰ ਕੀ ਆਸਾ ॥
ਜਬ ਤੇ ਗੁਰ ਦਰਸਨ ਕੌ ਐਹੈਂ ॥ ਤਬ ਤਿਨ ਕੋ ਗੁਰ ਮੁਖ ਨ ਲਗੈਹੈਂ ॥੧੨॥
 ਬਿਦਾ ਬਿਨਾ ਜੈਹੈਂ ਤਬ ਧਾਮੰ ॥ ਸਰਿਹੈ ਕੋਈ ਨ ਤਿਨ ਕੋ ਕਾਮੰ ॥
ਗੁਰ ਦਰ ਢੋਈ ਨ ਪ੍ਰਭ ਪੁਰ ਵਾਸਾ ॥ ਦੁਹੂੰ ਠਉਰ ਤੇ ਰਹੇ ਨਿਰਾਸਾ ॥੧੩॥
 ਜੇ ਜੇ ਗੁਰ ਚਰਨਨ ਰਤ ਹ੍ਵੈਹੈਂ ॥ ਤਿਨ ਕੋ ਕਸਟ ਨ ਦੇਖਨ ਪੈਹੈਂ ॥
ਰਿਧ ਸਿਧ ਤਿਨ ਕੇ ਗ੍ਰਿਹ ਮਾਹੀਂ ॥ ਪਾਪ ਤਾਪ ਛ੍ਵੈ ਸਕੈ ਨ ਛਾਹੀਂ ॥੧੪॥
 ਤਿਹ ਮਲੇਛ ਛ੍ਵੈਹੈ ਨਹੀਂ ਛਾਹਾਂ ॥ ਅਸਟ ਸਿਧ ਹ੍ਵੈ ਹੈ ਘਰਿ ਮਾਹਾਂ ॥
ਹਾਸ ਕਰਤ ਜੋ ਉਦਮ ਉਠੈਹੈਂ ॥ ਨਵੋ ਨਿਧਿ ਤਿਨ ਕੇ ਘਰਿ ਐਹੈਂ ॥੧੫॥
 ਮਿਰਜਾ ਬੇਗ ਹੁਤੋ ਤਿਹ ਨਾਮੰ ॥ ਜਿਨ ਢਾਹੇ ਬੇਮੁਖਨ ਕੇ ਧਾਮੰ ॥
ਸਬ ਸਨਮੁਖ ਗੁਰ ਆਪ ਬਚਾਏ ॥ ਤਿਨ ਕੇ ਬਾਰ ਨ ਬਾਂਕਨ ਪਾਏ ॥੧੬॥
 ਉਤ ਅਉਰੰਗ ਜੀਅ ਅਧਿਕ ਰਿਸਾਯੋ ॥ ਚਾਰ ਅਹਦੀਯਨ ਅਉਰ ਪਠਾਯੋ ॥
ਜੇ ਬੇਮੁਖ ਤਾਂ ਤੇ ਬਚਿ ਆਏ ॥ ਤਿਨ ਕੇ ਗ੍ਰਿਹ ਪੁਨਿ ਇਨੈ ਗਿਰਾਏ ॥੧੭॥
 ਜੇ ਤਜਿ ਭਜੇ ਹੁਤੇ ਗੁਰ ਆਨਾ ॥ ਤਿਨ ਪੁਨਿ ਗੁਰੂ ਅਹਦੀਅਹਿ ਜਾਨਾ ॥
ਮੂਤ੍ਰ ਡਾਰ ਤਿਨ ਸੀਸ ਮੁੰਡਾਏ ॥ ਪਾਹੁਰਿ ਜਾਨਿ ਗ੍ਰਿਹਹਿ ਲੈ ਆਏ ॥੧੮॥
 ਜੇ ਜੇ ਭਾਜ ਹੁਤੇ ਬਿਨੁ ਆਇਸੁ ॥ ਕਹੋ ਅਹਦੀਅਹਿ ਕਿਨੈ ਬਤਾਇਸੁ ॥
ਮੂੰਡ ਮੂੰਡਿ ਕਰਿ ਸਹਿਰ ਫਿਰਾਏ ॥ ਕਾਰ ਭੇਟ ਜਨੁ ਲੈਨ ਸਿਧਾਏ ॥੧੯॥
 ਪਾਛੇ ਲਾਗਿ ਲਰਿਕਵਾ ਚਲੇ ॥ ਜਾਨੁਕ ਸਿੱਖ ਸਖਾ ਹੈਂ ਭਲੇ ॥
ਛਿੱਕੇ ਤੋਬਰਾ ਬਦਨ ਚੜਾਏ ॥ ਜਨੁ ਗ੍ਰਿਹ ਖਾਨ ਮਲੀਦਾ ਆਏ ॥੨੦॥
 ਮਸਤਕ ਸੁਭੇ ਪਨਹੀਯਨ ਘਾਇ ॥ ਜਨੁ ਕਰਿ ਟੀਕਾ ਦਏ ਬਨਾਇ ॥
ਸੀਸ ਈਟ ਕੇ ਘਾਇ ਕਰੇਹੀ ॥ ਜਨੁ ਤਿਨੁ ਭੇਟ ਪੁਰਾਤਨ ਦੇਹੀ ॥੨੧॥
Click here to listen  
 ਦੋਹਰਾ ॥
 ਕਬਹੂੰ ਰਣ ਜੂਝਿਓ ਨਹੀ ਕਛੁ ਦੈ ਜਸੁ ਨਹਿ ਲੀਨ ॥
 ਗਾਂਵ ਬਸਤ ਜਾਨਿਯੋ ਨਹੀ ਜਮ ਸੋ ਕਿਨ ਕਹਿ ਦੀਨ ॥੨੨॥
Click here to listen  
 ਚੌਪਈ ॥
 ਇਹ ਬਿਧਿ ਤਿਨੋ ਭਯੋ ਉਪਹਾਸਾ ॥ ਸਭ ਸੰਤਨ ਮਿਲਿ ਲਖਿਓ ਤਮਾਸਾ ॥
 ਸੰਤਨ ਕਸਟ ਨ ਦੇਖਨ ਪਾਯੋ ॥ ਆਪ ਹਾਥ ਦੈ ਨਾਥ ਬਚਾਯੋ ॥੨੩॥
Click here to listen  
 ਚਾਰਣੀ ॥ ਦੋਹਰਾ ॥
 ਜਿਸ ਨੋ ਸਾਜਨ ਰਾਖਸੀ ਦੁਸਮਨ ਕਵਨ ਬਿਚਾਰ ॥
 ਛ੍ਵੈ ਨ ਸਕੈ ਤਿਹ ਛਾਹਿ ਕੌ ਨਿਹਫਲ ਜਾਇ ਗਵਾਰ ॥੨੪॥
 ਜੋ ਸਾਧੂ ਸਰਣੀ ਪਰੇ ਤਿਨ ਕੇ ਕਵਨ ਬਿਚਾਰ ॥
 ਦੰਤ ਜੀਭ ਜਿਮ ਰਾਖਿ ਹੈ ਦੁਸਟ ਅਰਿਸਟ ਸੰਘਾਰ ॥੨੫॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸ਼ਾਹਜ਼ਾਦੇ ਵ ਅਹਿਦੀਆ ਗਮਨ ਬਰਨਨੰ ਨਾਮ ਤ੍ਰੌਦਸਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੧੩॥ਅਫਜੂ ॥੪੬੦॥
Click here to listen  
 ਚੌਪਈ ॥
 ਸਰਬ ਕਾਲ ਸਭ ਸਾਧ ਉਬਾਰੇ ॥ ਦੁਖੁ ਦੈ ਕੈ ਦੋਖੀ ਸਭ ਮਾਰੇ ॥
ਅਦਭੁਤਿ ਗਤਿ ਭਗਤਨ ਦਿਖਰਾਈ ॥ ਸਭ ਸੰਕਟ ਤੇ ਲਏ ਬਚਾਈ ॥੧॥
 ਸਭ ਸੰਕਟ ਤੇ ਸੰਤ ਬਚਾਏ ॥ ਸਭ ਕੰਟਕ ਕੰਟਕ ਜਿਮ ਘਾਏ ॥
ਦਾਸ ਜਾਨ ਮੁਹਿ ਕਰੀ ਸਹਾਇ ॥ ਆਪ ਹਾਥ ਦੈ ਲਯੋ ਬਚਾਇ ॥੨॥
 ਅਬ ਜੋ ਜੋ ਮੈਂ ਲਖੇ ਤਮਾਸਾ ॥ ਸੋ ਸੋ ਕਰੋ ਤੁਮੈ ਅਰਦਾਸਾ ॥
ਜੋ ਪ੍ਰਭ ਕਿਰਪਾ ਕਟਾਛ ਦਿਖੈਹੈ ॥ ਸੋ ਤਵ ਦਾਸ ਉਚਾਰਤ ਜੈਹੈ ॥੩॥
 ਜਿਹ ਜਿਹ ਬਿਧ ਮੈ ਲਖੇ ਤਮਾਸਾ ॥ ਚਾਹਤ ਤਿਨ ਕੋ ਕੀਯੋ ਪ੍ਰਕਾਸਾ ॥
ਜੋ ਜੋ ਜਨਮ ਪੂਰਬਲੇ ਹੇਰੇ ॥ ਕਹਿਹੋ ਸੁ ਪ੍ਰਭੁ ਪਰਾਕ੍ਰਮ ਤੇਰੇ ॥੪॥
 ਸਰਬ ਕਾਲ ਹੈ ਪਿਤਾ ਅਪਾਰਾ ॥ ਦੇਬਿ ਕਾਲਿਕਾ ਮਾਤ ਹਮਾਰਾ ॥
ਮਨੂਆ ਗੁਰ ਮੁਰਿ ਮਨਸਾ ਮਾਈ ॥ ਜਿਨ ਮੋ ਕੋ ਸੁਭ ਕ੍ਰਿਆ ਪੜ੍ਹਾਈ ॥੫॥
 ਜਬ ਮਨਸਾ ਮਨ ਮਯਾ ਬਿਚਾਰੀ ॥ ਗੁਰ ਮਨੂਆ ਕਹ ਕਹਿਯੋ ਸੁਧਾਰੀ ॥
ਜੇ ਜੇ ਚਰਿਤ ਪੁਰਾਤਨ ਨਹੇ ॥ ਤੇ ਤੇ ਅਬ ਚਹੀਅਤ ਹੈ ਕਹੇ ॥੬॥
 ਸਰਬ ਕਾਲ ਕਰਣਾ ਤਬ ਭਰੇ ॥ ਸੇਵਕ ਜਾਨ ਦਯਾ ਰਸ ਢਰੇ ॥
ਜੋ ਜੋ ਜਨਮ ਪੂਰਬਲੋ ਭਯੋ ॥ ਸੋ ਸੋ ਸਭ ਸਿਮਰਣ ਕਰ ਦਯੋ ॥੭॥
 ਮੋ ਕੌ ਇਤੀ ਹੁਤੀ ਕਹ ਸੁੱਧੰ ॥ ਜਸ ਪ੍ਰਭ ਦਈ ਕ੍ਰਿਪਾ ਕਰਿ ਬੁੱਧੰ ॥
ਸਰਬ ਕਾਲ ਤਬ ਭਏ ਦਇਆਲਾ ॥ ਲੋਹ ਰਛ ਹਮ ਕੋ ਸਬ ਕਾਲਾ ॥੮॥
 ਸਰਬ ਕਾਲ ਰੱਛਾ ਸਬ ਕਾਲ ॥ ਲੋਹ ਰੱਛ ਸਰਬਦਾ ਬਿਸਾਲ ॥
 ਢੀਠ ਭਯੋ ਤਵ ਕ੍ਰਿਪਾ ਲਖਾਈ ॥ ਐਂਡੋ ਫਿਰੋ ਸਭਨ ਭਯੋ ਰਾਈ ॥੯॥
 ਜਿਹ ਜਿਹ ਬਿਧ ਜਨਮਨ ਸੁਧਿ ਆਈ ॥ ਤਿਮ ਤਿਮ ਕਹੇ ਗਿਰੰਥ ਬਨਾਈ ॥
ਪ੍ਰਥਮੇ ਸਤਿਜੁਗ ਜਿਹ ਬਿਧਿ ਲਹਾ ॥ ਪ੍ਰਥਮੇ ਦੇਬਿ ਚਰਿਤ੍ਰ ਕੋ ਕਹਾ ॥੧੦॥
 ਪਹਿਲੇ ਚੰਡੀ ਚਰਿਤ੍ਰ ਬਨਾਯੋ ॥ ਨਖ ਸਿਖ ਤੇ ਕ੍ਰਮ ਭਾਖ ਸੁਨਾਯੋ ॥
ਛੋਰ ਕਥਾ ਤਬ ਪ੍ਰਥਮ ਸੁਨਾਈ ॥ ਅਬ ਚਾਹਤ ਫਿਰਿ ਕਰੋਂ ਬਡਾਈ ॥੧੧॥

 ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਸਰਬ ਕਾਲ ਕੀ ਬੇਨਤੀ ਬਰਨਨੰ ਨਾਮ ਚੌਦਸਮੋ ਧਿਆਇ ਸਮਾਪਤ ਮਸਤੁ ਸੁਭ ਮਸਤੁ ॥੧੪॥ਅਫਜੂ॥੪੭੧॥
 Click here to listen 

No comments: