ਚੰਡੀ ਚਰਿਤ੍ਰ ਉਕਤਿ ਬਿਲਾਸ

ਚੰਡੀ ਚਰਿਤ੍ਰ (ੳਕਤਿ ਬਿਲਾਸ)

ੴ ਵਾਹਿਗੁਰੂ ਜੀ ਕੀ ਫਤਹਿ ॥

ਸ੍ਰੀ ਭਗਉਤੀ ਜੀ ਸਹਾਇ ॥

ਅਥ ਚੰਡੀ ਚਰਿਤ੍ਰ ਉਕਤਿ ਬਿਲਾਸ ਲਿਖਯਤੇ ॥

ਪਾਤਸਾਹੀ ੧੦Composition          Katha Link (Recorded at Sachkhoj Academy Classes in Khanna) 
 ੴ ਵਾਹਿਗੁਰੂ ਜੀ ਕੀ ਫਤਹ ॥
ਅਥ ਚੰਡੀ ਚਰਿਤ੍ਰ ਚਰਿਤ੍ਰ ਉਕਤਿ ਬਿਲਾਸ ॥  
ਸ੍ਵੈਯਾ ॥
ਆਦਿ ਅਪਾਰ ਅਲੇਖ ਅਨੰਤ ਅਕਾਲ ਅਭੇਖ ਅਲੱਖ ਅਨਾਸਾ ॥
ਕੈ ਸਿਵ ਸਕਤ ਦਏ ਸ੍ਰੁਤਿ ਚਾਰ ਰਜੋ ਤਮ ਸੱਤ ਤਿਹੂ ਪੁਰ ਬਾਸਾ ॥
ਦਿਉਸ ਨਿਸਾ ਸਸਿ ਸੂਰ ਕੈ ਦੀਪ ਸੁ ਸ੍ਰਿਸਟਿ ਰਚੀ ਪੰਚ ਤੱਤ ਪ੍ਰਕਾਸਾ ॥
ਬੈਰ ਬਢਾਇ ਲਰਾਇ ਸੁਰਾਸੁਰ ਆਪਹਿ ਦੇਖਤ ਬੈਠ ਤਮਾਸਾ ॥੧॥ 
Listen Katha
  ਦੋਹਰਾ ॥
ਕ੍ਰਿਪਾ ਸਿੰਧ ਤੁਮਰੀ ਕ੍ਰਿਪਾ ਜੋ ਕਛੁ ਮੋ ਪਰਿ ਹੋਇ ॥
ਰਚੋ ਚੰਡਕਾ ਕੀ ਕਥਾ ਬਾਣੀ ਸੁਭ ਸਭ ਹੋਇ ॥੨॥
ਜੋਤ ਜਗਮਗੈ ਜਗਤਿ ਮੈ ਚੰਡ ਚਮੁੰਡ ਪ੍ਰਚੰਡ ॥
ਭੁਜ ਦੰਡਨ ਦੰਡਨਿ ਅਸੁਰ ਮੰਡਨ ਭੁਇ ਨਵ ਖੰਡ ॥੩॥ 
Listen Katha
 ਸ੍ਵੈਯਾ ॥
ਤਾਰਨ ਲੋਕ ਉਧਾਰਨ ਭੂਮਹਿ ਦੈਤ ਸੰਘਾਰਨ ਚੰਡ ਤੁਹੀ ਹੈ ॥
ਕਾਰਨ ਈਸ ਕਲਾ ਕਮਲਾ ਹਰਿ ਅਦ੍ਰਸੁਤਾ ਜਹ ਦੇਖੇ ਉਹੀ ਹੈ ॥
ਤਾਮਸਤਾ ਮਮਤਾ ਨਮਤਾ ਕਵਿਤਾ ਕਵਿ ਕੇ ਮਨ ਮੱਧਿ ਗੁਹੀ ਹੈ ॥
 ਕੀਨੋ ਹੈ ਕੰਚਨ ਲੋਹ ਜਗਤ੍ਰ ਮੈ ਪਾਰਸ ਮੂਰਤ ਜਾਇ ਛੁਹੀ ਹੈ ॥੪॥ 
Listen Katha
  ਦੋਹਰਾ ॥
ਪ੍ਰਮੁਦ ਕਰਨ ਸਭ ਭੈ ਹਰਨ ਨਾਮ ਚੰਡਕਾ ਜਾਸ ॥  
ਰਚੋ ਚਰਿਤ੍ਰ ਬਚਿਤ੍ਰ ਤੁਅ ਕਰੋ ਸਬੁੱਧਿ ਪ੍ਰਕਾਸ ॥੫॥ 
Listen Katha
  ਪੁਨਹਾ ॥
ਆਇਸ ਅਬ ਜੋ ਹੋਇ ਗ੍ਰੰਥ ਤਉ ਮੈ ਰਚੌ ॥
ਰਤਨ ਪ੍ਰਮੁਦ ਕਰ ਬਚਨ ਚੀਨ ਤਾ ਮੈ ਗਚੌ ॥
ਭਾਖਾ ਸੁਭ ਸਭ ਕਰਹੋਂ ਧਰਿਹੋਂ ਕ੍ਰਿੱਤ ਮੈ ॥
ਅਦਭੁਤ ਕਥਾ ਅਪਾਰ ਸਮਝ ਕਰਿ ਚਿੱਤ ਮੈ ॥੬॥ 
Listen Katha
 ਸ੍ਵੈਯਾ ॥
ਤ੍ਰਾਸ ਕੁਟੰਬ ਕੇ ਹੋਇ ਕੈ ਉਦਾਸ ਅਵਾਸ ਕੋ ਤਿਆਗਿ ਬਸਿਓ ਬਨਰਾਈ ॥
ਨਾਮ ਸੁਰੱਥ ਮੁਨੀਸਰ ਬੇਖ ਸਮੇਤ ਸਮਾਦ ਸਮਾਧ ਲਗਾਈ ॥
ਚੰਡ ਅਖੰਡ ਖੰਡੇ ਕਰ ਕੋਪ ਭਈ ਸੁਰ ਰੱਛਨ ਕੋ ਸਮੁਹਾਈ ॥
ਬੂਝਹੁ ਜਾਇ ਤਿਨੈ ਤੁਮ ਸਾਧ ਅਗਾਧਿ ਕਥਾ ਕਿਹ ਭਾਂਤਿ ਸੁਨਾਈ ॥੭॥ 
Listen Katha
 ਤੋਟਕ ਛੰਦ ॥
ਮੁਨੀਸਰੋ ਵਾਚ ॥
ਹਰਿ ਸੋਇ ਰਹੈ ਸਜ ਸੈਨ ਤਹਾ ॥ ਜਲ ਜਾਲ ਕਰਾਲ ਬਿਸਾਲ ਜਹਾ ॥   ਭਯੋ ਨਾਭ ਸਰੋਜ ਤੇ ਬਿਸੁ ਕਰਤਾ ॥ ਸ੍ਰੁਤ ਮੈਲ ਤੇ ਦੈਤ ਰਚੇ ਜੁਗਤਾ ॥੮॥
 ਮਧਿਕੈਟਭ ਨਾਮ ਧਰੇ ਤਿਨ ਕੇ ॥ ਅਤਿ ਦੀਰਘ ਦੇਹ ਭਏ ਜਿਨ ਕੇ ॥  ਤਿਨ ਦੇਖ ਲੁਕੇਸ ਡਰਿਓ ਹੀਅ ਮੈ ॥ ਜਗਮਾਤ ਕੋ ਧਿਆਨੁ ਧਰਯੋ ਜੀਅ ਮੈ ॥੯॥ 
Listen Katha
  ਦੋਹਰਾ ॥
 ਛੁਟੀ ਚੰਡ ਜਾਗੇ ਬ੍ਰਹਮ ਕਰਿਓ ਜੁੱਧ ਕੋ ਸਾਜ ॥
ਦੈਤ ਸਭੈ ਘਟਿ ਜਾਹਿ ਜਿਉ ਬਢੈ ਦੇਵਤਨ ਰਾਜ ॥੧੦॥ 
Listen Katha
  ਸ੍ਵੈਯਾ ॥
ਜੁੱਧ ਕਰਿਓ ਤਿਨ ਸੋਂ ਭਗਵੰਤ ਨ ਮਾਰ ਸਕੈ ਅਤਿ ਦੈਤ ਬਲੀ ਹੈ ॥ ਸਾਲ ਭਏ ਤਿਨ ਪੰਚ ਹਜਾਰ ਦੁਹੂੰ ਲਰਤੇ ਨਹਿ ਬਾਂਹ ਟਲੀ ਹੈ ॥
ਦੈਤਨ ਰੀਝ ਕਹਿਓ ਬਰ ਮਾਂਗ ਕਹਿਓ ਹਰਿ ਸੀਸਨ ਦੇਹ ਭਲੀ ਹੈ ॥ ਧਾਰਿ ਉਰੂ ਪਰਿ ਚਕ੍ਰ ਸੋਂ ਕਾਟ ਕੈ ਜੋਤਿ ਲੈ ਆਪਨੈ ਅੰਗ ਮਲੀ ਹੈ ॥੧੧॥  
Listen Katha
 ਸੋਰਠਾ ॥
ਦੇਵਨ ਥਾਪਿਓ ਰਾਜ ਮਧੁਕੈਟਭ ਕੋ ਮਾਰ ਕੈ ॥ ਦੀਨੋ ਸਕਲ ਸਮਾਜ ਬੈਕੁੰਠ ਗਾਮੀ ਹਰਿ ਭਏ ॥੧੨॥
ਇਤਿ ਸ੍ਰੀ ਮਾਰਕੰਡੇ ਪ੍ਰਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਧਕੈਟਭ ਬਧਹਿ ਪ੍ਰਥਮ ਧਿਆਇ ॥੧॥

Listen Katha

ਪੁਨਹਾ ॥
ਬਹੁਰਿ ਭਇਓ ਮਹਖਾਸੁਰ ਤਿਨ ਤੋ ਕਿਆ ਕੀਆ ॥ ਭੁਜਾ ਜੋਰ ਕਰਿ ਜੁੱਧ ਜੀਤ ਸਭ ਜਗੁ ਲੀਆ ॥
ਸੁਰ ਸਮੂਹ ਸੰਘਾਰੇ ਰਣਹਿ ਪਚਾਰ ਕੈ ॥ ਟੂਕ ਟੂਕ ਕਰ ਡਾਰੇ ਆਯੁਧ ਧਾਰ ਕੈ ॥੧੩॥  
 Listen Katha
 ਸ੍ਵੈਯਾ ॥
ਜੁੱਧ ਕਰਯੋ ਮਹਿਖਾਸੁਰ ਦਾਨਵ ਮਾਰਿ ਸਭੈ ਸੁਰ ਸੈਨ ਗਿਰਾਇਓ ॥ ਕੈ ਕੈ ਦੁ ਟੂਕ ਦਏ ਅਰ ਖੇਤ ਮਹਾਂ ਬਰ ਬੰਡ ਮਹਾ ਰਨ ਪਾਇਓ ॥
ਸ੍ਰਉਣਤ ਰੰਗ ਸਨਿਓ ਨਿਸਰਿਓ ਜਸੁ ਇਆ ਛਬਿ ਕੋ ਮਨ ਸੈ ਇਹ ਆਇਓ ॥ ਮਾਰਿ ਕੈ ਛਤ੍ਰਨਿ ਕੁੰਡ ਕੈ ਛੇਤ੍ਰ ਮੈ ਮਾਨਹੁ ਪੈਠਿ ਕੈ ਰਾਮ ਜੂ ਨ੍ਹਾਇਓ ॥੧੪॥
ਸ੍ਵੈਯਾ ॥
ਲੈ ਮਹਖਾਸੁਰ ਅਸਤ੍ਰ ਸੁ ਸਸਤ੍ਰ ਸੁ ਸਸਤ੍ਰ ਸਭੈ ਕਲਵਤ੍ਰ ਜਿਉ ਚੀਰ ਕੈ ਡਾਰੇ ॥ ਲੁੱਥ ਪੈ ਲੁੱਥ ਰਹੀ ਗੁੱਥ ਜੁੱਥ ਗਿਰੇ ਗਿਰ ਰਥ ਸੇਂਧਵ ਭਾਰੇ ॥
ਗੂਦ ਸਨੇ ਸਿਤ ਲੋਹੂ ਮੈ ਲਾਲ ਕਰਾਲ ਪਰੇ ਰਨ ਮੈ ਗਜ ਕਾਰੇ ॥ ਜਿਉ ਦਰਜੀ ਜਮ ਮ੍ਰਿਤ ਕੇ ਸੀਸ ਮੈ ਬਾਗੈ ਅਨੇਕ ਕਤਾ ਕਰਿ ਡਾਰੇ ॥੧੫॥
 ਸ੍ਵੈਯਾ ॥
ਲੈ ਸੁਰ ਸੰਗ ਸਬੈ ਸੁਰਪਾਲ ਸੁ ਕੋਪ ਕੇ ਸਤ੍ਰ ਕੀ ਸੈਨ ਪੈ ਧਾਏ ॥ ਦੈ ਮੁਖ ਢਾਰ ਲੀਏ ਕਰਵਾਰ ਹਕਾਰ ਪਚਾਰ ਪ੍ਰਹਾਰ ਲਗਾਏ ॥
ਸ੍ਰਉਨ ਮੈ ਦੇਤ ਸੁਰੰਗ ਭਏ ਕਵਿ ਨੇ ਮਨ ਭਾਉ ਇਹੈ ਛਬਿ ਪਾਏ ॥ ਰਾਮ ਮਨੋ ਰਨ ਜੀਤ ਕੈ ਭਾਲਕ ਦੈ ਸਿਰਪਾਉ ਸਭੈ ਪਹਰਾਏ ॥੧੬॥
ਸ੍ਵੈਯਾ ॥
ਘਾਇਲ ਘੂਮਤ ਹੈ ਰਨ ਮੈ ਇਕ ਲੋਟਤ ਹੈ ਧਰਨੀ ਬਿਲਲਾਤੇ ॥ ਦਉਰਤ ਬੀਚ ਕਬੰਧ ਫਿਰੈ ਜਿਹ ਦੇਖਤ ਕਾਇਰ ਹੈਂ ਡਰਪਾਤੇ ॥
ਇਯੋ ਮਹਿਖਾਸੁਰ ਜੁੱਧੁ ਕੀਯੋ ਤਬ ਜੰਬੁਕ ਗਿਰਝ ਭਏ ਰੰਗ ਰਾਤੇ ॥ ਸ੍ਰੌਨ ਪ੍ਰਵਾਹ ਮੈ ਪਾਇ ਪਸਾਰ ਕੇ ਸੋਏ ਹੈਂ ਸੂਰ ਮਨੋ ਮਦ ਮਾਤੇ ॥੧੭॥
ਸ੍ਵੈਯਾ
ਜੁੱਧ ਕੀਓ ਮਹਖਾਸੁਰ ਦਾਨਵ ਦੇਖਤ ਭਾਨ ਚਲੈ ਨਹੀਂ ਪੰਥਾ ॥ ਸ੍ਰੌਨ ਸਮੂਹ ਚਲਿਓ ਲਖਿ ਕੈ ਚਤੁਰਾਨਨ ਭੂਲਿ ਗਏ ਸਭ ਗ੍ਰੰਥਾ ॥
ਮਾਸ ਨਿਹਾਰ ਕੈ ਗ੍ਰਿਝ ਰੜੈਂ ਚਟਸਾਰ ਪੜੈਂ ਜਿਮੁ ਬਾਰਕ ਸੰਥਾ ॥ ਸਾਰਸੁਤੀ ਤਟ ਲੈ ਭਟ ਲੋਥ ਸ੍ਰਿੰਗਾਲ ਕਿ ਸਿੱਧ ਬਨਾਵਤ ਕੰਥਾ ॥੧੮॥  
 Listen Katha
  ਦੋਹਰਾ ॥
ਅਗਨਤ ਮਾਰੇ ਗਨੈ ਕੋ ਭਜੈ ਜੁ ਸੁਰ ਕਰਿ ਤ੍ਰਾਸ ॥ ਧਾਰਿ ਧਿਆਨ ਮਨ ਸਿਵਾ ਕੋ ਤਕੀ ਪੁਰੀ ਕੈਲਾਸ ॥੧੯॥
ਸੋਰਠਾ ॥
ਦੇਵਨ ਕੇ ਧਨ ਧਾਮ ਸਭ ਦੈਤਨ ਲੀਓ ਛਿਨਾਇ ॥ ਦਏ ਕਾਢ ਸੁਰ ਧਾਮ ਤੇ ਬਸੇ ਸਿਵ ਪੁਰੀ ਜਾਇ ॥੨੦॥
ਦੋਹਰਾ ॥
ਕਿਤਕਿ ਦਿਵਸ ਬੀਤੇ ਤਹਾਂ ਨਾਵਨ ਨਿਕਸੀ ਦੇਵ ॥ ਬਿਧ ਪੂਰਬ ਸਭ ਦੇਵਤਨ ਕਰੀ ਦੇਵ ਕੀ ਸੇਵ ॥੨੧॥ 
 Listen Katha
  ਰੇਖਤਾ ॥
ਕਰੀ ਹੈ ਹਕੀਕਤ ਮਲੂਮ ਖੁਦ ਦੇਵੀ ਸੇਤੀ ਲੀਆ ਮਹਖਾਸੁਰ ਹਮਾਰਾ ਛੀਨ ਧਾਮ ਹੈ ॥
 ਕੀਜੈ ਸੋਈ ਬਾਤ ਮਾਤ ਤੁਮ ਕਉ ਸੁਹਾਤ ਸਭ ਸੇਵਕ ਕਦੀਮ ਤਕ ਆਏ ਤੇਰੀ ਸਾਮ ਹੈ ॥
ਦੀਜੈ ਬਾਜ ਦੇਸ ਹਮੈ ਮੇਟੀਐ ਕਲੇਸ ਲੇਸ ਕੀਜੀਐ ਅਭੇਸ ਉਨੈ ਬਡੋ ਯਹ ਕਾਮ ਹੈ ॥
ਕੂਕਰ ਕੋ ਮਾਰਤ ਨ ਕੋਊ ਨਾਮ ਲੈ ਕੈ ਤਾਹਿ ਮਾਰਤ ਹੈ ਤਾ ਕੋ ਲੈ ਕੈ ਖਾਵੰਦ ਕੋ ਨਾਮ ਹੈ ॥੨੨॥  
 Listen Katha
  ਦੋਹਰਾ ॥
ਸੁਨਤ ਬਚਨ ਏ ਚੰਡਕਾ ਮਨ ਮੈਂ ਉਠੀ ਰਿਸਾਇ ॥  ਸਭ ਦੈਤਨ ਕੋ ਛੈ ਕਰਉ ਬਸਉ ਸਿਵਪੁਰੀ ਜਾਇ ॥੨੩॥
ਦੈਤਨ ਕੇ ਬਧ ਕੋ ਜਬੈ ਚੰਡੀ ਕੀਓ ਪ੍ਰਕਾਸ ॥  ਸਿੰਘ ਸੰਖ ਅਉ ਅਸਤ੍ਰ ਸਭ ਸਸਤ੍ਰ ਆਇਗੇ ਪਾਸ ॥੨੪॥
ਦੈਤ ਸੰਘਾਰਨ ਕੇ ਨਮਿਤ ਕਾਲ ਜਨਮੁ ਇਹ ਲੀਨ ॥  ਸਿੰਘ ਚੰਡ ਬਾਹਨ ਭਇਓ ਸਤ੍ਰਨ ਕਉ ਦੁਖੁ ਦੀਨ ॥੨੫॥  
 Listen Katha
 ਸ੍ਵੈਯਾ ॥
ਦਾਰੁਨ ਦੀਰਘੁ ਦਿੱਗਜ ਸੇ ਬਲ ਸਿੰਘਹਿ ਕੇ ਬਲ ਸਿੰਘ ਧਰੇ ਹੈ ॥  ਰੋਮ ਮਨੋ ਸਰ ਕਾਲਹਿ ਕੇ ਜਨ ਪਾਹਨ ਪੀਤ ਪੈ ਬ੍ਰਿਛ ਹਰੇ ਹੈ ॥
ਮੇਰ ਕੇ ਮੱਧਿ ਮਨੋ ਜਮਨਾ ਲਰ ਕੇਤਕੀ ਪੁੰਜ ਪੈ ਭ੍ਰਿੰਗ ਢਰੇ ਹੈ ॥  ਮਾਨੋ ਮਹਾ ਪ੍ਰਿਥ ਲੈ ਕੈ ਕਮਾਨ ਸੁ ਭੂਧਰ ਭੂਮ ਤੇ ਨਿਆਰੇ ਕਰੇ ਹੈ ॥੨੬॥ 
 Listen Katha
  ਦੋਹਰਾ ॥
ਘੰਟਾ ਗਦਾ ਤ੍ਰਿਸੂਲ ਅਸ ਸੰਖ ਸਰਾਸਨ ਬਾਨ ॥  ਚਕ੍ਰ ਬਕ੍ਰ ਕਰ ਮੈ ਲੀਏ ਜਨ ਗ੍ਰੀਖਮ ਰਿਤ ਭਾਨ ॥੨੭॥
ਚੰਡ ਕੋਪ ਕਰਿ ਚੰਡਕਾ ਏ ਆਯੁਧ ਕਰ ਲੀਨ ॥  ਨਿਕਟਿ ਬਿਕਟਿ ਪੁਰ ਦੈਤ ਕੇ ਘੰਟਾ ਕੀ ਧੁਨ ਕੀਨ ॥੨੮॥
ਦੋਹਰਾ ॥
ਸੁਨਿ ਘੰਟਾ ਕੇਹਰਿ ਸਬਦ ਅਸੁਰਨ ਅਸਿ ਰਨ ਲੀਨ ॥  ਚੜੇ ਕੋਪ ਕੈ ਜੂਥ ਹੁਇ ਜਤਨ ਜੁੱਧ ਕੋ ਕੀਨ ॥੨੯॥
ਪੈਤਾਲੀਸ ਪਦਮ ਅਸੁਰ ਸਜਿਯੋ ਕਟਕ ਚਤੁਰੰਗ ॥  ਕਛੁ ਬਾਏਂ ਕਛੁ ਦਾਹਨੈ ਕਛੁ ਭਟ ਨ੍ਰਿਪ ਕੇ ਸੰਗਿ ॥੩੦॥
ਭਏ ਇਕੱਠੇ ਦਲ ਪਦਮ ਦਸ ਪੰਦ੍ਰਹ ਅਰੁ ਬੀਸ ॥  ਪੰਦ੍ਰਹ ਕੀਨੇ ਦਾਹਨੇ ਦਸ ਬਾਏਂ ਸੰਗਿ ਬੀਸ ॥੩੧॥ 
 Listen Katha
  ਸ੍ਵੈਯਾ ॥
ਦਉਰ ਸਭੈ ਇਕ ਬਾਰ ਹੀ ਦੈਤ ਸੁ ਆਏ ਹੈ ਚੰਡ ਕੇ ਸਾਮੁਹਿ ਕਾਰੇ ॥  ਲੈ ਕਰਿ ਬਾਨ ਕਮਾਨਨ ਤਾਨ ਘਨੇ ਅਰੁ ਕੋਪ ਸੋਂ ਸਿੰਘ ਪ੍ਰਹਾਰੇ ॥
ਚੰਡ ਸੰਭਾਰ ਤਬੈ ਕਰਵਾਰ ਹਕਾਰ ਕੈ ਸਤ੍ਰ ਸਮੂਹ ਨਿਵਾਰੇ ॥  ਖਾਂਡਵ ਜਾਰਨ ਕੋ ਅਗਨੀ ਤਿਹ ਪਾਰਥ ਨੈ ਜਨੁ ਮੇਘ ਬਿਡਾਰੇ ॥੩੨॥ 
 Listen Katha
   ਦੋਹਰਾ ॥
ਦੈਤ ਕੋਪ ਇਕ ਸਾਮੁਹੇ ਗਇਓ ਤੁਰੰਗਮ ਡਾਰਿ ॥
ਸਨਮੁਖ ਦੇਵੀ ਕੇ ਭਇਓ ਸਲਭ ਦੀਪ ਅਨੁਹਾਰ ॥੩੩॥ 
Listen Katha
   ਸ੍ਵੈਯਾ ॥
ਬੀਰ ਬਲੀ ਸਰਦਾਰ ਦੈਈਤ ਸੁ ਕ੍ਰੋਧ ਕੈ ਮਯਾਨ ਤੇ ਖਗੁ ਨਿਕਾਰਿਓ ॥  ਏਕ ਦਇਓ ਤਨ ਚੰਡ ਪ੍ਰਚੰਡ ਕੈ ਦੂਸਰ ਕੇਹਰਿ ਕੇ ਸਿਰ ਝਾਰਿਓ ॥
 ਚੰਡ ਸੰਭਾਰ ਤਬੈ ਬਲੁ ਧਾਰਿ ਲਇਓ ਗਹਿ ਨਾਰਿ ਧਰਾ ਪਰ ਮਾਰਿਓ ॥  ਜਿਉ ਧੁਬੀਆ ਸਰਤਾ ਤਟ ਜਾਇ ਕੈ ਲੈ ਪਟਕੋ ਪਟ ਸਾਥ ਪਛਾਰਿਓ ॥੩੪॥ 
 Listen Katha
   ਦੋਹਰਾ ॥
ਦੋਵੀ ਮਾਰਿਓ ਦੈਤ ਇਉ ਲਰਿਓ ਜੁ ਸਨਮੁਖ ਆਇ ॥
ਪੁਨਿ ਸਤ੍ਰਨਿ ਕੀ ਸੈਨ ਮੈ ਧਸੀ ਸੁ ਸੰਖ ਬਜਾਇ ॥੩੫॥ 
 Listen Katha
  ਸ੍ਵੈਯਾ ॥
ਲੈ ਕਰਿ ਚੰਡ ਕੁਵੰਡ ਪ੍ਰਚੰਡ ਮਹਾਂ ਬਰ ਬੰਡ ਤਬੈ ਇਹ ਕੀਨੋ ॥  ਏਕ ਹੀ ਬਾਰ ਨਿਹਾਰ ਹਕਾਰ ਸੁ ਧਾਰ ਬਿਦਾਰ ਸਬੈ ਦਲੁ ਦੀਨੋ ॥
ਦੈਤ ਘਨੇ ਰਨ ਮਾਹਿ ਹਨੇ ਲਖਿ ਸ੍ਰੋਨ ਸਨੇ ਕਵਿ ਇਉ ਮਨੁ ਚੀਨੋ ॥  ਜਿਉ ਖਗਰਾਜ ਬਡੋ ਅਹਿਰਾਜ ਸਮਾਜ ਕੈ ਕਾਟ ਕਤਾ ਕਰਿ ਲੀਨੋ ॥੩੬॥  
 Listen Katha
  ਦੋਹਰਾ ॥
ਦੇਵੀ ਮਾਰੇ ਦੈਤ ਬਹੁ ਪ੍ਰਬਲ ਨਿਬਲ ਸੇ ਕੀਨ ॥  ਸਸਤ੍ਰ ਧਾਰ ਕਰਿ ਕਰਨ ਮੈ ਚਮੂੰ ਚਾਲ ਕਰ ਦੀਨ ॥੩੭॥
ਭਜੀ ਚਮੂੰ ਮਹਖਾਸੁਰੀ ਤਕੀ ਸਰਨਿ ਨਿਜ ਈਸ ॥  ਧਾਇ ਜਾਇ ਤਿਨ ਇਉ ਕਹਿਓ ਹਨਿਓ ਪਦਮ ਭਟ ਬੀਸ ॥੩੮॥
ਸੁਨ ਮਹਖਾਸੁਰ ਮੂੜ ਮਤ ਮਨ ਮੈ ਉਠਿਓ ਰਿਸਾਇ ॥  ਆਗਿਆ ਦੀਨੀ ਸੈਨ ਕੋ ਘੇਰੋ ਦੇਵੀ ਜਾਇ ॥੩੯॥  
 Listen Katha
   ਸ੍ਵੈਯਾ ॥
ਬਾਤ ਸੁਨੀ ਪ੍ਰਭ ਕੀ ਸਭ ਸੈਨਹਿ ਸੂਰ ਮਿਲੇ ਇਕ ਮੰਤ੍ਰ ਕਰਿਓ ਹੈ ॥  ਜਾਇ ਪਰੈਂ ਚਹੂੰ ਓਰ ਤੇ ਧਾਇ ਕੈ ਠਾਟ ਇਹੈ ਮਨ ਮੱਧਿ ਕਰਿਓ ਹੈ ॥
ਮਾਰ ਹੀ ਮਾਰ ਪ੍ਰਕਾਰ ਪਰੇ ਅਸਿ ਲੈ ਕਰਿ ਮੈ ਦਲੁ ਇਉ ਬਿਹਰਿਓ ਹੈ ॥  ਘੇਰਿ ਲਈ ਚਹੂੰ ਓਰ ਤੇ ਚੰਡ ਸੁ ਚੰਦ ਮਨੋ ਪਰਵੇਖ ਪਰਿਓ ਹੈ ॥੪੦॥
ਸ੍ਵੈਯਾ ॥
 ਦੇਖਿ ਚਮੂੰ ਮਹਖਾਸੁਰ ਕੀ ਕਰਿ ਚੰਡ ਕੁਵੰਡ ਪ੍ਰਚੰਡ ਧਰਿਓ ਹੈ ॥  ਦੱਛਨ ਬਾਮ ਚਲਾਇ ਘਨੇ ਸਰ ਕੋਪ ਭਯਾਨਕ ਜੁੱਧੁ ਕਰਿਓ ਹੈ ॥
ਭੰਜਨ ਭੇ ਅਰਿ ਕੇ ਤਨ ਤੇ ਛੁਟ ਸ੍ਰਉਨ ਸਮੂਹ ਧਰਾਨ ਪਰਿਓ ਹੈ ॥  ਆਠਵੋ ਸਿੰਧ ਪਚਾਇਓ ਹੁਤੋ ਮਨੋ ਯਾ ਰਨ ਮੈ ਬਿਧਿ ਨੇ ਉਗਰਿਓ ਹੈ ॥੪੧॥ 
 Listen Katha
   ਦੋਹਰਾ ॥
ਕੋਪ ਭਈ ਅਰਿ ਦਲ ਬਿਖੈ ਚੰਡੀ ਚੱਕ੍ਰ ਸੰਭਾਰ ॥
ਏਕ ਮਾਰਿ ਕੈ ਦ੍ਵੈ ਕੀਏ ਦ੍ਵੈ ਤੇ ਕੀਨੇ ਚਾਰ ॥੪੨॥ 
 Listen Katha
  ਸ੍ਵੈਯਾ ॥
ਇਹ ਭਾਤ ਕੋ ਜੁੱਧੁ ਕਰਿਓ ਸੁਨਿ ਕੈ ਕਵਲਾਸ ਮੈ ਧਿਆਨ ਛੁਟਿਓ ਹਰਿ ਕਾ ॥  ਪੁਨਿ ਚੰਡ ਸੰਭਾਰ ਉਭਾਰ ਗਦਾ ਪੁਨਿ ਸੰਖ ਬਜਾਇ ਕਰਿਓ ਖਰਕਾ ॥
ਸਿਰ ਸਤ੍ਰੁਨਿ ਕੇ ਪਰ ਚਕ੍ਰ ਪਰਿਓ ਛੁਟ ਐਸੋ ਬਹਿਓ ਕਰਿ ਕੇ ਬਰ ਕਾ ॥  ਜਨੁ ਖੇਲਨ ਕੋ ਸਰਤਾ ਤਟ ਜਾਇ ਚਲਾਵਤ ਹੈ ਛਿਛਲੀ ਲਰਕਾ ॥੪੩॥  
 Listen Katha
  ਦੋਹਰਾ ॥
ਦੇਖ ਚਮੂੰ ਮਹਿਖਾਸੁਰੀ ਦੇਵੀ ਬਲਹਿ ਸੰਭਾਰਿ ॥  ਕਛੁ ਸਿੰਘਹਿ ਕਛੁ ਚਕ੍ਰ ਸੋਂ ਡਾਰੇ ਸਭੈ ਸੰਘਾਰਿ ॥੪੪॥
ਇਕ ਭਾਜੇ ਨ੍ਰਿਪ ਪੈ ਗਏ ਕਹਿਓ ਹਤੀ ਸਭ ਸੈਨ ॥  ਇਉ ਸੁਨਿ ਕੈ ਕੋਪਿਓ ਅਸੁਰ ਚੜਿ ਆਇਓ ਰਨ ਐਨ ॥੪੫॥  
 Listen Katha
   ਸ੍ਵੈਯਾ ॥
ਜੂਝ ਪਰੀ ਸਭ ਸੈਨ ਲਖੀ ਜਬ ਤੌ ਮਹਖਾਸੁਰ ਖੱਗ ਸੰਭਾਰਿਓ ॥ ਚੰਡ ਪ੍ਰਚੰਡ ਕੇ ਸਾਮੁਹਿ ਜਾਇ ਭਇਆਨਕ ਭਾਲਕ ਜਿਉ ਭਭਕਾਰਿਓ ॥
ਮੁਗਦਰੁ ਲੈ ਅਪਨੇ ਕਰਿ ਚੰਡ ਸੁ ਕੈਬਰਿ ਤਾ ਤਨ ਊਪਰਿ ਡਾਰਿਓ ॥ ਜਿਉ ਹਨੂਮਾਨ ਉਖਾਰ ਪਹਾਰ ਕੋ ਰਾਵਨ ਕੇ ਉਰ ਭੀਤਰ ਮਾਰਿਓ ॥੪੬॥
 ਫੇਰ ਸਰਾਸਨ ਕੋ ਗਹਿ ਕੈ ਕਰ ਬੀਰ ਹਨੇ ਤਿਨ ਪਾਨ ਨ ਮੰਗੇ ॥ ਘਾਇਲ ਘੂਮ ਪਰੇ ਰਨ ਮਾਹਿ ਕਰਾਹਤ ਹੈ ਗਿਰ ਸੇ ਗਜ ਲੰਗੇ ॥
ਸੂਰਨ ਕੇ ਤਨ ਕਉਚਨ ਸਾਥਿ ਪਰੇ ਧਰ ਭਾਉ ਉਠੇ ਤਹ ਚੰਗੇ ॥ ਜਾਨੋ ਦਵਾ ਬਨ ਮਾਂਝ ਲਗੇ ਤਹ ਕੀਟਨ ਭੱਛ ਕੌ ਦਉਰੇ ਭੁਯੰਗੇ ॥੪੭॥
 ਸ੍ਵੈਯਾ ॥
ਕੋਪ ਭਰੀ ਰਨ ਚੰਡ ਪ੍ਰਚੰਡ ਸੁ ਪ੍ਰੇਰ ਕੇ ਸਿੰਘ ਧਸੀ ਰਨ ਮੈ ॥ ਕਰਵਾਰ ਲੈ ਲਾਲ ਕੀਏ ਅਰਿਖੇਤ ਲਗੀ ਬੜਵਾਨਲ ਜਿਉ ਬਨ ਮੈ ॥
ਤਬ ਘੇਰਿ ਲਈ ਚਹੂੰ ਓਰ ਤੇ ਦੈਤਨ ਇਉ ਉਪਮਾ ਉਪਜੀ ਮਨ ਮੈ ॥ ਮਨ ਤੇ ਤਨ ਤੇਜੁ ਚਲਿਓ ਜਗਮਾਤ ਕੌ ਦਾਮਨਿ ਜਾਨ ਚਲੇ ਘਨ ਮੈ ॥੪੮॥
ਫੂਟ ਗਈ ਧੁਜਨੀ ਸਗਰੀ ਅਸਿ ਚੰਡ ਪ੍ਰਚੰਡ ਜਬੈ ਕਰਿ ਲੀਨੋ ॥ ਦੈਤ ਮਰੈ ਨਹਿ ਬੇਖ ਕਰੈ ਬਹੁ ਤਉ ਬਰ ਬੰਡ ਮਹਾਂ ਬਲ ਕੀਨੋ ॥
ਚਕ੍ਰ ਚਲਾਇ ਦਇਓ ਕਰ ਤੇ ਸਿਰ ਸਤ੍ਰੁ ਕੋ ਮਾਰ ਜੁਦਾ ਕਰਿ ਦੀਨੋ ॥ ਸ੍ਰਉਨਤ ਧਾਰ ਚਲੀ ਨਭ ਕੋ ਜਨੁ ਸੂਰ ਕੋ ਰਾਮ ਜਲਾਂਜਲਿ ਦੀਨੋ ॥੪੯॥
ਸ੍ਵੈਯਾ ॥
ਸਭ ਸੂਰ ਸੰਘਾਰ ਦਏ ਤਿਹ ਖੇਤ ਮਹਾਂ ਬਰ ਬੰਡ ਪਰਾਕ੍ਰਮ ਕੈ ॥ ਤਹ ਸ੍ਰਉਨਤ ਸਿੰਧ ਭਇਓ ਧਰਨੀ ਪਰਿ ਪੁੰਜ ਗਿਰੇ ਅਸਿ ਕੈ ਧਮ ਕੈ ॥
ਜਗਮਾਤ ਪ੍ਰਤਾਪ ਹਨੇ ਸੁਰ ਤਾਪ ਸੁ ਦਾਨਵ ਸੈਨ ਗਈ ਜਮ ਕੈ ॥ ਬਹੁਰੋ ਅਰਿ ਸਿੰਧੁਰ ਕੇ ਦਲ ਪੈਠ ਕੈ ਦਾਮਨਿ ਜਿਉ ਦੁਰਗਾ ਦਮਕੈ ॥੫੦॥ 
 Listen Katha
   ਦੋਹਰਾ ॥
ਜਬ ਮਹਖਾਸਰ ਮਾਰਿਓ ਸਭ ਦੈਤਨ ਕੋ ਰਾਜ ॥
ਤਬ ਕਾਇਰ ਭਾਜੇ ਸਭੈ ਛਾਡਿਓ ਸਕਲ ਸਮਾਜ ॥੫੧॥ 
 Listen Katha
   ਕਬਿਤੁ ॥
ਮਹਾ ਬੀਰ ਕਹਰੀ ਦੁਪਹਰੀ ਕੋ ਭਾਨ ਮਾਨੋ ਦੇਵਨ ਕੈ ਕਾਜ ਦੇਵੀ ਡਾਰਿਓ ਦੈਤ ਮਾਰਿ ਕੈ ॥  ਅਉਰ ਦਲ ਭਾਜਿਓ ਜੈਸੇ ਪਉਨ ਹੂੰ ਤੇ ਭਾਜੇ ਮੇਘ ਇੰਦ੍ਰ ਦੀਨੋ ਰਾਜ ਬਲ ਆਪਨ ਸੋ ਧਾਰਿ ਕੈ ॥
ਦੇਸ ਦੇਸ ਕੇ ਨਰੇਸ ਡਾਰੇ ਹੈ ਸੁਰੇਸ ਪਾਇ ਕੀਨੋ ਅਭਖੇਕ ਸੁਰ ਮੰਡਲ ਬਿਚਾਰਿ ਕੈ ॥  ਈਹਾਂ ਭਈ ਗੁਪਤਿ ਪ੍ਰਗਟ ਜਾਇ ਤਹਾਂ ਭਈ ਜਹਾਂ ਬੈਠੇ ਹਰਿ ਹਰਿ ਅੰਬਰਿ ਕੋ ਡਾਰਿ ਕੈ ॥੫੨॥
ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਮਹਖਾਸੁਰ ਬਧਹਿ ਨਾਮ ਦੁਤੀਆ ਧਿਆਇ ॥੨॥ 
 Listen Katha

ਦੋਹਰਾ ॥
ਲੋਪ ਚੰਡਕਾ ਹੋਇ ਗਈ ਸੁਰਪਤਿ ਕਉ ਦੇ ਰਾਜ ॥
ਦਾਨਵ ਮਾਰੇ ਅਭੇਖ ਕਰਿ ਕੀਨੇ ਸੰਤਨ ਕਾਜ ॥੫੩॥  
  Listen Katha
  ਸ੍ਵੈਯਾ ॥
ਯਾ ਤੇ ਪ੍ਰਸੰਨ ਭਏ ਹੈ ਮਹਾਂ ਮੁਨਿ ਦੇਵਨ ਕੇ ਤਪ ਮੈ ਸੁਖ ਪਾਵੈਂ ॥ ਜੱਗਯ ਕਰੈ ਇਕ ਬੇਦ ਰਰੈ ਭਵ ਤਾਪ ਹਰੈ ਮਿਲਿ ਧਿਆਨਹਿ ਲਾਵੈਂ ॥
ਝਾਲਰ ਤਾਲ ਮ੍ਰਿਦੰਗ ਉਪੰਗ ਰਬਾਬ ਲੀਏ ਸੁਰ ਸਾਜ ਮਿਲਾਵੈਂ ॥ ਕਿੰਨਰ ਗੰਧ੍ਰਬ ਗਾਨ ਕਰੈ ਗਨਿ ਜੱਛ ਅਪੱਛਰ ਨਿਰਤ ਦਿਖਾਵੈਂ ॥੫੪॥
ਸੰਖਨ ਕੀ ਧੁਨ ਘੰਟਨ ਕੀ ਕਰਿ ਫੂਲਨ ਕੀ ਬਰਖਾ ਬਰਖਾਵੈਂ ॥ ਆਰਤੀ ਕੋਟਿ ਕਰੈ ਸੁਰ ਸੁੰਦਰ ਪੇਖ ਪੁਰੰਦਰ ਕੇ ਬਲਿ ਜਾਵੈਂ ॥
ਦਾਨਤਿ ਦੱਛਨ ਦੈ ਕੈ ਪ੍ਰਦੱਛਨ ਭਾਲ ਮੈ ਕੁੰਕਮ ਅੱਛਤ ਲਾਵੈਂ ॥ ਹੋਤ ਕੁਲਾਹਲ ਦੇਵ ਪੁਰੀ ਮਿਲਿ ਦੇਵਨ ਕੇ ਕੁਲਿ ਮੰਗਲ ਗਾਵੈਂ ॥੫੫॥  
  Listen Katha
 ਦੋਹਰਾ ॥
ਐਸੇ ਚੰਡ ਪ੍ਰਤਾਪ ਤੇ ਦੇਵਨ ਬਢਿਓ ਪ੍ਰਤਾਪ ॥ ਤੀਨ ਲੋਕ ਜੈ ਜੈ ਕਰੈ ਰਰੈ ਨਾਮ ਸਤਿ ਜਾਪ ॥੫੬॥
ਇਸੀ ਭਾਂਤਿ ਸੋ ਦੇਵਤਨ ਰਾਜ ਕੀਯੋ ਸੁਖੁ ਮਾਨ ॥ ਬਹੁਰ ਸੁੰਭ ਨੈਸੁੰਭ ਦੁਇ ਦੈਤ ਬਡੇ ਬਲਵਾਨ ॥੫੭॥
ਇੰਦ੍ਰ ਲੋਕ ਕੇ ਰਾਜ ਹਿਤ ਚੜਿ ਧਾਏ ਨ੍ਰਿਪ ਸੁੰਭ ॥ ਸੈਨਾ ਚਤੁਰੰਗਨਿ ਰਚੀ ਪਾਇਕ ਰਥ ਹੈ ਕੁੰਭ ॥੫੮॥  
 Listen Katha 
  ਸ੍ਵੈਯਾ ॥
ਬਾਜਤ ਡੰਕ ਪਰੀ ਧੁਨ ਕਾਨ ਸੁ ਸੰਕ ਪੁਰੰਦਰ ਮੂੰਦਤ ਪਉਰੈ ॥  ਸੁਰ ਮੈ ਨਾਹਿ ਰਹੀ ਦੁਤ ਦੇਖਿ ਕੈ ਜੁੱਧ ਕੋ ਦੈਤ ਭਏ ਇਕ ਠਉਰੈ ॥
ਕਾਂਪ ਸਮੁੰਦ੍ਰ ਉਠੇ ਸਗਰੇ ਬਹੁ ਭਾਰ ਭਈ ਧਰਨੀ ਗਤਿ ਅਉਰੈ ॥  ਮੇਰੁ ਹਲਿਓ ਦਹਲਿਓ ਸੁਰ ਲੋਕ ਜਬੈ ਦਲ ਸੁੰਭ ਨਿਸੁੰਭ ਕੇ ਦਉਰੈ ॥੫੯॥   
  Listen Katha
  ਦੋਹਰਾ ॥
ਦੇਵ ਸਭੈ ਮਿਲ ਕੇ ਤਬੈ ਗਏ ਸੱਕ੍ਰ ਪਹਿ ਧਾਇ ॥
 ਕਹਿਓ ਦੈਤ ਆਏ ਪ੍ਰਬਲ ਕੀਜੈ ਕਹਾ ਉਪਾਇ ॥੬੦॥  
ਦੋਹਰਾ ॥
ਸੁਨਿ ਕੋਪਿਓ ਸੁਰ ਪਾਲ ਤਬ ਕੀਨੋ ਜੁੱਧ ਉਪਾਇ ॥
 ਸੇਖ ਦੇਵ ਗਨ ਜੇ ਹੁਤੇ ਤੇ ਸਭ ਲੀਏ ਬੁਲਾਇ ॥੬੧॥  
  Listen Katha
  ਸ੍ਵੈਯਾ ॥
 ਭੂੰਮ ਕੋ ਭਾਰ ਉਤਾਰਨ ਕੌ ਜਗਦੀਸ ਬਿਚਾਰ ਕੈ ਜੁੱਧ ਠਟਾ ॥  ਗਰਜੈ ਮਦ ਮੱਤ ਕਰੀ ਬਦਰਾ ਬਗ ਪੰਤ ਲਸੈ ਜਨ ਦੰਤ ਗਟਾ ॥
 ਪਹਰੇ ਤਨਤ੍ਰਾਨ ਫਿਰੈ ਤਹ ਬੀਰ ਲੀਏ ਬਰਛੀ ਕਰਿ ਬਿੱਜੁ ਛਟਾ ॥  ਦਲ ਦੈਤਨ ਕੋ ਅਰਿ ਦੇਵਨ ਪੈ ਉਮਡਿਓ ਮਾਨੋ ਘੋਰ ਘਮੰਡ ਘਟਾ ॥੬੨॥  
  Listen Katha
  ਦੋਹਰਾ ॥
ਸਕਲ ਦੈਤ ਇਕਠੇ ਭਯੋ ਕਰਯੋ ਜੁੱਧ ਕੋ ਸਾਜ ॥
ਅਮਰ ਪੁਰੀ ਮਹਿ ਜਾਇ ਕੈ ਘੇਰਿ ਲੀਓ ਸੁਰ ਰਾਜ ॥੬੩॥  
  Listen Katha
  ਸ੍ਵੈਯਾ ॥
ਖੋਲਿ ਕੈ ਦੁਆਰ ਕਿਵਾਰ ਸਭੈ ਨਿਕਸੀ ਅਸੁਰਾਰ ਕੀ ਸੈਨ ਚਲੀ ॥ ਰਨ ਮੈ ਤਬ ਆਨਿ ਇਕਤ੍ਰ ਭਏ ਲਖਿ ਸੱਤ੍ਰ ਕੀ ਪੱਤ੍ਰ ਜਿਉ ਸੈਨ ਹਲੀ ॥
ਦ੍ਰੁਮ ਦੀਰਘ ਜਿਉ ਗਜ ਬਾਜ ਹਲੇ ਰਥ ਪਾਇਕ ਜਿਉ ਫਲ ਫੂਲ ਕਲੀ ॥ ਦਲ ਸੁੰਭ ਕੋ ਮੋਘ ਬਿਡਾਰਨ ਕੋ ਨਿਕਸਿਓ ਮਘਵਾ ਮਾਨੋ ਪਉਨ ਬਲੀ ॥੬੪॥
ਇਤ ਕੋਪ ਪੁਰੰਦਰ ਦੇਵ ਚੜੇ ਉਤ ਜੁੱਧ ਕੋ ਸੁੰਭ ਚੜੇ ਰਨ ਮੈ ॥ ਕਰ ਬਾਨ ਕਮਾਨ ਕ੍ਰਿਪਾਨ ਗਦਾ ਪਹਿਰੇ ਤਨਤ੍ਰਾਨ ਤਬੈ ਤਨ ਮੈ ॥
ਤਬ ਮਾਰ ਮਚੀ ਦੁਹੂੰ ਓਰਨ ਤੇ ਨ ਰਹਿਓ ਭ੍ਰਮ ਸੂਰਨ ਕੇ ਮਨ ਮੈ ॥ ਬਹੁ ਜੰਬੁਕ ਗ੍ਰਿੱਝ ਚਲੇ ਸੁਨਿ ਕੈ ਅਤਿ ਮੋਦ ਬਢਿਓ ਸਿਵ ਕੇ ਗਨ ਮੈ ॥੬੫॥
ਰਾਜ ਪੁਰੰਦਰ ਕੋਪ ਕੀਓ ਇਤ ਜੁੱਧ ਕੋ ਦੈਤ ਜੁਰੇ ਉਤ ਕੈਸੇ ॥ ਸਿਆਮ ਘਟਾ ਘੁਮਰੀ ਘਨਘੋਰ ਕੈ ਘੇਰਿ ਲੀਓ ਹਰਿ ਕੋ ਰਵਿ ਤੈਸੇ ॥
ਸਕ੍ਰ ਕਮਾਨ ਕੇ ਬਾਨ ਲਗੇ ਸਰ ਫੋਕ ਲਸੈ ਅਰਿ ਕੇ ਉਰਿ ਐਸੇ ॥ ਮਾਨੋ ਪਹਾਰ ਕਰਾਰ ਮੈਂ ਚੋਂਚ ਪਸਾਰ ਰਹੇ ਸਿਸੁ ਸਾਰਕ ਜੈਸੇ ॥੬੬॥    
ਸ੍ਵੈਯਾ ॥
ਬਾਨ ਲਗੇ ਲਖ ਸੁੰਭ ਦਈਤ ਧਸੇ ਰਨ ਲੈ ਕਰਵਾਰਨ ਕੋ ॥ ਰੰਗ ਭੂਮ ਮੈ ਸਤ੍ਰ ਗਿਰਾਇ ਦਏ ਬਹੁ ਸ੍ਰਉਨ ਬਹਿਓ ਅਸੁਰਾਰਨ ਕੋ ॥
ਪ੍ਰਗਟੇ ਗਨ ਜੰਬੁਕ ਗ੍ਰਿੱਝ ਪਿਸਾਚ ਸੁ ਯੌ ਰਨ ਭਾਂਤਿ ਪੁਕਾਰਨ ਕੋ ॥ ਸੁ ਮਨੋ ਭਟ ਸਾਰਸੁਤੀ ਤਟ ਨ੍ਹਾਤ ਹੈ ਪੂਰਬ ਪਾਪ ਉਤਾਰਨ ਕੋ ॥੬੭॥
ਜੁੱਧ ਨਿਸੁੰਭ ਭਇਆਨ ਰਚਿਓ ਅਸ ਆਗੇ ਨ ਦਾਨਵ ਕਾਹੂ ਕਰਿਓ ਹੈ ॥ ਲੋਥਨ ਊਪਰਿ ਲੋਥ ਪਰੀ ਤਹ ਗੀਧ ਸ੍ਰਿੰਗਾਲਨ ਮਾਸੁ ਚਰਿਓ ਹੈ ॥
ਗੂੰਦ ਬਹੈ ਸਿਰ ਕੇਸਨ ਤੇ ਸਿਤ ਪੁੰਜ ਪ੍ਰਵਾਹ ਧਰਾਨ ਪਰਿਓ ਹੈ ॥ ਮਾਨਹੁ ਜਟਾਧਰ ਕੀ ਜਟ ਤੇ ਜਨੁ ਰੋਸ ਕੈ ਗੰਗ ਕੋ ਨੀਰ ਢਰਿਓ ਹੈ ॥੬੮॥
ਬਾਰ ਸਿਵਾਰ ਭਏ ਤਿਹ ਠਉਰ ਸੁ ਫੇਨ ਜਿਉ ਛਤ੍ਰ ਫਿਰੇ ਤਰਤਾ ॥ ਕਰ ਅੰਗੁਲਕਾ ਸਫਰੀ ਤਲਫੈ ਭੁਜ ਕਾਟ ਭੁਜੰਗ ਕਰੇ ਕਰਤਾ ॥
ਹਯ ਨਕ੍ਰੁ ਧੁਜਾ ਦ੍ਰੁਮ ਸ੍ਰਉਣਤ ਨੀਰ ਮੈ ਚਕ੍ਰ ਜਿਉ ਚਕ੍ਰ ਫਿਰੈ ਗਰਤਾ ॥  ਤਬ ਸੁੰਭ ਨਿਸੁੰਭ ਦੁਹੂੰ ਮਿਲਿ ਦਾਨਵ ਮਾਰ ਕਰੀ ਰਨ ਮੈ ਸਰਤਾ ॥੬੯॥  
  Listen Katha
  ਦੋਹਰਾ ॥
ਸੁਰ ਹਾਰੇ ਜੀਤੇ ਅਸੁਰ ਲੀਨੇ ਸਕਲ ਸਮਾਜ ॥
ਦੀਨੋ ਇੰਦ੍ਰ ਭਜਾਇ ਕੈ ਮਹਾਂ ਪ੍ਰਬਲ ਦਲ ਸਾਜ ॥੭੦॥  
  Listen Katha
  ਸ੍ਵੈਯਾ ॥
ਛੀਨ ਭੰਡਾਰ ਲਇਓ ਹੈ ਕੁਬੇਰ ਤੇ ਸੇਸਹੁੰ ਤੇ ਮਨ ਮਾਲ ਛਡਾਈ ॥  ਜੀਤ ਲੁਕੇਸ ਦਿਨੇਸ ਨਿਸੇਸ ਗਨੇਸ ਜਲੇਸ ਦੀਓ ਹੈ ਭਜਾਈ ॥
ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੈ ਤਹ ਦੈ ਠਕੁਰਾਈ ॥  ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ॥੭੧॥  
 Listen Katha 
   ਦੋਹਰਾ ॥
ਖੇਤ ਜੀਤ ਦੈਤਨ ਲੀਓ ਗਏ ਦੇਵਤੇ ਭਾਜ ॥
ਇਹੈ ਬਿਚਾਰਿਓ ਮਨ ਬਿਖੇ ਲੇਹੁ ਸਿਵਾ ਤੇ ਰਾਜ ॥੭੨॥ 
  Listen Katha
  ਸ੍ਵੈਯਾ ॥
ਦੇਵ ਸੁਰੇਸ ਦਿਨੇਸ ਨਿਸੇਸ ਮਹੇਸ ਪੁਰੀ ਮਹਿ ਜਾਇ ਬਸੇ ਹੈ ॥ ਭੇਸ ਬੁਰੇ ਤਹਾਂ ਜਾਇ ਦੁਰੇ ਸਿਰ ਕੇਸ ਜੁਰੇ ਰਨ ਤੇ ਜੁ ਤ੍ਰਸੇ ਹੈ ॥
ਹਾਲ ਬਿਹਾਲ ਮਹਾ ਬਿਕਰਾਲ ਸੰਭਾਲ ਨਹੀ ਜਨੁ ਕਾਲ ਗ੍ਰਸੇ ਹੈ ॥ ਬਾਰ ਹੀ ਬਾਰ ਪੁਕਾਰ ਕਰੀ ਅਤਿ ਆਰਤਵੰਤ ਦਰੀਨ ਧਸੇ ਹੈ ॥੭੩॥
 ਕਾਨ ਸੁਨੀ ਧੁਨਿ ਦੇਵਨ ਕੀ ਸਭ ਦਾਨਵ ਮਾਰਨ ਕੋ ਪ੍ਰਨ ਕੀਨੋ ॥ ਹੁਇ ਕੈ ਪ੍ਰਤੱਛ ਮਹਾ ਬਰ ਚੰਡ ਸੁ ਕ੍ਰੁੱਧ ਹ੍ਵੈ ਜੁੱਧ ਬਿਖੈ ਮਨ ਦੀਨੋ ॥
ਭਾਲ ਕੋ ਫੋਰ ਕੈ ਕਾਲੀ ਭਈ ਲਖਿ ਤਾ ਛਬਿ ਕੋ ਕਬਿ ਕੋ ਮਨ ਭੀਨੋ ॥ ਦੈਤ ਸਮੂਹ ਬਿਨਾਸਨ ਕੋ ਜਮ ਰਾਜ ਤੇ ਮ੍ਰਿਤ ਮਨੋ ਭਵ ਲੀਨੋ ॥੭੪॥    
ਸ੍ਵੈਯਾ ॥
ਪਾਨ ਕ੍ਰਿਪਾਨ ਧਰੇ ਬਲਵਾਨ ਸੁ ਕੋਪ ਕੈ ਬਿੱਜੁਲ ਜਿਉ ਗਰਜੀ ਹੈ ॥ ਮੇਰ ਸਮੇਤ ਹਲੇ ਗਰੂਏ ਗਿਰ ਸੇਸ ਕੇ ਸੀਸ ਧਰਾ ਲਰਜੀ ਹੈ ॥
ਬ੍ਰਹਮ ਧਨੇਸ ਦਿਨੇਸ ਡਰਿਓ ਸੁਨਿ ਕੈ ਹਰਿ ਕੀ ਛਤੀਆ ਤਰਜੀ ਹੈ ॥ ਚੰਡ ਪ੍ਰਚੰਡ ਅਖੰਡ ਲੀਏ ਕਰ ਕਾਲਕਾ ਕਾਲ ਹੀ ਜਿਉ ਅਰਜੀ ਹੈ ॥੭੫॥  
  Listen Katha
  ਦੋਹਰਾ ॥
 ਨਿਰਖ ਚੰਡਕਾ ਤਾਸ ਕੋ ਤਬੈ ਬਚਨ ਇਹ ਕੀਨ ॥  ਹੇ ਪੁਤ੍ਰੀ ਤੂੰ ਕਾਲਕਾ ਹੋਹੁ ਜੁ ਮੁਝ ਮੈ ਲੀਨ ॥੭੬॥
ਸੁਨਤ ਬਚਨ ਯੇ ਚੰਡ ਕੋ ਤਾ ਮਹਿ ਗਈ ਸਮਾਇ ॥  ਜਿਉ ਗੰਗਾ ਕੀ ਧਾਰ ਮੈ ਜਮਨਾ ਪੈਠੀ ਧਾਇ ॥੭੭॥  
  Listen Katha
  ਸ੍ਵੈਯਾ ॥
ਬੈਠ ਤਬੈ ਗਿਰਜਾ ਅਰ ਦੇਵਨ ਬੁੱਧਿ ਇਹੈ ਮਨ ਮੱਧਿ ਬਿਚਾਰੀ ॥  ਜੁੱਧ ਕੀਏ ਬਿਨੁ ਫੇਰ ਫਿਰੈ ਨਹਿ ਭੂਮ ਸਭੈ ਅਪਨੀ ਅਵਧਾਰੀ ॥
ਇੰਦ੍ਰ ਕਹਿਓ ਅਬ ਢੀਲ ਬਨੇ ਨਹਿ ਮਾਤ ਸੁਨੋ ਯਹ ਬਾਤ ਹਮਾਰੀ ॥  ਦੈਤਨ ਕੇ ਬਧ ਕਾਜ ਚਲੀ ਰਣ ਚੰਡ ਪ੍ਰਚੰਡ ਭੁਜੰਗਨ ਕਾਰੀ ॥੭੮॥  
  Listen Katha
  ਦੋਹਰਾ ॥
 ਐਸੇ ਸ੍ਰਿੰਗ ਸੁਮੇਰ ਕੇ ਸੋਭਤ ਚੰਡ ਪ੍ਰਚੰਡ ॥ ਚੰਦ੍ਰਹਾਸ ਕਰਿ ਬਰ ਧਰੇ ਜਨ ਜਮ ਲੀਨੇ ਦੰਡ ॥੮੦॥
 ਕਿਸੀ ਕਾਜ ਕੋ ਦੈਤ ਇਕੁ ਆਇਓ ਹੈ ਤਿਹ ਠਾਇ ॥ ਨਿਰਖ ਰੂਪ ਬਰ ਚੰਡ ਕੋ ਗਿਰਿਓ ਮੂਰਛਾ ਖਾਇ ॥੮੧॥
ਉਠਿ ਸੰਭਾਰ ਕਰਿ ਜੋਰ ਕੈ ਕਹੀ ਚੰਡ ਸੋ ਬਾਤ ॥ ਨ੍ਰਿਪਤਿ ਸੁੰਭ ਕੋ ਭ੍ਰਾਤ ਹੌਂ ਕਹਿਓ ਬਚਨ ਸੁਕਚਾਤ ॥੮੨॥
ਤੀਨ ਲੋਕ ਜਿਨ ਬਸਿ ਕੀਏ ਅਤਿ ਬਲ ਭੁਜਾ ਅਖੰਡ ॥ ਐਸੋ ਭੂਪਤਿ ਸੁੰਭ ਹੈ ਤਾਹਿ ਬਰੋ ਬਰਿ ਚੰਡ ॥੮੩॥
ਸੁਨਿ ਰਾਕਸ ਕੀ ਬਾਤ ਕੋ ਦੇਵੀ ਉੱਤਰ ਦੀਨ ॥ ਜੁੱਧ ਕਰੈ ਬਿਨ ਨਹਿ ਬਰੋਂ ਸੁਨਹੁ ਦੈਤ ਮਤ ਹੀਨ ॥੮੪॥  

ਦੋਹਰਾ ॥
ਇਹ ਸੁਨ ਦਾਨਵ ਚਪਲ ਗਤਿ ਗਇਓ ਸੁੰਭ ਕੇ ਪਾਸ ॥ ਪਰ ਪਾਇਨ ਕਰ ਜੋਰ ਕੈ ਕਰੀ ਏਕ ਅਰਦਾਸ ॥੮੫॥
ਅਉਰ ਰਤਨ ਨ੍ਰਿਪ ਧਾਮ ਤੁਅ ਤ੍ਰਿਆ ਰਤਨ ਤੇ ਹੀਨ ॥ ਬਧੂ ਏਕ ਬਨ ਮੈ ਬਸੈ ਤਿਹ ਤੁਮ ਬਰੋ ਪ੍ਰਬੀਨ ॥੮੬॥  
  Listen Katha
  ਸੋਰਠਾ ॥
ਸੁਨੀ ਮਨੋਹਰਿ ਬਾਤ ਨ੍ਰਿਪ ਬੂਝਿਓ ਪ੍ਰਨਿ ਤਾਹਿ ਕੋ ॥
ਮੋ ਸੋ ਕਹੀਐ ਭ੍ਰਾਤ ਬਰਨਨ ਤਾਹਿ ਸਰੀਰ ਕੋ ॥੮੭॥  
  Listen Katha
  ਸ੍ਵੈਯਾ ॥
ਹਰਿ ਸੋ ਮੁਖ ਹੈ ਹਰਿਤੀ ਦੁਖ ਹੈ ਅਲਿਕੈ ਹਰਿ ਹਾਰ ਪ੍ਰਭਾ ਹਰਨੀ ਹੈ ॥  ਲੋਚਨ ਹੈ ਹਰਿ ਸੇ ਸਰਸੇ ਹਰਿ ਸੇ ਭਰੁਟੇ ਹਰਿ ਸੀ ਬਰੁਨੀ ਹੈ ॥
ਕੇਹਰਿ ਸੋ ਕਰਹਾ ਚਲਬੋ ਹਰਿ ਪੈ ਹਰਿ ਕੀ ਹਰਨੀ ਤਰਨੀ ਹੈ ॥  ਹੈ ਕਰ ਮੈ ਹਰਿ ਪੈ ਹਰਿ ਸੋਂ ਹਰਿ ਰੂਪ ਕੀਏ ਹਰਿ ਕੀ ਧਰਨੀ ਹੈ ॥੮੮॥  
  Listen Katha
  ਕਬਿਤੁ ॥
ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ ਅਲਿ ਫਿਰਤ ਦਿਵਾਨੇ ਬਨ ਡੋਲੈ ਜਿਤ ਤਿਤ ਹੀ ॥  ਕੀਰ ਅਉ ਕਪੋਤ ਬਿੰਬ ਕੋਕਲਾ ਕਲਾਪੀ ਬਨ ਲੂਟੇ ਫੂਟੇ ਫਿਰੈ ਮਨ ਚੈਨ ਹੂੰ ਨ ਕਿਤ ਹੀ ॥
ਦਾਰਮ ਦਰਕ ਗਇਓ ਪੇਖ ਦਸਨਨਿ ਪਾਂਤ ਰੂਪ ਹੀ ਕੀ ਕ੍ਰਾਂਤ ਜਗ ਫੈਲ ਰਹੀ ਸਿਤ ਹੀ ॥  ਐਸੀ ਗੁਨ ਸਾਗਰ ਉਜਾਗਰ ਸੁ ਨਾਗਰ ਹੈ ਲੀਨੋ ਮਨ ਮੇਰੋ ਹਰਿ ਨੈਨ ਕੋਰ ਚਿਤ ਹੀ ॥੮੯॥  
  Listen Katha
  ਦੋਹਰਾ ॥
ਬਾਤ ਦੈਤ ਕੀ ਸੁੰਭ ਸੁਨਿ ਬੋਲਿਓ ਕਛੁ ਮੁਸਕਾਤ ॥
ਚਤੁਰ ਦੂਤ ਕੋਊ ਭੇਜੀਏ ਲਖਿ ਆਵੈ ਤਿਹ ਘਾਤ ॥੯੦॥  
 ਦੋਹਰਾ ॥
ਬਹੁਰਿ ਕਹੀ ਉਨ ਦੈਤ ਅਬ ਕੀਜੈ ਏਕ ਬਿਚਾਰ ॥
ਜੋ ਲਾਇਕ ਭਟ ਸੈਨ ਮੈ ਭੇਜਹੁ ਦੈ ਅਧਿਕਾਰ ॥੯੧॥  
  Listen Katha
  ਸ੍ਵੈਯਾ ॥
ਬੈਠੋ ਹੁਤੋ ਨ੍ਰਿਪ ਮੱਧਿ ਸਭਾ ਉਠਿ ਕੈ ਕਰਿ ਜੋਰਿ ਕਹਿਓ ਮਮ ਜਾਊਂ ॥  ਬਾਤਨ ਤੇ ਰਿਝਵਾਇ ਮਿਲਾਇਹੋਂ ਨਾਤਰਿ ਕੇਸਨ ਤੇ ਗਹਿ ਲਿਆਉਂ ॥
ਕ੍ਰੋਧ ਕਰੈ ਤਬ ਜੁੱਧ ਕਰੋਂ ਰਣ ਸ੍ਰਉਣਤ ਕੀ ਸਰਤਾਨ ਬਹਾਊਂ ॥  ਲੋਚਨਧੂੰਮ ਕਹੈ ਬਲ ਆਪਨੋ ਸ੍ਵਾਸਨ ਸਾਥ ਪਹਾਰ ਉਡਾਊਂ ॥੯੨॥  
  Listen Katha
  ਦੋਹਰਾ ॥
 ਉਠੇ ਬੀਰ ਕੋ ਦੇਖ ਕੈ ਸੁੰਭ ਕਹੀ ਤੁਮ ਜਾਹੁ ॥ ਰੀਝੈ ਆਵੈ ਆਨੀਓ ਖੀਝੈ ਜੁੱਧ ਕਰਾਹੁ ॥੯੩॥
ਤਹਾਂ ਧੂਮ੍ਰਲੋਚਨ ਚਲੇ ਚਤੁਰੰਗਨ ਦਲੁ ਸਾਜ ॥ ਗਿਰ ਘੇਰਿਓ ਘਨ ਘਟਾ ਜਿਉ ਗਰਜ ਗਜ ਰਾਜ ॥੯੪॥
ਧੂਮ੍ਰਨੈਨ ਗਿਰ ਰਾਜ ਤਟ ਊਚੇ ਕਰੀ ਪੁਕਾਰ ॥ ਕੈ ਬਰ ਸੁੰਭ ਨ੍ਰਿਪਾਲ ਕੌ ਕੈ ਲਰ ਚੰਡ ਸੰਭਾਰ ॥੯੫॥
 ਰਿਪ ਕੇ ਬਚਨ ਸੁਨੰਤ ਹੀ ਸਿੰਘ ਭਈ ਅਸਵਾਰ ॥ ਗਿਰ ਤੇ ਉਤਰੀ ਬੇਗ ਦੈ ਕਰ ਆਯੁਧ ਸਭ ਧਾਰ ॥੯੬॥  
  Listen Katha
  ਸ੍ਵੈਯਾ ॥
ਕੋਪ ਕੈ ਚੰਡ ਪ੍ਰਚੰਡ ਚੜੀ ਇਤ ਕ੍ਰੁੱਧ ਕੇ ਧੂਮ੍ਰ ਚੜੈ ਉਤ ਸੈਨੀ ॥ ਬਾਨ ਕ੍ਰਿਪਾਨਨ ਮਾਰ ਮਚੀ ਤਬ ਦਵੀ ਲਈ ਬਰਛੀ ਕਰ ਪੈਨੀ ॥
 ਦਉਰ ਦਈ ਅਰ ਕੇ ਮੁਖਿ ਮੈ ਕਟਿ ਓਠ ਦਏ ਜਿਮੁ ਲੋਹ ਕੌ ਛੈਨੀ ॥ ਦਾਂਤ ਗੰਗਾ ਜਮੁਨਾ ਤਨ ਸਿਆਮ ਸੋ ਲੋਹੂ ਬਹਿਓ ਤਿਹ ਮਾਹਿ ਤ੍ਰਿਬੈਨੀ ॥੯੭॥
 ਘਾਉ ਲਗੈ ਰਿਸ ਕੈ ਦ੍ਰਿਗ ਧੂਮ੍ਰ ਸੁ ਕੈ ਬਲਿ ਆਪਨੋ ਖੱਗੁ ਸੰਭਾਰਿਓ ॥ ਬੀਸ ਪਚੀਸਕ ਵਾਰ ਕਰੇ ਤਿਨ ਕੇਹਰਿ ਕੋ ਪਗੁ ਨੈਕੁ ਨ ਹਾਰਿਓ ॥
ਧਾਇ ਗੲਾ ਗਹਿ ਫੋਰਿ ਕੈ ਫਉਜ ਕੋ ਘਾਉ ਸਿਵਾ ਸਿਰ ਦੈਤ ਕੇ ਮਾਰਿਓ ॥ ਸ੍ਰਿੰਗ ਧਰਾਧਰ ਊਪਰ ਕੋ ਜਨ ਕੋਪ ਪੁਰੰਦ੍ਰ ਨੈ ਬੱਜ੍ਰ ਪ੍ਰਹਾਰਿਓ ॥੯੮॥
ਲੋਚਨਧੂਮ ਉਠੇ ਕਿਲਕਾਰ ਲਏ ਸੰਗ ਦੈਤਨ ਕੇ ਕੁਰਮਾ ॥ ਗਹਿ ਪਾਨ ਕ੍ਰਿਪਾਨ ਅਚਾਨਕ ਤਾਨ ਲਗਾਈ ਹੈ ਕੇਹਰਿ ਕੇ ਉਰ ਮਾ ॥
ਹਰਿ ਚੰਡ ਲਇਓ ਬਰਿ ਕੈ ਕਰ ਤੇ ਅਰੁ ਮੂੰਡ ਕਟਿਓ ਅਸੁਰੰ ਪੁਰ ਮਾ ॥ ਮਾਨੋ ਆਂਧੀ ਬਹੇ ਧਰਨੀ ਪਰ ਛੂਟ ਖਜੂਰ ਤੇ ਟੂਟ ਪਰਿਓ ਖੁਰਮਾ ॥੯੯॥  
  Listen Katha
  ਦੋਹਰਾ ॥
ਧੂਮ੍ਰਨੈਨ ਜਬ ਮਾਰਿਓ ਦੇਵੀ ਇਹ ਪਰਕਾਰ ॥
ਅਸੁਰ ਸੈਨ ਬਿਨ ਚੈਨ ਹੁਇ ਕੀਨੋ ਹਾ ਹਾ ਕਾਰ ॥੧੦੦॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਧੂਮ੍ਰ ਨੈਨ ਬਧਹਿ ਨਾਮ ਤ੍ਰਿਤੀਆ ਧਿਆਇ ॥੩॥  
53  Listen Katha
ਸ੍ਵੈਯਾ ॥
ਸੋਰੁ ਸੁਨਿਓ ਜਬ ਦੈਤਨ ਕੋ ਤਬ ਚੰਡ ਪ੍ਰਚੰਡ ਤਚੀ ਅਖੀਆਂ ॥ ਹਰਿ ਧਿਆਨੁ ਛੁਟਿਓ ਮੁਨ ਕੋ ਸੁਨਿ ਕੈ ਧੁਨਿ ਟੂਟਿ ਖਗੇਸ ਗਈ ਪਖੀਆਂ ॥
ਦ੍ਰਿਗ ਜੁਆਲ ਬਢੀ ਬੜਵਾਨਲ ਜਿਉਂ ਕਵਿ ਨੇ ਉਪਮਾ ਤਿਹ ਕੀ ਲਖੀਆਂ ॥ ਸਭੁ ਛਾਰ ਭਇਓ ਦਲੁ ਦਾਨਵ ਕੋ ਜਿਮੁ ਘੂਮ ਹਲਾਹਲ ਕੀ ਮਖੀਆਂ ॥੧੦੧॥ 
  Listen Katha

ਦੋਹਰਾ ॥
ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪ੍ਰੇਤ ॥ ਚੰਡ ਬਚਾਇਓ ਜਾਨਿ ਕੈ ਅਉਰਨ ਮਾਰਨ ਹੇਤ ॥੧੦੨॥
 ਭਾਜ ਨਿਸਾਚਰ ਮੰਦ ਮਤ ਕਹੀ ਸੁੰਭ ਪਹਿ ਜਾਇ ॥ ਧੂਮ੍ਰਨੈਨ ਸੈਨਾ ਸਹਿਤ ਡਾਰਿਓ ਚੰਡ ਖਪਾਇ ॥੧੦੩॥
ਸਕਲ ਕਟੇ ਭਟ ਕਟਕ ਕੇ ਪਾਇਕ ਰਥ ਹੈ ਕੁੰਭ ॥ ਯੌ ਸੁਨਿ ਬਚਨ ਅਚਰਜ ਹ੍ਵੈ ਕੋਪ ਕੀਓ ਨ੍ਰਿਪ ਸੁੰਭ ॥੧੦੪॥    

ਦੋਹਰਾ ॥
ਚੰਡ ਮੁੰਡ ਦ੍ਵੈ ਦੈਤ ਤਬ ਲੀਨੇ ਸੁੰਭ ਹਕਾਰ ॥ ਚਲਿ ਆਏ ਨ੍ਰਿਪ ਸਭਾ ਮਹਿ ਕਰਿ ਲੀਨੇ ਅਸ ਢਾਰ ॥੧੦੫॥
ਅਭਬੰਦਨ ਦੋਨੋ ਕੀਓ ਬੈਠਾਏ ਨ੍ਰਿਪ ਤੀਰ ॥ ਪਾਨ ਦਏ ਮੁਖ ਤੇ ਕਹਿਓ ਤੁਮ ਦੋਨੋ ਮਮ ਬੀਰ ॥੧੦੬॥
ਨਿਜ ਕਟ ਕੋ ਫੈਂਟਾ ਦਇਓ ਅਰੁ ਜਮਧਰ ਕਰਵਾਰ ॥ ਲਿਆਵਹੁ ਚੰਡੀ ਬਾਂਧ ਕੇ ਨਾਤਰ ਡਾਰੋਂ ਮਾਰ ॥੧੦੭॥   
  Listen Katha
ਸ੍ਵੈਯਾ ॥
ਕੋਪ ਚੜੇ ਰਨ ਚੰਡ ਅਉ ਮੁੰਡ ਸੁ ਲੈ ਚਤੁਰੰਗਨ ਸੈਨ ਭਲੀ ॥  ਤਬ ਸੇਸ ਕੇ ਸੀਸ ਧਰਾ ਲਰਜੀ ਮਨ ਮਧਿ ਤਰੰਗਨਿ ਨਾਵ ਹਲੀ ॥
ਖੁਰ ਬਾਜਨ ਧੂਰ ਉਡੀ ਨਭਿ ਕੋ ਕਵਿ ਕੋ ਮਨ ਤੇ ਉਪਮਾ ਨ ਟਲੀ ॥  ਭਵ ਭਾਰ ਅਪਾਰ ਨਿਵਾਰਨ ਕੌ ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ॥੧੦੮॥  
  Listen Katha
  ਦੋਹਰਾ ॥
ਚੰਡ ਮੁੰਡ ਦੈਤਨ ਦੁਹੂੰ ਸਬਲ ਪ੍ਰਬਲ ਦਲ ਲੀਨ ॥
ਨਿਕਟਿ ਜਾਇ ਗਿਰ ਘੇਰਿ ਕੈ ਮਹਾ ਕੁਲਾਹਲ ਕੀਨ ॥੧੦੯॥  
  Listen Katha
  ਸ੍ਵੈਯਾ ॥
ਜਬ ਕਾਨ ਸੁਨੀ ਧੁਨਿ ਦੈਤਨ ਕੀ ਤਬ ਕੋਪੁ ਕੀਓ ਗਿਰਜਾ ਮਨ ਮੈ ॥ ਚੜ ਸਿੰਘ ਸੁ ਸੰਖ ਬਜਾਇ ਚਲੀ ਸਭਿ ਆਯੁਧ ਧਾਰ ਤਬੈ ਤਨ ਮੈ ॥
ਗਿਰ ਤੇ ਉਤਰੀ ਦਲ ਬੈਰਨ ਕੇ ਪਰ ਯੌਂ ਉਪਮਾ ਉਪਜੀ ਮਨ ਮੈ ॥ ਨਭ ਤੇ ਬਹਰੀ ਲਖ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ ॥੧੧੦॥
ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤਹ ਸਹੰਸ ਤਹ ਬਾਢੇ ॥ ਲੱਛਕ ਹੁਇ ਕਰਿ ਜਾਇ ਲਗੇ ਤਨ ਦੈਤਨ ਮਾਂਝ ਰਹੇ ਗਡਿ ਗਾਢੇ ॥
ਕੋ ਕਵਿ ਤਾਹਿ ਸਰਾਹ ਕਰੈ ਅਤਿਸੈ ਉਪਮਾ ਜੁ ਭਈ ਬਿਨ ਕਾਢੇ ॥ ਫਾਗਨ ਪਉਨ ਕੇ ਗਉਨ ਭਏ ਜਨੁ ਪਾਤੁ ਬਿਹੀਨ ਰਹੇ ਤਰੁ ਠਾਢੇ ॥੧੧੧॥    

ਸ੍ਵੈਯਾ ॥
ਮੁੰਡ ਲਈ ਕਰਵਾਰ ਹਕਾਰ ਕੈ ਕੇਹਰਿ ਕੇ ਅੰਗ ਅੰਗ ਪ੍ਰਹਾਰੇ ॥ ਫੇਰ ਦਈ ਤਨ ਦਉਰ ਕੇ ਗਉਰ ਕੋ ਘਾਇਲ ਕੈ ਨਿਕਸੀ ਅੰਗ ਧਾਰੇ ॥
ਸ੍ਰਉਨ ਭਰੀ ਥਹਰੈ ਕਰ ਦੈਤ ਕੇ ਕੋ ਉਪਮਾ ਕਵਿ ਅਉਰ ਬਿਚਾਰੇ ॥ ਪਾਨ ਗੁਮਾਨ ਸੋ ਖਾਇ ਅਘਾਇ ਮਨੋ ਜਮੁ ਆਪਨੀ ਜੀਭ ਨਿਹਾਰੇ ॥੧੧੨॥
ਘਾਉ ਕੈ ਦੈਤ ਚਲਿਓ ਜਬ ਹੀ ਤਬ ਦੇਵੀ ਨਿਖੰਗ ਤੇ ਬਾਨ ਸੁ ਕਾਢੇ ॥ ਕਾਨ ਪ੍ਰਮਾਨ ਲਉ ਖੈਂਚ ਕਮਾਨ ਚਲਾਵਤ ਏਕ ਅਨੇਕ ਹੁਇ ਬਾਢੇ ॥
ਮੁੰਡ ਲੈ ਢਾਲ ਦਈ ਸੁਖ ਓਟ ਧਸੇ ਤਿਹ ਮੱਧਿ ਰਹੇ ਗਡਿ ਗਾਢੇ ॥ ਮਾਨਹੁ ਕੂਰਮ ਪੀਠ ਪੈ ਨੀਠ ਭਏ ਹੈ ਸਹਸਫਨ ਕੇ ਫਨ ਠਾਢੇ ॥੧੧੩॥
 ਸਿੰਘਹਿ ਪ੍ਰੇਰ ਕੈ ਆਗੈ ਭਈ ਕਰ ਮੈ ਅਸਿ ਲੈ ਬਰ ਚੰਡ ਸੰਭਾਰਿਓ ॥ ਮਾਰਿ ਕੈ ਧੂਰਿ ਕੀਏ ਚਕਚੂਰ ਗਿਰੇ ਅਰਿ ਪੂਰ ਮਹਾਂ ਰਨ ਪਾਰਿਓ ॥
ਫੇਰਿ ਕੈ ਘੇਰਿ ਲਇਓ ਰਨ ਮਾਰਿ ਸੁ ਮੁੰਡ ਕੋ ਮੁੰਡੁ ਜੁਦਾ ਕਰਿ ਮਾਰਿਓ ॥ ਐਸੇ ਪਰਿਓ ਧਰਿ ਊਪਰ ਜਾਇ ਜਿਉ ਬੇਲਹਿ ਤੇ ਕਦੂਆ ਕਟਿ ਡਾਰਿਓ ॥੧੧੪॥  

ਸ੍ਵੈਯਾ ॥
ਸਿੰਘ ਚੜੀ ਮੁਖ ਸੰਖ ਬਜਾਵਤ ਜਿਉ ਘਨ ਮੈ ਤੜਿਤਾ ਦੁਤ ਮੰਡੀ ॥ ਚਕ੍ਰ ਚਲਾਇ ਗਿਰਾਇ ਦਇਓ ਅਰਿ ਭਾਜਤ ਦੈਤ ਬਡੇ ਬਰ ਬੰਡੀ ॥
ਭੂਤ ਪਿਸਾਚਨਿ ਮਾਸ ਅਹਾਰ ਕਰੈ ਕਿਲਕਾਰ ਖਿਲਾਰਕ ਝੰਡੀ ॥ ਮੂੰਡ ਕੋ ਮੁੰਡ ਉਤਾਰ ਦਇਓ ਅਬ ਚੰਡ ਕੋ ਹਾਥ ਲਗਾਵਤ ਚੰਡੀ ॥੧੧੫॥  

ਸ੍ਵੈਯਾ ॥
ਮੁੰਡ ਮਹਾਂ ਰਨ ਮੱਧਿ ਹਨਿਓ ਫਿਰ ਕੈਬਰ ਚੰਡ ਤਬੈ ਇਹ ਕੀਨੋ ॥ ਮਾਰ ਬਿਦਾਰ ਦਈ ਸਭ ਸੈਨ ਸੁ ਚੰਡਕਾ ਚੰਡ ਸੋ ਆਹਵ ਕੀਨੋ ॥
ਲੈ ਬਰਛੀ ਕਰ ਮੈ ਅਰਿ ਕੋ ਸਿਰ ਕੈਬਰ ਮਾਰ ਜੁਦਾ ਕਰਿ ਦੀਨੋ ॥ ਲੈ ਕੈ ਮਹੇਸ ਤ੍ਰਿਸੂਲ ਗਨੇਸ ਕੋ ਰੁੰਡ ਕੀਓ ਜਨ ਮੁੰਡ ਬਿਹੀਨੋ ॥੧੧੬॥

ਇਤਿ ਸ੍ਰੀ ਬਚਿਤ੍ਰ ਨਾਟਕੇ ਸ੍ਰੀ ਚੰਡੀ ਚਰਿਤ੍ਰੇ ਚੰਡ ਮੁੰਡ ਬਧਹਿ ਚਤ੍ਰੁਥ ਧਿਆਇ ॥੪॥  
 56 Listen Katha

ਸੋਰਠਾ ॥
ਘਾਇਲ ਘੂਮਤ ਕੋਟ ਜਾਇ ਪੁਕਾਰੈ ਸੁੰਭ ਪੈ ॥
ਮਾਰੇ ਦੇਵੀ ਘੋਟ ਸੁਭਟ ਕਟਕ ਤੇ ਬਿਕਟ ਅਤਿ ॥੧੧੭॥  
  Listen Katha
  ਦੋਹਰਾ ॥
ਰਾਜ ਗਾਤ ਕੇ ਬਾਤ ਇਹ ਕਹੀ ਜੁ ਤਾਹੀ ਠਉਰ ॥  ਮਰਿਹੋ ਜੀਅਤਿ ਨ ਛਾਡਹੌ ਕਹਿਓ ਸੱਤਿ ਨਹਿ ਅਉਰ ॥੧੧੮॥
ਤੁੰਡ ਸੁੰਭ ਕੇ ਚੰਡਕਾ ਚਢਿ ਬੋਲੀ ਇਹ ਭਾਇ ॥  ਮਾਨੋ ਅਪਨੀ ਮ੍ਰਿਤ ਕੋ ਲੀਨੋ ਅਸੁਰ ਬੁਲਾਇ ॥੧੧੯॥  
  Listen Katha
  ਸੋਰਠਾ ॥
ਭੇਜੋ ਕੋਊ ਦੂਤ ਗ੍ਰਹ ਤੇ ਲਿਆਵੈ ਤਾਹਿ ਕੋ ॥
ਜੀਤਿਓ ਜਿਨ ਪੁਰਹੂਤ ਭੁਜ ਬਲਿ ਜਾ ਕੇ ਅਮਿਤ ਹੈ ॥੧੨੨॥  
  Listen Katha
  ਦੋਹਰਾ ॥
ਸ੍ਰੌਣਤ ਬਿੰਦ ਪੈ ਦੈਤ ਇਕ ਗਇਓ ਕਰੀ ਅਰਦਾਸ ॥  ਰਾਜ ਬੁਲਾਵਤ ਸਭਾ ਮੈ ਬੇਗ ਚਲੋ ਤਿਹ ਪਾਸ ॥੧੨੩॥
ਰਕਤ ਬੀਜ ਨ੍ਰਿਪ ਸੁੰਭ ਕੋ ਕੀਨੋ ਆਨ ਪ੍ਰਨਾਮ ॥  ਅਸੁਰ ਸਭਾ ਮਧਿ ਭਾਉ ਕਰਿ ਕਹਿਓ ਕਰਹੁ ਮਮ ਕਾਮ ॥੧੨੪॥ 
  Listen Katha
  ਸ੍ਵੈਯਾ ॥
ਸ੍ਰਉਣਤ ਬਿੰਦ ਕੋ ਸੁੰਭ ਨਿਸੁੰਭ ਬੁਲਾਇ ਬੈਠਾਇ ਕੈ ਆਦਰੁ ਕੀਨੋ ॥ ਦੈ ਸਿਰ ਤਾਜ ਬਡੇ ਗਜਰਾਜ ਸੁ ਬਾਜ ਦਏ ਰਿਝਵਾਇ ਕੈ ਲੀਨੋ ॥
ਪਾਨ ਲੈ ਦੈਤ ਕਹੀ ਇਹ ਚੰਡ ਕੋ ਰੁੰਡ ਕਰੋ ਅਬ ਮੁੰਡ ਬਿਹੀਨੋ ॥ ਐਸੇ ਕਹਿਓ ਤਿਨ ਮੱਧਿ ਸਭਾ ਨ੍ਰਿਪ ਰੀਝ ਕੈ ਮੈਘ ਅਡੰਬਰ ਦੀਨੋ ॥੧੨੫॥
ਸ੍ਰੌਣਤ ਬਿੰਦ ਕੋ ਸੰੁੰਭ ਨਿਸੁੰਭ ਕਹਿਓ ਤੁਮ ਜਾਹੁ ਮਹਾਂ ਦਲੁ ਲੈ ਕੈ ॥ ਛਾਰ ਕਰੇ ਗਰੂਏ ਗਿਰ ਰਾਜਹਿ ਚੰਡ ਪਚਾਰ ਹਨੋ ਬਲੁ ਕੈ ਕੈ ॥
ਕਾਨਨ ਮੈ ਨ੍ਰਿਪ ਕੀ ਸੁਨਿ ਬਾਤ ਰਿਸਾਤ ਚਲਿਓ ਚੜ੍ਹਿ ਊਪਰਿ ਗੈ ਕੈ ॥ ਮਾਨੋ ਪ੍ਰਤੱਛ ਹੋਇ ਅੰਤਕ ਦੰਤ ਕੋ ਲੈ ਕੈ ਚਲਿਓ ਰਨ ਹੇਤ ਜੁ ਛੈ ਕੈ ॥੧੨੬॥

ਸ੍ਵੈਯਾ ॥
ਬੀਜ ਰਕਤ੍ਰ ਸੁ ਬੰਬ ਬਜਾਇ ਕੈ ਆਗੈ ਕੀਏ ਗਜ ਬਾਜ ਰਥਈਆ ॥ ਏਕ ਤੇ ਏਕ ਮਹਾਂ ਬਲਿ ਦਾਨਵ ਮੇਰ ਕੋ ਪਾਇਨ ਸਾਥ ਮਥਈਆ ॥
ਦੇਖ ਤਿਨੈ ਸੁਭ ਅੰਗ ਸੁ ਦੀਰਘ ਕਉਚ ਸਜੇ ਕਟ ਬਾਂਧਿ ਭਥਈਆ ॥ ਲੀਨੇ ਕਮਾਨਨ ਬਾਨ ਕ੍ਰਿਪਾਨ ਸਮਾਨ ਕੈ ਸਾਥ ਲਏ ਜੁ ਸਥਈਆ ॥੧੨੭॥  
  Listen Katha

 ਦੋਹਰਾ ॥
ਰਕਤ ਬੀਜ ਦਲ ਸਾਜ ਕੈ ਉਤਰੇ ਤਟ ਗਿਰ ਰਾਜ ॥ ਸ੍ਰਵਣ ਕੁਲਾਹਲ ਸੁਨਿ ਸਿਵਾ ਕਰਿਓ ਜੁੱਧ ਕੋ ਸਾਜ ॥੧੨੮॥  
  Listen Katha

 ਸੋਰਠਾ ॥
ਹੁਇ ਸਿੰਘਹਿ ਅਸਵਾਰ ਗਾਜ ਗਾਜ ਕੈ ਚੰਡਕਾ ॥
ਚਲੀ ਪ੍ਰਬਲ ਅਸ ਧਾਰ ਰਕਤਿ ਬੀਜ ਕੇ ਬਧ ਨਮਿਤ ॥੧੨੯॥ 
  Listen Katha

ਸ੍ਵੈਯਾ ॥
ਆਵਤ ਦੇਖ ਕੈ ਚੰਡ ਪ੍ਰਚੰਡ ਕੋ ਸ੍ਰੌਣਤ ਬਿੰਦ ਮਹਾ ਹਰਖਿਓ ਹੈ ॥ ਆਗੈ ਹ੍ਵੈ ਸਤ੍ਰੁ ਧਸੇ ਰਨ ਮੱਧਿ ਸੁ ਕ੍ਰੁੱਧ ਕੈ ਜੁੱਧਹਿ ਕੋ ਸਰਖਿਓ ਹੈ ॥
ਲੈ ਉਮਡਿਓ ਦਲੁ ਬਾਦਲੁ ਸੋ ਕਵਿ ਨੇ ਜਸੁ ਇਆ ਛਬਿ ਕੋ ਪਰਖਿਓ ਹੈ ॥ ਤੀਰ ਚਲੇ ਇਮ ਬੀਰਨ ਕੇ ਬਹੁ ਮੇਘ ਮਨੋ ਬਲੁ ਕੈ ਬਰਖਿਓ ਹੈ ॥੧੩੦॥
ਸ੍ਵੈਯਾ ॥
ਬੀਰਨ ਕੇ ਕਰ ਤੇ ਛੁਟ ਤੀਰ ਸਰੀਰਨ ਚੀਰ ਕੇ ਪਾਰ ਪਰਾਨੇ ॥ ਤੋਰ ਸਰਾਸਨ ਫੋਰ ਕੈ ਕਉਚਨ ਮੀਨਨ ਕੇ ਰਿਪ ਜਿਉ ਥਹਰਾਨੇ ॥
ਘਾਉ ਲਗੇ ਤਨ ਚੰਡ ਅਨੇਕ ਸੁ ਸ੍ਰਉਣ ਚਲਿਓ ਬਹਿ ਕੈ ਸਰਤਾਨੇ ॥ ਮਾਨਹੁ ਫਾਰ ਪਹਾਰ ਹੂੰ ਕੋ ਸੁਤ ਤੱਛਕ ਕੇ ਨਿਕਸੇ ਕਰਬਾਨੇ ॥੧੩੧॥
ਬੀਰਨ ਕੇ ਕਰ ਤੇ ਛੁਟ ਤੀਰ ਸੁ ਚੰਡਕਾ ਸਿੰਘਨਿ ਜਿਉ ਭਭਕਾਰੀ ॥ ਲੈ ਕਰਿ ਬਾਨ ਕਮਾਨ ਕ੍ਰਿਪਾਨ ਗਦਾ ਗਹਿ ਚਕ੍ਰ ਛੁਰੀ ਅਉ ਕਟਾਰੀ ॥
ਕਾਟ ਕੈ ਦਾਮਨ ਛੇਦ ਕੈ ਭੇਦ ਕੈ ਸਿੰਧਰ ਕੀ ਕਰੀ ਭਿੰਨ ਅੰਬਾਰੀ ॥ ਮਾਨਹੁ ਆਗ ਲਗਾਇ ਹਨੂ ਗੜ ਲੰਕ ਅਵਾਸ ਕੀ ਡਾਰੀ ਅਟਾਰੀ ॥੧੩੨॥
ਤੋਰ ਕੈ ਮੋਰ ਕੈ ਦੈਤਨ ਕੇ ਮੁਖ ਘੋਰ ਕੈ ਚੰਡ ਮਹਾ ਅਸਿ ਲੀਨੋ ॥ ਜੋਰ ਕੈ ਕੋਰ ਕੈ ਠੋਰ ਕੈ ਬੀਰ ਸੁ ਰਾਛਸ ਕੋ ਹਤਿ ਕੈ ਤਿਹ ਦੀਨੋ ॥
ਖੋਰ ਕੈ ਤੋਰ ਕੈ ਬੋਰ ਕੈ ਦਾਨਵ ਲੈ ਤਿਨ ਕੇ ਕਰੇ ਹਾਡ ਚਬੀਨੋ ॥ ਸ੍ਰਉਣ ਕੋ ਪਾਨ ਕਰਿਓ ਜਿਉ ਦਵਾ ਹਰਿ ਸਾਗਰ ਕੋ ਜਲ ਜਿਉ ਰਿਖਿ ਪੀਨੋ ॥੧੩੩॥  
ਸ੍ਵੈਵਾ ॥
ਚੰਡ ਪ੍ਰਚੰਡ ਕੁਵੰਡ ਕਰੰ ਗਹਿ ਜੁੱਧ ਕਰਿਓ ਨ ਗਨੇ ਭਟ ਆਨੇ ॥ ਮਾਰ ਦਈ ਸਭ ਦੈਤ ਚਮੂੰ ਤਿਹ ਸ੍ਰਉਣਤ ਜੰਬੁਕ ਗ੍ਰਿੱਝ ਅਘਾਨੇ ॥
ਭਾਲ ਭਯਾਨਕ ਦੇਖਿ ਭਵਾਨੀ ਕੋ ਦਾਨਵ ਇਉ ਰਨ ਛਾਡ ਪਰਾਨੇ ॥ ਪਉਨ ਕੇ ਗਉਨ ਕੇ ਤੇਜ ਪ੍ਰਤਾਪ ਤੇ ਪੀਪਰ ਕੇ ਜਿਉ ਪਾਤ ਉਡਾਨੇ ॥੧੩੪॥
ਸ੍ਵੈਯਾ ॥
ਆਹਵ ਮੈ ਖਿਝ ਕੈ ਬਰ ਚੰਡ ਕਰੰ ਧਰ ਕੈ ਹਰਿ ਪੈ ਅਰ ਮਾਰੇ ॥ ਏਕਨ ਤੀਰਨ ਚੱਕ੍ਰ ਗਦਾ ਹਤਿ ਏਕਨ ਕੇ ਤਨ ਕੇਹਰਿ ਫਾਰੇ ॥
 ਹੈ ਦਲ ਗੈ ਦਲ ਪੈ ਦਲ ਘਾਇ ਕੈ ਮਾਰ ਰਥੀ ਬਿਰਥੀ ਕਰ ਡਾਰੇ ॥ ਸਿੰਧੁਰ ਐਸੇ ਪਰੇ ਤਿਹ ਠਉਰ ਜਿਉ ਭੂਮਿ ਮੈ ਝੂਮਿ ਗਿਰੇ ਗਿਰ ਭਾਰੇ ॥੧੩੫॥  
  Listen Katha
  ਦੋਹਰਾ ॥
ਰਕਤ ਬੀਜ ਕੀ ਚਮੂੰ ਸਭ ਭਾਗੀ ਕਰਿ ਤਿਹ ਤ੍ਰਾਸ ॥  ਕਹਿਓ ਦੈਤ ਪੁਨਿ ਘੇਰਿ ਕੈ ਕਰੋਂ ਚੰਡ ਕੋ ਨਾਸ ॥੧੩੬॥ 
  Listen Katha
  ਸ੍ਵੈਯਾ ॥
ਕਾਨਨ ਮੈ ਸੁਨਿ ਕੇ ਇਹ ਬਾਤ ਸੁ ਬੀਰ ਫਿਰੇ ਕਰ ਮੈ ਅਸਿ ਲੈ ਕੈ ॥ ਚੰਡ ਪ੍ਰਚੰਡ ਸੁ ਜੁੱਧੁ ਕਰਿਓ ਬਲਿ ਕੈ ਅਤ ਹੀ ਮਨ ਕ੍ਰੁੱਧਤ ਹ੍ਵੈ ਕੈ ॥
 ਘਾਉ ਲਗੈ ਤਿਨ ਕੇ ਤਨ ਮੈ ਇਮ ਸ੍ਰਉਣ ਗਿਰਿਓ ਧਰਨੀ ਪਰੁ ਚ੍ਵੈ ਕੈ ॥ ਆਗ ਲਗੇ ਜਿਮੁ ਕਾਨਨ ਮੈ ਤਨ ਤਿਉ ਰਹੀ ਬਾਨਨ ਕੀ ਧੁਨਿ ਹ੍ਵੈ ਕੈ ॥੧੩੭॥
 ਸ੍ਵੈਯਾ ॥
ਆਇਸ ਪਾਇ ਕੈ ਦਾਨਵ ਕੋ ਦਲ ਚੰਡ ਕੇ ਸਾਮੁਹਿ ਆਇ ਅਰਿਓ ਹੈ ॥ ਢਾਰ ਅਉ ਸਾਂਗ ਕ੍ਰਿਪਾਨਨਿ ਲੈ ਕਰ ਮੈ ਬਰ ਬੀਰਨ ਜੁੱਧ ਕਰਿਓ ਹੈ ॥
ਫੇਰ ਫਿਰੇ ਨਹਿ ਆਹਵ ਤੇ ਮਨ ਮਹਿ ਤਿਹ ਧੀਰਜ ਗਾਢੇ ਧਰਿਓ ਹੈ ॥ ਰੋਕ ਲਈ ਚਹੂੰ ਓਰ ਤੇ ਚੰਡ ਸੁ ਭਾਨ ਮਨੋ ਪਰਬੇਖ ਪਰਿਓ ਹੈ ॥੧੩੮॥
ਕੋਪ ਕੈ ਚੰਡ ਪ੍ਰਚੰਡ ਕੁਵੰਡ ਮਹਾਂ ਬਲ ਕੈ ਬਲਵੰਡ ਸੰਭਾਰਿਓ ॥ ਦਾਮਨ ਜਿਉ ਘਨ ਸੇ ਦਲ ਪੈਠ ਕੈ ਕੈ ਪੁਰਜੇ ਪੁਰਜੇ ਦਲੁ ਮਾਰਿਓ ॥
ਬਾਨਨਿ ਸਾਥ ਬਿਦਾਰ ਦਏ ਅਰਿ ਤਾ ਛਬਿ ਕੋ ਕਵਿ ਭਾਉ ਬਿਚਾਰਿਓ ॥ ਸੂਰਜ ਕੀ ਕਿਰਨੇ ਸਰ ਮਾਸਹਿ ਰੇਨ ਅਨੇਕ ਤਹਾਂ ਕਰ ਡਾਰਿਓ ॥੧੩੯॥ 
  Listen Katha
 ਸ੍ਵੈਯਾ ॥
ਚੰਡ ਚਮੂੰ ਬਹੁ ਦੈਤਨ ਕੀ ਹਤਿ ਫੇਰਿ ਪ੍ਰਚੰਡ ਕੁਵੰਡ ਸੰਭਾਰਿਓ ॥ ਬਾਨਨ ਸੋ ਦਲ ਫੋਰ ਦਇਓ ਬਲ ਕੈ ਬਰ ਸਿੰਘ ਮਹਾਂ ਭਭਕਾਰਿਓ ॥
ਮਾਰ ਦਏ ਸਿਰਦਾਰ ਬਡੇ ਧਰ ਸ੍ਰਉਣ ਬਹਾਇ ਬਡੋ ਰਨ ਪਾਰਿਓ ॥ ਏਕ ਕੇ ਸੀਸ ਦਇਓ ਧਨ ਯੌ ਜਨੁ ਕੋਪ ਕੇ ਗਾਜ ਕੇ ਮੰਡਪ ਮਾਰਿਓ ॥੧੪੦॥
ਦੋਹਰਾ ॥
ਚੰਡ ਚਮੂੰ ਸਭ ਦੈਤ ਕੀ ਐਸੇ ਦਈ ਸੰਘਾਰ ॥
 ਪਉਨ ਪੂਤ ਜਿਉ ਲੰਕ ਕੋ ਡਾਰਿਓ ਬਾਗ ਉਖਾਰ ॥੧੪੧॥  
  Listen Katha
 ਸ੍ਵੈਯਾ ॥
ਗਾਜ ਕੈ ਚੰਡ ਮਹਾ ਬਲਿ ਮੇਘ ਸੀ ਬੂੰਦਨ ਜਿਉ ਅਰ ਪੈ ਸਰ ਡਾਰੇ ॥ ਦਾਮਨ ਸੋ ਖਗ ਲੈ ਕਰਿ ਮੈ ਬਹੁ ਬੀਰ ਅਧੰਧਰ ਕੈ ਧਰ ਮਾਰੇ ॥
ਘਾਇਲ ਘੂਮ ਪਰੇ ਤਿਹ ਇਉ ਉਪਮਾ ਮਨ ਮੈ ਕਵਿ ਯੌ ਅਨੁਸਾਰੇ ॥ ਸ੍ਰਉਨ ਪ੍ਰਵਾਹ ਮਨੋ ਸਰਤਾ ਤਿਹ ਮੱਧਿ ਧਸੀ ਕਰਿ ਲੋਥ ਕਰਾਰੇ ॥੧੪੨॥
ਐਸੇ ਪਰੇ ਧਰਨੀ ਪਰ ਬੀਰ ਸੁ ਕੈ ਕੈ ਦੁਖੰਡ ਜੁ ਚੰਡਹਿ ਡਾਰੇ ॥ ਲੋਥਨ ਊਪਰ ਲੋਥ ਗਿਰੀ ਬਹਿ ਸ੍ਰਉਣ ਚਲਿਓ ਜਨੁ ਕੋਟ ਪਨਾਰੇ ॥
 ਲੈ ਕਰਿ ਬਿਯਾਲ ਸੋ ਬਿਯਾਲ ਬਜਾਵਤ ਸੋ ਉਪਮਾ ਕਵਿ ਯੌ ਮਨ ਧਾਰੇ ॥ ਮਾਨੋ ਮਹਾਂ ਪ੍ਰਲਏ ਬਹੇ ਪਉਨ ਸੋ ਆਪਸ ਮੈਂ ਭਿਰਹੈਂ ਗਿਰ ਭਾਰੇ ॥੧੪੩॥
ਸ੍ਵੈਯਾ ॥
ਲੈ ਕਰ ਮੈ ਅਸਿ ਦਾਰੁਨ ਕਾਮ ਕਰੇ ਰਨ ਮੈ ਅਰ ਸੋ ਅਰਨੀ ਹੈ ॥ ਸੂਰ ਹਨੇ ਬਲਿ ਕੈ ਬਲਵਾਨ ਸੁ ਸ੍ਰਉਣ ਚਲਿਉ ਬਹਿ ਬੈਤਰਨੀ ਹੈ ॥
ਬਾਂਹ ਕਟੀ ਅਧ ਬੀਚ ਤੇ ਸੁੰਡ ਸੀ ਸੋ ਉਪਮਾ ਕਵਿ ਨੇ ਬਰਨੀ ਹੈ ॥ ਆਪਸਿ ਮੈ ਲਰ ਕੈ ਸੁ ਮਨੋ ਗਿਰ ਤੇ ਗਿਰੀ ਸਰਪ ਕੀ ਦੁਇ ਘਰਨੀ ਹੈ ॥੧੪੪॥  
  Listen Katha
  ਦੋਹਰਾ ॥
ਸਕਲ ਪ੍ਰਬਲ ਦਲ ਦੈਤ ਕੋ ਚੰਡੀ ਦਇਓ ਭਜਾਇ ॥
ਪਾਪ ਤਾਪ ਹਰਿ ਜਾਪ ਤੇ ਜੈਸੇ ਜਾਤ ਪਰਾਇ ॥੧੪੫॥ 
  Listen Katha
 ਸ੍ਵੈਯਾ ॥
ਭਾਨ ਤੇ ਜਿਉ ਤਮ ਪਉਨ ਤੇ ਜਿਉ ਘਨ ਮੋਰ ਤੇ ਜਿਉ ਫਨ ਤਿਉ ਸੁਕਚਾਨੇ ॥ ਸੂਰ ਤੇ ਕਾਤੁਰੁ ਕੂਰ ਤੇ ਚਾਤੁਰੁ ਸਿੰਘ ਤੇ ਸਾਤੁਰੁ ਏਣਿ ਡਰਾਨੇ ॥
ਸੂਮ ਤੇ ਜਿਉ ਜਸ ਬਿਓਗ ਤੇ ਜਿਉ ਰਸ ਪੂਤ ਕਪੂਤ ਤੇ ਜਿਉ ਬੰਸ ਹਾਨੇ ॥ ਧਰਮ ਜਿਉ ਕ੍ਰੁੱਧ ਤੇ ਭਰਮ ਸੁਬੁਧ ਤੇ ਚੰਡ ਕੈ ਜੁੱਧ ਤੇ ਦੈਤ ਪਰਾਨੇ ॥੧੪੬॥
ਫੇਰ ਫਿਰੇ ਸਭ ਜੁਧ ਕੇ ਕਾਰਨ ਲੈ ਕਰਵਾਰਨ ਕ੍ਰੁੱਧ ਹੁਇ ਧਾਏ ॥ ਏਕ ਲੈ ਬਾਨ ਕਮਾਨਨ ਤਾਨ ਕੈ ਤੂਰਨ ਤੇਜ ਤੁਰੰਗ ਤੁਰਾਏ ॥
ਧੂਰ ਉਡੀ ਖੁਰ ਪੂਰਨ ਤੇ ਪਥ ਊਰਧ ਹੋਇ ਰਵਿ ਮੰਡਲ ਛਾਏ ॥ ਮਾਨਹੁ ਫੇਰ ਰਚੇ ਬਿਧਿ ਲੋਕ ਧਰਾ ਖਟ ਆਠ ਅਕਾਸ ਬਨਾਏ ॥੧੪੭॥
ਚੰਡ ਪ੍ਰਚੰਡ ਕੁਵੰਡ ਲੈ ਬਾਨਨਿ ਦੈਤਨ ਕੈ ਤਨ ਤੂਲਿ ਜਿਉ ਤੂੰਬੇ ॥ ਮਾਰ ਗਇੰਦ ਦਏ ਕਰਵਾਰ ਲੈ ਦਾਨਵ ਮਾਨ ਗਇਓ ਉਡ ਪੂੰਬੇ ॥
ਬੀਰਨ ਕੇ ਸਿਰ ਕੀ ਸਿਤ ਪਾਗ ਚਲੀ ਬਹਿ ਸ੍ਰੌਨਤ ਊਪਰ ਖੂੰਬੇ ॥ ਮਾਨਹੁ ਸਾਰਸੁਤੀ ਕੇ ਪ੍ਰਵਾਹ ਮੈ ਸੂਰਨ ਕੇ ਜਸ ਕੇ ਉਠੇ ਬੂੰਬੇ ॥੧੪੮॥

ਸ੍ਵੈਯਾ ॥
ਦੈਤਨ ਸਾਥ ਗਦਾ ਗਹਿ ਹਾਥ ਸੁ ਕ੍ਰੁੱਧ ਹ੍ਵੈ ਜੁਧੁ ਨਿਸੰਗ ਕਰਿਓ ਹੈ ॥ ਪਾਨ ਕ੍ਰਿਪਾਨ ਲਏ ਬਲਵਾਨ ਸੁ ਮਾਰ ਤਬੈ ਦਲ ਛਾਰ ਕਰਿਓ ਹੈ ॥
ਪਾਗ ਸਮੇਤ ਗਿਰਿਓ ਸਿਰ ਏਕ ਕੋ ਭਾਉ ਇਹੈ ਕਬਿ ਤਾ ਕੋ ਧਰਿਓ ਹੈ ॥ ਪੂਰਨ ਪੁੰਨ ਭਏ ਨਭ ਤੇ ਸੁ ਮਨੋ ਭੂਅ ਟੂਟ ਨਛੱਤ੍ਰ ਪਰਿਓ ਹੈ ॥੧੪੯॥
ਬਾਰਦ ਬਾਰਨ ਜਿਉ ਨਿਰਵਾਰ ਮਹਾਂ ਬਲ ਧਾਰ ਤਬੈ ਇਹ ਕੀਆ ॥ ਪਾਨ ਲੈ ਬਾਨ ਕਮਾਨ ਕੋ ਤਾਨ ਸੰਘਾਰ ਸਨੇਹ ਤੇ ਸ੍ਰਉਨਤ ਪੀਆ ॥
ਏਕ ਗਏ ਕੁਮਲਾਇ ਪਰਾਇ ਕੈ ਏਕਨ ਕੋ ਧਰਕਿਓ ਤਨ ਹੀਆ ॥ ਚੰਡ ਕੇ ਬਾਨ ਕਿਧੋ ਕਰ ਭਾਨਹਿ ਦੇਖਿ ਕੈ ਦੈਤ ਗਈ ਦੁਤ ਦੀਆ ॥੧੫੦॥
ਲੈ ਕਰ ਮੈ ਅਸਿ ਕੋਪ ਭਈ ਅਤਿ ਧਾਰ ਮਹਾਂ ਬਲ ਕੋ ਰਨ ਪਾਰਿਓ ॥ ਦਉਰ ਕੈ ਠਉਰ ਹਤੇ ਬਹੁ ਦਾਨਵ ਏਕ ਗਇੰਦ੍ਰ ਬਡੋ ਰਨ ਮਾਰਿਓ ॥
ਕਉਤਕਿ ਤਾ ਛਬਿ ਕੋ ਰਨ ਪੇਖ ਤਬੈ ਕਬਿ ਇਉ ਮਨ ਮੱਧਿ ਬਿਚਾਰਿਓ ॥ ਸਾਗਰ ਬਾਂਧਨ ਕੇ ਸਮਏ ਨਲ ਮਾਨੋ ਪਹਾਰ ਉਖਾਰ ਕੈ ਡਾਰਿਓ ॥੧੫੧॥  
  Listen Katha
 ਦੋਹਰਾ ॥
ਮਾਰ ਜਬੈ ਸੈਨਾ ਲਈ ਤਬੈ ਦੈਤ ਇਹ ਕੀਨ ॥
ਸਸਤ੍ਰ ਧਾਰ ਕਰ ਚੰਡ ਕੇ ਬਧਿਬੇ ਕੋ ਮਨ ਦੀਨ ॥੧੫੨॥
ਸ੍ਵੈਯਾ ॥
ਬਾਹਨਿ ਸਿੰਘ ਭਇਆਨਕ ਰੂਪ ਲਖਿਓ ਸਭ ਦੈਤ ਮਹਾਂ ਡਰ ਪਾਇਓ ॥ ਸੰਖ ਲੀਏ ਕਰ ਚੱਕ੍ਰ ਅਉ ਬੱਕ੍ਰ ਸਰਾਸਨ ਪੱਤ੍ਰ ਬਚਿੱਤ੍ਰ ਬਨਾਇਓ ॥
ਧਾਇ ਭੁਜਾ ਬਲ ਆਪਨ ਹ੍ਵੈ ਹਮ ਸੋ ਤਿਨ ਯੌ ਅਤਿ ਜੁੱਧੁ ਮਚਾਇਓ ॥ ਕ੍ਰੁੱਧ ਕੈ ਸ੍ਰਉਨਤ ਬਿੰਦ ਕਹੈ ਰਨ ਇਆ ਹੀ ਤੇ ਚੰਡਕਾ ਨਾਮ ਕਹਾਇਓ ॥੧੫੩॥
ਮਾਰਿ ਲਇਓ ਦਲਿ ਅਉਰ ਭਜਿਓ ਤਬ ਕੋਪ ਕੈ ਆਪਨ ਹੀ ਸੁ ਭਿਰਿਓ ਹੈ ॥ ਚੰਡਿ ਪ੍ਰਚੰਡਿ ਸੋ ਜੁੱਧੁ ਕਰਿਓ ਅਸ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ ॥
ਲੈ ਕੈ ਕੁਵੰਡ ਕਰੰ ਬਲ ਧਾਰ ਕੈ ਸ੍ਰੌਨ ਸਮੂਹ ਮੈ ਐਸੇ ਤਰਿਓ ਹੈ ॥ ਦੇਵ ਅਦੇਵ ਸਮੁੰਦ ਮਥਿਓ ਮਾਨੋ ਮੋਰ ਕੋ ਮੱਧਿ ਧਰਿਓ ਸੁ ਫਿਰਿਓ ਹੈ ॥੧੫੪॥
ਕ੍ਰੁੱਧ ਕੈ ਜੁੱਧ ਕੋ ਦੈਤ ਬਲੀ ਨਦ ਸ੍ਰੌਨ ਕੋ ਤੈਰ ਕੇ ਪਾਰ ਪਧਾਰਿਓ ॥ ਲੈ ਕਰਵਾਰ ਅਉ ਢਾਰ ਸੰਭਾਰ ਕੈ ਸਿੰਘ ਕੋ ਦਉਰ ਕੇ ਜਾਇ ਹਕਾਰਿਓ ॥
ਆਵਤ ਪੇਖਿ ਕੈ ਚੰਡ ਕੁਵੰਡ ਤੇ ਬਾਨ ਲਗਿਓ ਤਨ ਮੂਰਛ ਪਾਰਿਓ ॥ ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ ਸੈਲ ਸਮੇਤ ਧਰਾ ਪਰ ਡਾਰਿਓ ॥੧੫੫॥
ਸ੍ਵੈਯਾ ॥
ਫੇਰਿ ਉਠਿਓ ਕਰ ਲੈ ਕਰਵਾਰ ਕੋ ਚੰਡ ਪ੍ਰਚੰਡ ਸਿਉ ਜੁੱਧੁ ਕਰਿਓ ਹੈ ॥ ਘਾਇਲ ਕੈ ਤਨ ਕੇਹਰ ਤੇ ਬਹਿ ਸ੍ਰਉਨ ਸਮੂਹ ਧਰਾਨ ਪਰਿਓ ਹੈ ॥
ਸੋ ਉਪਮਾ ਕਬਿ ਨੇ ਬਰਨੀ ਮਨ ਕੀ ਹਰਨੀ ਤਿਹ ਨਾਉ ਧਰਿਓ ਹੈ ॥ ਗੇਰੂ ਨਗੰ ਪਰ ਕੈ ਬਰਖਾ ਧਰਨੀ ਪਹਿ ਮਾਨਹੁ ਰੰਗ ਢਰਿਓ ਹੈ ॥੧੫੬॥
ਸ੍ਰੌਣਤ ਬਿੰਦੁ ਸੋ ਚੰਡ ਪ੍ਰਚੰਡ ਸੁ ਜੁੱਧੁ ਕਰਿਓ ਰਨ ਮੱਧਿ ਰੁਹੇਲੀ ॥ ਪੈ ਪਲ ਮੈ ਦਲ ਮੀਜ ਦਇਓ ਤਿਲ ਤੇ ਜਿਮੁ ਤੇਲ ਨਿਕਾਰਤ ਤੇਲੀ ॥  
ਸ੍ਰਉਣ ਪਰਿਓ ਧਰਨੀ ਪਰ ਚ੍ਵੈ ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ ॥ ਘਾਉ ਲਸੈ ਤਨ ਦੈਤ ਕੇ ਯੌ ਜਨ ਦੀਪਕ ਮੱਧਿ ਫਨੂਸ ਕੀ ਥੈਲੀ ॥੧੫੭॥
ਸ੍ਰਉਣਤ ਬਿੰਦ ਕੋ ਸ੍ਰਉਣ ਪਰਿਓ ਧਰਿ ਸ੍ਰਉਣਤ ਬਿੰਦ ਅਨੇਕ ਭਏ ਹੈ ॥ ਚੰਡਿ ਪ੍ਰਚੰਡਿ ਕੁਵੰਡਿ ਸੰਭਾਰਿ ਕੈ ਬਾਨਨਿ ਸਾਥਿ ਸੰਘਾਰ ਦਏ ਹੈ ॥
ਸ੍ਰਉਨ ਸਮੂਹ ਸਮਾਇ ਗਏ ਬਹੁ ਰੋਸ ਭਏ ਹਤਿ ਫੇਰਿ ਲਏ ਹੈ ॥ ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਹ੍ਵੈ ਮਿਟ ਕੈ ਜੁ ਗਏ ਹੈ ॥੧੫੮॥
ਸ੍ਵੈਯਾ ॥
ਜੇਤਕ ਸ੍ਰਉਨ ਕੀ ਬੂੰਦ ਗਿਰੈ ਰਨ ਤੇਤਕ ਸ੍ਰਉਨਤ ਬਿੰਦ ਹ੍ਵੈ ਆਈ ॥ ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡਿ ਪ੍ਰਚੰਡਿ ਕੈ ਸਾਮੁਹਿ ਧਾਈ ॥
ਪੇਖਿ ਕੈ ਕੌਤਕਿ ਤਾ ਛਿਨ ਮੈ ਕਵਿ ਨੇ ਮਨ ਮੈ ਉਪਮਾ ਠਹਿਰਾਈ ॥ ਮਾਨਹੁ ਸੀਸ ਮਹੱਲ ਕੈ ਬੀਚ ਸੁ ਮੂਰਤਿ ਏਕ ਅਨੇਕ ਕੀ ਝਾਈ ॥੧੫੯॥
ਸ੍ਰਉਨਤ ਬਿੰਦ ਅਨੇਕ ਉਠੇ ਰਨ ਕ੍ਰੁੱਧ ਕੈ ਜੁੱਧ ਕੋ ਫੇਰ ਜੁਟੇ ਹੈ ॥ ਚੰਡਿ ਪ੍ਰਚੰਡਿ ਕਮਾਨ ਤੇ ਬਾਨ ਸੁ ਭਾਨ ਕੀ ਅੰਸ ਸਮਾਨ ਛੁਟੇ ਹੈ ॥
ਮਾਰ ਬਿਦਾਰ ਦਏ ਸੁ ਭਏ ਫਿਰ ਲੈ ਮੁੰਗਰਾ ਜਿਮੁ ਧਾਨੁ ਕੁਟੇ ਹੈ ॥ ਚੰਡ ਦਏ ਸਿਰ ਖੰਡ ਜੁਦੇ ਕਰਿ ਬਿੱਲਨ ਤੇ ਜਨ ਬਿੱਲ ਤੁਟੇ ਹੈ ॥੧੬੦॥
ਸ੍ਰਉਨਤ ਬਿੰਦ ਅਨੇਕ ਭਏ ਅਸਿ ਲੈ ਕਰਿ ਚੰਡਿ ਸੁ ਐਸੇ ਉਠੇ ਹੈ ॥ ਬੂੰਦਨ ਤੇ ਉਠਿ ਕੈ ਬਹੁ ਦਾਨਵ ਬਾਨਨ ਬਾਰਦ ਜਾਨ ਵੁਠੇ ਹੈ ॥
ਫੇਰਿ ਕੁਵੰਡਿ ਪ੍ਰਚੰਡਿ ਸੰਭਾਰ ਕੈ ਬਾਨ ਪ੍ਰਹਾਰ ਸਿੰਘਾਰ ਸੁਟੇ ਹੈ ॥ ਐਸੇ ਉਠੇ ਫਿਰ ਸ੍ਰਉਨ ਤੇ ਦੈਤੁ ਸੁ ਮਾਨਹੁ ਸੀਤ ਤੇ ਰੋਮ ਉਠੇ ਹੈ ॥੧੬੧॥
ਸ੍ਵੈਯਾ ॥
ਸ੍ਰਉਨਤ ਬਿੰਦ ਭਏ ਇਕਠੇ ਬਰ ਚੰਡ ਪ੍ਰਚੰਡ ਕੋ ਘੇਰਿ ਲਇਓ ਹੈ ॥ ਚੰਡ ਅਉ ਸਿੰਘ ਦੁਹੂ ਮਿਲਿ ਕੈ ਸਭ ਦੈਤਨ ਕੋ ਦਲ ਮਾਰ ਦਇਓ ਹੈ ॥
 ਫੇਰਿ ਉਠੇ ਧੁਨ ਕੋ ਕਰਿ ਕੈ ਸੁਨਿ ਕੈ ਮੁਨਿ ਕੋ ਛੁਟਿ ਧਿਆਨੁ ਗਇਓ ਹੈ ॥ ਭੂਲ ਗਏ ਸੁਰ ਕੇ ਅਵਸਾਨ ਗੁਮਾਨ ਨ ਸ੍ਰਉਨਤ ਬਿੰਦ ਗਇਓ ਹੈ ॥੧੬੨॥  
  Listen Katha
 ਸ੍ਵੈਯਾ ॥
ਬਾਹਨਿ ਸਿੰਘ ਭਇਆਨਕ ਰੂਪ ਲਖਿਓ ਸਭ ਦੈਤ ਮਹਾਂ ਡਰ ਪਾਇਓ ॥ ਸੰਖ ਲੀਏ ਕਰ ਚੱਕ੍ਰ ਅਉ ਬੱਕ੍ਰ ਸਰਾਸਨ ਪੱਤ੍ਰ ਬਚਿੱਤ੍ਰ ਬਨਾਇਓ ॥
 ਧਾਇ ਭੁਜਾ ਬਲ ਆਪਨ ਹ੍ਵੈ ਹਮ ਸੋ ਤਿਨ ਯੌ ਅਤਿ ਜੁੱਧੁ ਮਚਾਇਓ ॥ ਕ੍ਰੁੱਧ ਕੈ ਸ੍ਰਉਨਤ ਬਿੰਦ ਕਹੈ ਰਨ ਇਆ ਹੀ ਤੇ ਚੰਡਕਾ ਨਾਮ ਕਹਾਇਓ ॥੧੫੩॥
ਮਾਰਿ ਲਇਓ ਦਲਿ ਅਉਰ ਭਜਿਓ ਤਬ ਕੋਪ ਕੈ ਆਪਨ ਹੀ ਸੁ ਭਿਰਿਓ ਹੈ ॥ ਚੰਡਿ ਪ੍ਰਚੰਡਿ ਸੋ ਜੁੱਧੁ ਕਰਿਓ ਅਸ ਹਾਥਿ ਛੁਟਿਓ ਮਨ ਨਾਹਿ ਗਿਰਿਓ ਹੈ ॥
ਲੈ ਕੈ ਕੁਵੰਡ ਕਰੰ ਬਲ ਧਾਰ ਕੈ ਸ੍ਰੌਨ ਸਮੂਹ ਮੈ ਐਸੇ ਤਰਿਓ ਹੈ ॥ ਦੇਵ ਅਦੇਵ ਸਮੁੰਦ ਮਥਿਓ ਮਾਨੋ ਮੋਰ ਕੋ ਮੱਧਿ ਧਰਿਓ ਸੁ ਫਿਰਿਓ ਹੈ ॥੧੫੪॥
ਕ੍ਰੁੱਧ ਕੈ ਜੁੱਧ ਕੋ ਦੈਤ ਬਲੀ ਨਦ ਸ੍ਰੌਨ ਕੋ ਤੈਰ ਕੇ ਪਾਰ ਪਧਾਰਿਓ ॥ ਲੈ ਕਰਵਾਰ ਅਉ ਢਾਰ ਸੰਭਾਰ ਕੈ ਸਿੰਘ ਕੋ ਦਉਰ ਕੇ ਜਾਇ ਹਕਾਰਿਓ ॥
ਆਵਤ ਪੇਖਿ ਕੈ ਚੰਡ ਕੁਵੰਡ ਤੇ ਬਾਨ ਲਗਿਓ ਤਨ ਮੂਰਛ ਪਾਰਿਓ ॥ ਰਾਮ ਕੇ ਭ੍ਰਾਤਨ ਜਿਉ ਹਨੂਮਾਨ ਕੋ ਸੈਲ ਸਮੇਤ ਧਰਾ ਪਰ ਡਾਰਿਓ ॥੧੫੫॥

ਸ੍ਵੈਯਾ ॥
ਫੇਰਿ ਉਠਿਓ ਕਰ ਲੈ ਕਰਵਾਰ ਕੋ ਚੰਡ ਪ੍ਰਚੰਡ ਸਿਉ ਜੁੱਧੁ ਕਰਿਓ ਹੈ ॥ ਘਾਇਲ ਕੈ ਤਨ ਕੇਹਰ ਤੇ ਬਹਿ ਸ੍ਰਉਨ ਸਮੂਹ ਧਰਾਨ ਪਰਿਓ ਹੈ ॥
ਸੋ ਉਪਮਾ ਕਬਿ ਨੇ ਬਰਨੀ ਮਨ ਕੀ ਹਰਨੀ ਤਿਹ ਨਾਉ ਧਰਿਓ ਹੈ ॥ ਗੇਰੂ ਨਗੰ ਪਰ ਕੈ ਬਰਖਾ ਧਰਨੀ ਪਹਿ ਮਾਨਹੁ ਰੰਗ ਢਰਿਓ ਹੈ ॥੧੫੬॥
ਸ੍ਰੌਣਤ ਬਿੰਦੁ ਸੋ ਚੰਡ ਪ੍ਰਚੰਡ ਸੁ ਜੁੱਧੁ ਕਰਿਓ ਰਨ ਮੱਧਿ ਰੁਹੇਲੀ ॥ ਪੈ ਪਲ ਮੈ ਦਲ ਮੀਜ ਦਇਓ ਤਿਲ ਤੇ ਜਿਮੁ ਤੇਲ ਨਿਕਾਰਤ ਤੇਲੀ ॥
 ਸ੍ਰਉਣ ਪਰਿਓ ਧਰਨੀ ਪਰ ਚ੍ਵੈ ਰੰਗਰੇਜ ਕੀ ਰੇਨੀ ਜਿਉ ਫੂਟ ਕੈ ਫੈਲੀ ॥ ਘਾਉ ਲਸੈ ਤਨ ਦੈਤ ਕੇ ਯੌ ਜਨ ਦੀਪਕ ਮੱਧਿ ਫਨੂਸ ਕੀ ਥੈਲੀ ॥੧੫੭॥
ਸ੍ਰਉਣਤ ਬਿੰਦ ਕੋ ਸ੍ਰਉਣ ਪਰਿਓ ਧਰਿ ਸ੍ਰਉਣਤ ਬਿੰਦ ਅਨੇਕ ਭਏ ਹੈ ॥ ਚੰਡਿ ਪ੍ਰਚੰਡਿ ਕੁਵੰਡਿ ਸੰਭਾਰਿ ਕੈ ਬਾਨਨਿ ਸਾਥਿ ਸੰਘਾਰ ਦਏ ਹੈ ॥
ਸ੍ਰਉਨ ਸਮੂਹ ਸਮਾਇ ਗਏ ਬਹੁ ਰੋਸ ਭਏ ਹਤਿ ਫੇਰਿ ਲਏ ਹੈ ॥ ਬਾਰਦ ਧਾਰ ਪਰੈ ਧਰਨੀ ਮਾਨੋ ਬਿੰਬਰ ਹ੍ਵੈ ਮਿਟ ਕੈ ਜੁ ਗਏ ਹੈ ॥੧੫੮॥

ਸ੍ਵੈਯਾ ॥
ਜੇਤਕ ਸ੍ਰਉਨ ਕੀ ਬੂੰਦ ਗਿਰੈ ਰਨ ਤੇਤਕ ਸ੍ਰਉਨਤ ਬਿੰਦ ਹ੍ਵੈ ਆਈ ॥ ਮਾਰ ਹੀ ਮਾਰ ਪੁਕਾਰ ਹਕਾਰ ਕੈ ਚੰਡਿ ਪ੍ਰਚੰਡਿ ਕੈ ਸਾਮੁਹਿ ਧਾਈ ॥
ਪੇਖਿ ਕੈ ਕੌਤਕਿ ਤਾ ਛਿਨ ਮੈ ਕਵਿ ਨੇ ਮਨ ਮੈ ਉਪਮਾ ਠਹਿਰਾਈ ॥ ਮਾਨਹੁ ਸੀਸ ਮਹੱਲ ਕੈ ਬੀਚ ਸੁ ਮੂਰਤਿ ਏਕ ਅਨੇਕ ਕੀ ਝਾਈ ॥੧੫੯॥
ਸ੍ਰਉਨਤ ਬਿੰਦ ਅਨੇਕ ਉਠੇ ਰਨ ਕ੍ਰੁੱਧ ਕੈ ਜੁੱਧ ਕੋ ਫੇਰ ਜੁਟੇ ਹੈ ॥ ਚੰਡਿ ਪ੍ਰਚੰਡਿ ਕਮਾਨ ਤੇ ਬਾਨ ਸੁ ਭਾਨ ਕੀ ਅੰਸ ਸਮਾਨ ਛੁਟੇ ਹੈ ॥
 ਮਾਰ ਬਿਦਾਰ ਦਏ ਸੁ ਭਏ ਫਿਰ ਲੈ ਮੁੰਗਰਾ ਜਿਮੁ ਧਾਨੁ ਕੁਟੇ ਹੈ ॥ ਚੰਡ ਦਏ ਸਿਰ ਖੰਡ ਜੁਦੇ ਕਰਿ ਬਿੱਲਨ ਤੇ ਜਨ ਬਿੱਲ ਤੁਟੇ ਹੈ ॥੧੬੦॥
ਸ੍ਰਉਨਤ ਬਿੰਦ ਅਨੇਕ ਭਏ ਅਸਿ ਲੈ ਕਰਿ ਚੰਡਿ ਸੁ ਐਸੇ ਉਠੇ ਹੈ ॥ ਬੂੰਦਨ ਤੇ ਉਠਿ ਕੈ ਬਹੁ ਦਾਨਵ ਬਾਨਨ ਬਾਰਦ ਜਾਨ ਵੁਠੇ ਹੈ ॥
ਫੇਰਿ ਕੁਵੰਡਿ ਪ੍ਰਚੰਡਿ ਸੰਭਾਰ ਕੈ ਬਾਨ ਪ੍ਰਹਾਰ ਸਿੰਘਾਰ ਸੁਟੇ ਹੈ ॥ ਐਸੇ ਉਠੇ ਫਿਰ ਸ੍ਰਉਨ ਤੇ ਦੈਤੁ ਸੁ ਮਾਨਹੁ ਸੀਤ ਤੇ ਰੋਮ ਉਠੇ ਹੈ ॥੧੬੧॥

ਸ੍ਵੈਯਾ ॥
ਸ੍ਰਉਨਤ ਬਿੰਦ ਭਏ ਇਕਠੇ ਬਰ ਚੰਡ ਪ੍ਰਚੰਡ ਕੋ ਘੇਰਿ ਲਇਓ ਹੈ ॥ ਚੰਡ ਅਉ ਸਿੰਘ ਦੁਹੂ ਮਿਲਿ ਕੈ ਸਭ ਦੈਤਨ ਕੋ ਦਲ ਮਾਰ ਦਇਓ ਹੈ ॥
ਫੇਰਿ ਉਠੇ ਧੁਨ ਕੋ ਕਰਿ ਕੈ ਸੁਨਿ ਕੈ ਮੁਨਿ ਕੋ ਛੁਟਿ ਧਿਆਨੁ ਗਇਓ ਹੈ ॥ ਭੂਲ ਗਏ ਸੁਰ ਕੇ ਅਵਸਾਨ ਗੁਮਾਨ ਨ ਸ੍ਰਉਨਤ ਬਿੰਦ ਗਇਓ ਹੈ ॥੧੬੨॥  
  Listen Katha
 ਦੋਹਰਾ ॥
ਰਕਤ ਬੀਜ ਸੋ ਚੰਡਕਾ ਇਉ ਕੀਨੋ ਬਰ ਜੁੱਧੁ ॥
 ਅਗਨਤ ਭਏ ਦਾਨਵ ਤਬੈ ਕਛੁ ਨ ਬਸਾਇਓ ਕ੍ਰੁੱਧੁ ॥੧੬੩॥  
  Listen Katha
ਸ੍ਵੈਯਾ  ॥
ਪੇਖਿ ਦਸੋ ਦਿਸ ਤੇ ਬਹੁ ਦਾਨਵ ਚੰਡ ਪ੍ਰਚੰਡ ਤਚੀ ਅਖੀਆਂ ॥ ਤਬ ਲੈ ਕੇ ਕ੍ਰਿਪਾਨ ਜੁ ਕਾਟ ਦਏ ਅਰ ਫੂਲ ਗੁਲਾਬ ਕੀ ਜਿਉਂ ਪਖੀਆਂ ॥
ਸ੍ਰਉਨ ਕੀ ਛੀਟ ਪਰੀ ਤਨ ਚੰਡ ਕੇ ਸੋ ਉਪਮਾ ਕਵਿ ਨੇ ਲਖੀਆਂ ॥ ਜਨੁ ਕੰਚਨ ਮੰਦਰ ਮੈ ਜਰੀਆ ਜਰਿ ਲਾਲ ਮਨੀ ਜੁ ਬਨਾ ਰਖੀਆਂ ॥੧੬੪॥
ਕ੍ਰੁੱਧ ਕੈ ਜੁੱਧ ਕਰਿਓ ਬਹੁ ਚੰਡਨ ਏਤੋ ਕਰਿਓ ਮਧ ਸੋ ਅਬਿਨਾਸੀ ॥ ਦੈਤਨ ਕੇ ਬਧ ਕਾਰਨ ਕੋ ਨਿਜੁ ਭਾਲ ਤੇ ਜੁਆਲ ਕੀ ਲਾਟ ਨਿਕਾਸੀ ॥
ਕਾਲੀ ਪ੍ਰਤੱਛ ਭਈ ਤਿਹ ਤੇ ਰਨ ਫੈਲ ਰਹੀ ਭਯ ਭੀਰ  ਪ੍ਰਭਾ ਸੀ ॥ ਮਾਨਹੁ ਸ੍ਰਿੰਗ ਸੁਮੇਰ ਕੋ ਫੋਰਿ ਕੈ ਧਾਰ ਪਰੀ ਧਰ ਪੈ ਜਮੁਨਾ ਸੀ ॥੧੬੫॥

ਸ੍ਵੈਯਾ ॥
ਮੇਰੁ ਹਲਿਓ ਦਹਲਿਓ ਸੁਰਲੋਕੁ ਦਸੋ ਦਿਸ ਭੂਧਰ ਭਾਜਤ ਭਾਰੀ ॥ ਚਾਲਿ ਪਰਿਓ ਤਿਹ ਚਉਦਹ ਲੋਕ ਮੈ ਬ੍ਰਹਮ ਭਇਓ ਮਨ ਮੈ ਭ੍ਰਮ ਭਾਰੀ ॥
ਧਿਆਨ ਰਹਿਓ ਨ ਜਟੀ ਸੁ ਫਟੀ ਧਰ ਯੌ ਬਲਿ ਕੈ ਰਨ ਮੈ ਕਿਲਕਾਰੀ ॥ ਦੈਤਨ ਕੇ ਬਧਿ ਕਾਰਨ ਕੋ ਕਰ ਕਾਲ ਸੀ ਕਾਲੀ ਕ੍ਰਿਪਾਨ ਸੰਭਾਰੀ ॥੧੬੬॥  
  Listen Katha
 ਦੋਹਰਾ ॥
ਚੰਡੀ ਕਾਲੀ ਦੁਹੁੰ ਮਿਲਿ ਕੀਨੋ ਇਹੈ ਬਿਚਾਰ ॥
ਹਉ ਹਨਿਹੋ ਤੂੰ ਸ੍ਰਉਨ ਪੀ ਅਰਿ ਦਲਿ ਡਾਰਹਿ ਮਾਰਿ ॥੧੬੭॥   
  Listen Katha
 ਸ੍ਵੈਯਾ ॥
ਕਾਲੀ ਅਉ ਕੇਹਰਿ ਸੰਗਿ ਲੈ ਚੰਡਿ ਸੁ ਘੇਰੇ ਸਭੈ ਬਨ ਜੈਸੇ ਦਵਾ ਪੈ ॥ ਚੰਡ ਕੇ ਬਾਨਨ ਤੇਜ ਪ੍ਰਭਾਵ ਤੇ ਦੈਤ ਜਰੇ ਜੈਸੇ ਈਟ ਅਵਾ ਪੈ ॥
ਕਾਲਕਾ ਸ੍ਰਉਨ ਪੀਓ ਤਿਨ ਕੋ ਕਵਿ ਨੇ ਮਨ ਮੈ ਲੀਯੋ ਭਾਉ ਭਵਾ ਪੈ ॥ ਮਾਨਹੁ ਸਿੰਧ ਕੋ ਨੀਰ ਸਭੈ ਮਿਲਿ ਧਾਇ ਕੈ ਜਾਇ ਪਰੇ ਹੈ ਤਵਾ ਪੈ ॥੧੬੮॥
ਚੰਡਿ ਹਨੇ ਅਰੁ ਕਾਲਕਾ ਕੋਪ ਕੈ ਸ੍ਰਉਨਤ ਬਿੰਦਨ ਸੋ ਇਹ ਕੀਨੋ ॥ ਖੱਗ ਸੰਭਾਰ ਹਕਾਰ ਤਬੈ ਕਿਲਕਾਰ ਬਿਦਾਰ ਸਭੈ ਦਲੁ ਦੀਨੋ ॥
ਆਮਿਖ ਸ੍ਰੌਨ ਅਚਿਓ ਬਹੁ ਕਾਲਕਾ ਤਾ ਛਬਿ ਮੈ ਕਵਿ ਇਉ ਮਨ ਚੀਨੋ ॥ ਮਾਨੋ ਛੁਧਾਤਰੁ ਹੁਇ ਕੈ ਮਨੁੱਛ ਸੁ ਸਾਲਨ ਲਾਸਹਿ ਸੋ ਬਹੁ ਪੀਨੋ ॥੧੬੯॥

ਸ੍ਵੈਯਾ ॥
ਜੁੱਧ ਰਕਤ੍ਰ ਬੀਜ ਕਰਿਯੋ ਧਰਨੀ ਪਰ ਯੌ ਸੁਰ ਦੇਖਤ ਸਾਰੇ ॥ ਜੇਤਕ ਸ੍ਰੌਨ ਕੀ ਬੂੰਦ ਗਿਰੈ ਉਠਿ ਤੇਤਕ ਰੂਪ ਅਨੇਕਹਿ ਧਾਰੇ ॥
ਜੋਗਨਿ ਆਨ ਫਿਰੀ ਚਹੂੰ ਓਰ ਤੇ ਸੀਸ ਜਟਾ ਕਰ ਖੱਪਰ ਭਾਰੇ ॥ ਸ੍ਰੌਨਤ ਬੂੰਦ ਪਰੈ ਅਚਵੈ ਸਭ ਖੱਗ ਲੈ ਚੰਡ ਪ੍ਰਚੰਡ ਸੰਘਾਰੇ ॥੧੭੦॥
ਕਾਲੀ ਅਉ ਚੰਡ ਕੁਵੰਡ ਸੰਭਾਰ ਕੈ ਦੈਤ ਸੋ ਜੁੱਧ ਨਿਸੰਗ ਸਜਿਓ ਹੈ ॥ ਮਾਰ ਮਹਾਂ ਰਨ ਮੱਧ ਭਈ ਪਹਰੇਕ ਲਉ ਸਾਰ ਸੋ ਸਾਰ ਬਜਿਓ ਹੈ ॥
ਸ੍ਰਉਨਤ ਬਿੰਦ ਗਿਰਿਓ ਧਰਨੀ ਪਰ ਇਉ ਅਸਿ ਸੋ ਅਰ ਸੀਸ ਭਜਿਓ ਹੈ ॥ ਮਾਨੋ ਅਤੀਤ ਕਰਿਓ ਚਿਤ ਕੋ ਧਨਵੰਤ ਸਭੈ ਨਿਜ ਮਾਲ ਤਜਿਓ ਹੈ ॥੧੭੧॥  
  Listen Katha
ਸੋਰਠਾ ॥
ਚੰਡੀ ਦਇਓ ਬਿਦਾਰ ਸ੍ਰਉਨ ਪਾਨ ਕਾਲੀ ਕਰਿਓ ॥
ਛਿਨ ਮੈ ਡਾਰਿਓ ਮਾਰ ਸ੍ਰਉਨਤ ਬਿੰਦ ਦਾਨਵ ਮਹਾਂ ॥੧੭੨॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਰਕਤ ਬੀਜ ਬਧਹਿ ਨਾਮ ਪੰਚਮੋ ਧਿਆਇ ॥੫॥  
78  Listen Katha

ਸ੍ਵੈਯਾ ॥
ਤੁੱਛ ਬਚੇ ਭਜ ਕੈ ਰਨ ਤਿਆਗ ਕੈ ਸੁੰਭ ਨਿਸੁੰਭ ਪੈ ਜਾਇ ਪੁਕਾਰੇ ॥ ਸ੍ਰਉਨਤ ਬੀਜ ਹਨਿਓ ਦੁਹ ਨੇ ਮਿਲਿ ਅਉਰ ਮਹਾਂ ਭਟ ਮਾਰ ਬਿਦਾਰੇ ॥
ਇਉ ਸੁਨਿ ਕੈ ਉਨ ਕੇ ਮੁਖ ਤੇ ਤਬ ਬੋਲਿ ਉਠਿਓ ਕਰਿ ਖੱਗ ਸੰਭਾਰੇ ॥ ਇਉ ਹਨਿਹੋਂ ਬਰ ਚੰਡਿ ਪ੍ਰਚੰਡਿ ਅਜਾ ਬਨ ਮੈ ਜਿਮ ਸਿੰਘ ਪਛਾਰੇ ॥੧੭੩॥  
  Listen Katha
   ਦੋਹਰਾ ॥
ਸਕਲ ਕਟਕ ਕੇ ਭਟਨ ਕੋ ਦਇਓ ਜੁੱਧ ਕੋ ਸਾਜ ॥
ਸਸਤ੍ਰ ਪਹਰ ਕੈ ਇਉ ਕਹਿਓ ਹਨਿਹੋਂ ਚੰਡਹਿ ਆਜੁ ॥੧੭੪॥ 
  Listen Katha
  ਸ੍ਵੈਯਾ ॥
ਕੋਪ ਕੈ ਸੁੰਭ ਨਿਸੁੰਭ ਚਢੇ ਧੁਨਿ ਦੁੰਦਭ ਕੀ ਦਸਹੂੰ ਦਿਸ ਧਾਈ ॥ ਪਾਇਕ ਅਗ੍ਰ ਭਏ ਮਧਿ ਬਾਜ ਰਥੀ ਰਥ ਸਾਜ ਕੈ ਪਾਂਤਿ ਬਨਾਈ ॥
ਮਾਤੇ ਮਤੰਗ ਕੇ ਪੁੰਜਨ ਊਪਰਿ ਸੁੰਦਰ ਤੁੰਗ ਧੁਜਾ ਫਹਰਾਈ ॥ ਸਕ੍ਰ ਸੋ ਜੁੱਧ ਕੇ ਹੇਤ ਮਨੋ ਧਰਿ ਛਾਡਿ ਸਪੱਛ ਉਡੇ ਗਿਰ ਰਾਈ ॥੧੭੫॥ 
 Listen Katha 
  ਦੋਹਰਾ ॥
ਸੁੰਭ ਨਿਸੁੰਭ ਬਨਾਇ ਦਲੁ ਘੇਰਿ ਲਇਓ ਗਿਰ ਰਾਜ ॥ ਕਵਚ ਅੰਗ ਕਸਿ ਕੋਪ ਕਰਿ ਉਠੇ ਸਿੰਘ ਜਿਉ ਗਾਜ ॥੧੭੬॥ 
 Listen Katha 
  ਸ੍ਵੈਯਾ ॥
ਸੁੰਭ ਨਿਸੁੰਭ ਸੁ ਬੀਰ ਬਲੀ ਮਨ ਕੋਪ ਭਰੇ ਰਨ ਭੂਮਹਿ ਆਏ ॥ ਦੇਖਨ ਮੈ ਸੁਭ ਅੰਗ ਉਤੰਗ ਤੁਰਾ ਕਰਿ ਤੇਜ ਧਰਾ ਪਰ ਧਾਏ ॥
ਧੂਰ ਉਡੀ ਤਬ ਤਾ ਛਿਨ ਮੈ ਤਿਹ ਕੇ ਕਨ ਤਾ ਪਗ ਸੋਂ ਲਪਟਾਏ ॥ ਠਉਰ ਅਡੀਠ ਕੇ ਜੈ ਕਰਬੇ ਕਹਿ ਤੇਜ ਮਨੋ ਮਨ ਸੀਖਨ ਆਏ ॥੧੭੭॥ 
 Listen Katha 
  ਦੋਹਰਾ ॥
ਚੰਡ ਕਾਲਕਾ ਸ੍ਰਵਨ ਮੈ ਤਨਕ ਭਨਕ ਸੁਨਿ ਲੀਨ ॥
 ਉਤਰ ਸ੍ਰਿੰਗ ਗਿਰ ਰਾਜ ਤੇ ਮਹਾਂ ਕੁਲਾਹਲਿ ਕੀਨ ॥੧੭੮॥ 
 Listen Katha 
  ਸ੍ਵੈਯਾ ॥
ਆਵਤ ਦੇਖਿ ਕੈ ਚੰਡਿ ਪ੍ਰਚੰਡਿ ਕੋ ਕੋਪ ਕਰਿਓ ਮਨ ਮੈ ਅਤਿ ਦਾਨੋ ॥ ਨਾਸ ਕਰੋ ਇਹ ਕੋ ਛਿਨ ਮੈ ਕਰਿ ਬਾਨ ਸੰਭਾਰ ਬਡੋ ਧਨੁ ਤਾਨੋ ॥
ਕਾਲੀ ਕੇ ਬੱਕ੍ਰ ਬਿਲੋਕਨ ਤੇ ਸੁ ਉਠਿਓ ਮਨ ਮੈ ਭ੍ਰਮ ਜਿਉ ਜਮ ਜਾਨੋ ॥ ਬਾਨ ਸਮੂਹ ਚਲਾਇ ਦਏ ਕਿਲਕਾਰ ਉਠਿਓ ਜੁ ਪ੍ਰਲੈ ਘਨ ਮਾਨੋ ॥੧੭੯॥
ਬੈਰਨ ਕੇ ਘਨ ਸੇ ਦਲ ਪੈਠਿ ਲਇਓ ਕਰਿ ਮੈ ਧਨੁ ਸਾਇਕੁ ਐਸੇ ॥ ਸਿਆਮ ਪਹਾਰ ਸੇ ਦੈਤ ਹਨੇ ਤਮ ਜੈਸੇ ਹਰੇ ਰਵਿ ਕੀ ਕਿਰਨੈ ਸੇ ॥
ਭਾਜ ਗਈ ਧੁਜਨੀ ਡਰਿ ਕੈ ਕਬਿ ਕੋਊ ਕਹੈ ਤਿਹ ਕੀ ਛਬਿ ਕੈਸੇ ॥ ਭੀਮ ਕੋ ਸ੍ਰਉਨ ਭਰਿਓ ਮੁਖ ਦੇਖਿ ਕੈ ਛਾਡਿ ਚਲੇ ਰਨ ਕਉਰਉ ਜੈਸੇ ॥੧੮੦॥ 
 Listen Katha 
 ਕਬਿਤੁ ॥
ਆਗਿਆ ਪਾਇ ਸੁੰਭ ਕੀ ਸੁ ਮਹਾਂ ਬੀਰ ਧੀਰ ਜੋਧੇ ਆਇ ਚੰਡ ਊਪਰ ਸੁ ਕ੍ਰੋਧ ਕੈ ਬਨੀ ਠਨੀ ॥ ਚੰਡਕਾ ਲੈ ਬਾਨ ਅਉ ਕਮਾਨ ਕਾਲੀ ਕ੍ਰਿਪਾਨ ਛਿਨ ਮਧਿ ਕੈ ਕੈ ਬਲ ਸੁੰਭ ਕੀ ਹਨੀ ਅਨੀ ॥
ਡਰ ਤਜਿ ਖੇਤ ਮਹਾਂ ਪ੍ਰੇਤ ਕੀਨੇ ਬਾਨਨ ਸੋਂ ਬਿਚਲ ਬਿਥਰ ਐਸੇ ਭਾਜਗੀ ਅਨੀ ਕਨੀ ॥ ਜੈਸੇ ਬਾਰੂ ਥਲ ਮੈ ਸਮੂਹ ਬਹੇ ਪਉਨ ਹੂੰ ਕੇ ਧੂਰ ਉਡਿ ਚਲੇ ਹੁਇ ਕੈ ਕੋਟਿਕ ਕਨੀ ਕਨੀ॥੧੮੧॥  
 Listen Katha 
 ਸ੍ਵੈਯਾ ॥
ਖੱਗ ਲੈ ਕਾਲੀ ਅਉ ਚੰਡੀ ਕੁਵੰਡਿ ਬਿਲੋਕ ਕੈ ਦਾਨਵ ਇਉ ਦਬਟੇ ਹੈ ॥ ਕੇਤਕ ਚਾਬ ਗਈ ਮੁਖਿ ਕਾਲਕਾ ਕੇਤਨ ਕੇ ਸਿਰ ਚੰਡਿ ਕਟੇ ਹੈ ॥
ਸ੍ਰਉਨਤ ਸਿੰਧ ਭਇਓ ਧਰ ਮੈ ਰਨ ਛਾਡ ਗਏ ਇਕ ਦੈਤ ਫਟੇ ਹੈ ॥ ਸੁੰਭ ਪੈ ਜਾਏ ਕਹੀ ਤਿਨ ਇਉ ਬਹੁ ਬੀਰ ਮਹਾਂ ਤਿਹ ਠਉਰ ਲਟੇ ਹੈ ॥੧੮੨॥  
 Listen Katha 
 ਦੋਹਰਾ ॥  ਦੇਖਿ ਭਇਆਨਕ ਜੁੱਧ ਕੋ ਕੀਨੋ ਬਿਸਨ ਬਿਚਾਰ ॥ ਸਕਤਿ ਸਹਾਇਤ ਕੇ ਨਮਿਤ ਭੇਜੀ ਰਨਹਿ ਮੰਝਾਰ ॥੧੮੩॥     Listen Katha
 ਸ੍ਵੈਯਾ ॥
ਆਇਸ ਪਾਇ ਸਭੈ ਸਕਤੀ ਚਲਿ ਕੈ ਤਹਾਂ ਚੰਡ ਪ੍ਰਚੰਡ ਪੈ ਆਈ ॥ ਦੇਵੀ ਕਹਿਓ ਤਿਨ ਕੋ ਕਰ ਆਦਰੁ ਆਈ ਭਲੇ ਜਨੁ ਬੋਲਿ ਪਠਾਈ ॥
ਤਾ ਛਬਿ ਕੀ ਉਪਮਾ ਅਤਿ ਹੀ ਕਵਿ ਨੇ ਅਪਨੇ ਮਨ ਮੈ ਲਖਿ ਪਾਈ ॥ ਮਾਨਹੁ ਸਾਵਨ ਮਾਸ ਨਦੀ ਚਲਿ ਕੈ ਜਲਰਾਸਿ ਮੈ ਆਨ ਸਮਾਈ ॥੧੮੪॥
ਸ੍ਵੈਯਾ ॥
ਦੇਖਿ ਮਹਾਂ ਦਲੁ ਦੇਵਨ ਕੋ ਬਰ ਬੀਰ ਸੁ ਸਾਮੁਹਿ ਜੁੱਧ ਕੋ ਧਾਏ ॥ ਬਾਨਨਿ ਸਾਥਿ ਹਨੇ ਬਲੁ ਕੈ ਰਨ ਮੈ ਬਹੁ ਆਵਤ ਬੀਰ ਗਿਰਾਏ ॥
ਦਾੜਨ ਸਾਥਿ ਚਬਾਇ ਗਈ ਕਲਿ ਅਉਰ ਗਹੇ ਚਹੂੰ ਓਰ ਬਗਾਏ ॥ ਰਾਵਨ ਸੋ ਰਿਸ ਕੈ ਰਨ ਮੈ ਪਤਿ ਭਾਲਕ ਜਿਉ ਗਿਰ ਰਾਜ ਚਲਾਏ ॥੧੮੫॥
ਫੇਰ ਲੈ ਪਾਨ ਕ੍ਰਿਪਾਨ ਸੰਭਾਰ ਕੈ ਦੈਤਨ ਸੋ ਬਹੁ ਜੁੱਧੁ ਕਰਿਓ ਹੈ ॥ ਮਾਰ ਬਿਦਾਰ ਸੰਘਾਰ ਦਏ ਬਹੁ ਭੂਮ ਪਰੇ ਭਟ ਸ੍ਰਉਨ ਝਰਿਓ ਹੈ ॥
ਗੂਦ ਬਹਿਓ ਅਰ ਸੀਸਨ ਤੇ ਕਵਿ ਨੇ ਤਿਹ ਕੋ ਇਹ ਭਾਉ ਧਰਿਓ ਹੈ ॥ ਮਾਨੋ ਪਹਾਰ ਕੋ ਸ੍ਰਿੰਗਹੁ ਤੇ ਧਰਨੀ ਪਰ ਆਨ ਤੁਸਾਰ ਪਰਿਓ ਹੈ ॥੧੮੬॥  
  Listen Katha
 ਦੋਹਰਾ ॥
ਭਾਜ ਗਈ ਧੁਜਨੀ ਸਭੈ ਰਹਿਓ ਨ ਕਛੂ ਉਪਾਉ ॥
ਸੁੰਭ ਨਿਸੁੰਭਹਿ ਸੋ ਕਹਿਓ ਦਲੁ ਲੈ ਤੁਮ ਹੂੰ ਜਾਉ ॥੧੮੭॥  
 Listen Katha 
 ਸ੍ਵੈਯਾ ॥
ਮਾਨ ਕੈ ਸੁੰਭੁ ਕੋ ਬੋਲ ਨਿਸੁੰਭੁ ਚਲਿਓ ਦਲ ਸਾਜ ਮਹਾਂ ਬਲ ਐਸੇ ॥ ਭਾਰਥ ਜਿਉ ਰਨ ਮੈ ਰਿਸ ਪਾਰਥ ਕ੍ਰੁੱਧ ਕੈ ਜੁੱਧ ਕਰਿਓ ਕਰਨੈ ਸੇ ॥
ਚੰਡਿ ਕੇ ਬਾਨ ਲਗੇ ਬਹੁ ਦੈਤ ਕਉ ਫੋਰਿ ਕੈ ਪਾਰ ਭਏ ਤਨ ਕੈਸੇ ॥ ਸਾਵਣ ਮਾਸ ਕ੍ਰਿਸਾਨ ਕੇ ਖੇਤ ਉਗੇ ਮਨੋ ਧਾਨ ਕੇ ਅੰਕੁਰ ਜੈਸੇ ॥੧੮੮॥
 ਸ੍ਵੈਯਾ ॥
ਬਾਨਨ ਸਾਥ ਗਿਰਾਇ ਦਏ ਬਹੁਰੋ ਅਸਿ ਲੈ ਕਰਿ ਇਉ ਰਨ ਕੀਨੋ ॥ ਮਾਰਿ ਬਿਦਾਰਿ ਦਈ ਧੁਜਨੀ ਸਭ ਦਾਨਵ ਕੋ ਬਲੁ ਹੁਇ ਗਇਓ ਛੀਨੋ ॥
ਸ੍ਰਉਨ ਸਮੂਹਿ ਪਰਿਓ ਤਿਹ ਠਉਰ ਤਹਾਂ ਕਵਿ ਨੇ ਜਸੁ ਇਉ ਮਨ ਚੀਨੋ ॥ ਸਾਤ ਹੂੰ ਸਾਗਰ ਕੋ ਰਚਿ ਕੈ ਬਿਧਿ ਆਠਵੋ ਸਿੰਧ ਕਰਿਓ ਹੈ ਨਵੀਨੋ ॥੧੮੯॥
ਲੈ ਕਰ ਮੈ ਅਸਿ ਚੰਡ ਪ੍ਰਚੰਡ ਸੁਕ੍ਰੁਧ ਭਈ ਰਨ ਮੱਧਿ ਲਰੀ ਹੈ ॥ ਫੋਰ ਦਈ ਚਤੁਰੰਗ ਚਮੂੰ ਬਲੁ ਕੈ ਬਹੁ ਕਾਲਕਾ ਮਾਰ ਧਰੀ ਹੈ ॥
ਰੂਪ ਦਿਖਾਇ ਭਇਆਨਕ ਇਉਂ ਅਸੁਰੰ ਪਤਿ ਭ੍ਰਾਤ ਕੀ ਕ੍ਰਾਂਤ ਹਰੀ ਹੈ ॥ ਸ੍ਰਉਨ ਸੋ ਲਾਲ ਭਈ ਧਰਨੀ ਸੁ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ ॥੧੯੦॥
ਦੈਤ ਸੰਭਾਰ ਸਭੈ ਅਪਨੋ ਬਲਿ ਚੰਡਿ ਸੋ ਜੁੱਧੁ ਕੋ ਫੇਰਿ ਅਰੇ ਹੈ ॥ ਆਯੁਧ ਧਾਰਿ ਲਰੇ ਰਨ ਇਉ ਜਨੁ ਦੀਪਕ ਮੱਧਿ ਪਤੰਗ ਪਰੇ ਹੈ ॥
ਚੰਡ ਪ੍ਰਚੰਡ ਕੁਵੰਡ ਸੰਭਾਰ ਸਭੈ ਰਨ ਮੱਧਿ ਦੁ ਟੂਕ ਕਰੇ ਹੈ ॥ ਮਾਨੋ ਮਹਾਂ ਬਨ ਮੈ ਬਰ ਬ੍ਰਿਛਨ ਕਾਟਿ ਕੈ ਬਾਢੀ ਜੁਦੇ ਕੈ ਧਰੇ ਹੈ ॥੧੯੧॥
ਸ੍ਵੈਯਾ ॥
ਮਾਰ ਲਇਓ ਦਲੁ ਅਉਰ ਭਜਿਓ ਮਨ ਮੈ ਤਬ ਕੋਪ ਨਿਸੁੰਭ ਕਰਿਓ ਹੈ ॥ ਚੰਡ ਕੇ ਸਾਮੁਹੇ ਆਨਿ ਪਰਿਓ ਅਤਿ ਜੁੱਧੁ ਕਰਿਓ ਪਗੁ ਨਾਹਿ ਟਰਿਓ ਹੈ ॥
ਚੰਡ ਕੇ ਬਾਨ ਲਗਿਓ ਮੁਖ ਦੈਤ ਕੇ ਸ੍ਰਉਨ ਸਮੂਹ ਧਰਾਨ ਪਰਿਓ ਹੈ ॥ ਮਾਨਹੁ ਰਾਹੁ ਗ੍ਰਸਿਓ ਨਭ ਭਾਨ ਸੁ ਸ੍ਰਉਨਤ ਕੋ ਅਤਿ ਬਉਨ ਕਰਿਓ ਹੈ ॥੧੯੨॥
ਸਾਂਗ ਸੰਭਾਰ ਕਰੰ ਬਲੁ ਧਾਰ ਕੈ ਚੰਡ ਦਈ ਰਿਪ ਭਾਲ ਮੈ ਐਸੇ ॥ ਜੋਰ ਕੇ ਫੋਰ ਗਈ ਸਿਰਤ੍ਰਾਨ ਕੋ ਪਾਰ ਭਈ ਪਟ ਫਾਰ ਅਨੈਸੇ ॥
ਸ੍ਰਉਨ ਕੀ ਧਾਰ ਚਲੀ ਪਥ ਊਰਧ ਸੋ ਉਪਮਾ ਸੁ ਭਈ ਕਹੁ ਕੈਸੇ ॥ ਮਾਨੋ ਮਹੇਸ ਕੇ ਤੀਸਰੇ ਨੈਨ ਕੀ ਜੋਤ ਉਦੇਤ ਭਈ ਖੁਲ ਤੈਸੇ ॥੧੯੩॥
ਦੈਤ ਨਿਕਾਸ ਕੈ ਸਾਂਗ ਵਹੈ ਬਲਿ ਕੈ ਤਬ ਚੰਡ ਪ੍ਰਚੰਡ ਕੇ ਦੀਨੀ ॥ ਜਾਇ ਲਗੇ ਤਿਹ ਕੇ ਮੁਖ ਮੈ ਬਹਿ ਸ੍ਰਉਨ ਪਰਿਓ ਅਤਿ ਹੀ ਛਬਿ ਕੀਨੀ ॥
ਇਉ ਉਪਮਾ ਉਪਜੀ ਮਨ ਮੈ ਕਵਿ ਨੇ ਇਹ ਭਾਂਤ ਸੋਈ ਕਹਿ ਦੀਨੀ ॥ ਮਾਨਹੁ ਸਿੰਗਲ ਦੀਪ ਕੀ ਨਾਰ ਗਰੇ ਮੈ ਤੰਬੋਰ ਕੀ ਪੀਕ ਨਵੀਨੀ ॥੧੯੪॥
ਸ੍ਵੈਯਾ ॥
ਜੁੱਧੁ ਨਿਸੁੰਭ ਕਰਿਓ ਅਤਿ ਹੀ ਜਸੁ ਇਆ ਛਬਿ ਕੋ ਕਬਿ ਕੋ ਬਰਨੈ ॥ ਨਹਿ ਭੀਖਮ ਦ੍ਰੋਣਿ ਕ੍ਰਿਪਾ ਅਰੁ ਦ੍ਰੋਣਜ ਭੀਮ ਨ ਅਰਜਨ ਅਉ ਕਰਨੈ ॥
ਬਹੁ ਦਾਨਵ ਕੇ ਤਨ ਸ੍ਰਉਨ ਕੀ ਧਾਰ ਛੁਟੀ ਸੁ ਲਗੇ ਸਰ ਕੇ ਫਰਨੈ ॥ ਜਨੁ ਰਾਤ ਕੈ ਦੂਰਿ ਬਿਭਾਸ ਦਸੋ ਦਿਸ ਫੈਲਿ ਚਲੀ ਰਵਿ ਕੀ ਕਿਰਨੈ ॥੧੯੫॥
ਚੰਡ ਲੈ ਚੱਕ੍ਰ ਧਸੀ ਰਨ ਮੈ ਰਿਸ ਕ੍ਰੁੱਧ ਕੀਓ ਬਹੁ ਦਾਨਵ ਮਾਰੇ ॥ ਫੇਰਿ ਗਦਾ ਗਹਿ ਕੈ ਲਹਿ ਕੈ ਚਹਿ ਕੈ ਰਿਪ ਸੈਨ ਹਤੀ ਲਲਕਾਰੇ ॥
ਲੈ ਕਰ ਖੱਗ ਅਦੱਗ ਮਹਾ ਸਿਰ ਦੈਤਨ ਕੇ ਬਹੁ ਭੂ ਪਰ ਝਾਰੇ ॥ ਰਾਮ ਕੇ ਜੁੱਧ ਸਮੈ ਹਨੂਮਾਨ ਜੁ ਆਨ ਮਨੋ ਗਰੂਏ ਗਿਰ ਡਾਰੇ ॥੧੯੬॥
ਸ੍ਵੈਯਾ ॥
ਦਾਨਵ ਏਕ ਬਡੋ ਬਲਵਾਨ ਕ੍ਰਿਪਾਨ ਲੈ ਪਾਨ ਹਕਾਰ ਕੈ ਧਾਇਓ ॥ ਕਾਢ ਕੈ ਖੱਗੁ ਸੁ ਚੰਡਕਾ ਮਿਆਨ ਤੇ ਤਾ ਤਨ ਬੀਚ ਭਲੇ ਬਰ ਲਾਇਓ ॥
ਟੂਟ ਪਰਿਓ ਸਿਰ ਵਾ ਧਰ ਤੇ ਜਸੁ ਇਆ ਛਬਿ ਕੋ ਕਵਿ ਕੇ ਮਨ ਆਇਓ ॥ ਊਚ ਧਰਾਧਰ ਊਪਰਿ ਤੇ ਗਿਰਿਓ ਕਾਕ ਕਰਾਲ ਭੁਜੰਗਮ ਖਾਇਓ ॥੧੯੭॥
ਸ੍ਵੈਯਾ ॥
ਬੀਰ ਨਿਸੁੰਭ ਕੋ ਦੈਤ ਬਲੀ ਇਕ ਪ੍ਰੇਰ ਤੁਰੰਗ ਗਇਓ ਰਨ ਸਾਮੁਹਿ ॥ ਦੇਖਤ ਧੀਰਜ ਨਾਹਿ ਰਹੇ ਅਬਿ ਕੋ ਸਮਰੱਥ ਹੈ ਬਿਕ੍ਰਮ ਜਾ ਮਹਿ ॥
ਚੰਡ ਲੈ ਪਾਨ ਕ੍ਰਿਪਾਨ ਹਨੇ ਅਰਿ ਫੇਰਿ ਦਈ ਸਿਰ ਦਾਨਵ ਤਾ ਮਹਿ ॥ ਮੁੰਡਹਿ ਭੁੰਡਹਿ ਰੁੰਡਹਿ ਚੀਰ ਪਲਾਨ ਕਿ ਕਾਨ ਧਸੀ ਬਸੁਧਾ ਮਹਿ ॥੧੯੮॥
ਇਉ ਜਬ ਦੈਤ ਹਤਿਓ ਬਰ ਚੰਡ ਸੁ ਅਉਰ ਚਲਿਓ ਰਨ ਮੱਧਿ ਪਚਾਰੇ ॥ ਕੇਹਰਿ ਕੇ ਸਮੁਹਾਇ ਰਿਸਾਇ ਕੈ ਧਾਇ ਕੈ ਘਾਇ ਦੁ ਤੀਨਕ ਝਾਰੇ ॥
ਚੰਡਿ ਲਈ ਕਰਵਾਰ ਸੰਭਾਰ ਹਕਾਰ ਕੈ ਸੀਸ ਦਈ ਬਲੁ ਧਾਰੇ ॥ ਜਾਇ ਪਰਿਓ ਸਿਰ ਦੂਰ ਪਰਾਇ ਜਿਉ ਤੂਟਤ ਅੰਬ ਬਯਾਰ ਕੇ ਮਾਰੇ ॥੧੯੯॥
ਜਾਨ ਨਿਦਾਨ ਕੋ ਜੁੱਧੁ ਬਨਿਓ ਰਨ ਦੈਤ ਸਮੂਹ ਸਭੈ ਉਠਿ ਧਾਏ ॥ ਸਾਰ ਸੋ ਸਾਰ ਕੀ ਮਾਰ ਮਚੀ ਤਬ ਕਾਇਰ ਛਾਡ ਕੈ ਖੇਤ ਪਰਾਏ ॥
 ਚੰਡ ਕੇ ਖੱਗ ਗਦਾ ਲਗ ਦਾਨਵ ਰੰਚਕ ਹੁਇ ਤਨ ਆਏ ॥ ਮੂੰਗਰ ਲਾਇ ਹਲਾਇ ਮਨੋ ਤਰੁ ਕਾਛੀ ਨੇ ਪੇਡ ਤੇ ਤੂਤ ਗਿਰਾਏ ॥੨੦੦॥
ਸ੍ਵੈਯਾ॥
 ਪੇਖਿ ਚਮੂੰ ਬਹੁ ਦੈਤਨ ਕੀ ਪੁਨਿ ਚੰਡਕਾ ਆਪਨੇ ਸਸਤ੍ਰ ਸੰਡਾਰੇ ॥ ਬੀਰਨ ਕੇ ਤਨ ਚੀਰ ਪਟੀਰ ਸੇ ਦੈਤ ਹਕਾਰ ਪਛਾਰ ਸੰਘਾਰੇ ॥
ਘਾਉ ਲਗੇ ਤਿਨ ਕੋ ਰਨ ਭੂਮ ਮੈ ਟੂਟ ਪਰੇ ਧਰ ਤੇ ਸਿਰ ਨਿਆਰੇ ॥ ਜੁੱਧ ਸਮੈ ਸੁਤ ਭਾਨ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਭਾਰੇ ॥੨੦੧॥
ਸ੍ਵੈਯਾ ॥
ਚੰਡ ਪ੍ਰਚੰਡ ਤਬੈ ਬਲ ਧਾਰ ਸੰਡਾਰ ਲਈ ਕਰਵਾਰ ਕਰੀ ਕਰ ॥ ਕੋਪ ਦਈਅ ਨਿਸੁੰਭ ਕੇ ਸੀਸ ਬਹੀ ਇਹ ਭਾਂਤ ਰਹੀ ਤਰਵਾ ਤਰ ॥
ਕਉਨ ਸਰਾਹ ਕਰੈ ਕਹਿ ਤਾ ਛਿਨ ਸੋ ਬਿਬ ਹੋਇ ਪਰੇ ਧਰਨੀ ਪਰ ॥ ਮਾਨਹੁ ਸਾਰ ਕੀ ਤਾਰ ਲੈ ਹਾਥ ਚਲਾਈ ਹੈ ਸਾਬਨ ਕੋ ਸਬੁਨੀਗਰ ॥੨੦੨॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਖਸਟਮੋ ਧਿਆਇ ॥੬॥
  Listen Katha

ਦੋਹਰਾ ॥
ਜਬ ਨਿਸੁੰਭ ਰਨ ਮਾਰਿਓ ਦੇਵੀ ਇਹ ਪਰਕਾਰ ॥ ਭਾਜ ਦੈਤ ਇਕ ਸੁੰਭ ਪੈ ਗਇਓ ਤੁਰੰਗਮ ਡਾਰਿ ॥੨੦੩॥
ਆਨ ਸੁੰਭ ਪੈ ਤਿਨ ਕਹੀ ਸਕਲ ਜੁੱਧ ਕੀ ਬਾਤ ॥ ਤਬ ਭਾਜੇ ਦਾਨਵ ਸਭੈ ਮਾਰਿ ਲਇਓ ਤੁਅ ਭ੍ਰਾਤ ॥੨੦੪॥  
  Listen Katha
ਸ੍ਵੈਯਾ ॥
ਸੁੰਭ ਨਿਸੁੰਭ ਹਨਿਓ ਸੁਨਿ ਕੈ ਬਰ ਬੀਰਨ ਕੇ ਚਿਤ ਛੋਭ ਸਮਾਇਓ ॥ ਸਾਜ ਚੜਿਓ ਗਜ ਬਾਜ ਸਮਾਜ ਕੈ ਦਾਨਵ ਪੁੰਜ ਲੀਏ ਰਨ ਆਇਓ ॥
ਭੂਮ ਭਇਆਨਕ ਲੋਥ ਪਰੀ ਲਖਿ ਸ੍ਰਉਨ ਸਮੂਹ ਮਹਾਂ ਬਿਸਮਾਇਓ ॥ ਮਾਨਹੁ ਸਾਰਸੁਤੀ ਉਮਡੀ ਜਲ ਸਾਗਰ ਕੇ ਮਿਲਿਬੇ ਕਹੁ ਧਾਇਓ ॥੨੦੫॥
ਸ੍ਵੈਯਾ ॥
ਚੰਡਿ ਪ੍ਰਚੰਡਿ ਸੁ ਕੇਹਰਿ ਕਾਲਕਾ ਅਉ ਸਕਤੀ ਮਿਲਿ ਜੁੱਧ ਕਰਿਓ ਹੈ ॥ ਦਾਨਵ ਸੈਨ ਹਤੀ ਇਨਹੂੰ ਸਭ ਇਉ ਕਹਿ ਕੈ ਮਨ ਕੋਪ ਭਰਿਓ ਹੈ ॥
ਬੰਧ ਕਬੰਧ ਪਰਿਓ ਅਵਲੋਕ ਕੈ ਸੋਕ ਕੈ ਪਾਇਨ ਆਗੈ ਧਰਿਓ ਹੈ ॥ ਧਾਇ ਸਕਿਓ ਨ ਭਇਓ ਭਇ ਭੀਤਹ ਚੀਤਹ ਮਾਨਹੁ ਲੰਗ ਪਰਿਓ ਹੈ ॥੨੦੬॥
ਸ੍ਵੈਯਾ ॥
ਫੇਰਿ ਕਹਿਓ ਦਲ ਕੋ ਜਬ ਸੁੰਭ ਸੁ ਮਾਨਿ ਚਲੇ ਤਬ ਦੈਤ ਘਨੇ ॥ ਗਜ ਰਾਜ ਸੁ ਬਾਜਨ ਕੇ ਅਸਵਾਰ ਰਥੀ ਰਥੁ ਪਾਇਕ ਕਉਨ ਗਨੇ ॥
ਤਹਾਂ ਘੇਰ ਲਈ ਚਹੂੰ ਓਰ ਤੇ ਚੰਡ ਮਹਾਂ ਤਿਹ ਕੇ ਤਨ ਦੀਹ ਬਨੇ ॥ ਮਨੋ ਭਾਨ ਕੋ ਛਾਇ ਲਇਓ ਉਮਡੇ ਘਨ ਘੋਰ ਘਮੰਡ ਘਟਾ ਨਿਸ ਨੇ ॥੨੦੭॥
 Listen Katha
 ਦੋਹਰਾ ॥ ਚਹੂੰ ਓਰ ਘੇਰੋ ਪਰਿਓ ਤਬੇ ਚੰਡ ਇਹ ਕੀਨ ॥ ਕਾਲੀ ਸੋ ਹਸਿ ਤਿਨ ਕਹੀ ਨੈਨ ਸੈਨ ਕਰਿ ਦੀਨ ॥੨੦੮॥   Listen Katha
 ਕਬਿਤੁ ॥
ਕੇਤੇ ਮਾਰ ਡਾਰੇ ਅਉਰ ਕੇਤਕ ਚਬਾਇ ਡਾਰੇ ਕੇਤਕ ਬਗਾਇ ਡਾਰੇ ਕਾਲੀ ਕੋਪ ਤਬ ਹੀ ॥  ਬਾਜ ਗਜ ਭਾਰੇ ਤੇਤੋ ਨਖਨ ਸੋਂ ਫਾਰ ਡਾਰੇ ਐਸੋ ਰਨ ਭੈਕਰ ਨ ਭਇਓ ਆਗੇ ਕਬ ਹੀ ॥
ਭਾਗੇ ਬਹੁ ਬੀਰ ਕਾਹੂ ਸੁੱਧ ਨ ਰਹੀ ਸਰੀਰ ਹਾਲਚਾਲ ਪਰੀ ਮਰੇ ਆਪਸ ਮੈਂ ਦਬ ਹੀ ॥  ਪੇਖ ਸੁਰਰਾਇ ਮਨ ਹਰਖ ਬਢਾਇ ਸੁਰ ਪੁੰਜਨ ਬੁਲਾਇ ਕਰੈ ਜੈ ਜੈ ਕਾਰ ਸਬ ਹੀ ॥੨੦੯॥
 ਕਬਿਤੁ ॥
ਕ੍ਰੋਧਮਾਨ ਭਹਿਓ ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁੱਧੁ ਕੀਨੋ ਕਾਲੀ ਡਾਰਿਓ ਬੀਰ ਮਾਰ ਕੈ ॥  ਬਲ ਕੋ ਸੰਭਾਰ ਕਰ ਲੀਨੀ ਕਰਵਾਰ ਢਾਰ ਪੈਠੋ ਰਨ ਮਧਿ ਮਾਰਿ ਮਾਰਿ ਇਉ ਉਚਾਰ ਕੈ ॥
ਸਾਥ ਭਏ ਸੁੰਭ ਕੇ ਸੁ ਮਹਾਂ ਬੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ ॥  ਐਸੇ ਚਲੇ ਦਾਨੋ ਰਵਿ ਸੰਡਲ ਛਪਾਨੋ ਮਾਨੋ ਸਲਭ ਉਡਾਨੋ ਪੁੰਜ ਪੰਖਨ ਸੁਧਾਰ ਕੈ ॥੨੧੦॥  
  Listen Katha
 ਸ੍ਵੈਯਾ ॥
ਦਾਨਵ ਸੈਨ ਲਖੈ ਬਲਵਾਨ ਸੁ ਬਾਹਨਿ ਚੰਡਿ ਪ੍ਰਚੰਡਿ ਭ੍ਰਮਾਨੋ ॥ ਚਕ੍ਰ ਅਲਾਤ ਕੀ ਬਾਤ ਬਘੂਰਨ ਛਤ੍ਰ ਨਹੀ ਸਮ ਅਉ ਖਰਸਾਨੋ ॥
ਤਾਰਨ ਮਾਹਿ ਸੁ ਐਸੋ ਫਿਰਿਓ ਜਲ ਭਉਰ ਨਹੀ ਸਰ ਤਾਹਿ ਬਖਾਨੋ ॥ ਅਉਰ ਨਹੀ ਉਪਮਾ ਉਪਜੈ ਸੁ ਦੁਹੂੰ ਰੁਖੁ ਕੇਹਰਿ ਕੈ ਸੁਖਿ ਮਾਨੋ ॥੨੧੧॥
ਜੁੱਧੁ ਮਹਾਂ ਆਸੁਰੰ ਗਨਿ ਸਾਥਿ ਭਇਓ ਤਬ ਚੰਡ ਪ੍ਰਚੰਡਹਿ ਭਾਰੀ ॥ ਸੈਨ ਅਪਾਰ ਹਕਾਰ ਸੁਧਾਰ ਬਿਦਾਰ ਸੰਘਾਰ ਦਈ ਰਨ ਕਾਰੀ ॥
ਖੇਤ ਭਇਓ ਤਹਾ ਚਾਰ ਸਉ ਕੋਸ ਲਉ ਸੋ ਉਪਮਾ ਕਵਿ ਦੇਖਿ ਬਿਚਾਰੀ ॥ ਪੂਰਨ ਏਕ ਘਰੀ ਨ ਪਰੀ ਜਿ ਗਿਰੇ ਧਰ ਪੈ ਬਰ ਜਿਉ ਪਤਿ ਝਾਰੀ ॥੨੧੨॥
ਮਾਰ ਚਮੂੰ ਚਤੁਰੰਗ ਲਈ ਤਬ ਲੀਨੋ ਹੈ ਸੁੰਭ ਚਮੁੰਡ ਕੋ ਆਗਾ ॥ ਚਾਲ ਪਰਿਓ ਅਵਨੀ ਸਿਗਰੀ ਹਰਿ ਜੂ ਹਰਿ ਆਸਨਿ ਤੇ ਉਠਿ ਭਾਗਾ ॥
ਸੂਖ ਗਇਓ ਤ੍ਰਸ ਕੈ ਹਰਿ ਹਾਰਿ ਸੁ ਸੰਕਤਿ ਅੰਕ ਮਹਾਂ ਭਇਓ ਜਾਗਾ ॥ ਲਾਗ ਰਹਿਓ ਲਪਟਾਇ ਗਰੇ ਮਧਿ ਮਾਨਹੁ ਮੁੰਡ ਕੀ ਮਾਲ ਕੋ ਤਾਗਾ ॥੨੧੩॥
ਸ੍ਵੈਯਾ ॥
ਚੰਡਿ ਕੇ ਸਾਮੁਹਿ ਆਇ ਕੈ ਸੁੰਭ ਕਹਿਓ ਮੁਖਿ ਸੋ ਇਹ ਮੈ ਸਭ ਜਾਨੀ ॥ ਕਾਲੀ ਸਮੇਤ ਸਭੈ ਸਕਤੀ ਮਿਲਿ ਦੀਨੋ ਖਪਾਇ ਸਭੈ ਦਲੁ ਬਾਨੀ ॥
ਚੰਡ ਕਹਿਓ ਮੁਖ ਤੇ ਉਨ ਕੋ ਤੇਊ ਤਾ ਛਿਨ ਗਉਰ ਕੇ ਮੱਧਿ ਸਮਾਨੀ ॥ ਜਿਉ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੈ ਬਰਖਾ ਬਹੁ ਬੂੰਦਨ ਪਾਨੀ ॥੨੧੪॥
 ਸ੍ਵੈਯਾ ॥
ਕੈ ਬਲਿ ਚੰਡਿ ਮਹਾਂ ਰਨ ਮੱਧਿ ਸੁ ਲੈ ਜਮਦਾੜ ਕੀ ਤਾ ਪਰ ਲਾਈ ॥ ਬੈਠ ਗਈ ਅਰਿ ਕੇ ਉਰ ਮੈ ਤਿਹ ਸ੍ਰਉਨਤ ਜੁੱਗਨਿ ਪੂਰ ਅਘਾਈ ॥
ਦੀਰਘ ਜੁੱਧੁ ਬਿਲੋਕ ਕੈ ਬੁੱਧ ਕਵੀਸ੍ਵਰ ਕੇ ਮਨ ਮੈ ਇਹ ਆਈ ॥ ਲੋਥ ਪੈ ਲੋਥ ਗਈ ਪਰ ਇਉ ਸੁ ਮਨੋ ਸੁਰ ਲੋਗ ਕੀ ਸੀਢੀ ਬਨਾਈ ॥੨੧੫॥
ਸੁੰਭ ਚਮੂੰ ਸੰਗ ਚੰਡਕਾ ਕ੍ਰੁੱਧ ਕੈ ਜੁੱਧ ਅਨੇਕਨਿ ਵਾਰ ਮਚਿਓ ਹੈ ॥ ਜੰਬੁਕ ਜੁੱਗਨ ਗ੍ਰਿਝ ਮਜੂਰ ਰਕਤ੍ਰ ਕੀ ਕੀਚ ਮੈ ਈਸ ਨਚਿਓ ਹੈ ॥
ਲੁੱਥ ਪੈ ਲੁੱਥ ਸੁ ਭੀਤੈ ਭਈ ਸਿਤ ਗੂਦ ਅਉ ਮੇਦ ਲੈ ਤਾਹਿ ਗਚਿਓ ਹੈ ॥ ਭਉਨ ਰੰਗੀਨ ਬਨਾਇ ਮਨੋ ਕਰਿਮਾਵਿਸ ਚਿਤ੍ਰ ਬਚਿਤ੍ਰ ਰਚਿਓ ਹੈ ॥੨੧੬॥
ਸ੍ਵੈਯਾ ॥
ਦੁੰਦ ਸੁ ਜੁੱਧੁ ਭਇਓ ਰਨ ਮੈ ਉਤ ਸੁੰਭ ਇਤੈ ਬਰ ਚੰਡ ਸੰਭਾਰੀ ॥ ਘਾਇ ਅਨੇਕ ਭਏ ਦੁਹੂੰ ਕੇ ਤਨ ਪਉਰਖ ਗਇਓ ਸਭ ਦੈਤ ਕੋ ਹਾਰੀ ॥
ਹੀਨ ਭਈ ਬਲ ਤੇ ਭੁਜ ਕਾਂਪਤ ਸੋ ਉਪਮਾ ਕਵਿ ਐਸੇ ਬਿਚਾਰੀ ॥ ਮਾਨਹੁ ਗਾਰੜੂ ਕੇ ਬਲ ਤੇ ਲਟੀ ਪੰਚ ਮੁਖੀ ਜੁਗ ਸਾਂਪਨ ਕਾਰੀ ॥੨੧੭॥
 ਕੋਪ ਭਈ ਬਰ ਚੰਡ ਮਹਾਂ ਬਹੁ ਜੁੱਧੁ ਕਰਿਓ ਰਨ ਮੈ ਬਲ ਧਾਰੀ ॥ ਲੈ ਕੇ ਕ੍ਰਿਪਾਨ ਮਹਾਂ ਬਲਵਾਨ ਪਚਾਰ ਕੈ ਸੁੰਭ ਕੇ ਊਪਰਿ ਝਾਰੀ ॥
ਸਾਰ ਸੋ ਸਾਰ ਕੀ ਧਾਰ ਬਜੀ ਝਨਕਾਰ ਉਠੀ ਤਿਹ ਤੇ ਚਿਨਗਾਰੀ ॥ ਮਾਨੁਹੁ ਭਾਦਵ ਮਾਸ ਕੀ ਰੈਨ ਲਸੈ ਪਟਬੀਜਨ ਕੀ ਚਮਕਾਰੀ ॥੨੧੮॥
ਘਾਇਨ ਤੇ ਬਹੁ ਸ੍ਰਉਨ ਪਰਿਓ ਬਲ ਛੀਨ ਭਇਓ ਨ੍ਰਿਪ ਸੁੰਭ ਕੋ ਕੈਸੇ ॥ ਜੋਤ ਘਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪਰਿਵਾ ਸਸਿ ਜੈਸੇ ॥
ਚੰਡਿ ਲਇਓ ਕਰਿ ਸੁੰਭ ਉਠਾਇ ਕਹਿਓ ਕਵਿ ਨੇ ਮੁਖਿ ਤੇ ਜਸੁ ਐਸੇ ॥ ਰੱਛਕ ਗੋਧਿਨ ਕੇ ਹਿਤ ਕਾਨ੍ਹ ਉਠਾਇ ਲਇਓ ਗਿਰ ਗੋਧਨੁ ਜੈਸੇ ॥੨੧੯॥  
 Listen Katha 
 ਦੋਹਰਾ ॥
ਕਰ ਤੇ ਗਿਰ ਧਰਨੀ ਪਰਿਓ ਧਰ ਤੇ ਗਇਓ ਅਕਾਸ ॥
ਸੁੰਭ ਸੰਘਾਰਨ ਕੇ ਨਮਿਤ ਗਈ ਚੰਡ ਤਿਹ ਪਾਸ ॥੨੨੦॥  
  Listen Katha
 ਸ੍ਵੈਯਾ ॥
ਬੀਚ ਤਬੈ ਨਭ ਮੰਡਲ ਚੰਡਕਾ ਜੁੱਧੁ ਕਰਿਓ ਜਿਮ ਆਗੇ ਨ ਹੋਊ ॥ ਸੂਰਜ ਚੰਦੁ ਨਿਛੱਤ੍ਰ ਸਚੀਪਤਿ ਅਉਰ ਸਭੈ ਸੁਰ ਪੇਖਤ ਸੋਊ ॥
ਖੈਚ ਕੈ ਮੂੰਡ ਦਈ ਕਰਵਾਰ ਕੀ ਏਕ ਕੋ ਮਾਰ ਕੀਏ ਤਬ ਦੋਊ ॥ ਸੁੰਭ ਦੁ ਟੂਕ ਹ੍ਵੈ ਭੂਮਿ ਪਰਿਓ ਤਨ ਜਿਉ ਕਲਵਤ੍ਰ ਸੋ ਚੀਰਤ ਕੋਊ ॥੨੨੧॥  
  Listen Katha
  ਦੋਹਰਾ ॥
ਸੁੰਭ ਮਾਰ ਕੈ ਚੰਡਕਾ ਉਠੀ ਸੁ ਸੰਖ ਬਜਾਇ ॥ ਤਬ ਧੁਨਿ ਘੰਟਾ ਕੀ ਕਰੀ ਮਹਾਂ ਸੋਦ ਮਨ ਪਾਇ ॥੨੨੨॥
 ਦੈਤ ਰਾਜ ਛਿਨ ਮੈ ਹਨਿਓ ਦੇਵੀ ਇਹ ਪਰਿਕਾਰ ॥ ਅਸਟ ਕਰਨ ਮਹਿ ਸਸਤ੍ਰ ਗਹਿ ਸੈਨਾ ਦਈ ਸੰਘਾਰ ॥੨੨੩॥ 
  Listen Katha
 ਸ੍ਵੈਯਾ ॥
ਚੰਡ ਕੇ ਕੋਪ ਨ ਓਪ ਰਹੀ ਰਨ ਮੈ ਅਸਿ ਧਾਰ ਭਈ ਸਮੁਹਾਈ ॥ ਮਾਰਿ ਬਿਦਾਰਿ ਸੰਘਾਰਿ ਦਏ ਤਬ ਭੂਪ ਬਿਨਾ ਕਰੇ ਕਉਨ ਲਰਾਈ ॥
ਕਾਂਪ ਉਠੇ ਅਰਿ ਤ੍ਰਾਸ ਹੀਏ ਧਰਿ ਛਾਡਿ ਦਈ ਸਭ ਪਉਰਖਤਾਈ ॥ ਦੈਤ ਚਲੇ ਤਜਿ ਖੇਤ ਇਉ ਜੈਸੇ ਬਡੇ ਗੁਨ ਲੋਭ ਤੇ ਜਾਤ ਪਰਾਈ ॥੨੨੪॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰੇ ਸੁੰਭ ਬਧਹਿ ਨਾਮ ਸਪਤਮੋ ਧਿਆਇ ਸੰਪੂਰਨ ॥੭॥ 
100 Listen Katha
ਸ੍ਵੈਯਾ ॥ ਭਾਜਿ ਗਇਓ ਮਘਵਾ ਜਿਨ ਕੇ ਡਰ ਬ੍ਰਹਮ ਤੇ ਆਦਿ ਸਭੈ ਭੈਭੀਤੇ ॥ ਤੇਈ ਵੈ ਦੈਤ ਪਰਾਇ ਗਏ ਰਨ ਹਾਰ ਨਿਹਾਰ ਭਏ ਬਲੁ ਰੀਤੇ ॥ ਜੰਬੁਕ ਗ੍ਰਿਝ ਨਿਰਾਸ ਭਏ ਬਨਬਾਸ ਗਏ ਜੁਗ ਜਾਮ ਨ ਬੀਤੇ ॥   ਸੰਤ ਸਹਾਇ ਸਦਾ ਜਗ ਮਾਇ ਸੁ ਸੰਭ ਨਿਸੁੰਭ ਬਡੇ ਅਰਿ ਜੀਤੇ ॥੨੨੫॥ ਦੇਵ ਸਭੈ ਮਿਲਿ ਕੈ ਇਕ ਠਉਰ ਸੁ ਅੱਛਤ ਕੁੰਕਮ ਚੰਦਨ ਲੀਨੋ ॥ ਤੱਛਨ ਲੱਛਨ ਦੈ ਕੈ ਪ੍ਰਦੱਛਨ ਟੀਕਾ ਸੁ ਚੰਡ ਕੇ ਭਾਲ ਮੈ ਦੀਨੋ ॥ ਤਾ ਛਬਿ ਕੋ ਉਪਜਿਓ ਤਹ ਭਾਵ ਇਹੈ ਕਵਿ ਨੇ ਮਨ ਮੈ ਲਖਿ ਲੀਨੋ ॥ ਮਾਨਹੁ ਚੰਦ ਕੇ ਮੰਡਲ ਮੈ ਸੁਭ ਮੰਗਲ ਆਨ ਪ੍ਰਵੇਸਹਿ ਕੀਨੋ ॥੨੨੬॥     Listen Katha
 ਕਵਿਤੁ ॥
ਮਿਲਿ ਕੈ ਸੁ ਦੇਵਨ ਬਡਾਈ ਕਰੀ ਕਾਲਕਾ ਕੀ ਏਹੋ ਜਗਮਾਤ ਤੈਂ ਤੋ ਕਟਿਓ ਬਡੋ ਪਾਪ ਹੈ ॥ ਦੈਤਨ ਕੋ ਮਾਰ ਰਾਜ ਦੀਨੋ ਤੈ ਸੁਰੇਸ ਹੂੰ ਕੋ ਬਡੋ ਜਸੁ ਲੀਨੋ ਜਗ ਤੇਰੋ ਈ ਪ੍ਰਤਾਪੁ ਹੈ ॥
ਦੇਤ ਹੈ ਅਸੀਸ ਦਿਜ ਰਾਜ ਰਿਖ ਬਾਰਿ ਬਾਰਿ ਤਹਾ ਹੀ ਪੜਿਓ ਹੈ ਬ੍ਰਹਮ ਕਉਚ ਹੂੰ ਕੋ ਜਾਪ ਹੈ ॥ ਐਸੇ ਜਸੁ ਪੂਰ ਰਹਿਓ ਚੰਡਕਾ ਕੋ ਤੀਨ ਲੋਕ ਜੈਸੇ ਧਾਰ ਸਾਗਰ ਮੈ ਗੰਗਾ ਜੀ ਕੋ ਆਪੁ ਹੈ ॥੨੨੭॥  
 Listen Katha 
 ਸ੍ਵੈਯਾ ॥
ਦੇਹਿ ਅਸੀਸ ਸਭੈ ਸੁਰ ਨਾਰਿ ਸੁ ਧਾਰਿ ਕੈ ਆਰਤੀ ਦੀਪ ਜਗਾਇਓ ॥ ਫੂਲ ਸੁਗੰਧ ਸੁ ਅੱਛਤ ਦੱਛਨ ਜੱਛਨ ਜੀਤ ਕੋ ਗੀਤ ਸੁ ਗਾਇਓ ॥
ਧੂਪ ਜਗਾਇ ਕੈ ਸੰਖ ਬਜਾਇ ਕੈ ਸੀਸ ਨਿਵਾਇ ਕੈ ਬੈਨ ਸੁਨਾਇਓ ॥ ਹੇ ਜਗ ਮਾਇ ਸਦਾ ਸੁਖਦਾਇ ਤੈ ਸੁੰਭ ਕੋ ਘਾਇ ਬਡੋ ਜਸੁ ਪਾਇਓ ॥੨੨੮॥
ਸਕ੍ਰਹਿ ਸਾਜਿ ਸਮਾਜਿ ਦੈ ਚੰਡ ਸੁ ਮੋਦ ਮਹਾ ਮਨ ਮਾਹਿ ਭਈ ਹੈ ॥ ਸੂਰ ਸਸੀ ਨਭ ਥਾਪ ਕੈ ਤੇਜੁ ਦੈ ਆਪ ਤਹਾ ਤੇ ਸੁ ਲੋਪ ਭਈ ਹੈ ॥
ਬੀਚ ਅਕਾਸ ਪ੍ਰਕਾਸ ਬਢਿਓ ਤਿਹ ਕੀ ਉਪਮਾ ਮਨ ਤੇ ਨ ਗਈ ਹੈ ॥ ਧੂਰ ਕੇ ਪੂਰ ਮਲੀਨ ਹੂਤੋ ਰਵਿ ਮਾਨਹੁ ਚੰਡਕਾ ਓਪ ਦਈ ਹੈ ॥੨੨੯॥  
 Listen Katha 
 ਕਵਿਤੁ ॥
ਪ੍ਰਥਮ ਮਧ ਕੈਟ ਮਦ ਮਥਨ ਮਹਿਖਾਸੁਰੈ ਮਾਨ ਮਰਦਨ ਕਰਨ ਤਰਨ ਬਰ ਬੰਡ ਕਾ ॥ ਧੂਮ੍ਰ ਦ੍ਰਿਗ ਧਰਨ ਧਰ ਧੂਰ ਧਾਨੀ ਕਰਨ ਚੰਡ ਅਰੁ ਮੁੰਡ ਕੇ ਮੁੰਡ ਕੇ ਮੁੰਡ ਖੰਡ ਖੰਡਕਾ ॥
ਰਕਤ ਬੀਜ ਹਰਨ ਰਕਤ ਭੱਛਨ ਕਰਨ ਦਰਨ ਅਨ ਸੁੰਭ ਰਨ ਰਾਰ ਰਿਸ ਮੰਡਕਾ ॥ ਸੁੰਭ ਬਲੁ ਧਾਰ ਸੰਘਾਰ ਕਰਵਾਰ ਕਰਿ ਸਕਲ ਖਲੁ ਅਸੁਰ ਦਲੁ ਜੈਤ ਜੈ ਚੰਡਕਾ ॥੨੩੦॥ 
 Listen Katha 
 ਸ੍ਵੈਯਾ ॥
ਦੇਹ ਸਿਵਾ ਬਰ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥ ਨ ਡਰੋਂ ਅਰਿ ਸੋ ਜਬ ਜਾਇ ਲਰੋਂ ਨਿਸਚੈ ਕਰ ਅਪਨੀ ਜੀਤ ਕਰੋਂ ॥
ਅਰੁ ਸਿਖ ਹੋਂ ਆਪਨੇ ਹੀ ਮਨ ਕੌ ਇਹ ਲਾਲਚ ਹਉ ਗੁਨ ਤਉ ਉਚਰੋਂ ॥ ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋਂ ॥੨੩੧॥
ਚੰਡਿ ਚਰਿਤ੍ਰ ਕਵਿੱਤਨ ਮੈ ਬਰਨਿਓ ਸਭ ਹੀ ਰਸ ਰੁਦ੍ਰ ਮਈ ਹੈ ॥ ਏਕ ਤੇ ਏਕ ਰਸਾਲ ਭਇਓ ਨਖ ਤੇ ਸਿਖ ਲਉ ਉਪਮਾ ਸੁ ਨਈ ਹੈ ॥
ਕਉਤਕ ਹੇਤ ਕਰੀ ਕਵਿ ਨੇ ਸਤਿ ਸਯ ਕੀ ਕਥਾ ਇਹ ਪੂਰੀ ਭਈ ਹੈ ॥ ਜਾਹਿ ਨਮਿੱਤ ਪੜੈ ਸੁਨਿ ਹੈ ਨਰ ਸੋ ਨਿਸਚੈ ਕਰਿ ਤਾਹਿ ਦਈ ਹੈ ॥੨੩੨॥

ਦੋਹਰਾ ॥
ਗ੍ਰੰਥ ਸਤਿ ਸਇਆ ਕੋ ਕਰਿਓ ਜਾ ਸਮ ਅਵਰ ਨ ਕੋਇ ॥
ਜਿਹ ਨਮਿੱਤ ਕਵਿ ਨੇ ਕਹਿਓ ਸੁ ਦੇਹ ਚੰਡਕਾ ਸੋਇ ॥੨੩੩॥  
 Listen Katha 

No comments: