Thursday, September 16, 2010

ਦਸਮ ਗ੍ਰੰਥ :- 1ਤੋਂ 4

ਦਸਮ ਗ੍ਰੰਥ :1

ਜਦ ਤਕ ਮਨ ਸੰਤੋਖੀ ਨਹੀ ਹੁੰਦਾ (ਮਰਦਾ ਨਹੀ) ਓਨਾ ਚਿਰ, 
ਪੁਲਿੰਗ (ਮੇਲ, gender) ਹੈ !
ਇਸਦੇ ਮਾਰਨ ਤੌ ਬਾਅਦ ਬੁਧੀ=ਅਕਲ ਦੀ ਪਰਧਾਨਗੀ ਆ ਜਾਂਦੀ ਹੈ,
ਤਾਂ ਇਹ ਜੀਵ ਆਤਮਾ, ਤ੍ਰੀਆ (ਬਿਬੇਕ ਬੁਧੀ ) ਕਹਾਉਂਦੀ ਹੈ ! 

ਸਬਦ : ਪੁਲਿੰਗ , male, ਕੰਤ , ਗੁਰੂ ਹੈ !

Surat : ਇਸਤ੍ਰੀਲਿੰਗ , female, ਚੇਲਾ , ਤ੍ਰੀਆ ਹੈ !


Page 342, Line 15
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥
अलप सुख छाडि परम सुख पावा ॥
Alap sukẖ cẖẖād param sukẖ pāvā.
Renouncing the shallow pleasures of the world, she obtains the supreme delight.

Page 342, Line 15
ਤਬ ਇਹ ਤ੍ਰੀਅ ਓੁਹੁ ਕੰਤੁ ਕਹਾਵਾ ॥੪੧॥
तब इह त्रीअ ओहु कंतु कहावा ॥४१॥
Ŧab ih ṯarī▫a ohu kanṯ kahāvā. ||41||
Then, she is the soul-bride; He is called her Husband Lord. ||41||

ਤ੍ਰੀਆ ਚਰਿਤਰ ਪ੍ਰਚੰਡ ਬੁਧੀ ਦਾ ਚਰਿਤਰ ਹੈ !
ਇਹ ਬੁਧੀ ਦੀ ਖੇਡ ਹੈ !
ਬੁਧੀ ਦੋ ਤਰਾਂ ਦੀ ਹੁੰਦੀ ਹੈ !
(੧) ਸਦਬੁਧੀ
(੨) ਕਬੁਧੀ

੧) ਤ੍ਰਿਅ ਸ਼ਬਦ ਗੁਰਬਾਣੀ ਵਿੱਚ ੧੨ ਵਾਰ ਆਇਆ ਹੈ ! ਜਿਸ ਦਾ ਅਰਥ ਹੈ ਕਬੁਧਿ ! (ਕਬੁਧੀ)
੨) ਤ੍ਰੀਅ ਸ਼ਬਦ ਗੁਰਬਾਣੀ ਵਿੱਚ ੧ ਵਾਰ ਆਇਆ ਹੈ ! ਜਿਸ ਦਾ ਅਰਥ ਹੈ ਸਬੁਧਿ ! (ਸਦਬੁਧੀ)

ਦਸਮ ਗ੍ਰੰਥ :2

ਦਸਮ ਗ੍ਰੰਥ :2

ਗੁਰਬਾਣੀ ਆਤਮ ਗਿਆਨ ਬ੍ਰਮਹ ਵਿਦਿਆ ਹੈ ! ਪੰਡਿਤਾ ਜਾਂ ਵਿਦਵਾਨਾਂ ਨੇ ਜਦੋਂ ਇਸ ਬ੍ਰਮਹ ਵਿਦਿਆ ਨੂੰ ਅਵਿਦਿਆ ਬਣਾ ਦਿੱਤਾ ਤਾਂ ਤ੍ਰੀਆ ਦਾ ਅਰਥ ਇਸਤਰੀ ਜਾਂ ਨਾਰੀ ਵੀ ਮੰਨਿਆ ਗਇਆ !

Page 486, Line 7
ਮਾਧੋ ਅਬਿਦਿਆ ਹਿਤ ਕੀਨ ॥
माधो अबिदिआ हित कीन ॥... ਹੋਰ ਪੜ੍ਹੋ
Māḏẖo abiḏi▫ā hiṯ kīn.
O Lord, he is in love with ignorance.

ਬਿਬੇਕ ਦੀਪ ਮਲੀਨ ॥੧॥ ਰਹਾਉ ॥
बिबेक दीप मलीन ॥१॥ रहाउ ॥
Bibek ḏīp malīn. ||1|| rahā▫o.
His lamp of clear wisdom has grown dim. ||1||Pause||
Devotee ਰਵਿਦਾਸ

ਜਿਵੇ :-
ਚਰਨ : ਪੈਰ 
ਕਰ : ਹੱਥ 
ਨੇਤਰ : ਅੱਖਾ 
ਸਰਵਣ : ਕੰਨ ਆਦਿ 
ਮੰਨ ਲਏ ਗਏ ਓਸੇ ਤਰਾਂ ਤ੍ਰੀਆ ਨੂੰ ਇਸਤਰੀ ਵੀ ਮੰਨ ਲਿਆ ਗਇਆ ਪਰ ਸਾਡੇ ਕੋਲ ਫੁਰਮਾਨ ਹੈ,

Page 102, Line 3
ਸਭ ਕਿਛੁ ਘਰ ਮਹਿ ਬਾਹਰਿ ਨਾਹੀ ॥
सभ किछु घर महि बाहरि नाही ॥
Sabẖ kicẖẖ gẖar mėh bāhar nāhī.
Everything is within the home of the self; there is nothing beyond.

ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥
बाहरि टोलै सो भरमि भुलाही ॥
Bāhar tolai so bẖaram bẖulāhī.
One who searches outside is deluded by doubt.

ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥੧॥
गुर परसादी जिनी अंतरि पाइआ सो अंतरि बाहरि सुहेला जीउ ॥१॥
Gur parsādī jinī anṯar pā▫i▫ā so anṯar bāhar suhelā jī▫o. ||1||
By Guru's Grace, one who has found the Lord within is happy, inwardly and outwardly. ||1||

ਭਾਵੇ ਗੁਰਬਾਣੀ ਦੇ ਬਾਹਰਲੇ ਅਰਥ ਵੀ ਬਣ ਜਾਂਦੇ ਨੇ ਪਰ ਬਾਹਰਲੇ ਹੁੰਦੇ ਨਹੀ !

ਜਿਵੇ ਗੁਰਬਾਣੀ ਵਿਚ,
ਸੂਰਜ
ਚੰਦ ਤੀਰਥ ਸਤਗੁਰ ਸਮੁੰਦਰ ਦਰਿਆ ਆਦਿ ਸ਼ਬਦ ਤਾਂ ਬਾਹਰਲੇ ਨੇ ਪਰ ਅਸੀਂ ਅੰਦਰਲੇ ਅਰਥ ਹੀ ਲਵਾਂਗੇ ਕਿਓਂਕਿ ਬਾਹਰਲੇ ਅਰਥ ਕੱਚੇ ਤੇ ਅੰਦਰਲੇ ਅਰਥ ਪੱਕੇ (ਨਿਰਾਕਾਰੀ) ਹੁੰਦੇ ਹਨ !


ਦਸਮ ਗ੍ਰੰਥ: 3

ਦਸਮ ਗ੍ਰੰਥ: 3

ਭਗਉਤੀ : ਜਿਸ ਕੋਲ ਭਗਵੰਤ ਭਗਤੀ ਦਾ ਰੰਗ ਹੋਵੇ (ਜਿਵੇ: ਜਿਸ ਕੋਲ ਸਿੱਖੀ ਹੈ ਓਹੋ ਸਿੱਖ ਹੈ ! )
ਰੰਗ : ਗੁਰਮਤਿ ਵਾਲਾ ਰੰਗ 
ਦੁਸਟ : polluted=ਦੂਸ਼ਿਤ ਸੋਚ =ਵਿਚਾਰ 

Page 274, Line 10
ਭਗਉਤੀ ਭਗਵੰਤ ਭਗਤਿ ਕਾ ਰੰਗੁ ॥
भगउती भगवंत भगति का रंगु ॥

Bẖag▫uṯī bẖagvanṯ bẖagaṯ kā rang.

ਸਵਾਲ : ਭਗਉਤੀ ਕੋਣ ਹੈ..?

ਜਵਾਬ : ਜਿਸ ਕੋਲ ਭਗਵੰਤ =ਪਰਮੇਸ਼ਰ ਦੀ ਭਗਤਿ ਦਾ ਰੰਗ =ਗੁਰੂ ਕੀ ਮਤਿ ਹੋਵੇ !


Page 274, Line 10
ਸਗਲ ਤਿਆਗੈ ਦੁਸਟ ਕਾ ਸੰਗੁ ॥
सगल तिआगै दुसट का संगु ॥
Sagal ṯi▫āgai ḏusat kā sang. 

ਓਸਨੇ ਸਾਰਾ=total ਦੂਸ਼ਿਤ ਕਾ ਸੰਗ=ਦੁਰਮਤ ਦਾ ਸਾਥ, ਮਨ ਦਾ ਸੰਗ ਛੱਡ ਦਿੱਤਾ ਹੋਵੇ !
ਓਹੋ ਹੀ ਅਸਲ ਭਗਉਤੀ ਹੈ !


ਭਗਉਤੀ ਦਾ ਅਰਥ ਬਣਿਆ=ਗੁਰਮਤਿ

"ਚੰਡੀ ਵੀ ਇਸੀ ਨੂੰ ਕਹਿੰਦੇ ਨੇ"

ਦਸਮ ਗ੍ਰੰਥ: 4

ਦਸਮ ਗ੍ਰੰਥ: 4
ਦਸਮਗ੍ਰੰਥ 
ਮਹਾਨਕੋਸ਼ ਅਨੁਸਾਰ (ਪੰਨਾ ੬੧੬)
ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦਾ ਗ੍ਰੰਥ. ਇਸ ਗ੍ਰੰਥ ਦੀ ਸੰਖੇਪ ਕਥਾ ਇਉਂ ਹੈ:-

ਦਸਮਗ੍ਰੰਥ
ਮਾਤਾ ਸੁੰਦਰੀ ਜੀ ਦੀ ਆਗਾ ਅਨੁਸਾਰ ਸੰਮਤ ੧੭੭੮ ਵਿੱਚ ਭਾਈ ਮਨੀਸਿੰਘ ਜੀ ਦਰਬਾਰ ਸਾਹਿਬ ਅਮ੍ਰਿਤਸਰ ਜੀ ਦੇ ਗ੍ਰੰਥੀ ਥਾਪੇ ਗਏ. ਭਾਈਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਬਾਹੀ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰਾਂ ਕੀਤਾ. ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ ਗੁਰੂ ਗ੍ਰੰਥਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ. ਇਸ ਤੋਂ ਵੱਖ, ਜਿੱਥੋਂ ਕਿੱਥੋਂ ਵਡੇ ਜਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਏਕਤ੍ਰ ਕਰਕੇ ਇੱਕ ਜਿਲਦ- ''ਦਸਵੇਂ ਪਾਤਸ਼ਾਹ ਕਾ ਗ੍ਰੰਥ'' ਨਾਮ ਕਰਕੇ ਲਿਖੀ.

ਦਸਮਗ੍ਰੰਥ
ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਚੌਥੀ ਬੀੜ ਗੁਰੂ ਅਰਜਨਦੇਵ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈਸਾਹਿਬ ਤੇ ਵਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣ ਕੀਤੀ. ਸੰਮਤ ੧੭੯੪ ਵਿੱਚ ਭਾਈ ਮਨੀਸਿੰਘ ਜੀ, ਸਿੱਖੀ ਦਾ ਸੱਚਾ ਨਮੂਨਾ ਦੱਸਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦਾ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜਦਿੱਤਾ. ਖਾਲਸਾਦੀਵਾਨ ਵਿੱਚ ਚਿਰ ਤੋੜੀ ਇਸ ਬੀੜ ਤੇ ਚਰਚਾ ਹੋਈ. ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ. ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗਾਨੀ ਵਿਦਾਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ. ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ. ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀਸਿੰਘ ਜੀ ਦੀ ਲਿਖੀਆਂ ਜੋਂ ਕੀ ਤੋਂ ਰਹਿਣ, ਪਰ ਚਰਿਤ੍ਰ ਅਤੇ ਰਨਾਮੇ ਦੇ ਨਾਲ ਜੋ ੧੧. ਹਕਾਯਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲਗ ਕੀਤੀਆਂ ਜਾਣ.

ਦਸਮਗ੍ਰੰਥ
ਇਸ ਤਰਾਂ ਹੋਰ ਤਰਕ ਵਿਤਰਕ ਚਿਰ ਤਾਈਂ ਹੁੰਦੀ ਰਹੀ, ਪਰ ਕੋਈ ੈਲਾ ਨਹੀ ਹੋਇਆ. ਇਤਨੇ ਵਿੱਚ ਭਾਈ ਮਤਾਬਸਿੰਘ ਜੀ, ਮੱਸੇ ਰੰਘੜ ਦੇ ਹੱਥੋਂ (ਸੰਮਤ ੧੭੯੭ ਵਿੱਚ) ਦਰਬਾਰ ਅਮ੍ਰਿਤਸਰ ਜੀ ਦੀ ਬੇਅਦਬੀ ਦਾ ਹਾਲ ਸੁਣਕੇ ਬੀਕਾਨੇਰ ਤੋਂ ਅਮ੍ਰਿਤਸਰ ਜੀ ਉੱਪੜਨ ਲਈ ਰਾਹ ਜਾਂਦੇ, ਦਮਦਮੇ ਸਾਹਿਬ ਆ ਪੁੱਜੇ. ਪੰਥ ਨੇ ਉਨ੍ਹਾਂ ਦੀ ਰਾਇ ਭੀ ਦਸਮਗ੍ਰੰਥ ਬਾਬਤ ਲਈ, ਤਾਂ ਉਨ੍ਹਾਂ ਨੇ ਆਖਿਆ ਕਿ ਜੇ ਮੈਂ ਮੱਸੇ ਨੂੰ ਮਾਰਕੇ ਮੁੜ ਦਮਦਮੇ ਸਾਹਿਬ ਆਇਆ, ਤਾਂ ਬੀੜ ਭਾਈ ਮਨੀਸਿੰਘ ਜੀ ਦੀ ਲਿਖੀ ਕਾਇਮ ਰਹੇ, ਜੇ ਮੈ ਅਮ੍ਰਿਤਸਰ ਜੀ ਸ਼ਹੀਦ ਹੋਗਿਆ ਤਾਂ ਜਿਲਦ ਖੋਲ੍ਹਕੇ ਜੁਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ. ਭਾਈ ਮਤਾਬਸਿੰਘ ਜੀ ਬਹਾਦੁਰੀ ਨਾਲ ਪਾਮਰ ਅਨਾਈ ਮੱਸੇ ਨੂੰ ਮਾਰਕੇ ਜੈਕਾਰੇ ਗਜਾਉਂਦੇ ਦਮਦਮੇ ਸਾਹਿਬ ਆਏ. ਪੰਥ ਨੇ ਭਾਈ ਮਤਾਬਸਿੰਘ ਜੀ ਦਾ ਭਾਰੀ ਸਨਮਾਨ ਕੀਤਾ ਅਰ ਉਨ੍ਹਾਂ ਦੇ ਬਚਨ ਅਨੁਸਾਰ ਦਸਮਗ੍ਰੰਥ ਦੀ ਬੀੜ ਭਾਈ ਮਨੀਸਿੰਘ ਜੀ ਦੇ ਲਿਖੇ ਕ੍ਰਮ ਅਨੁਸਾਰ ਕਾਇਮ ਰੱਖੀ.

ਦਸਮਗ੍ਰੰਥ
ਦਸਮਗ੍ਰੰਥ ਦੀ ਬੀੜ ਇੱਕ ਭਾਈ ਸੁੱਖਾਸਿੰਘ (ਪਟਨੇ ਸਾਹਿਬ ਦੇ ਗ੍ਰੰਥੀ) ਨੇ ਭੀ ਲਿਖੀ ਹੈ, ਜਿਸ ਵਿੱਚ ਛੱਕੇ ਭਗੌਤੀਸਤੋਤ੍ਰ ਆਦਿਕ ਸ਼ਾਮਿਲ ਕਰ ਦਿੱਤੇ ਹਨ. ਆਣ ਅਤੇ ਮਨਮੌਜੀ ਲਿਖਾਰੀਆਂ ਦੀ ਕ੍ਰਿਪਾ ਨਾਲ ਕਈ ਹੋਰ ਬੀੜਾਂ ਭੀ ਬਣ ਗਈਆਂ ਹਨ ਅਤੇ ਅਰਥਾਂ ਤੋਂ ਅਨਰਥ ਹੋਗਏ ਹਨ, ਪਰ ਕਿਸੇ ਗੁਰੁਮਤ ਪ੍ਰੇਮੀ ਨੇ ਇਸ ਦੇ ਸੁਧਾਰ ਦਾ ਉਪਾਉ ਨਹੀਂ ਕੀਤਾ. ਭਾਵੇਂ ਬੀੜਾਂ ਤਾਂ ਬੇਅੰਤ ਹਨ, ਪਰ ਮੁੱਖ ਦੋ ਹੀ ਹਨ ਇੱਕ ਭਾਈ ਮਨੀਸਿੰਘ ਦੀ, ਜਿਸ ਦਾ ਦੂਜਾ ਨਾਉਂ ਭਾਈ ਦੀਪਸਿੰਘ ਵਾਲੀ ਭੀ ਹੈ, ਦੂਜੀ ਭਾਈ ਸੁੱਖਾਸਿੰਘ ਦੀ, ਜਿਸ ਨੂੰ ਲੋਕ ਾਬੀੜ ਕਰਕੇ ਭੀ ਸਦਦੇ ਹਨ.
..........................
...................................................................


No comments: