Wednesday, September 25, 2013

Charitar 011

ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਗ੍ਯਾਰਵੇ ਚਰਿਤ੍ਰ 

ਦੋਹਰਾ ॥
ਬਹੁਰਿ ਮੰਤ੍ਰਿ ਬਰ ਰਾਇ ਸੌ ਭੇਦ ਕਹਿਯੋ ਸਮਝਾਇ ॥
ਸਭਾ ਬਿਖੈ ਭਾਖਤ ਭਯੋ ਦਸਮੀ ਕਥਾ ਸੁਨਾਇ ॥੧॥

ਚਰਿਤ੍ਰ ੧੧ - ੧ - ਸ੍ਰੀ ਦਸਮ ਗ੍ਰੰਥ ਸਾਹਿਬ
ਉਪਰੋਕਤ ਬਾਣੀ ਆਨਲਾਇਨ ਪੜ੍ਹੋ ਤੇ ਵਿਆਖਿਆ ਸੁਣੋ ।
ਐਮ.ਪੀ.੩ ਮੋਬਾਇਲ ਤੇ ਪੀ.ਸੀ ਲਈ

ਐਮ.ਪੀ.੩ ਡਾਉਨਲੋਡ ਕਰਨ ਦਾ ਤਰੀਕਾ 

ਨਿੱਚੇ ਐਮ.ਪੀ.੩ ਨਾਲ (SIZE)MB ਲਿੱਖਿਆ ਹੈ ਉਸ ਨੂੰ ਦਬਾਉਣ ਨਾਲ ਇਹ ਐਮ.ਪੀ.੩ ਚੱਲ ਪਵੇਗੀ, ਫਿਰ ਤੁਸੀਂ ਮਾਊਸ ਤੋਂ RIGHT CLICK ਕਰੋ ਤੇ ਉੱਥੇ ਲਿੱਖਿਆ ਆਵੇਗਾ ਕਿ Save as... ਉਸਨੂੰ ਦਬਾਉਣ ਨਾਲ ਤੁਸੀਂ ਇਹ ਐਮ.ਪੀ.੩ ਡਾਉਨਲੋਡ ਕਰ ਸਕਦੇ ਹੋ ।

Audio Files
Charitar 011
VBR MP3  28.5 MB 
Ogg Vorbis 21.8 MB 


ਦੋਹਰਾ ॥

ਬਹੁਰਿ ਮੰਤ੍ਰਿ ਬਰ ਰਾਇ ਸੌ ਭੇਦ ਕਹਿਯੋ ਸਮਝਾਇ ॥

 ਸਭਾ ਬਿਖੈ ਭਾਖਤ ਭਯੋ ਦਸਮੀ ਕਥਾ ਸੁਨਾਇ ॥੧॥

ਬਨਿਯਾ ਏਕ ਪਿਸੌਰ ਮੈ ਤਾਹਿ ਕੁਕ੍ਰਿਆ ਨਾਰਿ ॥

 ਤਾਹਿ ਮਾਰਿ ਤਾ ਸੌ ਜਰੀ ਸੋ ਮੈ ਕਹੋ ਸੁਧਾਰਿ ॥੨॥

ਬਨਿਕ ਬਨਿਜ ਕੇ ਹਿਤ ਗਯੋ ਤਾ ਤੇ ਰਹਿਯੋ ਨ ਜਾਇ ॥
 ਏਕ ਪੁਰਖ ਰਾਖਤ ਭਈ ਅਪੁਨੇ ਧਾਮ ਬੁਲਾਇ ॥੩॥
ਰੈਨਿ ਦਿਵਸ ਤਾ ਸੌ ਰਮੈ ਜਬ ਸੁਤ ਭੂਖੋ ਹੋਇ ॥
 ਪ੍ਰੀਤ ਮਾਤ ਲਖਿ ਦੁਗਧ ਹਿਤ ਦੇਤ ਉਚ ਸੁਰ ਰੋਇ ॥੪॥

ਚੌਪਈ ॥
ਜਬ ਸੁਤ ਭੂਖੋ ਹੋਇ ਪੁਕਾਰੈ ॥
 ਤਬ ਮੁਖ ਸੌ ਯੌ ਜਾਰ ਉਚਾਰੈ ॥ 
ਤ੍ਰਿਯ ਯਾ ਕੋ ਤੁਮ ਚੁਪਨ ਕਰਾਵੋ ॥
 ਹਮਰੇ ਚਿਤ ਕੋ ਸੋਕ ਮਿਟਾਵੋ ॥੫॥
ਉਠਿ ਅਸਥਨ ਤਾ ਕੋ ਤਿਨ ਦਯੋ ॥
 ਲੈ ਅਸਥਨ ਚੁਪ ਬਾਲ ਨ ਭਯੋ ॥ 
ਨਿਜ ਸੁਤ ਕੋ ਨਿਜੁ ਕਰਨ ਸੰਘਾਰਿਯੋ ॥
 ਆਨਿ ਮਿਤ੍ਰ ਕੋ ਸੋਕ ਨਿਵਾਰਿਯੋ ॥੬॥
ਬਾਲ ਰਹਤ ਚੁਪ ਜਾਰ ਉਚਾਰੋ ॥
 ਅਬ ਕ੍ਯੋ ਨ ਰੋਵਤ ਬਾਲ ਤਿਹਾਰੋ ॥ 
ਤਬ ਤਿਨ ਬਚਨ ਤਰੁਨਿ ਯੌ ਭਾਖਿਯੋ ॥
 ਤਵ ਹਿਤ ਮਾਰਿ ਪੂਤ ਮੈ ਰਾਖਿਯੋ ॥੭॥

ਦੋਹਰਾ ॥
ਜਾਰ ਬਚਨ ਸੁਨਿ ਕੈ ਡਰਿਯੋ ਅਧਿਕ ਤ੍ਰਾਸ ਮਨ ਠਾਨਿ ॥
 ਤਾ ਤ੍ਰਿਯ ਕੀ ਨਿੰਦ੍ਯਾ ਕਰੀ ਬਾਲ ਚਰਿਤ ਮੁਖਿ ਆਨਿ ॥੮॥
ਜਾਰ ਜਬੈ ਐਸੇ ਕ੍ਯੋ ਨਿਰਖ ਤਰੁਨਿ ਕੀ ਓਰ ॥
 ਤਾਹਿ ਤੁਰਤ ਮਾਰਤ ਭਈ ਹ੍ਰਿਦੈ ਕਟਾਰੀ ਘੋਰ ॥੯॥
ਪੁਤ੍ਰ ਔਰ ਤਿਹ ਜਾਰ ਕੋ ਇਕ ਕੋਨਾ ਮੈ ਜਾਇ ॥
 ਮਰਦ ਏਕ ਲਗਿ ਭੂਮਿ ਖਨਿ ਦੁਹੂੰਅਨ ਦਯੋ ਦਬਾਇ ॥੧੦॥
ਅਤਿਥ ਏਕ ਤਿਹ ਘਰ ਹੁਤੋ ਤਿਨ ਸਭ ਚਰਿਤ ਨਿਹਾਰਿ ॥
 ਬਨਿਕ ਮਿਤ੍ਰ ਤਾ ਕੋ ਹੁਤੋ ਤਾ ਸੋ ਕਹਿਯੋ ਸੁਧਾਰਿ ॥੧੧॥

ਚੌਪਈ ॥
ਬਚਨ ਸੁਨਤ ਬਨਿਯੋ ਘਰ ਆਯੋ ॥
 ਤਾ ਤ੍ਰਿਯ ਸੋ ਯੌ ਬਚਨ ਸੁਨਾਯੋ ॥ 
ਜੋ ਗ੍ਰਿਹ ਕੋਨਾ ਖੋਦਿ ਦਿਖੈ ਹੈ ॥
 ਤਬ ਤੋ ਕੌ ਪਤਿ ਧਾਮ ਬਸੈ ਹੈ ॥੧੨॥

ਅੜਿਲ ॥
ਜਬ ਤਾ ਤ੍ਰਿਯਾ ਸੋ ਬਨਿਕ ਬਚਨ ਯੌ ਭਾਖਿਯੋ ॥
 ਤਮਕਿ ਤੇਗ ਕੀ ਦਈ ਮਾਰਿ ਹੀ ਰਾਖਿਯੋ ॥ 
ਕਾਟਿ ਮੂੰਡ ਤਾ ਕੋ ਇਹ ਭਾਤਿ ਉਚਾਰਿਯੋ ॥
 ਹੋ ਲੂਟਿ ਚੋਰ ਲੈ ਗਏ ਧਾਮ ਇਹ ਮਾਰਿਯੋ ॥੧੩॥

ਦੋਹਰਾ ॥
ਪਤਿ ਮਾਰਿਯੋ ਸੁਤ ਮਾਰਿਯੋ ਧਨ ਲੈ ਗਏ ਚੁਰਾਇ ॥
 ਤਾ ਪਾਛੈ ਮੈਹੂੰ ਜਰੌ ਢੋਲ ਮ੍ਰਿਦੰਗ ਬਜਾਇ ॥੧੪॥
ਭਯੋ ਪ੍ਰਾਤ ਚੜਿ ਚਿਖਾ ਪੈ ਚਲੀ ਜਰਨ ਕੇ ਕਾਜ ॥
 ਲੋਗ ਤਮਾਸੇ ਕੌ ਚਲੇ ਲੈ ਲਕਰਿਨ ਕੋ ਸਾਜ ॥੧੫॥
ਸੁਨਤ ਸੋਰ ਲੋਗਨ ਕੋ ਬਾਜਤ ਢੋਲ ਮ੍ਰਿਦੰਗ ॥
 ਲਖ੍ਯੋ ਹੁਤੋ ਜੌਨੇ ਅਤਿਥ ਵਹੈ ਚਲਿਯੋ ਹੈ ਸੰਗ ॥੧੬॥

ਚੌਪਈ ॥
ਸੋਊ ਅਤੀਤ ਸੰਗ ਹੂੰ ਚਲੋ ॥
 ਦੇਖੌ ਜੌਨ ਤਮਾਸੋ ਭਲੋ ॥ 
ਤਿਨ ਤਾ ਸੋ ਯੌ ਬਚਨ ਉਚਾਰੋ ॥ 
ਸੁਨੋ ਨਾਰਿ ਤੁਮ ਕਹਿਯੋ ਹਮਾਰੋ ॥੧੭॥

ਦੋਹਰਾ ॥
ਵਹ ਕਾ ਕਿਯ ਵਹੁ ਕਾ ਕਿਯੋ ਇਹ ਕਾ ਕਿਯਸ ਕੁਕਾਇ ॥
 ਕਹਿਯੋ ਜੋ ਤੁਮ ਆਗੇ ਕਹਤ ਤੇਰਉ ਕਰਤ ਉਪਾਇ ॥੧੮॥
ਸੁਤ ਘਾਯੋ ਮਿਤ ਘਾਯੋ ਅਰੁ ਨਿਜੁ ਕਰਿ ਪਤਿ ਘਾਇ ॥
 ਤਿਹ ਪਾਛੈ ਆਪਨ ਜਰੀ ਢੋਲ ਮ੍ਰਿਦੰਗ ਬਜਾਇ ॥੧੯॥

ਅੜਿਲ ॥
ਨਿਜੁ ਮਨ ਕੀ ਕਛੁ ਬਾਤ ਨ ਤ੍ਰਿਯ ਕੋ ਦੀਜਿਯੈ ॥
 ਤਾ ਕੋ ਚਿਤ ਚੁਰਾਇ ਸਦਾ ਹੀ ਲੀਜਿਯੈ ॥
 ਨਿਜੁ ਮਨ ਕੀ ਤਾ ਸੋ ਜੋ ਬਾਤ ਸੁਨਾਇਯੈ ॥
 ਹੋ ਬਾਹਰ ਪ੍ਰਗਟਤ ਜਾਇ ਆਪੁ ਪਛੁਤਾਇਯੈ ॥੨੦॥
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ

 ਗ੍ਯਾਰਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੧॥੨੦੪॥ਅਫਜੂੰ

No comments: