ਚੰਡੀ ਚਰਿਤ੍ਰ-੨

ਚੰਡੀ ਚਰਿਤ੍ਰ-੨

ਸ੍ਰੀ ਭਗਉਤੀ ਜੀ ਸਹਾਇ

ੴ ਵਾਹਿਗੁਰੂ ਜੀ ਕੀ ਫ਼ਤਹ ॥

ਅਥ ਚੰਡੀ ਚਰਿਤ੍ਰ ਲਿਖਯਤੇ ॥

S. No    Katha Links
(Recorded at Sachkhoj Academy, Khanna Classes)
Shabad 
 1  Listen Katha
ੴ ਵਾਹਿਗੁਰੂ ਜੀ ਕੀ ਫ਼ਤਹ ॥ 
ਅਥ ਚੰਡੀ ਚਰਿਤ੍ਰ ਲਿਖਯਤੇ ॥ 
ਨਰਾਜ ਛੰਦ ॥ 
ਮਹਿੱਖ ਦਈਤ ਸੂਰਯੰ ॥ ਬਢਿਓ ਸੁ ਲੋਹ ਪੂਰਯੰ ॥ ਸੁ ਦੇਵ ਰਾਜ ਜੀਤਯੰ ॥ ਤ੍ਰਿਲੋਕ ਰਾਜ ਕੀਤਯੰ ॥੧॥ ਭਜੇ ਸੁ ਦੇਵਤਾ ਤਬੈ ॥ ਇਕੱਤ੍ਰ ਹੋਇ ਕੈ ਸਬੈ ॥ ਮਹੇਸਰਾ ਚਲੰ ਬਸੇ ॥ ਬਿਸੇਖ ਚਿੱਤ ਮੋ ਤ੍ਰਸੇ ॥੨॥ ਜੁਗੇਸ ਭੇਸ ਧਾਰ ਕੈ ॥ ਭਜੇ ਹਥਿਆਰ ਡਾਰ ਕੈ ॥ ਪੁਕਾਰ ਆਰਤੰ ਚਲੇ ॥ ਬਿਸੂਰ ਸੂਰਮਾ ਭਲੇ ॥੩॥ ਬਰਖ ਕਿਤੇ ਤਹਾ ਰਹੇ ॥ ਸੁ ਦੁੱਖ ਦੋਹ ਮੋ ਸਹੇ ॥ ਜਗਤ੍ਰ ਮਾਤਿ ਧਿਆਇਯੰ ॥ ਸੁ ਜੈਤ ਪੱਤ੍ਰ ਪਾਇਯੰ ॥੪॥ ਪ੍ਰਸੰਨ ਦੇਵਤਾ ਭਏ ॥ ਚਰੰਨ ਪੂਜਬੇ ਧਏ ॥ ਸਨੰਮੁਖਾਨ ਠੱਢੀਯੰ ॥ ਪ੍ਰਣਾਮ ਪਾਠ ਪੱਢੀਯੰ ॥੫॥ 

 2  Listen Katha
ਰਸਾਵਲ ਛੰਦ ॥ 
ਤਬੈ ਦੇਵ ਧਾਏ ॥ ਸਭੋ ਸੀਸ ਨਿਆਏ ॥ ਸੁਮਨ ਧਾਰ ਬਰਖੇ ॥ ਸਭੈ ਸਾਧ ਹਰਖੇ ॥੬॥ ਕਰੀ ਦੇਬਿ ਅਰਚਾ ॥ ਬ੍ਰਹਮ ਬੇਦ ਚਰਚਾ ॥ ਜਬੈ ਪਾਇ ਲਾਗੇ ॥ ਤਬੈ ਸੋਗ ਭਾਗੇ ॥੭॥ ਬਿਨੰਤੀ ਸੁਨਾਈ ॥ ਭਵਾਨੀ ਰਿਝਾਈ ॥ ਸਭੈ ਸਸਤ੍ਰ ਧਾਰੀ ॥ ਕਰੀ ਸਿੰਘ ਸੁਆਰੀ ॥੮॥ ਕਰੇ ਘੰਟ ਨਾਦੰ ॥ ਧੁਨੰ ਨਿਰਬਿਖਾਦੰ ॥ ਸੁਣੋ ਦਈਤ ਰਾਜੰ ॥ ਸਜਿਓ ਜੁੱਧ ਸਾਜੰ ॥੯॥ ਚੜਿਓ ਰਾਛਸੇਸੰ ॥ ਰਚੇ ਚਾਰ ਅਨੇਸੰ ॥ ਬਲੀ ਚਾਮਰੇਵੰ ॥ ਹਠੀ ਚਿੱਛੁਰੇਵੰ ॥੧੦॥ ਬਿੜਾਲੱਛ ਬੀਰੰ ॥ ਚੜੇ ਬੀਰ ਧੀਰੰ ॥ ਬਡੇ ਇਖੁ ਧਾਰੀ ॥ ਘਟਾ ਜਾਨ ਕਾਰੀ ॥੧੧॥ 


 3  Listen Katha
ਦੋਹਰਾ ॥ 
ਬਾਣ ਜਿਤੇ ਰਾਛਸਨਿ ਮਿਲਿ ਛਾਡਤ ਭਏ ਅਪਾਰ ॥ ਫੂਲ ਮਾਲ ਹੁਐ ਮਾਤ ਉਰ ਸੋਭੇ ਸਭੇ ਸੁਧਾਰ ॥੧੨॥ 


 4  Listen Katha
ਭੁਜੰਗ ਪ੍ਰਯਾਤ ਛੰਦ ॥ 
ਜਿਤੇ ਦਾਨਵੋ ਬਾਨ ਪਾਨੀ ਚਲਾਏ ॥ ਤਿਤੇ ਦੇਵਤਾ ਆਪ ਕਾਟੇ ਬਚਾਏ ॥ ਕਿਤੇ ਢਾਲ ਢਾਹੇ ਕਿਤੇ ਪਾਸ ਪੇਲੇ ॥ ਭਰੇ ਬਸਤ੍ਰ ਲੋਹੂ ਜਨੋ ਫਾਗ ਖੇਲੇ ॥੧੩॥ ਦ੍ਰੁਗਾ ਹੂੰ ਕੀਯੰ ਖੇਤ ਧੁੰਕੇ ਨਗਾਰੇ ॥ ਕਰੰ ਪਟਿ ਸੰਪਰਘ ਪਾਸੀ ਸੰਭਾਰੇ ॥ ਤਹਾਂ ਗੋਫਨੈ ਗੁਰਜ ਗੋਲੇ ਸੰਭਾਰੇ ॥ ਹਠੀ ਮਾਰ ਹੀ ਮਾਰ ਕੈ ਕੈ ਪੁਕਾਰੇ ॥੧੪॥ ਤਬੈ ਅਸਟ ਅਸਟਾ ਹਥਿਯਾਰੰ ਸੰਭਾਰੇ ॥ ਸਿਰੰ ਦਾਨਵੇਂਦ੍ਰਾਨ ਕੇ ਤਾਕਿ ਝਾਰੇ ॥ ਬਬੱਕਿਯੋ ਬਲੀ ਸਿੰਘ ਜੁਧੰ ਮਝਾਰੰ ॥ ਕਰੇ ਖੰਡ ਖੰਡੰ ਸੁ ਜੋਧਾ ਅਪਾਰੰ ॥੧੫॥ 


 5  Listen Katha
ਤੋਟਕ ਛੰਦ ॥ 
ਤਬ ਦਾਨਵ ਰੋਸ ਭਰੇ ਸਬ ਹੀ ॥ ਜਗਮਾਤ ਕੇ ਬਾਣ ਲਗੇ ਜਬ ਹੀ ॥ ਬਿਬਧਾਯੁਧੁ ਲੈ ਸੁ ਬਲੀ ਹਰਖੇ ॥ ਘਨ ਬੂੰਦਨ ਜਿਉ ਬਿਸਖੰ ਬਰਖੇ ॥੧੬॥ ਜਨੁ ਘੋਰ ਕੈ ਸਿਆਮ ਘਟਾ ਘੁਮਡੀ ॥ ਅਸੁਰੇਸ ਅਨੀ ਕਨਿ ਤਿਉਂ ਉਮਡੀ ॥ ਜਗਮਾਤ ਬਿਰੂਥਨਿ ਮੋ ਧਸਿ ਕੈ ॥ ਧਨੁ ਸਾਇਕ ਹਾਥ ਗਹਿਓ ਹਸਿ ਕੈ ॥੧੭॥ ਰਣ ਕੁੰਜਰ ਪੁੰਜ ਗਿਰਾਇ ਦੀਏ ॥ ਇਕ ਖੰਡ ਅਖੰਡ ਦੁਖੰਡ ਕੀਏ ॥ ਗਿਰਿਓ ਝੂਮ ਭੂਮੰ ਗਏ ਪ੍ਰਾਣ ਛੁੱਟੰ ॥ ਮਨੋ ਮੇਰ ਕੋ ਸਾਤਵੌ ਸ੍ਰਿੰਗ ਟੁੱਟੰ ॥੨੪॥ ਗਿਰੇ ਬੀਰ ਪਿੰਗਾਛ ਦੇਵੀ ਸੰਘਾਰੇ ॥ ਚਲੇ ਅਉਰ ਬੀਰੰ ਹਥਿਆਰੰ ਉਘਾਰੇ ॥ ਤਬੈ ਰੋਸ ਦੇਬਿਯੰ ਸਰੋਘੰ ਚਲਾਏ ॥ ਬਿਨਾ ਪ੍ਰਾਨ ਕੈ ਜੁੱਧ ਮਧੰ ਗਿਰਾਏ ॥੨੫॥  


 6  Listen Katha
 7  Listen Katha
 8  Listen Katha
ਚੌਪਈ ॥ 
ਜੇ ਜੇ ਸੱਤ੍ਰੁ ਸਾਮੁਹੇ ਆਏ ॥ ਸਭੈ ਦੇਵਤਾ ਮਾਰਿ ਗਿਰਾਏ ॥ ਸੈਨਾ ਸਕਲ ਜਬੈ ਹਨਿ ਡਾਰੀ ॥ ਆਸੁਰੇਸ ਕੋਪਾ ਅਹੰਕਾਰੀ ॥੨੬॥ ਆਪ ਜੁੱਧ ਤਬ ਕੀਆ ਭਵਾਨੀ ॥ ਚੁਨ ਚੁਨ ਹਨੇ ਪਖਰੀਆ ਬਾਨੀ ॥ ਕ੍ਰੋਧ ਜੁਆਲ ਮਸਤਕ ਤੇ ਬਿਗਸੀ ॥ ਤਾ ਤੇ ਆਪ ਕਾਲਕਾ ਨਿਕਸੀ ॥੨੭॥ 


 9  Listen Katha
ਮਧੁਭਾਰ ਛੰਦ ॥ 
ਮੁਖ ਬਮਤ ਜੁਆਲ ॥ ਨਿਕਸੀ ਕਪਾਲ ॥ ਮਾਰੇ ਗਜੇਸ ॥ ਛੁੱਟੇ ਹੈਏਸ ॥੨੮॥ ਛੁੱਟੰਤ ਬਾਣ ॥ ਝਮਕਤ ਕ੍ਰਿਪਾਣ ॥ ਸਾਂਗੰ ਪ੍ਰਹਾਰ ॥ ਖੇਲਤ ਧਮਾਰ ॥੨੯॥ ਬਾਹੈਂ ਨਿਸੰਗ ॥ ਉਠੈਂ ਝੜੰਗ ॥ ਤੁੱਪਕ ਤੜਾਕ ॥ ਉੱਠਤ ਕੜਾਕ ॥੩੦॥ ਬਬਕੰਤ ਮਾਇ ॥ ਭਭਕੰਤ ਘਾਇ ॥ ਜੁੱਝੇ ਜੁਆਣ ॥ ਨੱਚੇ ਕਿਕਾਣ ॥੩੧॥ 


 10  Listen Katha
ਰੂਆਮਲ ਛੰਦ ॥ 
ਧਾਇਓ ਅਸੁਰੇਂਦ੍ਰੁ ਤਹ ਨਿਜ ਕੋਪ ਓਪ ਬਢਾਇ ॥ ਸੰਗ ਲੈ ਚਤੁਰੰਗ ਸੈਨਾ ਸੁੱਧ ਸਸਤ੍ਰ ਨਚਾਇ ॥ ਦੇਬਿ ਸਸਤ੍ਰ ਲਗੈ ਗਿਰੇ ਰਣ ਰੁੱਝਿ ਜੁੱਝਿ ਜੁਆਣ ॥ ਪੀਲ ਰਾਜ ਫਿਰੇ ਕਹੂੰ ਰਣ ਸੁੱਛ ਛੁੱਛ ਕਿਕਾਣ ॥੩੨॥ ਚੀਰ ਚਾਮਰ ਪੁੰਜ ਕੁੰਜਰ ਬਾਜ ਰਾਜ ਅਨੇਕ ॥ ਸਸਤ੍ਰ ਅਸਤ੍ਰ ਸੁਭੇ ਕਹੂੰ ਸਰਦਾਰ ਸੁਆਰ ਅਨੇਕ ॥ ਤੇਗ ਤੀਰ ਤੁਫੰਗ ਤਬਰ ਕੁਹੁਕ ਬਾਣ ਅਨੰਤ ॥ ਬੇਧਿ ਬੇਧਿ ਗਿਰੇ ਬਰੱਛਿਨ ਸੂਰ ਸੋਭਾਵੰਤ ॥੩੩॥ ਗ੍ਰਿੱਧ ਬ੍ਰਿੱਧ ਉਡੇ ਤਹਾ ਫਿਕਰੰਤ ਸੁਆਨ ਸ੍ਰਿੰਗਾਲ ॥ ਮੱਤ ਦੰਤ ਸਪੱਛ ਪੱਬੈ ਕੰਕ ਬੰਕ ਰਸਾਲ ॥ ਛੁਦ੍ਰ ਮੀਨ ਛੁਰੁੱਦ੍ਰਕਾ ਅਰੁ ਚਰਮ ਕਛਪ ਅਨੰਤ ॥ ਨੱਕ੍ਰ ਬੱਕ੍ਰ ਸੁ ਬਰਮ ਸੇਭਿਤ ਸ੍ਰੋਣ ਨੀਰ ਦੁਰੰਤ ॥੩੪॥ ਨਵ ਸੂਰ ਨਵਕਾ ਸੇ ਰਥੀ ਅਤਰਥੀ ਜਾਨ ਜਹਾਜ ॥ ਲਾਦਿ ਲਾਦਿ ਮਨੋ ਚਲੇ ਧਨ ਧੀਰ ਬੀਰ ਸਲਾਜ ॥ ਮੋਲੁ ਬੀਚ ਫਿਰੈ ਚੁਕਾਤ ਦਲਾਲ ਖੇਤ ਖਤੰਗ ॥ ਗਾਹਿ ਗਾਹਿ ਫਿਰੈ ਫਵੱਜਨਿ ਝਾਰਿ ਦਿਰਬ ਨਿਖੰਗ ॥੩੫॥ ਅੰਗ ਭੰਗ ਗਿਰੇ ਕਹੂੰ ਬਹੁ ਰੰਗ ਰੰਗਿਤ ਬਸਤ੍ਰ ॥ ਚਰਮ ਬਰਮ ਸੁਭੇ ਕਹੂੰ ਰਣ ਭੂਮ ਸਸਤ੍ਰ ਰੁ ਅਸਤ੍ਰ ॥ ਮੁੰਡ ਤੁੰਡ ਧੁਜਾ ਪਤਾਕਾ ਟੂਕ ਟਾਕ ਅਰੇਕ ॥ ਜੂਝ ਜੂਝ ਪਰੇ ਸਭੈ ਅਰਿ ਬਾਚਿਓ ਨਹੀ ਏਕ ॥੩੬॥ ਕੋਪ ਕੈ ਮਹਿਖੇਸ ਦਾਨੋ ਧਾਇਯੋ ਤਿੱਹ ਕਾਲ ॥ ਅਸਤ੍ਰ ਸਸਤ੍ਰ ਸੰਭਾਰ ਸੂਰੋ ਰੂਪ ਕੈ ਬਿਕਰਾਲ ॥ ਕਾਲ ਪਾਣ ਕ੍ਰਿਪਾਣ ਲੈ ਤਿੱਹ ਮਾਰਿਯੋ ਤਤਕਾਲ ॥ ਜੋਤਿ ਜੋਤਿ ਬਿਖੈ ਮਿਲੀ ਤਜ ਬ੍ਰਹਮਰੰਧ੍ਰਿ ਉਤਾਲ ॥੩੭॥ ਦੋਹਰਾ ॥ ਮਹਿਖਾਸੁਰ ਕੱਹ ਮਾਰ ਕਰ ਪ੍ਰਫੁਲਤ ਭੀ ਜਗ ਮਾਇ ॥ ਤਾ ਦਿਨ ਤੇ ਮਹਿਖੇ ਬਲੈ ਦੇਤ ਜਗਤ ਸੁਖ ਪਾਇ ॥੩੮॥ 


ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਮਹਿਖਾਸੁਰ ਬਧਹ ਪ੍ਰਥਮ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੧॥ ਅਫਜੂ ॥

 11  Listen Katha
ਅਥ ਧੂਮ੍ਰਨੈਨ ਜੁੱਧ ਕਥਨੰ ॥ 

ਕੁਲਕ ਛੰਦ ॥  
ਦੇਵਿਸ ਤਬ ਗਾਜੀਯ ॥ ਅਨਹਦ ਬਾਜੀਯ ॥ ਭਈ ਬਧਾਈ ॥ ਸਭ ਸੁਖਦਾਈ ॥੧॥੩੯॥  ਦੁੰਦਭ ਬਾਜੇ ॥ ਸਭ ਸੁਰ ਗਾਜੇ ॥ ਕਰਤ ਬਡਾਈ ॥ ਸੁਮਨ ਬ੍ਰਖਾਈ ॥੨॥੪੦॥   ਕੀਨੀ ਬਹੁ ਅਰਚਾ ॥ ਜਸ ਧੁਨ ਚਰਚਾ ॥ ਪਾਇਨ ਲਾਗੇ ॥ ਸਭ ਦੁਖ ਭਾਗੇ ॥੩॥੪੧॥  ਗਾਏ ਜੈ ਕਰਖਾ ॥ ਪੁਹਪਨਿ ਬਰਖਾ ॥ ਸੀਸ ਨਿਵਾਏ ॥ ਸਭ ਸੁਖ ਪਾਏ ॥੪॥੪੨॥ 
 12  Listen Katha
ਦੋਹਰਾ ॥  
ਲੋਪ ਚੰਡਕਾ ਜੂ ਭਈ ਦੈ ਦੇਵਨ ਕੋ ਰਾਜੁ ॥  ਬਹੁਰ ਸੁੰਭ ਨੈਸੁੰਭ ਦ੍ਵੈ ਦੈਤ ਬਡੇ ਸਿਰਤਾਜ ॥੫॥੪੩॥ 
 13  Listen Katha
ਚਉਪਈ ॥  
ਸੁੰਭ ਨਿਸੁੰਭ ਚੜੇ ਲੈ ਕੈ ਦਲ ॥ ਅਰਿ ਅਨੇਕ ਜੀਤੇ ਜਿਨ ਜਲ ਥਲ ॥  ਦੇਵਰਾਜ ਕੋ ਰਾਜ ਛਿਨਾਵਾ ॥ ਸੇਸ ਮੁਕਟ ਮਨ ਭੇਟ ਪਠਾਵਾ ॥੬॥੪੪॥  ਛੀਨ ਲਯੋ ਅਲਕੇਸ ਭੰਡਾਰਾ ॥ ਦੇਸ ਦੇਸ ਕੇ ਜੀਤਿ ਨ੍ਰਿਪਾਰਾ ॥  ਜਹਾਂ ਤਹਾਂ ਕੱਹ ਦੈਤ ਪਠਾਏ ॥ ਦੇਸ ਬਿਦੇਸ ਜੀਤ ਫਿਰ ਆਏ ॥੭॥੪੫॥ 
 14  Listen Katha
ਦੋਹਰਾ ॥  
ਦੇਵ ਸਬੈ ਤ੍ਰਾਸਿਤ ਭਏ ਮਨ ਮੋਂ ਕੀਯੋ ਬਿਚਾਰ ॥  ਸਰਨ ਭਵਾਨੀ ਕੀ ਸਭੈ ਭਾਜਿ ਪਰੇ ਨਿਰਧਾਰ ॥੮॥੪੬॥ 
 15  Listen Katha
ਨਰਾਜ ਛੰਦ ॥  
ਸੁ ਤ੍ਰਾਸ ਦੇਵ ਭਾਜੀਅੰ ॥ ਬਸੇਖ ਲਾਜ ਲਾਜੀਅੰ ॥ ਬਿਸਿਖ ਕਾਰਮੰ ਕਸੇ ॥ ਸੁ ਦੇਵ ਲੋਕ ਮੋ ਬਸੇ ॥੯॥੪੭॥  ਤਬੈ ਪ੍ਰਕੋਪ ਦੇਬ ਹੁਐ ॥ ਚਲੀ ਸੁ ਸਸਤ੍ਰ ਅਸਤ੍ਰ ਲੈ ॥ ਸੁ ਮੁੱਦ ਪਾਨ ਪਾਨ ਕੈ ॥ ਗਜੀ ਕ੍ਰਿਪਾਨ ਪਾਨ ਲੈ ॥੧੦॥੪੮॥ 
 16  Listen Katha
ਰਸਾਵਲ ਛੰਦ ॥  
ਸੁਨੀ ਦੇਵ ਬਾਨੀ ॥ ਚੜੀ ਸਿੰਘ ਰਾਨੀ ॥ ਸੁਭੰ ਸਸਤ੍ਰ ਧਾਰੇ ॥ ਸਭੈ ਪਾਪ ਟਾਰੇ ॥੧੧॥੪੯॥  ਕਰੋ ਨੱਦ ਨਾਦੰ ॥ ਮਹਾਂ ਮੱਦ ਮਾਦੰ ॥ ਭਯੋ ਸੰਖ ਸੋਰੰ ॥ ਸੁਣਯੋ ਚਾਰ ਓਰੰ ॥੧੨॥੫੦॥  ਉਤੇ ਦੈਤ ਧਾਏ ॥ ਬਡੀ ਸੈਨ ਲਿਆਏ ॥ ਮੁਖੰ ਰਕਤ ਨੈਣੰ ॥ ਬਕੈ ਬੰਕ ਬੈਣੰ ॥੧੩॥੫੧॥  ਚਵੰ ਚਾਰ ਢੂਕੇ ॥ ਮੁਖੰ ਮਾਰ ਕੂਕੇ ॥ ਲਏ ਬਾਣ ਪਾਣੰ ॥ ਸੁ ਕਾਤੀ ਕ੍ਰਿਪਾਣੰ ॥੧੪॥੫੨॥  ਮੰਡੇ ਮੱਧ ਜੰਗੰ ॥ ਪ੍ਰਹਾਰੰ ਖਤੰਗੰ ॥ ਕਰਉਤੀ ਕਟਾਰੰ ॥ ਉਠੀ ਸਸਤ੍ਰ ਝਾਰੰ ॥੧੫॥੫੩॥  ਮਹਾਂ ਬੀਰ ਧਾਏ ॥ ਸਰੋਘੰ ਚਲਾਏ ॥ ਕਰੈਂ ਬਾਰ ਬੈਰੀ ॥ ਫਿਰੇ ਜਯੋਂ ਗੰਗੈਰੀ ॥੧੬॥੫੪॥ 
 17  Listen Katha
 ਭੁਜੰਗ ਪ੍ਰਯਾਤ ਛੰਦ ॥  
ਕਰੋਧਤ ਸਟਾਯੰ ਉਤੇ ਸਿੰਘ ਧਾਯੋ ॥ ਇਤੇ ਸੰਖ ਲੈ ਹਾਥ ਦੇਵੀ ਬਜਾਯੋ ॥  ਪੁਰੀ ਚਉਦਹੂੰ ਯੌ ਰਹਿਯੋ ਨਾਦ ਪੂਰੰ ॥ ਚਮੱਕਿਓ ਮੁਖੰ ਜੁੱਧ ਕੇ ਮੱਧਿ ਨੂਰੰ ॥੧੭॥੫੫॥  ਤਬੈ ਧੂਮ੍ਰਨੈਣੰ ਮਚਿਓ ਸਸਤ੍ਰ ਧਾਰੀ ॥ ਲਏ ਸੰਗ ਜੋਧਾ ਬਡੇ ਬੀਰ ਭਾਰੀ ॥  ਲਯੋ ਬੇੜਿ ਪਬੰ ਕੀਯੋ ਨਾਦ ਉੱਚੰ ॥ ਸੁਣੇ ਗਰਭਣੀਆਨਿ ਕੇ ਗਰਭ ਮੁੱਚੰ ॥੧੮॥੫੬॥  ਸੁਣਯੋ ਨਾਦ ਸ੍ਰਵਣੰ ਕੀਯੋ ਦੇਵਿ ਕੋਪੰ ॥ ਸਜੇ ਚਰਮ ਬਰਮੰ ਧਰੇ ਸੀਸ ਟੋਪੰ ॥  ਭਈ ਸਿੰਘ ਸੁਆਰੰ ਕੀਯੋ ਨਾਦ ਉੱਚੰ ॥ ਸੁਨੇ ਦੀਹ ਦਾਨਵਾਨ ਕੇ ਮਾਨ ਮੁੱਚੰ ॥੧੯॥੫੭॥  ਮਹਾ ਕੋਪ ਦੇਵੀ ਧਸੀ ਸੈਨ ਮੱਧੰ ॥ ਕਰੇ ਬੀਰ ਬੰਕੇ ਤਹਾਂ ਅੱਧ ਅੱਧੰ ॥  ਜਿਸੈ ਧਾਇ ਕੈ ਸੂਲ ਸੈਥੀ ਪ੍ਰਹਾਰਿਓ ॥ ਤਿਨੇ ਫੇਰ ਪਾਣੰ ਨ ਬਾਣੰ ਸੰਭਾਰਿਓ ॥੨੦॥੫੮॥ 
 18  Listen Katha
ਰਸਾਵਲ ਛੰਦ ॥  
ਜਿਸੈ ਬਾਣ ਮਾਰਯੋ ॥ ਤਿਸੈ ਮਾਰ ਡਾਰਯੋ ॥ ਜਿਤੈ ਸਿੰਘ ਧਾਯੋ ॥ ਤਿਤੈ ਸੈਨ ਘਾਯੋ ॥੨੧॥੫੯॥  ਜਿਤੇ ਘਾਇ ਡਾਲੇ ॥ ਤਿਤੇ ਘਾਰਿ ਘਾਲੇ ॥ ਸਮੁਹ ਸੱਤ੍ਰ ਆਇਓ ॥ ਸੁ ਜਾਨੇ ਨ ਪਾਇਓ ॥੨੨॥੬੦॥  ਜਿਤੇ ਜੁੱਝ ਰੁੱਝੇ ॥ ਤਿਤੇ ਅੰਤ ਜੁੱਝੇ ॥ ਜਿਨੇ ਸਸਤ੍ਰ ਘਾਲੇ ॥ ਤਿਤੇ ਮਾਰ ਡਾਲੇ ॥੨੩॥੬੧॥  ਤਬੈ ਮਾਤ ਕਾਲੀ ॥ ਤਪੀ ਤੇਜ ਜੁਵਾਲੀ ॥ ਜਿਸੈ ਘਾਵ ਡਾਰਯੋ ॥ ਸੁ ਸੁਰਗੰ ਸਿਧਾਰਯੋ ॥੨੪॥੬੨॥  ਘਰੀ ਅੱਧ ਮੱਧੰ ॥ ਹਨਯੋ ਸੈਨ ਸੁੱਧੰ ॥ ਹਨਯੋ ਧੂਮ੍ਰਨੈਣੰ ॥ ਸੁਨਯੋ ਦੇਵ ਗੈਣੰ ॥੨੫॥੬੩॥
 19  Listen Katha
  ਦੋਹਰਾ ॥  
ਭਜੀ ਬਿਰੂਥਨ ਦਾਨਵੀ ਗਈ ਭੂਪ ਕੇ ਪਾਸ ॥  ਧੂਮ੍ਰਨੈਣ ਕਾਲੀ ਹਨਯੋ ਭੱਜਯੋ ਸੈਨ ਨਿਰਾਸ ॥੨੬॥੬੪॥  

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਧੂਮ੍ਰਨੈਣ ਬਧਹ ਦੁਤੀਆ ਧਿਆਇ ਸੰਪੂਰਣ ਸਸਤੁ ਸੁਭ ਮਸਤੁ ॥੨॥ ਅਫਜੂ ॥   

20  Listen Katha
ਅਥ ਚੰਡ ਮੁੰਡ ਜੁੱਧ ਕਥਨੰ ॥
ਦੋਹਰਾ ॥
ਇਹ ਬਿਧ ਦੈਤ ਸੰਘਾਰ ਕਰ ਧਵਲਾ ਚਲੀ ਅਵਾਸ ॥ ਜੋ ਯਹ ਕਥਾ ਪੜੈ ਸੁਨੈ ਰਿੱਧਿ ਸਿੱਧਿ ਗ੍ਰਿਹ ਤਾਸ ॥੧॥੬੫॥ 
21  Listen Katha
ਚਉਪਈ ॥
ਧੂਮ੍ਰਨੈਣ ਜਬ ਸੁਣੇ ਸੰਘਾਰੇ ॥ ਚੰਡ ਮੁੰਡ ਤਬ ਭੂਪ ਹਕਾਰੇ ॥  ਬਹੁ ਬਿਧਿ ਕਰ ਪਠਏ ਸਨਮਾਨਾ ॥ ਹੈ ਗੈ ਪਤਿ ਦੀਏ ਰਥ ਨਾਨਾ ॥੨॥੬੬॥  ਪ੍ਰਿਥਮ ਨਿਰਖਿ ਦੇਬੀਅਹਿ ਜੇ ਆਏ ॥ ਤੇ ਧਵਲਾ ਗਿਰ ਓਰ ਪਠਾਏ ॥  ਤਿਨ ਕੀ ਤਨਕ ਭਨਕ ਸੁਨਿ ਪਾਈ ॥ ਨਿਸਰੀ ਸਸਤ੍ਰ ਅਸਤ੍ਰ ਲੈ ਮਾਈ ॥੩॥੬੭॥ 
22  Listen Katha
ਰੂਆਲ ਛੰਦ ॥
ਸਾਜਿ ਸਾਜਿ ਚਲੇ ਤਹਾਂ ਰਣ ਰਾਛਸੇਂਦ੍ਰ ਅਨੇਕ ॥ ਅਰਧ ਮੁੰਡਿਤ ਮੁੰਡਿਤੇਕ ਜਟਾ ਧਰੇ ਸੁ ਅਰੇਕ ॥  ਕੋਪਿ ਓਪੰ ਦੈ ਸਭੈ ਕਰ ਸਸਤ੍ਰ ਅਸਤ੍ਰ ਨਚਾਇ ॥ ਧਾਇ ਧਾਇ ਕਰੈਂ ਪ੍ਰਹਾਰਨ ਤਿੱਛ ਤੇਗ ਕੰਪਾਇ ॥੪॥੬੮॥  ਸਸਤ੍ਰ ਅਸਤ੍ਰ ਲਗੇ ਜਿਤੇ ਸਭ ਫੂਲ ਮਾਲ ਹੁਐ ਗਏ ॥ ਕੋਪ ਓਪ ਬਿਲੋਕਿ ਅਦਿਭੁਤ ਦਾਨਵੰ ਬਿਸਮੈ ਭਏ ॥  ਦਉਰ ਦਉਰ ਅਨੇਕ ਆਯੁਧ ਫੇਰ ਫੇਰ ਪ੍ਰਹਾਰ ਹੀਂ ॥ ਜੂਝ ਜੂਝ ਗਿਰੇ ਅਰੇਕ ਸੁ ਮਾਰ ਮਾਰ ਪੁਕਾਰ ਹੀਂ ॥੫॥੬੯॥  ਰੇਲ ਰੇਲ ਚਲੇ ਹਏਂਦ੍ਰਨ ਪੇਲ ਪੇਲ ਗਜੇਂਦ੍ਰ ॥ ਝੇਲ ਝੇਲ ਅਨੰਤ ਆਯੁਧ ਹੇਲ ਹੇਲ ਰਿਪੇਂਦ੍ਰ ॥  ਗਾਹਿ ਗਾਹਿ ਫਿਰੇ ਫਵੱਜਨ ਬਾਹਿ ਬਾਹਿ ਖਤੰਗ ॥ ਅੰਗ ਭੰਗ ਗਿਰੇ ਕਹੂੰ ਰਣ ਰੰਗ ਸੂਰ ਉਤੰਗ ॥੬॥੭੦॥  ਝਾਰ ਝਾਰ ਫਿਰੇ ਸਰੋਤਮ ਡਾਰਿ ਝਾਰਿ ਕ੍ਰਿਪਾਨ ॥ ਸੈਲ ਸੇ ਰਣ ਪੁੰਜ ਕੁੰਜਰ ਸੂਰ ਸੀਸ ਬਖਾਨ ॥  ਬੱਕ੍ਰ ਨੱਕ੍ਰ ਭੁਜਾ ਸੁ ਸੋਭਤ ਚੱਕ੍ਰ ਸੇ ਰਥ ਚੱਕ੍ਰ ॥ ਕੇਸ ਪਾਸ ਸਿਬਾਲ ਸੋਹਤ ਅਸਥ ਚੂਰ ਸਰੱਕ੍ਰ ॥੭॥੭੧॥  ਸੱਜਿ ਸੱਜਿ ਚਲੇ ਹਥਯਾਰਨ ਗੱਜਿ ਗੱਜਿ ਗਜੇਂਦ੍ਰ ॥ ਬੱਜਿ ਬੱਜਿ ਸੱਬਜ ਬਾਜਨ ਭੱਜਿ ਭੱਜਿ ਹਏਂਦ੍ਰ ॥  ਮਾਰ ਮਾਰ ਪੁਕਾਰ ਕੈ ਹਥੀਆਰ ਹਾਥ ਸੰਭਾਰ ॥ ਧਾਇ ਧਾਇ ਪਰੇ ਨਿਸਾਚਰ ਬਾਇ ਸੰਖ ਅਪਾਰ ॥੮॥੭੨॥  ਸੰਖ ਗੋਯਮੰ ਗੱਜਿਯੰ ਅਰ ਸੱਜਿਯੰ ਰਿਪ ਰਾਜ ॥ ਭਾਜਿ ਭਾਜਿ ਚਲੇ ਕਿਤੇ ਤਜ ਲਾਜ ਬੀਰ ਨ੍ਰਿਲਾਜ ॥  ਭੀਮ ਭੇਰੀ ਭੂੰਕੀਅੰ ਅਰੁ ਧੁੰਕੀਅੰ ਸੁ ਨਿਸਾਣ ॥ ਗਾਹਿ ਗਾਹਿ ਫਿਰੇ ਫਵੱਜਨ ਬਾਹਿ ਬਾਹਿ ਗਦਾਣ ॥੯॥੭੩॥  ਬੀਰ ਕੰਗਨੇ ਬੰਧਹੀਂ ਅਰੁ ਅਛਰੈਂ ਸਿਰ ਤੇਲੁ ॥ ਬੀਨਿ ਬੀਨਿ ਬਰੇ ਬਰੰਗਨ ਡਾਰਿ ਡਾਰਿ ਫੁਲੇਲ ॥  ਘਾਲਿ ਘਾਲਿ ਬਿਵਾਨ ਲੇ ਗੀ ਫੇਰ ਫੇਰ ਸੁ ਬੀਰ ॥ ਕੂਦਿ ਕੂਦਿ ਪਰੇ ਤਹਾਂ ਤੇ ਝਾਗਿ ਝਾਗਿ ਸੁ ਤੀਰ ॥੧੦॥੭੪॥  ਹਾਂਕਿ ਹਾਂਕਿ ਲਰੇ ਤਹਾਂ ਰਣ ਰੀਝਿ ਰੀਝਿ ਭਟੇਂਦ੍ਰ ॥ ਜੀਤਿ ਜੀਤਿ ਲਯੋ ਜਿਨ੍ਹੈ ਕਈ ਬਾਰ ਇੰਦ੍ਰ ਉਪੇਂਦ੍ਰ ॥  ਕਾਟਿ ਕਾਟਿ ਦਏ ਕਪਾਲੀ ਬਾਂਟਿ ਬਾਂਟਿ ਦਿਸਾਨ ॥ ਡਾਟਿ ਡਾਟਿ ਕਰੰ ਦਲੰ ਸੁਰ ਪੱਗੁ ਪੱਬ ਪਿਸਾਨ ॥੧੧॥੭੫॥  ਧਾਇ ਧਾਇ ਸੰਘਾਰੀਅੰ ਰਿਪੁ ਰਾਜ ਬਾਜ ਅਨੰਤ ॥ ਸ੍ਰੋਣ ਕੀ ਸਰਤਾ ਉਠੀ ਰਣ ਮਧਿ ਰੂਪ ਦੁਰੰਤ ॥  ਬਾਣ ਅਉਰ ਕਮਾਣ ਸੈਥੀ ਸੂਲ ਤਿੱਛ ਕੁਠਾਰ ॥ ਚੰਡ ਮੁੰਡ ਹਣੇ ਦੋਊ ਕਰ ਕੋਪ ਕਾਲ ਕ੍ਰਵਾਰ ॥੧੨॥੭੬॥ 
23  Listen Katha
ਦੋਹਰਾ ॥
ਚੰਡ ਮੁੰਡ ਮਾਰੇ ਦੋਊ ਕਾਲੀ ਕੋਪ ਕ੍ਰਵਾਰ ॥  ਅਉਰ ਜਿਤੀ ਸੈਨਾ ਹੁਤੀ ਛਿਨ ਮੋ ਦਈ ਸੰਘਾਰ ॥੧੩॥੭੭॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡ ਮੁੰਡ ਬਧਹ ਤ੍ਰਿਤੀਯੋ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੩॥ ਅਫਜੂ ॥

24  Listen Katha
ਚਉਪਈ ॥  
ਰਕਤ ਬੀਜ ਤਬ ਭੂਪ ਬੁਲਾਯੋ ॥ ਅਮਿਤ ਦਰਬੁ ਦੈ ਤਹਾਂ ਪਠਾਯੋ ॥  ਬਹੁ ਬਿਧਿ ਦਈ ਬਿਰੂਥਨ ਸੰਗਾ ॥ ਹੈ ਗੈ ਰਥ ਪੈਦਲ ਚਤੁਰੰਗਾ ॥੨॥੭੯॥  ਰਕਤ ਬੀਜ ਦੈ ਚਲਯੋ ਨਗਾਰਾ ॥ ਦੇਵ ਲੋਗ ਲਉ ਸੁਨੀ ਪੁਕਾਰਾ ॥  ਕੰਪੀ ਭੂਮ ਗਗਨ ਥਹਰਾਨਾ ॥ ਦੇਵਨ ਜੁਤਿ ਦਿਵਰਾਜ ਡਰਾਨਾ ॥੩॥੮੦॥  ਧਵਲਾ ਗਿਰ ਕੇ ਜਬ ਤਟ ਆਏ ॥ ਦੁੰਦਭ ਢੋਲ ਮ੍ਰਿਦੰਗ ਬਜਾਏ ॥  ਜਬ ਹੀ ਸੂਨਾ ਕੁਲਾਹਲ ਕਾਨਾ ॥ ਉਤਰੀ ਸਸਤ੍ਰ ਅਸਤ੍ਰ ਲੈ ਨਾਨਾ ॥੪॥੮੧॥  ਛਹਬਰ ਲਾਇ ਬਰਖੀਯੰ ਬਾਣੰ ॥ ਬਾਜ ਰਾਜ ਅਰੁ ਗਿਰੇ ਕਿਕਾਣੰ ॥  ਢਹਿ ਢਹਿ ਪਰੇ ਸੁਭਟ ਸਿਰਦਾਰਾ ॥ ਜਨੁ ਕਰ ਕਟੇ ਬਿਰਛ ਸੰਗ ਆਰਾ ॥੫॥੮੨॥  ਜੇ ਜੇ ਸਤ੍ਰੁ ਸਾਮੁਹੇ ਭਏ ॥ ਬਹੁਰ ਜੀਅਤ ਗ੍ਰਿਹ ਕੋ ਨਹੀ ਗਏ ॥  ਜਿਹ ਪਰ ਪਰਤ ਭਈ ਤਰਵਾਰਾ ॥ ਇਕ ਇਕ ਤੇਂ ਭਏ ਦੋ ਦੋ ਚਾਰਾ ॥੬॥੮੩॥ 
 25  Listen Katha
ਅਥ ਰਕਤ ਬੀਰਜ ਜੁੱਧ ਕਥਨੰ ॥
ਸੋਰਠਾ ॥  
ਸੁਨੀ ਭੂਪ ਇਮ ਗਾਥ ਚੰਡ ਮੁੰਡ ਕਾਲੀ ਹਨੇ ॥  ਬੈਠ ਭ੍ਰਾਤ ਸੋ ਭ੍ਰਾਤ ਮੰਤ੍ਰ ਕਰਤ ਇਹ ਬਿਧ ਭਏ ॥੧॥੭੮॥ 
 26  Listen Katha  ਭੁਜੰਗ ਪ੍ਰਯਾਤ ਛੰਦ ॥
ਝਿਮੀ ਤੇਜ ਤੇਗੰ ਸੁ ਰੋਸੰ ਪ੍ਰਹਾਰੰ ॥ ਖਿੜੀ ਦਾਮਨੀ ਜਾਣ ਭਾਦੌ ਮਝਾਰੰ ॥  ਉਠੇ ਨੱਦ ਨਾਦੰ ਕੱੜਕੇ ਕਮਾਣੰ ॥ ਮਚਿਓ ਲੋਹ ਕ੍ਰੋਹੰ ਅਭੂਤੰ ਭਯਾਣੰ ॥੭॥੮੪॥  ਬਜੇ ਭੇਰ ਭੇਰੀ ਜੁਝਾਰੇ ਝਣੰਕੇ ॥ ਪਰੀ ਕੁੱਟ ਕੁੱਟੰ ਲਗੇ ਧੀਰ ਧੱਕੇ ॥  ਚਵੀ ਚਾਵਡੀਯੰ ਨਫੀਰੰ ਰਣੰਕੰ ॥ ਮਨੋ ਬਿੱਚਰੰ ਬਾਘ ਬੰਕੇ ਬਬੰਕੰ ॥੮॥੮੫॥  ਉਤੇ ਕੋਪੀਯੰ ਸ੍ਰੋਣਬਿੰਦੰ ਸੁ ਬੀਰੰ ॥ ਪ੍ਰਹਾਰੇ ਭਲੀ ਭਾਂਤ ਸੋ ਆਨ ਤੀਰੰ ॥  ਉਤੇ ਦਉਰ ਦੇਵੀ ਕਰਯੋ ਖੱਗ ਪਾਤੰ ॥ ਗਿਰਿਓ ਮੂਰਛਾ ਹੁਐ ਭਯੋ ਜਾਨੁ ਘਾਤੰ ॥੯॥੮੬॥  ਛੁਟੀ ਮੂਰਛਨਾਯੰ ਮਹਾਂ ਬੀਰ ਗੱਜਯੋ ॥ ਘਰੀ ਚਾਰ ਲਉ ਸਾਰ ਸੋ ਸਾਰ ਬੱਜਯੋ ॥  ਲਗੇ ਬਾਣ ਸ੍ਰੋਣੰ ਗਿਰਿਓ ਭੂਮਿ ਜੁੱਧੰ ॥ ਉਠੇ ਬੀਰ ਤੇਤੇ ਕੀਏ ਨਾਦ ਕ੍ਰੁੱਧੰ ॥੧੦॥੮੭॥  ਉਠੇ ਬੀਰ ਜੇਤੇ ਤਿਤੇ ਕਾਲ ਕੂਟੇ ॥ ਪਰੇ ਚਰਮ ਬਰਮੰ ਕਹੂੰ ਗਾਤ ਟੂਟੇ ॥  ਜਿਤੀ ਭੂਮ ਮੱਧੰ ਪਰੀ ਸ੍ਰੌਣ ਧਾਰੰ ॥ ਜਗੇ ਸੂਰ ਤੇਤੇ ਕੀਏ ਮਾਰ ਮਾਰੰ ॥੧੧॥੮੮॥  ਪਰੀ ਕੁੱਟ ਕੁੱਟੰ ਰੁਲੇ ਤੱਛ ਮੁੱਛੰ ॥ ਕਹੂੰ ਮੁੰਡ ਤੁੰਡੰ ਕਹੂੰ ਮਾਸ ਮੁੱਛੰ ॥  ਭਯੋ ਚਾਰ ਸੈ ਕੋਸ ਲਉ ਬੀਰ ਖੇਤੰ ॥ ਬਿਦਾਰੇ ਪਰੇ ਬੀਰ ਬ੍ਰਿੰਦੰ ਬਿਚੇਤੰ ॥੧੨॥੮੯॥  
 27  Listen Katha  ਰਸਾਵਲ ਛੰਦ ॥
ਚਹੂੰ ਓਰ ਢੂਕੇ ॥ ਮੁਖੰ ਮਾਰ ਕੂਕੇ ॥ ਝੰਡਾ ਗੱਡ ਗਾਢੇ ॥ ਮਚੇ ਰੋਸ ਬਾਢੇ ॥੧੩॥੯੦॥  ਭਰੇ ਬੀਰ ਹਰਖੰ ॥ ਕਰੀ ਬਾਣ ਬਰਖੰ ॥ ਚਵੰ ਚਾਰ ਢੁੱਕੇ ॥ ਪਛੇ ਆਹੁ ਰੁੱਕੇ ॥੧੪॥੯੧॥  ਪਰੀ ਸਸਤ੍ਰ ਝਾਰੰ ॥ ਚਲੀ ਸ੍ਰੋਣ ਧਾਰੰ ॥ ਉਠੇ ਬੀਰ ਮਾਨੀ ॥ ਧਰੇ ਬਾਨ ਪਾਨੀ ॥੧੫॥੯੨॥  ਮਹਾ ਰੋਸ ਗੱਜੇ ॥ ਤੁਰੀ ਨਾਦ ਬੱਜੇ ॥ ਭਰੇ ਰੋਸ ਭਾਰੀ ॥ ਮਚੇ ਛੱਤ੍ਰ ਧਾਰੀ ॥੧੬॥੯੩॥  ਹਕੰ ਹਾਕ ਬੱਜੀ ॥ ਫਿਰੈ ਸੈਣ ਭੱਜੀ ॥ ਪਰਯੋ ਲੋਹ ਕ੍ਰੋਹੰ ॥ ਛਕੇ ਸੂਰ ਸੋਹੰ ॥੧੭॥੯੪॥  ਗਿਰੇ ਅੰਗ ਭੰਗੰ ॥ ਦਵੰ ਜਾਨੁ ਦੰਗੰ ॥ ਕੜੰਕਾਰ ਛੁੱਟੇ ॥ ਝਣੰਕਾਰ ਉੱਠੇ ॥੧੮॥੯੫॥  ਕਟਾ ਕੱਟ ਬਾਹੈ ॥ ਉਭੈ ਜੀਤ ਚਾਹੈ ॥ ਮਹਾਂ ਮੱਦ ਮਾਤੇ ॥ ਤਪੇ ਤੇਜ ਤਾਤੇ ॥੧੯॥੯੬॥  ਰਸੰ ਰੁਦ੍ਰ ਰਾਚੇ ॥ ਉਭੇ ਜੁੱਧ ਮਾਚੇ ॥ ਕਰੈਂ ਬਾਣ ਅਰਚਾ ॥ ਧਨੁਰ ਬੇਦ ਚਰਚਾ ॥੨੦॥੯੭॥  ਮਚੇ ਬੀਰ ਬੀਰੰ ॥ ਉਠੀ ਝਾਰ ਤੀਰੰ ॥ ਗਲੋ ਗੱਡ ਫੋਰੈਂ ॥ ਨਹੀਂ ਨੈਨ ਮੋਰੈਂ ॥੨੧॥੯੮॥  ਸਮੁਹ ਸਸਤ੍ਰ ਬਰਖੇ ॥ ਮਹਿਖੁਆਸੁ ਕਰਖੇ ॥ ਕਰੈਂ ਤੀਰ ਮਾਰੰ ॥ ਬਹੈਂ ਲੋਹ ਪਾਰੰ ॥੨੨॥੯੯॥  ਨਦੀ ਸ੍ਰੋਣ ਪੂਰੰ ॥ ਫਿਰੀ ਗੈਣ ਹੂਰੰ ॥ ਗਜੈ ਗੈਣ ਕਾਲੀ ਹਸੀ ਖੱਪਰਾਲੀ ॥੨੩॥੧੦੦॥  ਕਹੂੰ ਬਾਜ ਮਾਰੇ ॥ ਕਹੂੰ ਸੂਰ ਭਾਰੇ ॥ ਕਹੂੰ ਚਰਮ ਟੂਟੇ ॥ ਫਿਰੇ ਗੱਜ ਫੂਟੇ ॥੨੪॥੧੦੧॥  ਕਹੂੰ ਬਰਮ ਬੇਧੇ ॥ ਕਹੂੰ ਚਰਮ ਛੇਦੇ ॥ ਕਹੂੰ ਪੀਲ ਪਰਮੰ ॥ ਕਟੇ ਬਾਜ ਬਰਮੰ ॥੨੫॥੧੦੨॥  ਬਲੀ ਬੈਰ ਰੁੱਝੇ ॥ ਸਮੁਹ ਸਾਰ ਝੁੱਝੇ ॥ ਲਖੇ ਬੀਰ ਖੇਤੰ ॥ ਨਚੇ ਭੂਤ ਪ੍ਰੇਤੰ ॥੨੬॥੧੦੩॥  ਨਚੇ ਮਾਸਹਾਰੀ ॥ ਹਸੇ ਬਯੋਮ ਚਾਰੀ ॥ ਕਿਲੰਕਾਰ ਕੰਕੰ ॥ ਮਚੇ ਬੀਰ ਬੰਕੰ ॥੨੭॥੧੦੪॥  ਛੁਭੇ ਛੱਤ੍ਰਧਾਰੀ ॥ ਮਹਿਖੁਆਸ ਚਾਰੀ ॥ ਉਠੇ ਛਿੱਛ ਇੱਛੰ ॥ ਚਲੇ ਤੀਰ ਤਿੱਛੰ ॥੨੮॥੧੦੫॥  ਗਣੰ ਗਾਂਧ੍ਰਬੇਯੰ ॥ ਚਰੰ ਚਾਰਣੇਯੰ ॥ ਹਸੇ ਸਿੰਧ ਸਿੱਧੰ ॥ ਮਚੇ ਬੀਰ ਕ੍ਰੁੱਧੰ ॥੨੯॥੧੦੬॥  ਡਕਾ ਡੱਕ ਡਾਕੈਂ ॥ ਹਕਾ ਹੱਕ ਹਾਕੈਂ ॥ ਭਕਾ ਭੁੰਕ ਭੇਰੀ ॥ ਡਮਕ ਡਾਮ ਡੇਰੀ ॥੩੦॥੧੦੭॥  ਮਹਾਂ ਬੀਰ ਗਾਜੇ ॥ ਨਵੰ ਨਾਦ ਬਾਜੇ ॥ ਧਰਾ ਗੋਮ ਗੱਜੇ ॥ ਦ੍ਰੁਗਾ ਦੈਤ ਭੱਜੇ ॥੩੧॥੧੦੮॥ 
 28  Listen Katha  ਬਿਜੈ ਛੰਦ ॥
ਜੇਤਕ ਬਾਣ ਚਲੇ ਅਰਿ ਓਰ ਤੇ ਫੂਲ ਕੀ ਮਾਲ ਹੁਐ ਕੰਠ ਬਿਰਾਜੇ ॥  ਦਾਨਵ ਪੁੰਗਵ ਪੇਖ ਅਚੰਭਵ ਛੋਡ ਭਜੇ ਰਨ ਏਕ ਨ ਗਾਜੇ ॥  ਕੁੰਜਰ ਪੁੰਜ ਗਿਰੇ ਤਿਹ ਠਉਰ ਭਰੇ ਸਭ ਸ੍ਰੋਣਤ ਪੈ ਗਨ ਤਾਜੇ ॥  ਜਾਨੁਕ ਨੀਰਧ ਮੱਧਿ ਛਪੇ ਭ੍ਰਮਿ ਭੂਧਰ ਕੇ ਭਯ ਤੇ ਨਗ ਭਾਜੇ ॥੩੨॥੧੦੯॥ 
 29  Listen Katha  ਮਨੋਹਰ ਛੰਦ ॥
ਸ੍ਰੀ ਜਗਨਨਾਥ ਕਮਾਨ ਲੈ ਹਾਥ ਪ੍ਰਮਾਥਿਨ ਸੰਖ ਸ੍ਰਜਯੋ ਜਬ ਜੁੱਧੰ ॥  ਗਾਹਤ ਸੈਣ ਸੰਘਾਰਤ ਸੂਰ ਬੱਬਕਤਿ ਸਿੰਘ ਭ੍ਰਮਯੋ ਰਣ ਕ੍ਰੁੱਧੰ ॥  ਕਉਚਹ ਭੇਦ ਅਭੇਦਤਿ ਅੰਗ ਸੁ ਰੰਗ ਉਤੰਗ ਸੋ ਸੋਭਿਤ ਸੁੱਧੰ ॥  ਮਾਨੋ ਬਿਸਾਲ ਬੜਵਾਨਲ ਜੁਆਲ ਸਮੁੰਦ੍ਰ ਕੇ ਮੱਧਿ ਬਿਰਾਜਤ ਉੱਧੰ ॥੩੩॥੧੧੦॥ 
 30  Listen Katha  ਬਿਜੈ ਛੰਦ ॥
ਪੂਰ ਰਹੀ ਭਵ ਭੂਰ ਧਨੁਰ ਧੁਨਿ ਧੂਰ ਉਡੀ ਨਭ ਮੰਡਲ ਛਾਯੋ ॥  ਨੂਰ ਭਰੇ ਮੁਖ ਮਾਰ ਗਿਰੇ ਰਣ ਹੂਰਨ ਹੇਰ ਹੀਯੋ ਹੁਲਸਾਯੋ ॥  ਪੂਰਣ ਰੋਸ ਭਰੇ ਅਰ ਤੂਰਣ ਪੂਰਿ ਪਰੇ ਰਣ ਭੂਮਿ ਸੁਹਾਯੋ ॥  ਚੂਰ ਭਏ ਅਰਿ ਰੂਰੇ ਗਿਰੇ ਭਟ ਚੂਰਣ ਜਾਨੁਕ ਬੈਦ ਬਨਾਯੋ ॥੩੪॥੧੧੧॥ 
 31  Listen Katha  ਨਰਾਜ ਛੰਦ ॥
ਜਿਤੇਕ ਰੂਪ ਧਾਰੀਯੰ ॥ ਤਿਤੇਕ ਦੇਬਿ ਮਾਰੀਯੰ ॥  ਜਿਤੇਕ ਰੂਪ ਧਾਰ ਹੀਂ ॥ ਤਿਤਿਓ ਦ੍ਰੁਗਾ ਸੰਘਾਰ ਹੀਂ ॥੪੨॥੧੧੯॥  ਜਿਤੇਕ ਸਸਤ੍ਰ ਵਾ ਝਰੇ ॥ ਪ੍ਰਵਾਹ ਸ੍ਰੋਨ ਕੇ ਪਰੇ ॥  ਜਿਤੀਕਿ ਬਿੰਦੁਕਾ ਗਿਰੈਂ ॥ ਸੁ ਪਾਨ ਕਾਲਿਕਾ ਕਰੈਂ ॥੪੩॥੧੨੦॥ 
32   Listen Katha
 ਰਸਾਵਲ ਛੰਦ ॥  
ਹੂਓ ਸ੍ਰੋਣ ਹੀਨੰ ॥ ਭਯੋ ਅੰਗ ਛੀਨੰ ॥  ਗਿਰਿਓ ਅੰਤ ਝੂਮੰ ॥ ਮਨੋ ਮੋਘ ਭੂਮੰ ॥੪੪॥੧੨੧॥  ਸਭੈ ਦੇਵ ਹਰਖੇ ॥ ਸੁਮਨ ਧਾਰ ਬਰਖੇ ॥  ਰਕਤ ਬਿੰਦ ਮਾਰੇ ॥ ਸਬੈ ਸੰਤ ਉਬਾਰੇ ॥੪੫॥੧੨੨॥  

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਰਕਤ ਬੀਰਜ ਬਧਹ ਚਤੁਰਥ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੪ ॥ ਅਫਜੂ ॥ 


 33   Listen Katha ਅਥ ਨਿਸੁੰਭ ਜੁੱਧ ਕਥਨੰ ॥ 
ਦੋਹਰਾ ॥
ਸੁੰਭ ਨਿਸੁੰਭ ਸੁਣਯੋ ਜਬੈ ਰਕਤ ਬੀਰਜ ਕੋ ਨਾਸ ॥ ਆਪ ਚੜਤ ਭੇ ਜੋਰ ਦਲ ਸਜੇ ਪਰਸ ਅਰ ਪਾਸਿ ॥੧॥੧੨੩॥  
34    Listen Katha
                                                                                            ਭੂਜੰਗ ਪ੍ਰਯਾਤ ਛੰਦ ॥  

ਚੜੇ ਸੁੰਭ ਨੈਸੁੰਭ ਸੂਰਾ ਅਪਾਰੰ ॥ ਉਠੇ ਨੱਦ ਨਾਦੰ ਸੁ ਧਉਸਾ ਧੁਕਾਰੰ ॥  ਭਈ ਅਸਟ ਸੈ ਕੋਸ ਲਉ ਛੱਤ੍ਰ ਛਾਯੰ ॥ ਭਜੇ ਚੰਦ ਸੂਰੰ ਡਰਿਓ ਦੇਵਰਾਯੰ ॥੨॥੧੨੪॥  ਭਕਾ ਭੁੰਕ ਭੇਰੀ ਢਕਾ ਢੁੰਕ ਢੋਲੰ ॥ ਫਟੀ ਨਖ ਸਿੰਘੰ ਮੁਖੰ ਡੱਢ ਕੋਲੰ ॥  ਡਮਾਡੰਮਿ ਡਉਰੂ ਡਕਾ ਡੁੰਕ ਡੰਕੰ ॥ ਰੜੇਂ ਗ੍ਰਿਧ ਬ੍ਰਿਧੰ ਕਿਲੰਕਾਰ ਕੰਕੰ ॥੩॥੧੨੫॥  ਖੁਰੰ ਖੇਹ ਉੱਠੀ ਰਹਿਓ ਗੈਨ ਪੂਰੰ ॥ ਦਲੇ ਸਿੰਧ ਬਿੱਧੰ ਭਏ ਪੱਬ ਚੂਰੰ ॥  ਸੁਣੋ ਸੋਰ ਕਾਲੀ ਗਹੇ ਸਸਤ੍ਰ ਪਾਣੰ ॥ ਕਿਲੰਕਾਰ ਜੇਮੀ ਹਨੇ ਜੰਗ ਜੁਆਣੰ ॥੪॥੧੨੬॥ 
 35   Listen Katha
ਰਸਾਵਲ ਛੰਦ ॥  
ਗਜੇ ਬੀਰ ਗਾਜੀ ॥ ਤੁਰੇ ਤੁੰਦ ਤਾਜੀ ॥ ਮਹਿਖੁਆਸ ਕਰਖੇ ॥ ਸਰੰ ਧਾਰ ਬਰਖੇ ॥੫॥੧੨੭॥  ਇਤੈ ਸਿੰਘੁ ਗੱਜਯੋ ॥ ਮਹਾ ਸੰਖ ਬੱਜਯੋ ॥ ਰਹਿਓ ਨਾਦ ਪੂਰੰ ॥ ਛੁਹੀ ਗੈਣਿ ਧੂਰੰ ॥੬॥੧੨੮॥  ਸਭੈ ਸਸਤ੍ਰ ਸਾਜੇ ॥ ਘਣੰ ਜੇਮ ਗਾਜੇ ॥ ਚਲੇ ਤੇਜ ਤੈ ਕੈ ॥ ਅਨੰਤ ਸਸਤ੍ਰ ਲੈ ਕੈ ॥੭॥੧੨੯॥  ਚਹੂੰ ਓਰ ਢੂਕੇ ॥ ਮੁਖੰ ਮਾਰ ਕੂਕੇ ॥ ਅਨੰਤ ਸਸਤ੍ਰ ਬੱਜੇ ॥ ਮਹਾਂ ਬੀਰ ਗੱਜੇ ॥੮॥੧੩੦॥  ਮੁਖੰ ਨੈਣ ਰਕਤੰ ॥ ਧਰੇ ਪਾਣ ਸਕਤੰ ॥ ਕੀਏ ਕ੍ਰੋਧ ਉੱਠੇ ॥ ਸਰੰ ਬ੍ਰਿਸਟਿ ਬੁੱਠੇ ॥੯॥੧੩੧॥  ਕਿਤੇ ਦੁਸਟ ਕੂਟੇ ॥ ਅਨੰਤ ਅਸਤ੍ਰ ਛੂਟੇ ॥ ਕਰੀ ਬਾਣ ਬਰਖੰ ॥ ਭਰੀ ਦੇਬਿ ਹਰਖੰ ॥੧੦॥੧੩੨॥  


 36   Listen Katha
                                                                                               ਬੇਲੀ ਬਿੰਦ੍ਰਮ ਛੰਦ ॥  

ਕਹ ਕਹ ਸੁ ਕੂਕਤ ਕੰਕੀਯੰ ॥ ਬਹਿ ਬਹਤ ਬੀਰ ਸੁ ਬੰਕੀਯੰ ॥  ਲਹ ਲਹਤ ਬਾਣਿ ਕ੍ਰਿਪਾਣਯੰ ॥ ਗਹ ਗਹਤ ਪ੍ਰੇਤ ਮਸਾਣਯੰ ॥੧੧॥੧੩੩॥  ਡਹ ਡਹਤ ਡਬਰ ਡਮੰਕਯੰ ॥ ਲਹ ਲਹਤ ਤੇਗ ਤ੍ਰਮੰਕਯੰ ॥  ਧ੍ਰਮ ਧ੍ਰਮਤ ਸਾਂਗ ਧਮੰਕਯੰ ॥ ਬਬਕੰਤ ਬੀਰ ਸੁ ਬੰਕਯੰ ॥੧੨॥੧੩੪॥  ਛੁਟਕੰਤ ਬਾਣ ਕਮਾਣਯੰ ॥ ਹਹਰੰਤ ਖੇਤ ਖਤ੍ਰਾਣਯੰ ॥  ਡਹਕੰਤ ਡਾਮਰ ਡੰਕਣੀ ॥ ਕਹ ਕਹਕ ਕੂਕਤ ਜੁੱਗਣੀ ॥੧੩॥੧੩੫॥  ਉਫਟੰਤ ਸ੍ਰੌਣਤ ਛਿੱਛਯੰ ॥ ਬਰਖੰਤ ਸਾਇਕ ਤਿੱਛਯੰ ॥  ਬਬਕੰਤ ਬੀਰ ਅਨੇਕਯੰ ॥ ਫਿਕਰੰਤ ਸਿਆਰ ਬਸੇਖਯੰ ॥੧੪॥੧੩੬॥  ਹਰਖੰਤ ਸ੍ਰੋਣਤ ਰੰਗਣੀ ॥ ਬਿਹਰੰਤ ਦੇਬਿ ਅਭੰਗਣੀ ॥  ਬਬਕੰਤ ਕੇਹਰ ਡੋਲ ਹੀਂ ॥ ਰਣ ਰੰਗ ਅਭੰਗ ਕਲੋਲਹੀਂ ॥੧੫॥੧੩੭॥  ਢਮ ਢਮਤ ਢੋਲ ਢਮੱਕਯੰ ॥ ਧਮ ਧਮਤ ਸਾਂਗ ਧਮੱਕਯੰ ॥  ਬਹ ਬਹਤ ਕ੍ਰੁੱਧ ਕ੍ਰਿਪਾਣਯੰ ॥ ਜੁੱਝੰਤ ਜੋਧ ਜੁਆਣਯੰ ॥੧੬॥੧੩੮॥
 37   Listen Katha  ਦੋਹਰਾ ॥
ਭਜੀ ਚਮੂੰ ਸਭ ਦਾਨਵੀ ਸੁੰਭ ਨਿਰਖ ਨਿਜ ਨੈਣ ॥  ਨਿਕਟ ਬਿਕਟ ਭਟ ਜੇ ਹੁਤੇ ਤਿਨ ਪ੍ਰਤਿ ਬੋਲਯੋ ਬੈਣ ॥੧੭॥੧੩੯॥
 38   Listen Katha  ਨਿਰਾਜ ਛੰਦ ॥
ਨਿਸੁੰਭ ਸੁੰਭ ਕੋਪ ਕੈ ॥ ਪਠਿਓ ਸੁ ਪਾਵ ਰੋਪ ਕੈ ॥  ਕਹਿਓ ਕਿ ਸੀਘ੍ਰ ਜਾਈਯੋ ॥ ਦ੍ਰੁਗਾਹਿ ਬਾਂਧ ਲਿਆਈਯੋ ॥੧੮॥੧੪੦॥  ਚੜਿਓ ਸੁ ਸੈਣ ਸੱਜਿ ਕੈ ॥ ਸੁ ਕੋਪ ਸੂਰ ਗੱਜਿ ਕੈ ॥  ਉਠੈ ਬਜੰਤ੍ਰ ਬਾਜਿ ਕੈ ॥ ਚਲਿਓ ਸੁਰੇਸੁ ਭਾਜਿ ਕੈ ॥੧੯॥੧੪੧॥  ਅਨੰਤ ਸੂਰ ਸੰਗ ਲੈ ॥ ਚਲਿਓ ਸੁ ਦੁੰਦਭੀਨ ਦੈ ॥  ਹਕਾਰ ਸੂਰਮਾ ਭਰੇ ॥ ਬਿਲੋਕ ਦੇਵਤਾ ਡਰੇ ॥੨੦॥੧੪੨॥ 
39   Listen Katha  ਮਧੁਭਾਰ ਛੰਦ ॥
ਕੰਪਯੋ ਸੁਰੇਸ ॥ ਬੁਲਯੋ ਮਹੇਸ ॥ ਕਿੱਨੋ ਬਿਚਾਰ ॥ ਪੁੱਛੇ ਜੁਝਾਰ ॥੨੧॥੧੪੩॥  ਕੀਜੈ ਸੁਮਿੱਤ੍ਰ ॥ ਕਉਨੇ ਚਰਿਤ੍ਰ ॥ ਜਾਂ ਤੇ ਸੁ ਮਾਇ ॥ ਜੀਤੈ ਬਨਾਇ ॥੨੨॥੧੪੪॥  ਸਕਤੈ ਨਿਕਾਰ ॥ ਭੇਜੋ ਅਪਾਰ ॥ ਸੱਤ੍ਰੁਨ ਜਾਇ ॥ ਹਨਿਹੈਂ ਰਿਸਾਇ ॥੨੩॥੧੪੫॥  ਸੋਈ ਕਾਮ ਕੀਨ ॥ ਦੇਵਨ ਪ੍ਰਬੀਨ ॥ ਸਕਤੈ ਨਿਕਾਰ ॥ ਭੇਜੀ ਅਪਾਰ ॥੨੪॥੧੪੬॥ 
 40   Listen Katha  ਬਿਰਧ ਨਿਰਾਜ ਛੰਦ ॥
ਚਲੀ ਸੱਕਤ ਸੀਘ੍ਰ ਸੀ ਕ੍ਰਿਪਾਣਿ ਪਾਣਿ ਧਾਰ ਕੈ ॥ ਉਠੇ ਸੁ ਗ੍ਰਿੱਧ ਬ੍ਰਿੱਧ ਡਉਰ ਡਾਕਣੀ ਡਕਾਰ ਕੈ ॥  ਹਸੇ ਸੁ ਕੰਕ ਬੰਕਯੋ ਕਬੰਧ ਅੰਧ ਉੱਠਹੀ ॥ ਬਿਸੇਖ ਦੇਵਤਾ ਰੁ ਬੀਰ ਬਾਣ ਧਾਰ ਬੁੱਠਹੀ ॥੨੫॥੧੪੭॥ 
 41   Listen Katha
ਰਸਾਵਲ ਛੰਦ ॥  
ਸਬੈ ਸਕਤ ਐ ਕੈ ॥ ਚਲੀ ਸੀਸ ਨਿਐ ਕੈ ॥ ਮਹਾਂ ਅਸਤ੍ਰ ਧਾਰੇ ॥ ਮਹਾਂ ਬੀਰ ਮਾਰੇ ॥੨੬॥੧੪੮॥  ਮੁਖੰ ਰਕਤ ਨੈਣੰ ॥ ਬਕੈ ਬੰਕ ਬੈਣੰ ॥ ਧਰੇ ਅਸਤ੍ਰ ਪਾਣੰ ॥ ਕਟਾਰੀ ਕ੍ਰਿਪਾਣੰ ॥੨੭॥੧੪੯॥  ਉਤੈ ਦੈਤ ਗਾਜੇ ॥ ਤੁਰੀ ਨਾਦ ਬਾਜੇ ॥ ਧਰੇ ਚਾਰ ਚਰਮੰ ॥ ਸ੍ਰਜੇ ਕ੍ਰੂਰ ਬਰਮੰ ॥੨੮॥੧੫੦॥  ਚਹੁੰ ਓਰ ਗਰਜੇ ॥ ਸਭੈ ਦੇਵ ਲਰਜੇ ॥ ਛੁਟੇ ਤਿੱਛ ਤੀਰੰ ॥ ਕਟੇ ਚਉਰ ਚੀਰੰ ॥੨੯॥੧੫੧॥  ਰਸੰ ਰੁੱਦ੍ਰ ਮੱਤੇ ॥ ਮਹਾਂ ਤੇਜ ਤੱਤੇ ॥ ਕਰੀ ਬਾਣ ਬਰਖੰ ॥ ਭਰੀ ਦੇਬਿ ਹਰਖੰ ॥੩੦॥੧੫੨॥  ਇਤੇ ਦੇਬਿ ਮਾਰੈ ॥ ਉਤੈ ਸਿੰਘੁ ਫਾਰੈ ॥ ਗਣੰ ਗੂੜ ਗਰਜੈਂ ॥ ਸਭੈ ਦੈਤ ਲਰਜੈਂ ॥੩੧॥੧੫੩॥  ਭਈ ਬਾਣ ਬਰਖਾ ॥ ਗਏ ਜੀਤਿ ਕਰਖਾ ॥ ਸਭੈ ਦੁਸਟ ਮਾਰੇ ॥ ਮਈਯਾ ਸੰਤ ਉਬਾਰੇ ॥੩੨॥੧੫੪॥  ਨਿਸੁੰਭੰ ਸੰਘਾਰਯੋ ॥ ਦਲੰ ਦੈਤ ਮਾਰਯੋ ॥ ਸਭੈ ਦੁਸਟ ਭਾਜੇ ॥ ਇਤੈ ਸਿੰਘ ਗਾਜੇ ॥੩੩॥੧੫੫॥  ਭਈ ਪੁਹਪ ਬਰਖਾ ॥ ਗਏ ਜੀਤ ਕਰਖਾ ॥ ਜਯੰ ਸੰਤ ਜੰਪੈ ॥ ਤ੍ਰਸੈ ਦੈਤ ਕੰਪੈ ॥੩੪॥੧੫੬॥  

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਨਿਸੁੰਭ ਬਧਹ ਪੰਚਮੋ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੫ ॥ ਅਫਜੂ ॥ 
  


 42  Listen Katha ਅਥ ਸੁੰਭ ਜੁੱਧ ਕਥਨੰ ॥

ਭੁਜੰਗ ਪ੍ਰਯਾਤ ਛੰਦ ॥  
ਲਘੁ ਭ੍ਰਾਤ ਜੁੱਝਯੋ ਸੁਨਯੋ ਸੁੰਭ ਰਾਯੰ ॥ ਸਜੇ ਸਸਤ੍ਰ ਅਸਤ੍ਰੰ ਚੜਿਓ ਚਉਪ ਚਾਯੰ ॥  ਭਯੋ ਨਾਦ ਉਚੰ ਰਹਯੋ ਪੂਰ ਗੈਣੰ ॥ ਤ੍ਰਸੇ ਦੇਵਤਾ ਦੈਤ ਕੰਪਯੋ ਤ੍ਰਿਨੈਣੰ ॥੧॥੧੫੭॥  ਡਰਿਓ ਚਾਰ ਬਕਤ੍ਰੰ ਟਰਿਓ ਦੇਵ ਰਾਜੰ ॥ ਡਿਗੇ ਪੱਬ ਸਰਬੰ ਸ੍ਰਜੇ ਸੁਭ੍ਰ ਸਾਜੰ ॥  ਪਰੇ ਹੂਰ ਦੈ ਕੈ ਭਰੇ ਲੋਹ ਕ੍ਰੋਹੰ ॥ ਮਨੋ ਮੇਰ ਕੋ ਸਾਤਵੌ ਸ੍ਰਿੰਗ ਸੋਹੰ ॥੨॥੧੫੮॥  ਸਜਯੋ ਸੈਣ ਸੁੰਭੰ ਕੀਯੋ ਨਾਦ ਉੱਚੰ ॥ ਸੁਣੇ ਗਰਭਣੀਆਨ ਕੇ ਗਰਭ ਮੁੱਚੰ ॥  ਪਰਿਓ ਲੋਹ ਕ੍ਰੋਹੰ ਉਠੀ ਸਸਤ੍ਰ ਝਾਰੰ ॥ ਚਵੀ ਚਾਵਡਾ ਡਾਕਣੀਯੰ ਡਕਾਰੰ ॥੩॥੧੫੯॥  ਬਹੇ ਸਸਤ੍ਰ ਅਸਤ੍ਰੰ ਕਟੇ ਚਰਮ ਬਰਮੰ ॥ ਭਲੇ ਕੈ ਨਿਬਾਹਿਓ ਭਟੰ ਸੁਆਮਿ ਧਰਮੰ ॥  ਉਠੀ ਕੂਹ ਜੂਹੰ ਗਿਰੇ ਚਉਰ ਚੀਰੰ ॥ ਰੁਲੇ ਤੱਛ ਮੁੱਛੰ ਪਰੀ ਗੱਛ ਤੀਰੰ ॥੪॥੧੬੦॥  ਗਿਰੇ ਅੰਕੁਸੰ ਬਾਰੁਣੰ ਬੀਰ ਖੇਤੰ ॥ ਨਚੇ ਕੰਧ ਹੀਣੰ ਕਬੰਧੰ ਅਚੇਤੰ ॥  ਉਡੈਂ ਬ੍ਰਿੱਧ ਗ੍ਰਿੱਧੰ ਰੜੈਂ ਕੰਕ ਬੰਕੰ ॥ ਭਕਾ ਭੁੰਕ ਭੇਰੀ ਭਹਾ ਡੂਹ ਡੰਕੰ ॥੫॥੧੬੧॥  ਟਕਾ ਟੁੱਕ ਟੋਪੰ ਢਕਾ ਢੁੱਕ ਢਾਲੰ ॥ ਤਛਾ ਮੁੱਛ ਤੇਗੰ ਬਕੇ ਬਿਕਰਾਲੰ ॥  ਹਲਾ ਚਾਲ ਬੀਰੰ ਧਮਾ ਧੰਮਿ ਸਾਂਗੰ ॥ ਪਰੀ ਹਾਲ ਹੂਲੰ ਸੁਣਿਓ ਲੋਗ ਨਾਗੰ ॥੬॥੧੬੨॥  ਡਕੀ ਡਾਕਣੀ ਜੋਗਣੀਯੰ ਬਿਤਾਲੰ ॥ ਨਚੇ ਕੰਧ ਹੀਣੰ ਕਬੰਧੰ ਕਪਾਲੰ ॥  ਹਸੇ ਦੇਵ ਸਰਬੰ ਰਿਸਯੋ ਦਾਨਵੇਸੰ ॥ ਕਿਧੋ ਅਗਨ ਜੁਆਲੰ ਭਯੋ ਆਪ ਭੇਸੰ ॥੭ ॥੧੬੩॥  
 43   Listen Katha
ਦੋਹਰਾ ॥  
ਸੁੰਭਾਸੁਰ ਜੇਤਿਕ ਅਸੁਰ ਪਠਾਏ ਕੋਪ ਬਢਾਇ ॥  ਤੇ ਦੇਬੀ ਸੋਖਤ ਕਰੇ ਬੂੰਦ ਤਵਾ ਕੀ ਨਿਆਇ ॥੮॥੧੬੪॥  
 44   Listen Katha  ਨਰਾਜ ਛੰਦ ॥
ਸੁ ਬੀਰ ਸੈਣ ਸੱਜਿ ਕੈ ॥ ਚੜਿਓ ਸੁ ਕੋਪ ਗੱਜਿ ਕੈ ॥ ਚਲਯੋ ਸੁ ਸਸਤ੍ਰ ਧਾਰ ਕੈ ॥ ਪੁਕਾਰ ਮਾਰ ਮਾਰ ਕੈ ॥੯॥੧੬੫॥  ਸੰਗੀਤ ਮਧੁਭਾਰ ਛੰਦ ॥  ਕਾਗੜਦੰ ਕੜਾਕ ॥ ਤਾਗੜਦੰ ਤੜਾਕ ॥ ਸਾਗੜਦੰ ਸੁ ਬੀਰ ॥ ਗਾਗੜਦੰ ਗਹੀਰ ॥੧੦॥੧੬੬॥  ਨਾਗੜਦੰ ਨਿਸਾਣ ॥ ਜਾਗੜਦੰ ਜੁਆਣ ॥ ਨਾਗੜਦੀ ਨਿਹੰਗ ॥ ਪਾਗੜਦੀ ਪਲੰਗ ॥੧੧॥੧੬੭॥  ਤਾਗੜਦੀ ਤਮੱਕਿ ॥ ਲਾਗੜਦੀ ਲਹੱਕਿ ॥ ਕਾਗੜਦੰ ਕ੍ਰਿਪਾਣ ॥ ਬਾਹੈਂ ਜੁਆਣ ॥੧੨॥੧੬੮॥  ਖਾਗੜਦੀ ਖਤੰਗ ॥ ਨਾਗੜਦੀ ਨਿਹੰਗ ॥ ਛਾਗੜਦੀ ਛੁਟੰਤ ॥ ਆਗੜਦੀ ਉਡੰਤ ॥੧੩॥੧੬੯॥  ਪਾਗੜਦੀ ਪਵੰਗ ॥ ਸਾਗੜਦੀ ਸੁਭੰਗ ॥ ਜਾਗੜਦੀ ਜੁਆਣ ॥ ਝਾਗੜਦੀ ਝੁਝਾਣ ॥੧੪॥੧੭੦॥  ਝਾਗੜਦੀ ਝੜੰਗ ॥ ਕਾਗੜਦੀ ਕੜੰਗ ॥ ਤਾਗੜਦੀ ਤੜਾਕ ॥ ਚਾਗੜਦੀ ਚਟਾਕ ॥੧੫॥੧੭੧॥  ਘਾਗੜਦੀ ਘਬਾਕ ॥ ਭਾਗੜਦੀ ਭਭਾਕ ॥ ਕਾਗੜਦੰ ਕਪਾਲਿ ॥ ਨੱਚੀ ਬਿਕ੍ਰਾਲ ॥੧੬॥੧੭੨॥  ਨਰਾਜ ਛੰਦ ॥  ਅਨੰਤ ਦੁਸਟ ਮਾਰੀਯੰ ॥ ਬਿਅੰਤ ਸੋਕ ਟਾਰੀਯੰ ॥ ਕਮੰਧ ਅੰਧ ਉੱਠੀਯੰ ॥ ਬਿਸੇਖ ਬਾਣ ਬੁੱਠੀਯੰ ॥੧੭॥੧੭੩॥  ਕੜਾਕ ਕਰ ਮੁਕੰ ਉਧੰ ॥ ਸੜਾਕ ਸੈਹਥੀ ਜੁਧੰ ॥ ਬਿਅੰਤ ਬਾਣਿ ਬਰਖਯੰ ॥ ਬਿਸੇਖ ਬੀਰ ਪਰਖਯੰ ॥੧੮॥੧੭੪॥  ਸੰਗੀਤ ਨਰਾਜ ਛੰਦ ॥  ਕੜਾ ਕੜੀ ਕ੍ਰਿਪਾਣਯੰ ॥ ਜਟਾ ਜੁਟੀ ਜੁਆਣਯੰ ॥  ਸੁ ਬੀਰ ਜਾਗੜਦੰ ਜਗੇ ॥ ਲੜਾਕ ਲਾਗੜਦੰ ਪਗੇ ॥੧੯॥੧੭੫॥ 
 45  Listen Katha   ਰਸਾਵਲ ਛੰਦ ॥
ਝਮੀ ਤੇਗ ਝੱਟੰ ॥ ਛੁਰੀ ਛਿਪ੍ਰ ਛੁੱਟੰ ॥ ਗੁਰੰ ਗੁਰਜ ਗੱਟੰ ॥ ਪਲੰਗੰ ਪਿੱਸਟੰ ॥੨੦॥੧੭੬॥  ਕਿਤੇ ਸ੍ਰੋਣ ਚੱਟੰ ॥ ਕਿਤੇ ਸੀਸ ਫੁੱਟੰ ॥ ਕਹੂੰ ਹੂਹ ਛੁੱਟੰ ॥ ਕਹੂੰ ਬੀਰ ਉੱਠੰ ॥੨੧॥੧੭੭॥  ਕਹੂੰ ਧੂਰਿ ਲੁੱਟੰ ॥ ਕਿਤੇ ਮਾਰ ਰੁੱਟੰ ॥ ਭਣੇ ਜਸ ਭੱਟੰ ॥ ਕਿਤੇ ਪੇਟ ਫੱਟੰ ॥੨੨॥੧੭੮॥  ਭਜੇ ਛੱਤ੍ਰਿ ਥੱਟੰ ॥ ਕਿਤੇ ਖੂਨ ਖੱਟੰ ॥ ਕਿਤੇ ਦੁਸਟ ਦੱਟੰ ॥ ਫਿਰੇ ਜਯੋਂ ਹਰੱਟੰ ॥੨੩॥੧੭੯॥  ਸਜੇ ਸੂਰ ਸਾਰੇ ॥ ਮਹਿਖੁਆਸ ਧਾਰੇ ॥ ਲਏ ਖੱਗ ਆਰੇ ॥ ਮਹਾ ਰੋਹ ਵਾਰੇ ॥੨੪॥੧੮੦॥  ਸਹੀ ਰੂਪ ਕਾਰੇ ॥ ਮਨੋ ਸਿੰਧੁ ਖਾਰੇ ॥ ਕਈ ਬਾਰ ਗਾਰੇ ॥ ਸੁ ਮਾਰੰ ਉਚਾਰੇ ॥੨੫॥੧੮੧॥  ਭਵਾਨੀ ਪਛਾਰੇ ॥ ਜਵਾ ਜੇਮਿ ਜਾਰੇ ॥ ਬਡੇ ਹੀ ਲੁਝਾਰੇ ॥ ਹੁਤੇ ਜੇ ਹੀਏ ਵਾਰੇ ॥੨੬॥੧੮੨॥  ਇਕੰ ਬਾਰ ਟਾਰੇ ॥ ਠਮੰ ਠੋਕ ਠਾਰੇ ॥ ਬਲੀ ਮਾਰ ਡਾਰੇ ॥ ਢਮੱਕੇ ਢਢਾਰੇ ॥੨੭॥੧੮੩॥  ਬਹੇ ਬਾਣਣਿਆਰੇ ॥ ਕਿਤੇ ਤੀਰ ਤਾਰੇ ॥ ਲਖੇ ਹਾਥ ਬਾਰੇ ॥ ਦਿਵਾਨੇ ਦਿਦਾਰੇ ॥੨੮॥੧੮੪॥  ਹਣੇ ਭੂਮਿ ਪਾਰੇ ॥ ਕਿਤੇ ਸਿੰਘ ਫਾਰੇ ॥ ਕਿਤੇ ਆਪੁ ਬਾਰੇ ॥ ਜਿਤੇ ਦੈਤ ਭਾਰੇ ॥੨੯॥੧੮੫॥  ਤਿਤੇ ਅੰਤ ਹਾਰੇ ॥ ਬਡੇ ਈ ਅੜਿਆਰੇ ॥ ਖਰੇ ਈ ਬਰਿਆਰੇ ॥ ਕਰੂਰੰ ਕਰਾਰੇ ॥੩੦॥੧੮੬॥  ਲੱਪਕੇ ਲਲਾਰੇ ॥ ਅਰੀਲੇ ਅਰਿਆਰੇ ॥ ਹਣੇ ਕਾਲ ਕਾਰੇ ॥ ਭਜੇ ਰੋਹ ਵਾਰੇ ॥੩੧॥੧੮੭॥ 
 46  Listen Katha   ਦੋਹਰਾ ॥
ਇਹ ਬਿਧਿ ਦੁਸਟ ਪ੍ਰਜਾਰ ਕੈ ਸਸਤ੍ਰ ਅਸਤ੍ਰ ਕਰ ਲੀਨ ॥  ਬਾਣ ਬੂੰਦ ਪ੍ਰਿਥਮੈ ਬਰਖ ਸਿੰਘ ਨਾਦ ਪੁਨ ਕੀਨ ॥੩੨॥੧੮੮॥ 
47    Listen Katha  ਰਸਾਵਲ ਛੰਦ ॥
ਸੁਨਯੋ ਸੁੰਭ ਰਾਯੰ ॥ ਚੜਯੋ ਚਉਪ ਚਾਯੰ ॥ ਸਜੇ ਸਸਤ੍ਰ ਪਾਣੰ ॥ ਚੜੇ ਜੰਗ ਜੁਆਣੰ ॥੩੩॥੧੮੯॥  ਲਗੇ ਢੋਲ ਢੰਕੇ ॥ ਕਮਾਣੰ ਕੜੰਕੇ ॥ ਭਏ ਨੱਦ ਨਾਦੰ ॥ ਧੁਣੰ ਨਿਰਬਿਖਾਦੰ ॥੩੪॥੧੯੦॥  ਚਮੱਕੀ ਕ੍ਰਿਪਾਣੰ ॥ ਹਠੇ ਤੇਜ ਮਾਣੰ ॥ ਮਹਾ ਬੀਰ ਹੁੰਕੇ ॥ ਸੁ ਨੀਸਾਣ ਦ੍ਰੰੁਕੇ ॥੩੫॥੧੯੧॥  ਚਹੂੰ ਓਰ ਗਰਜੇ ॥ ਸਬੈ ਦੇਵ ਲਰਜੇ ॥ ਸਰੰ ਧਾਰ ਬਰਖੇ ॥ ਮਈਯਾ ਪਾਣ ਪਰਖੇ ॥੩੬॥੧੯੨॥ 
48    Listen Katha  ਚੌਪਈ ॥
ਜੇ ਲਏ ਸਸਤ੍ਰ ਸਾਮੁਹੇ ਧਏ ॥ ਤਿਤੇ ਨਿਧਨ ਕਹੁੰ ਪ੍ਰਾਪਤਿ ਭਏ ॥  ਝਮਕਤ ਭਈ ਅਸਨ ਕੀ ਧਾਰਾ ॥ ਭਭਕੇ ਰੁੰਡ ਮੁੰਡ ਬਿਕਰਾਰਾ ॥੩੭॥੧੯੩॥ 
49   Listen Katha   ਦੋਹਰਾ ॥
ਹੈ ਗੈ ਰਥ ਪੈਦਲ ਕਟੇ ਬਚਿਓ ਨ ਜੀਵਤ ਕੋਇ ॥  ਤਬ ਆਪੇ ਨਿਕਸਯੋ ਨ੍ਰਿਪਤਿ ਸੁੰਭ ਕਰੈ ਸੋ ਹੋਇ ॥੩੮॥੧੯੪॥ 
 50   Listen Katha  ਚਉਪਈ ॥
ਸਿਵ ਦੂਤੀ ਇਤ ਦ੍ਰੁਗਾ ਬੁਲਾਈ ॥ ਕਾਨ ਲਾਗ ਨੀਕੇ ਸਮੁਝਾਈ ॥  ਸਿਵ ਕੋ ਭੇਜ ਦੀਜੀਐ ਤਹਾਂ ॥ ਦੈਤ ਰਾਜ ਇਸਥਿਤ ਹੈ ਜਹਾਂ ॥੩੯॥੧੯੫॥  ਸਿਵ ਦੂਤੀ ਜਬ ਇਮ ਸੁਨ ਪਾਵਾ ॥ ਸਿਵਹਿ ਦੂਤ ਕਰਿ ਉਤੈ ਪਠਾਵਾ ॥  ਸਿਵ ਦੂਤੀ ਤਾ ਤੇ ਭਯੋ ਨਾਮਾ ॥ ਜਾਨਤ ਸਕਲ ਪੁਰਖ ਅਰੁ ਬਾਮਾ ॥੪੦॥੧੯੬॥  ਸਿਵ ਕਹੀ ਦੈਤ ਰਾਜ ਸੁਨਿ ਬਾਤਾ ॥ ਇਹ ਬਿਧਿ ਕਹਿਓ ਤੁਮਹੁ ਜਗਮਾਤਾ ॥  ਦੇਵਨ ਕੌ ਦੈ ਕੈ ਠਕੁਰਾਈ ॥ ਕੈਂ ਮਾਂਡਹੁ ਹਮ ਸੰਗ ਲਰਾਈ ॥੪੧॥੧੯੭॥  ਦੈਤ ਰਾਜ ਇਹ ਬਾਤ ਨ ਮਾਨੀ ॥ ਆਪ ਚਲੇ ਜੂਝਨ ਅਭਿਮਾਨੀ ॥  ਗਰਜਤ ਕਾਲਿ ਕਾਲ ਜਯੋਂ ਜਹਾਂ ॥ ਪ੍ਰਾਪਤਿ ਭਯੋ ਅਸੁਰਪਤਿ ਤਹਾਂ ॥੪੨॥੧੯੮॥  ਚਮਕੀ ਤਹਾਂ ਅਸਿਨ ਕੀ ਧਾਰਾ ॥ ਨਾਚੇ ਭੂਤ ਪ੍ਰੇਤ ਬੈਤਾਰਾ ॥  ਫਰਕੇ ਅੰਧ ਕਬੰਧ ਅਚੇਤਾ ॥ ਭਿਭਰੇ ਭਈ ਰਵ ਭੀਮ ਅਨੇਕਾ ॥੪੩॥੧੯੯॥  ਤੁਰਹੀ ਢੋਲ ਨਗਾਰੇ ਬਾਜੇ ॥ ਭਾਂਤ ਭਾਂਤ ਜੋਧਾ ਰਣ ਗਾਜੇ ॥  ਢਡਿ ਡਫ ਡਮਰੁ ਡੁਗਡੁਗੀ ਘਨੀ ॥ ਨਾਇ ਨਫੀਰੀ ਜਾਤ ਨ ਗਨੀ ॥੪੪॥੨੦੦॥ 
 51   Listen Katha  ਮਧੁਭਾਰ ਛੰਦ ॥
ਹੁੰਕੇ ਕਿਕਾਣ ॥ ਧੁੰਕੇ ਨਿਸਾਣ ॥ ਸੱਜੇ ਸੁ ਬੀਰ ॥ ਗੱਜੇ ਗਹੀਰ ॥੪੫॥੨੦੧॥  ਝੁੱਕੇ ਨਿਝੱਕ ॥ ਬੱਜੇ ਉਬੱਕ ॥ ਸੱਜੇ ਸੁਬਾਹ ॥ ਅੱਛੈ ਉਛਾਹ ॥੪੬॥੨੦੨॥  ਕੱਟੇ ਕਿਕਾਣ ॥ ਫੁੱਟੇ ਚਵਾਣ ॥ ਸੂਲੰ ਸੜਾਕ ॥ ਉੱਠੇ ਕੜਾਕ ॥੪੭॥੨੦੩॥  ਗੱਜੇ ਜੁਆਣ ॥ ਬੱਜੇ ਨਿਸਾਣ ॥ ਸੱਜੇ ਰਜੇਂਦ੍ਰ ॥ ਗੱਜੇ ਗਜੇਂਦ੍ਰ ॥੪੮॥੨੦੪॥ 
 52   Listen Katha  ਭੁਜੰਗ ਪ੍ਰਯਾਤ ਛੰਦ ॥
ਫਿਰੇ ਬਾਜੀਅੰ ਤਾਜੀਅੰ ਇਤ ਉਤੰ ॥ ਗਜੇ ਬਾਰਣੰ ਦਾਰੁਣੰ ਰਾਜ ਪੁਤ੍ਰੰ ॥  ਬਜੇ ਸੰਖ ਭੇਰੀ ਉਠੇ ਸੰਖ ਨਾਦੰ ॥ ਰਣੰਕੈ ਨਫੀਰੀ ਧੁਣੰ ਨਿਰਬਿਖਾਦੰ ॥੪੯॥੨੦੫॥  ਕੜੱਕੇ ਕ੍ਰਿਪਾਣੰ ਸੜੱਕਾਰ ਸੇਲੰ ॥ ਉਠੀ ਕੂਹ ਜੂਹੰ ਭਈ ਰੇਲ ਪੇਲੰ ॥  ਰੁਲੇ ਤੱਛ ਮੁੱਛੰ ਗਿਰੇ ਚਉਰ ਚੀਰੰ ॥ ਕਹੂੰ ਹੱਥ ਮੱਥੰ ਕਹੂੰ ਬਰਮ ਬੀਰੰ ॥੫੦॥੨੦੬॥ 
 53   Listen Katha  ਰਸਾਵਲ ਛੰਦ ॥
ਬਲੀ ਬੈਰ ਰੁੱਝੇ ॥ ਸਮੂਹ ਸਾਰ ਜੁੱਝੇ ॥ ਸੰਭਾਰੇ ਹਥੀਯਾਰੰ ॥ ਬਕੈ ਮਾਰ ਮਾਰੰ ॥੫੧॥੨੦੭॥  ਸਭੈ ਸਸਤ੍ਰ ਸੱਜੇ ॥ ਮਹਾਂ ਬੀਰ ਗੱਜੇ ॥ ਸਰੰ ਓਘ ਛੁੱਟੇ ॥ ਕੜੰਕਾਰੁ ਉੱਠੇ ॥੫੨॥੨੦੮॥  ਬਜੈਂ ਬਾਦ੍ਰਿਤੇਅੰ ॥ ਹਸੈਂ ਗਾਂਧ੍ਰਭੇਅੰ ॥ ਝੰਡਾ ਗੱਡ ਜੁੱਟੇ ॥ ਸਰੰ ਸੰਜ ਫੁੱਟੇ ॥੫੩॥੨੧੦॥  ਚਹੂੰ ਓਰ ਉੱਠੇ ॥ ਸਰੰ ਬ੍ਰਿਸਟ ਬੁੱਠੇ ॥ ਕਰੋਧੀ ਕਰਾਲੰ ਬਕੈਂ ਬਿੱਕਰਾਲੰ ॥੫੪॥੨੧੦॥ 
54    Listen Katha  ਭੁਜੰਗ ਪ੍ਰਯਾਤ ਛੰਦ ॥
ਕਿਤੇ ਕੁੱਠੀਅੰ ਬੁੱਠੀਅੰ ਬ੍ਰਿਸਟ ਬਾਣੰ ॥ ਰਣੰ ਡੁੱਲੀਯ ਬਾਜ ਖਾਲੀ ਪਲਾਣੰ ॥  ਜੁਝੇ ਜੋਧਯੰ ਬੀਰ ਦੇਵੰ ਅਦੇਵੰ ॥ ਸੁਭੇ ਸਸਤ੍ਰ ਸਾਜਾ ਮਨੋ ਸਾਂਤਨੇਵੰ ॥੫੫ ॥੨੧੧॥  ਗਜੇ ਗੱਜੀਯੰ ਸਰਬ ਸੱਜੇ ਪਵੰਗੰ ॥ ਜੁਧੰ ਜੁੱਟੀਯੰ ਜੋਧ ਛੁੱਟੇ ਖਤੰਗੰ ॥  ਤੜੱਕੇ ਤੱਬਲੰ ਝੜੱਕੇ ਕ੍ਰਿਪਾਣੰ ॥ ਸੜੱਕਾਰ ਸੇਲੰ ਰਣੰਕੇ ਨਿਸਾਣੰ ॥੫੬॥੨੧੨॥  ਢਮਾ ਢੱਮ ਢੋਲੰ ਢਲਾ ਢੁੱਕ ਢਾਲੰ ॥ ਗਹਾ ਜੂਹ ਗੱਜੇ ਹਯੰ ਹਾਲ ਚਾਲੰ ॥  ਸਟਾ ਸੱਟ ਸੇਲੰ ਖਹਾ ਖੂਨਿ ਖੱਗੰ ॥ ਤੁਟੇ ਚਰਮ ਬਰਮੰ ਉਠੇ ਨਾਲ ਅੱਗੰ ॥੫੭॥੨੧੩॥  ਉਠੇ ਅੱਗਿ ਨਾਲੰ ਖਹੇ ਖੋਲ ਖੱਗੰ ॥ ਨਿਸਾ ਮਾਵਸੀ ਜਾਣੁ ਮਾਸਾਣ ਜੱਗੰ ॥  ਡਕੀ ਡਾਕਣੀ ਡਾਮਰੂ ਡਉਰ ਡੱਕੰ ॥ ਨਚੇ ਬੀਰ ਬੈਤਾਲ ਭੂਤੰ ਭੱਭਕੰ ॥੫੮॥੨੧੪॥ 
 55   Listen Katha  ਬੇਲੀ ਬਿੰਦ੍ਰਮ ਛੰਦ ॥
ਸਰਬ ਸਤ੍ਰੁ ਆਵਤ ਭੇ ਜਿਤੇ ॥ ਸਭ ਕਾਟਿ ਦੀਨ ਦ੍ਰੁਗਾ ਤਿਤੇ ॥  ਅਰਿ ਅਉਰ ਜੇਤਿਕ ਡਾਰੀਅੰ ॥ ਤੇਊ ਕਾਟਿ ਭੂਮਿ ਉਤਾਰਿਅੰ ॥੫੯॥੨੧੫॥  ਸਰ ਆਪ ਕਾਲੀ ਛੰਡੀਅੰ ॥ ਸਰਬਾਸਤ੍ਰ ਸਤ੍ਰੁ ਬਿਹੰਡੀਅੰ ॥  ਸਸਤ੍ਰ ਹੀਨ ਜਬੈ ਨਿਹਾਰਯੋ ॥ ਜੈ ਸਬਦ ਦੇਵਨ ਉਚਾਰਯੋ ॥੬੦॥੨੧੬॥  ਨਭਿ ਮੱਧਿ ਬਾਜਨ ਬਾਜ ਹੀਂ ॥ ਅਵਿਲੋਕਿ ਦੇਵਾ ਗਾਜ ਹੀਂ ॥  ਲਖਿ ਦੇਵ ਬਾਰੰ ਬਾਰ ਹੀਂ ॥ ਜੈ ਸਬਦ ਸਰਬ ਪੁਕਾਰ ਹੀਂ ॥੬੧॥੨੧੭॥  ਰਣ ਕੋਪ ਕਾਲ ਕਰਾਲੀਯੰ ॥ ਖੱਟ ਅੰਗ ਪਾਣ ਉਛਾਲੀਯੰ ॥  ਸਿਰ ਸੁੰਭ ਹੱਥ ਦੁਛੰਡੀਯੰ ॥ ਇਕ ਚੋਟ ਦੁਸਟ ਬਿਹੰਡੀਯੰ ॥੬੨॥੨੧੮॥ 
 56   Listen Katha ਦੋਹਰਾ ॥
ਜਿਮ ਸੁੰਭਾਸੁਰ ਕੋ ਹਨਾ ਅਧਿਕ ਕੋਪ ਕੈ ਕਾਲ ॥  ਤਿਓਂ ਸਾਧਨ ਕੇ ਸਤ੍ਰੁ ਸਭ ਚਾਬਤ ਜਾਂਹ ਕਰਾਲ ॥੬੩॥੨੧੯॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਸੁੰਭ ਬਧਹ ਖਸਟਮੋ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੬॥            


 57   Listen Katha ਅਥ ਜੈਕਾਰ ਸਬਦ ਕਥਨੰ ॥
ਬੇਲੀ ਬਿੰਦ੍ਰਸ ਛੰਦ ॥
ਜੈ ਸਬਦ ਦੇਵ ਪੁਕਾਰ ਹੀਂ ॥ ਸਭ ਫੂਲ ਫੂਲਨ ਡਾਰ ਹੀਂ ॥  ਘਨਸਾਰ ਕੁੰਕਮ ਲਿਆਇ ਕੈ ॥ ਟੀਕਾ ਦੀਯੋ ਹਰਖਾਇ ਕੈ ॥੧॥੨੨੦॥  
 58   Listen Katha
ਚੌਪਈ ॥  
ਉਸਤਤ ਸਭਹੂੰ ਕਰੀ ਅਪਾਰਾ ॥ ਬ੍ਰਹਮ ਕਵਚ ਕੋ ਜਾਪ ਉਚਾਰਾ ॥  ਸੰਤ ਸੰਬੂਹ ਪ੍ਰਫੁੱਲਤ ਭਏ ॥ ਦੁਸਟ ਅਰਿਸਟ ਨਾਸ ਹੁਐ ਗਏ ॥੨॥੨੨੧॥  ਸਾਧਨ ਕੋ ਸੁਖ ਬਢੇ ਅਨੇਕਾ ॥ ਦਾਨਵ ਦੁਸਟ ਨ ਬਾਚਾ ਏਕਾ ॥  ਸੰਤ ਸਹਾਇ ਸਦਾ ਜਗ ਮਾਈ ॥ ਜੱਹ ਤੱਹ ਸਾਧਨ ਹੋਹਿ ਸਹਾਈ ॥੩॥੨੨੨॥ 59   Listen Katha ਦੇਵੀ ਜੂ ਕੀ ਉਸਤਤਿ ॥
ਭੁਜੰਗ ਪ੍ਰਯਾਤ ਛੰਦ ॥  ਨਮੋ ਜੋਗ ਜ੍ਵਾਲੰ ਧਰੀਯੰ ਜੁਆਲੰ ॥ ਨਮੋ ਸੁੰਭ ਹੰਤੀ ਨਮੋ ਕ੍ਰੂਰ ਕਾਲੰ ॥ ਨਮੋ ਸ੍ਰੋਨ ਬੀਰਜਾਰਦਨੀ ਧੂਮ੍ਰ ਹੰਤੀ ॥ ਨਮੋ ਕਾਲਿ ਕਾ ਰੂਪ ਜੁਆਲਾ ਜਯੰਤੀ ॥੪॥੨੨੩॥  ਨਮੋ ਅੰਬਿਕਾ ਜੰਭਹਾ ਜੋਤਿ ਰੂਪਾ ॥ ਨਮੋ ਚੰਡ ਮੁੰਡਾਰਦਨੀ ਭੂਪਿ ਭੂਪਾ ॥ ਨਮੋ ਚਾਮਰੰ ਚੀਰਣੀ ਚਿਤ੍ਰ ਰੂਪੰ ॥ ਨਮੋ ਪਰਮ ਪ੍ਰਗਯਾ ਬਿਰਾਜੈ ਅਨੂਪੰ ॥੫॥੨੨੪॥  ਨਮੋ ਪਰਮ ਰੂਪਾ ਨਮੋ ਕ੍ਰੂਰ ਕਰਮਾ ॥ ਨਮੋ ਰਾਜਸਾ ਸਾਤਕਾ ਪਰਮ ਬਰਮਾ ॥ ਨਮੋ ਮਹਿਖ ਦਈਤ ਕੋ ਅੰਤ ਕਰਣੀ ॥ ਨਮੋ ਤੋਖਣੀ ਸੋਖਣੀ ਸਰਬ ਇਰਣੀ ॥੬॥੨੨੫॥ 
 60    Listen Katha  ਬਿੜਾਲਾਛ ਹੰਤੀ ਕਰੂਰਾਛ ਘਾਯਾ ॥ ਦਿਜਗਿ ਦਯਾਰਦਨੀਅੰ ਨਮੋ ਜੋਗ ਮਾਯਾ ॥ ਨਮੋ ਭੈਰਵੀ ਭਾਰਗਵੀਅੰ ਭਵਾਨੀ ॥  ਨਮੋ ਜੋਗ ਜ੍ਵਾਲੰ ਧਰੀ ਸਰਬ ਮਾਨੀ ॥੭॥੨੨੬॥  
 61    Listen Katha  ਅਧੀ ਉਰਧਵੀ ਆਪ ਰੂਪਾ ਅਪਾਰੀ ॥ ਰਮਾ ਰਸਟਰੀ ਕਾਮ ਰੂਪਾ ਕੁਮਾਰੀ ॥ ਭਵੀ ਭਾਵਨੀ ਭੈਰਵੀ ਭੀਮ ਰੂਪਾ ॥ ਨਮੋ ਹਿੰਗੁਲਾ ਪਿੰਗੁਲਾਯੰ ਅਨੂਪਾ ॥੮॥੨੨੭॥  ਨਮੋ ਜੁਧਨੀ ਕਧੁ੍ਰਨੀ ਕ੍ਰੂਰ ਕਰਮਾ ॥ ਮਹਾਂ ਬੁਧਿਨੀ ਸਿਧਿਨੀ ਸੁਧ ਕਰਮਾ ॥ ਪਰੀ ਪਦਮਿਨੀ ਪਾਰਬਤੀ ਪਰਮ ਰੂਪਾ ॥ ਸਿਵੀ ਬਾਸਿਵੀ ਬ੍ਰਾਹਮੀ ਰਿਧ ਕੂਪਾ ॥੯॥੨੨੮॥    
 62    Listen Katha  ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ ॥    
 63    Listen Katha  ਪਰਾ ਪਸਟਣੀ ਪਾਰਬਤੀ ਦੁਸਟ ਹਰਤਾ ॥ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ ॥ ਨਮੋ ਕਾਰਿਤਕਯਾਨੀ ਸਿਵਾ ਸੀਤਲਾਯੰ ॥੧੦॥੨੨੯॥  ਭਵੀ ਭਾਰਗਵੀਯੰ ਨਮੋ ਸਸਤ੍ਰ ਪਾਣੰ ॥ ਨਮੋ ਅਸਤ੍ਰ ਧਰਤਾ ਨਮੋ ਤੇਜ ਮਾਣੰ ॥ ਜਯਾ ਆਜਯਾ ਚਰਮਣੀ ਚਾਵਡਾਯੰ ॥ ਕ੍ਰਿਪਾ ਕਾਲ ਕਾਯੰ ਨਯੰ ਨਿਤਿ ਨਿਆਯੰ ॥੧੧॥੨੩੦॥  ਨਮੋ ਚਾਪਣੀ ਚਰਮਣੀ ਖੜਗ ਪਾਣੰ ॥  
 64    Listen Katha   ਗਦਾ ਪਾਨਿਣੀ ਚਕ੍ਰਣੀ ਚਿਤ੍ਰ ਮਾਣੰ ॥ ਨਮੋ ਸੂਲਣੀ ਸੈਹਥੀ ਪਾਣਿ ਮਾਤਾ ॥ ਨਮੋ ਗਿਆਨ ਬਿਗਿਆਨ ਕੀ ਗਿਆਨ ਗਿਆਤਾ ॥੧੨॥੨੩੧॥  ਨਮੋ ਪੋਖਣੀ ਸੋਖਣੀਅੰ ਮ੍ਰਿੜਾਲੀ ॥ ਨਮੋ ਦੁਸਟ ਦੋਖਾਰਦਨੀ ਰੂਪ ਕਾਲੀ ॥ ਨਮੋ ਜੋਗ ਜੁਆਲਾ ਨਮੋ ਕਾਰਤਿਕਯਾਨੀ ॥ ਨਮੋ ਅੰਬਿਕਾ ਤੋਤਲਾ ਸ੍ਰੀ ਭਵਾਨੀ ॥੧੩॥੨੩੨॥  ਨਮੋ ਦੋਖ ਦਾਹੀ ਨਮੋ ਦੁਖਯ ਹਰਤਾ ॥ ਨਮੋ ਸਸਤ੍ਰਣੀ ਅਸਤ੍ਰਣੀ ਕਰਮ ਕਰਤਾ ॥ ਨਮੋ ਰਿਸਟਣੀ ਪੁਸਟਣੀ ਪਰਮ ਜੁਆਲਾ ॥ ਨਮੋ ਤਾਰੁਣੀਅੰ ਨਮੋ ਬ੍ਰਿਧ ਬਾਲਾ ॥੧੪॥੨੩੩॥  ਨਮੋ ਸਿੰਘ ਬਾਹੀ ਨਮੋ ਦਾੜ੍ਹ ਗਾੜ੍ਹੰ ॥  
 65    Listen Katha  ਨਮੋ ਖਗ ਦਗੰ ਝਮਾ ਝੰਮ ਬਾੜ੍ਹੰ ॥ ਨਮੋ ਰੂੜਿੂ ਗੂੜ੍ਹੰ ਨਮੋ ਸਰਬ ਬਿਆਪੀ ॥ ਨਮੋ ਨਿਤ ਨਾਰਾਇਣੀ ਦੁਸਟ ਖਾਪੀ ॥੧੫॥੨੩੪॥  ਨਮੋ ਰਿਧਿ ਰੂਪੰ ਨਮੋ ਸਿਧ ਕਰਣੀ ॥ ਨਮੋ ਪੋਖਣੀ ਸੋਖਣੀ ਸਰਬ ਭਰਣੀ ॥ ਨਮੋ ਆਰਜਨੀ ਮਾਰਜਨੀ ਕਾਲ ਰਾਤ੍ਰੀ ॥ ਨਮੋ ਜੋਗ ਜ੍ਵਾਲੰ ਧਰੀ ਸਰਬ ਦਾਤ੍ਰੀ ॥੧੬॥੨੩੫॥  ਨਮੋ ਪਰਮ ਪਰਮੇਸ੍ਵਰੀ ਧਰਮ ਕਰਣੀ ॥ ਨਈ ਨਿਤ ਨਾਰਾਇਣੀ ਦੁਸਟ ਦਰਣੀ॥ ਛਲਾ ਆਛਲਾ ਈਸੁਰੀ ਜੋਗ ਜੁਆਲੀ ॥ ਨਮੋ ਬਰਮਣੀ ਚਰਮਣੀ ਕ੍ਰੂਰ ਕਾਲੀ ॥੧੭॥੨੩੬॥  
 66 Listen Katha  ਨਮੋ ਰੋਚਕਾ ਪੂਰਕਾ ਪ੍ਰਾਤ ਸੰਧਿਆ ॥ ਜਿਨੈ ਮੋਹੁ ਕੈ ਚਉਦਹੂੰ ਲੋਗ ਬੰਧਿਆ ॥ ਨਮੋ ਅੰਜਨੀ ਗੰਜਨੀ ਸਰਬ ਅਸਤ੍ਰਾ ॥ ਨਮੋ ਧਾਰਣੀ ਬਾਰਣੀ ਸਰਬ ਸਸਤ੍ਰਾ ॥੧੮॥੨੩੭॥  ਨਮੋ ਅੰਜਨੀ ਗੰਜਨੀ ਦੁਸਟ ਗਰਬਾ ॥ ਨਮੋ ਤੋਖਣੀ ਪੋਖਣੀ ਸੰਤ ਸਰਬਾ ॥ ਨਮੋ ਸਕਤਣੀ ਸੂਲਣੀ ਖੜਗ ਪਾਣੀ ॥ ਨਮੋ ਤਾਰਣੀ ਕਾਰਣੀਅੰ ਕ੍ਰਿਪਾਣੀ ॥੧੯॥੨੩੮॥  ਨਮੋ ਰੂਪ ਕਾਲੀ ਕਪਾਲੀ ਅਨੰਦੀ ॥ ਨਮੋ ਚੰਦ੍ਰਣੀ ਭਾਨਵੀਅੰ ਗੁਬਿੰਦੀ ॥ ਨਮੋ ਛੈਲ ਰੂਪਾ ਨਮੋ ਦੁਸਟ ਦਰਣੀ ॥ ਨਮੋ ਕਾਰਣੀ ਤਾਰਣੀ ਸ੍ਰਿਸਟ ਭਰਣੀ ॥੨੦॥੨੩੯॥  ਨਮੋ ਹਰਖਣੀ ਬਰਖਣੀ ਸਸਤ੍ਰ ਧਾਰਾ ॥ ਨਮੋ ਤਾਰਣੀ ਕਾਰਣੀਯੰ ਅਪਾਰਾ ॥ ਨਮੋ ਜੋਗਣੀ ਭੋਗਣੀ ਪ੍ਰਮ ਪ੍ਰਗਿਯਾ ॥ ਨਮੋ ਦੇਵ ਦਈਤਯਾਇਣੀ ਦੇਵਿ ਦੁਰਗਿਯਾ ॥੨੧॥੨੪੦॥  ਨਮੋ ਘੋਰਿ ਰੂਪਾ ਨਮੋ ਚਾਰੁ ਨੈਣਾ ॥  
 67    Listen Katha  ਨਮੋ ਸੂਲਣੀ ਸੈਥਣੀ ਬਕ੍ਰ ਬੈਣਾ ॥ ਨਮੋ ਬ੍ਰਿਧ ਬੁਧੰ ਕਰੀ ਜੋਗ ਜੁਆਲਾ ॥ ਨਮੋ ਚੰਡ ਮੁੰਡੀ ਮ੍ਰਿੜਾ ਕ੍ਰੂਰ ਕਾਲਾ ॥੨੨॥੨੪੧॥  ਨਮੋ ਦੁਸਟ ਪੁਸਟਾਰਦਨੀ ਛੇਮ ਕਰਣੀ ॥ ਨਮੋ ਦਾੜ੍ਹ ਗਾੜ੍ਹਾ ਧਰੀ ਦੁਖਯ ਹਰਣੀ ॥ ਨਮੋ ਸਾਸਤ੍ਰ ਬੇਤਾ ਨਮੋ ਸਸਤ੍ਰ ਗਾਮੀ ॥ ਨਮੋ ਜੱਛ ਬਦਿਆ ਧਰੀ ਪੂਰਣ ਕਾਮੀ ॥੨੩॥੨੪੨॥  ਰਿਪੰ ਤਾਪਣੀ ਜਾਪਣੀ ਸਰਬ ਲੋਗਾ ॥ ਥਪੇ ਖਾਪਣੀ ਥਾਪਣੀ ਸਰਬ ਸੋਗਾ ॥  
 68    Listen Katha  ਨਮੋ ਲੰਕੁੜੇਸੀ ਨਮੋ ਸਕਤਿ ਪਾਣੀ ॥ ਨਮੋ ਕਾਲਿਕਾ ਖੜਗ ਪਾਣੀ ਕ੍ਰਿਪਾਣੀ ॥੨੪॥੨੪੩॥  ਨਮੋ ਲੰਕੁੜੇਸਾ ਨਮੋ ਨਾਗ੍ਰ ਕੋਟੀ ॥ ਨਮੋ ਕਾਮ ਰੂਪਾ ਕਮਿਛਿਆ ਕਰੋਟੀ ਨਮੋ ਕਾਲ ਰਾਤ੍ਰੀ ਕਪਰਦੀ ਕਲਿਆਣੀ ॥ ਮਹਾ ਰਿਧਣੀ ਸਿਧ ਦਾਤੀ ਕ੍ਰਿਪਾਣੀ ॥੨੫॥੨੪੪॥  ਨਮੋ ਚਤੁਰ ਬਾਹੀ ਨਮੋ ਅਸਟ ਬਾਹਾ ॥ ਨਮੋ ਪੇਖਣੀ ਸਰਬ ਆਲਮ ਪਨਾਹਾ ॥ ਨਮੋ ਅੰਬਿਕਾ ਜੰਭਹਾ ਕਾਰਤਕਯਾਨੀ ॥ ਮ੍ਰਿੜਾਲੀ ਕਪਰਦੀ ਨਮੋ ਸ੍ਰੀ ਭਵਾਨੀ ॥੨੬॥੨੪੫॥  
 69    Listen Katha  ਨਮੋ ਦੇਵ ਅਰਦਯਾਰਦਨੀ ਦੁਸਟ ਹੰਤੀ ॥ ਸਿਤਾ ਅਸਿਤਾ ਰਾਜ ਕ੍ਰਾਂਤੀ ਅਨੰਤੀ ॥ ਜੁਆਲਾ ਜਯੰਤੀ ਅਲਾਸੀ ਅਨੰਦੀ ॥ ਨਮੋ ਪਾਰਬ੍ਰਹਮੀ ਹਰੀ ਸੀ ਮੁਕੰਦੀ ॥੨੭॥੨੪੬॥  ਜਯੰਤੀ ਨਮੋ ਮੰਗਲਾ ਕਾਲਕਾਯੰ ॥ ਕਪਾਲੀ ਨਮੋ ਭਦ੍ਰਕਾਲੀ ਸਿਵਾਯੰ ॥ ਦ੍ਰੁਗਾਯੰ ਛਿਮਾਯੰ ਨਮੋ ਧਾਤ੍ਰੀਏਯੰ ॥ ਸੁਆਹਾ ਸੁਧਾਯੰ ਨਮੋ ਸੀਤਲੇਯੰ ॥੨੮॥੨੪੭॥  ਨਮੋ ਚਰਬਣੀ ਸਰਬ ਧਰਮੰ ਧੁਜਾਯੰ ॥  
 70    Listen Katha  ਨਮੋ ਹਿੰਗੁਲਾ ਪਿੰਗੁਲਾ ਅੰਬਿਕਾਯੰ ॥ ਨਮੋ ਦੀਰਘ ਦਾੜਾ ਨਮੋ ਸਿਆਮ ਬਰਣੀ ॥ ਨਮੋ ਅੰਜਨੀ ਗੰਜਨੀ ਦੈਤ ਦਰਣੀ ॥੨੯॥੨੪੮॥  ਨਮੋ ਅਰਧ ਚੰਦ੍ਰਾਇਣੀ ਚੰਦ੍ਰ ਚੂੜੰ ॥ ਨਮੋ ਇੰਦ੍ਰ ਊਰਧਾ ਨਮੋ ਦਾੜ੍ਹ ਗੂੜੰ ॥ ਸਸੰ ਸੇਖਰੀ ਚੰਦ੍ਰ ਭਾਲਾ ਭਵਾਨੀ ॥ ਭਵੀ ਭੈ ਹਰੀ ਭੂਤਰਾਟੀ ਕ੍ਰਿਪਾਨੀ ॥੩੦॥੨੪੯॥  ਕਲੀ ਕਾਰਣੀ ਕਰਮ ਕਰਤਾ ਕਮਛਯਾ ॥ ਪਰੀ ਪਦਮਿਨੀ ਪੂਰਣੀ ਸਰਬ ਇਛਯਾ ॥ ਜਯਾ ਜੋਗਣੀ ਜਗ ਕਰਤਾ ਜਯੰਤੀ ॥ ਸੁਭਾ ਸੁਆਮਣੀ ਸ੍ਰਿਸਟਜਾ ਸਤ੍ਰੁ ਹੰਤੀ ॥੩੧॥੨੫੦॥  
 71    Listen Katha  ਪਵਿਤ੍ਰੀ ਪੁਨੀਤਾ ਪੁਰਾਣੀ ਪਰੇਯੰ ॥ ਪ੍ਰਭੀ ਪੂਰਣੀ ਪਾਰਬ੍ਰਹਮੀ ਅਜੇਯੰ ॥ ਅਰੂਪੰ ਅਨੂਪੰ ਅਨਾਮੰ ਅਠਾਮੰ ॥ ਅਭੀਤੰ ਅਜੀਤੰ ਮਹਾਂ ਧਰਮ ਧਾਮੰ ॥੩੨॥੨੫੧॥  ਅਛੇਦੰ ਅਭੇਦੰ ਅਕਰਮੰ ਸੁ ਧਰਮੰ ॥ ਨਮੋ ਬਾਣ ਪਾਣੀ ਧਰੇ ਚਰਮ ਬਰਮੰ ॥ ਅਜੇਯੰ ਅਭੇਯੰ ਨਿਰੰਕਾਰ ਨਿਤਯੰ ॥  
 72    Listen Katha  ਨਿਰੂਪੰ ਨ੍ਰਿਬਾਣੰ ਨਮਿਤਯੰ ਅਕ੍ਰਿਤਯੰ ॥੩੩॥੨੫੨॥ 
 73    Listen Katha  ਗੁਰੀ ਗਉਰਜਾ ਕਾਮਗਾਮੀ ਗੁਪਾਲੀ ॥ ਬਲੀ ਬੀਰਣੀ ਬਾਵਨਾ ਜਗਯਾ ਜੁਆਲੀ ॥ ਨਮੋ ਸਤ੍ਰੁ ਚਰਬਾਇਣੀ ਗਰਬ ਹਰਣੀ ॥ ਨਮੋ ਤੋਖਣੀ ਸੋਖਣੀ ਸਰਬ ਭਰਣੀ ॥੩੪॥੨੫੩॥ ਪਲੰਗੀ ਪਵੰਗੀ ਨਮੋ ਚਰਚਿਤੰਗੀ ॥ ਨਮੋ ਭਾਵਨੀ ਭੂਤ ਹੰਤਾ ਭੜਿੰਗੀ ॥ ਨਮੋ ਭੀਮਿ ਰੂਪਾ ਨਮੋ ਲੋਕ ਮਾਤਾ ॥ ਭਵੀ ਭਾਵਨੀ ਭਵਿਖਯਾਤਾ ਬਿਧਾਤਾ ॥੩੫॥੨੫੪॥  ਪ੍ਰਭਾ ਪੂਰਨੀ ਪਰਮ ਰੂਪੰ ਪਵਿਤ੍ਰੀ ॥ ਪਰੀ ਪੋਖਣੀ ਪਾਰਬ੍ਰਹਮੀ ਗਾਇਤ੍ਰੀ ॥ ਜਟੀ ਜੁਆਲ ਪਰਚੰਡ ਮੁੰਡੀ ਚਮੁੰਡੀ ॥ ਬਰੰ ਦਾਇਣੀ ਦੁਸਟ ਖੰਡੀ ਅਖੰਡੀ ॥੩੬॥੨੫੫॥  ਸਭੈ ਸੰਤ ਉਬਾਰੀ ਬਰੰ ਬਯੂਹ ਦਾਤਾ ॥ ਨਮੋ ਤਾਰਣੀ ਕਾਰਣੀ ਲੋਕ ਮਾਤਾ ॥ ਨਮਸਤਯੰ ਨਮਸਤਯੰ ਨਮਸਤਯੰ ਭਵਾਨੀ ॥ ਸਦਾ ਰਾਖਿ ਲੈ ਮੁਹਿ ਕ੍ਰਿਪਾ ਕੈ ਕ੍ਰਿਪਾਨੀ ॥੩੭॥੨੫੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਦੇਵੀ ਜੂ ਕੀ ਉਸਤਤਿ ਬਰਨਨੰ ਨਾਮ  ਸਪਤਮੋ ਧਿਆਇ ਸੰਪੂਰਨਮ ਸਤੁ ਸੁਭਮ ਸਤੁ ॥੭॥ 


74   Listen Katha
ਅਥ ਚੰਡੀ ਚਰਿਤ੍ਰ ਉਸਤਤ ਬਰਨਨੰ ॥ 
ਭੁਜੰਗ ਪ੍ਰਯਾਤ ਛੰਦ ॥ 
ਭਰੇ ਜੋਗਨੀ ਪਤ੍ਰ ਚਉਸਠ ਚਾਰੰ ॥ ਚਲੀ ਠਾਮ ਠਾਮੰ ਡਕਾਰੰ ਡਕਾਰੰ ॥  ਭਰੇ ਨੇਹ ਗੇਹੰ ਗਏ ਕੰਕ ਬੰਕੰ ॥ ਰੁਲੇ ਸੂਰਬੀਰੰ ਅਹਾੜ੍ਹੰ ਨਿਸੰਕੰ ॥੧॥੨੫੭॥  ਚਲੇ ਨਾਰਦਊ ਹਾਥ ਬੀਨਾ ਸੁਹਾਏ ॥ ਬਨੇ ਬਾਰਦੀ ਡੰਕ ਡਉਰੂ ਬਜਾਏ ॥  ਗਿਰੇ ਬਾਜ ਗਾਜੀ ਗਜੀ ਬੀਰ ਖੇਤੰ ॥ ਰੁਲੇ ਤੱਛ ਮੁੱਛੰ ਨਚੇ ਭੂਤ ਪ੍ਰੇਤੰ ॥੨॥੨੫੮॥  ਨਚੇ ਬੀਰ ਬੈਤਾਲ ਅੱਧੰ ਕਮੱਧੰ ॥ ਬਧੇ ਬੱਧ ਗੋਪਾ ਗੁਲਿਤ੍ਰਾਣ ਬੱਧੰ ॥  ਭਏ ਸਾਧੁ ਸੰਬੂਹ ਭੀਤੰ ਅਭੀਤੇ ॥ ਨਮੋ ਲੋਕ ਮਾਤਾ ਭਵੇ ਸਤ੍ਰੁ ਜੀਤੇ ॥੩॥੨੫੯॥  ਪੜ੍ਹੇ ਮੂੜ੍ਹ ਯਾ ਕੋ ਧਨੰ ਧਾਮ ਬਾਢੇ ॥ ਸੁਨੈ ਸੂਮ ਸੋਫੀ ਲਰੈ ਜੁੱਧ ਗਾਢੇ ॥  ਜਗੈ ਰੈਣਿ ਜੋਗੀ ਜਪੈ ਜਾਪ ਯਾਂ ਕੋ ॥ ਧਰੈ ਪਰਮ ਜੋਗੰ ਲਹੈ ਸਿੱਧਤਾ ਕੋ ॥੪॥੨੬੦॥  ਪੜ੍ਹੈ ਯਾਹਿ ਬਿਦਯਾਰਥੀ ਬਿਦਯਾ ਹੇਤੰ ॥ ਲਹੈ ਸਰਬ ਸਾਸਤ੍ਰਾਨ ਕੋ ਮੱਦ ਚੇਤੰ ॥  ਜਪੈ ਜੋਗ ਸੰਨਯਾਸ ਬੈਰਾਗ ਕੋਈ ॥ ਤਿਸੈ ਸਰਬ ਪੁੰਨਯਾਨ ਕੋ ਪੁੰਨਿ ਹੋਈ ॥੫॥੨੬੧॥  
      ਦੋਹਰਾ ॥  ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਐਂਹੈਂ ਸੰਤ ॥ ਅੰਤ ਲਹੈਂਗੇ ਮੁਕਤ ਫਲੁ ਪਾਵਹਿਂਗੇ ਭਗਵੰਤ ॥੬॥੨੬੨॥  
ਇਤਿ ਸ੍ਰੀ ਬਚਿਤ੍ਰ ਨਾਟਕੇ ਚੰਡੀ ਚਰਿਤ੍ਰੇ ਚੰਡੀ ਚਰਿਤ੍ਰ ਉਸਤਤਿ ਬਰਨਨੰ ਨਾਮ ਅਸਟਮੋ ਧਿਆਇ ਸੰਪੂਰਣ ਮਸਤੁ ਸੁਭ ਮਸਤੁ ॥੮॥ ਅਫਜੂ ॥  ਸੁਭ ਮਸਤੁ ॥੮॥ ਅਫਜੂ ॥

No comments: