Tuesday, September 24, 2013

Charitar 008

ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਮੇ ਚਰਿਤ੍ਰ

ਦੋਹਰਾ ॥
ਸਹਰ ਅਕਬਰਾਬਾਦ ਮੈ ਤ੍ਰਿਯਾ ਕ੍ਰਿਯਾ ਕੀ ਹੀਨ ॥
ਮੰਤ੍ਰ ਜੰਤ੍ਰ ਅਰੁ ਤੰਤ੍ਰ ਸਭ ਤਿਨ ਮੈ ਅਧਿਕ ਪ੍ਰਬੀਨ ॥੧॥
ਚਰਿਤ੍ਰ ੮ - ੧ - ਸ੍ਰੀ ਦਸਮ ਗ੍ਰੰਥ ਸਾਹਿਬ

ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।


Charitar 008 56.5 MB ਦੋਹਰਾ ॥

ਸਹਰ ਅਕਬਰਾਬਾਦ ਮੈ ਤ੍ਰਿਯਾ ਕ੍ਰਿਯਾ ਕੀ ਹੀਨ ॥
 ਮੰਤ੍ਰ ਜੰਤ੍ਰ ਅਰੁ ਤੰਤ੍ਰ ਸਭ ਤਿਨ ਮੈ ਅਧਿਕ ਪ੍ਰਬੀਨ ॥੧॥
ਸ੍ਰੀ ਅਨੁਰਾਗ ਮਤੀ ਕੁਅਰਿ ਲੋਗ ਬਖਾਨਹਿ ਤਾਹਿ ॥
 ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਲਖਿ ਵਾਹਿ ॥੨॥

ਅੜਿਲ ॥
ਬਹੁ ਪੁਰਖਨ ਸੋ ਬਾਲ ਸਦਾ ਰਤਿ ਮਾਨਈ ॥
 ਕਾਹੂ ਕੀ ਨਹਿ ਲਾਜ ਹ੍ਰਿਦੈ ਮੈ ਆਨਈ ॥ 
ਸੈਯਦ ਸੇਖ ਪਠਾਨ ਮੁਗਲ ਬਹੁ ਆਵਈ ॥
 ਹੋ ਤਾ ਸੋ ਭੋਗ ਕਮਾਇ ਬਹੁਰਿ ਘਰ ਜਾਵਈ ॥੩॥

ਦੋਹਰਾ ॥
ਐਸੇ ਹੀ ਤਾ ਸੌ ਸਭੈ ਨਿਤਿਪ੍ਰਤਿ ਭੋਗ ਕਮਾਹਿ ॥
 ਬਰਿਯਾ ਅਪਨੀ ਆਪਨੀ ਇਕ ਆਵੈ ਇਕ ਜਾਹਿ ॥੪॥
ਪ੍ਰਥਮ ਪਹਰ ਸੈਯਦ ਰਮੈ ਸੇਖ ਦੂਸਰੇ ਆਨਿ ॥
 ਤ੍ਰਿਤਿਯ ਪਹਰ ਮੁਗਲਾਵਈ ਚੌਥੇ ਪਹਰ ਪਠਾਨ ॥੫॥

ਚੌਪਈ ॥
ਭੂਲ ਪਠਾਨ ਪ੍ਰਥਮ ਹੀ ਆਯੋ ॥ ਪੁਨਿ ਸੈਯਦ ਮੁਖਿ ਆਨਿ ਦਿਖਾਯੋ ॥ 
ਲੈ ਸੁ ਪਠਾਨ ਖਾਟ ਤਰ ਦੀਨੋ ॥ ਸੈਯਦਹਿ ਲਾਇ ਗਰੇ ਸੌ ਲੀਨੋ ॥੬॥
ਸੇਖ ਸੈਯਦ ਕੇ ਪਾਛੇ ਆਯੋ ॥ ਘਾਸ ਬਿਖੈ ਸੈਯਦਹਿ ਛਪਾਯੋ ॥ 
ਤਬ ਲੌ ਮੁਗਲ ਆਇ ਹੀ ਗਯੋ ॥ ਸੇਖਹਿ ਡਾਰਿ ਗੋਨਿ ਮਹਿ ਦੀਯੋ ॥੭॥

ਦੋਹਰਾ ॥
ਤਿਹ ਪਾਛੇ ਕੁਟਵਾਰ ਕੇ ਗਏ ਪਯਾਦੇ ਆਇ ॥
 ਤੁਰਤੁ ਕੁਠਰਿਯਾ ਨਾਜ ਕੀ ਮੁਗਲਹਿ ਦਯੋ ਦੁਰਾਇ ॥੮॥
ਘੇਰਿ ਪਯਾਦਨ ਜਬ ਲਈ ਰਹਿਯੋ ਨ ਕਛੂ ਉਪਾਇ ॥
 ਨਿਕਸਿ ਆਪੁ ਠਾਢੀ ਭਈ ਗ੍ਰਿਹ ਕੌ ਆਗਿ ਲਗਾਇ ॥੯॥
ਦੁਹੂੰ ਹਾਥ ਪੀਟਤ ਭਈ ਜਰਿਯੋ ਜਰਿਯੋ ਗ੍ਰਿਹ ਭਾਖਿ ॥
 ਵੈ ਚਾਰੌ ਤਾ ਮੈ ਜਰੇ ਕਿਨਹੂੰ ਨ ਹੇਰੀ ਰਾਖਿ ॥੧੦॥


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਅਸਟਮੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮॥੧੫੫॥ਅਫਜੂੰ

No comments: